ਅੰਮ੍ਰਿਤਸਰ, 19 ਜੂਨ (ਜਗਦੀਪ ਸਿੰਘ) – ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਦੇ ਸਰੀਰਕ ਸਿੱਖਿਆ ਵਿਭਾਗ ਦੁਆਰਾ ਕੋਵਿਡ-19 ਮਹਾਂਮਾਰੀ `ਚ `ਯੋਗ ਦੀ ਭੂਮਿਕਾ` ਵਿਸ਼ੇ `ਤੇ ਵੈਬੀਨਾਰ ਦਾ ਆਯੋਜਨ ਕੀਤਾ ਗਿਆ।ਵੈਬੀਨਾਰ ਦੇ ਮੁੱਖ ਬੁਲਾਰੇ ਉਘੇ ਯੋਗ ਸੰਸਥਾਨ ਹਰਿਦਵਾਰ ਤੋਂ ਵਿਸ਼ਾਲ ਮਹਿੰਦਰਾ ਸਨ।ਗੂਗਲ ਮੀਟ ਐਪ ਰਾਹੀਂ ਜੁੜੇ ਵਿਸ਼ਾਲ ਨੇ ਆਪਣੇ ਲੈਕਚਰ `ਚ ਪ੍ਰਾਣਾਯਾਮ ਦਾ ਵਿਹਾਰਕ ਗਿਆਨ ਦਿੰਦਿਆਂ ਦੱਸਿਆ ਕਿ ਅਸੀਂ ਕਿਵੇਂ ਸਿਰਫ ਸਹੀ ਤਰੀਕਾ ਅਪਣਾ ਕੇ ਆਪਣੇ ਫੇਫੜਿਆਂ ਦੀ ਸਮਰੱਥਾ ਨੂੰ ਸੁਧਾਰ ਸਕਦੇ ਹਾਂ।ਕਿਵੇਂ ਸ਼ੁੱਧੀ ਕ੍ਰਿਆਵਾਂ ਨਾਲ ਆਪਣੇ ਅੰਦਰੂਨੀ ਅੰਗਾਂ ਨੂੰ ਸਾਫ਼ ਅਤੇ ਆਪਣੇ ਪਾਚਨ ਤੰਤਰ ਨੂੰ ਬਿਹਤਰ ਬਣਾਇਆ ਜਾ ਸਕਦਾ ਹੈ।ਜਲ ਨੇਤੀ ਆਦਿ ਨਾਲ ਅੱਖਾਂ ਦੀ ਰੌਸ਼ਨੀ ਕਿਵੇਂ ਵਧਾਈ ਜਾ ਸਕਦੀ ਹੈ।ਵੈਬੀਨਾਰ ਵਿੱਚ ਸਪੋਰਟਸ ਅਤੇ ਐਨ.ਸੀ.ਸੀ ਕੈਡਿਟਾਂ ਸਮੇਤ 85 ਤੋਂ ਜ਼ਿਆਦਾ ਵਿਦਿਆਰਥਣਾਂ ਤੇ ਸਰੀਰਕ ਸਿੱਖਿਆ ਵਿਭਾਗ ਤੋਂ ਇਲਾਵਾ ਹੋਰ ਸਟਾਫ਼ ਮੈਬਰਾਂ ਨੇ ਵੀ ਹਿੱਸਾ ਲਿਆ।
ਕਾਲਜ ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਕਿਹਾ ਕਿ ਪ੍ਰਾਣਾਯਾਮ ਨਾਲ ਸਾਡੀ ਦਿਮਾਗੀ ਤਾਕਤ ਦੇ ਨਾਲ-ਨਾਲ ਸਾਡੀ ਇਕਾਰਗਤਾ ਵੀ ਵੱਧਦੀ ਹੈ।ਇਹ ਸਾਡੇ ਤਣਾਓ ਅਤੇ ਚਿੰਤਾ ਦੇ ਪੱਧਰ ਨੂੰ ਘੱਟ ਕਰਦਾ ਹੈ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …