Monday, December 23, 2024

ਕੁੱਲ ਹਿੰਦ ਕਿਸਾਨ ਸਭਾ ਤੇ ਏਟਕ ਨਾਲ ਸਬੰਧਤ ਟ੍ਰੇਡ ਯੂਨੀਅਨਾਂ ਵੱਲੋਂ ਭੰਡਾਰੀ ਪੁੱਲ ਉਪਰ ਰੋਸ ਪ੍ਰਦਰਸ਼ਨ

ਅੰਮ੍ਰਿਤਸਰ, 10 ਜੁਲਾਈ (ਸੁਖਬੀਰ ਸਿੰਘ) – ਪੈਟਰੋਲ, ਡੀਜ਼ਲ, ਰਸੋਈ ਗੈਸ, ਖਾਣ ਵਾਲੇ ਤੇਲ, ਦਾਲਾਂ ਆਦਿ ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧੇ ਦੇ ਵਿਰੋਧ ਵਿੱਚ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ‘ਤੇ ਕੁੱਲ ਹਿੰਦ ਕਿਸਾਨ ਸਭਾ ਅਤੇ ਏਟਕ ਨਾਲ ਸਬੰਧਤ ਟ੍ਰੇਡ ਯੂਨੀਅਨਾਂ ਵੱਲੋਂ ਅੰਮ੍ਰਿਤਸਰ ਵਿਖੇ ਭੰਡਾਰੀ ਪੁੱਲ ਉਪਰ ਰੋਸ ਪ੍ਰਦਰਸ਼ਨ ਕੀਤਾ ਗਿਆ। ਸਵੇਰੇ 10:00 ਵਜੇ ਤੋਂ 12:00 ਵਜੇ ਤੱਕ ਸਕੂਟਰ, ਮੋਟਰਸਾਈਕਲ, ਕਾਰਾਂ ਆਦਿ ਵਾਹਨ ਸੜਕ ਉਪਰ ਖੜੇ ਕੀਤੇ ਗਏ, ਔਰਤਾਂ ਨੇ ਹੱਥਾਂ ਵਿੱਚ ਖਾਲੀ ਸਲੰਡਰ ਫੜੇ ਹੋਏ ਸਨ।
                      ਇਸ ਰੋਸ ਪ੍ਰਦਰਸ਼ਨ ਨੂੰ ਕਾ. ਅਮਰਜੀਤ ਸਿੰਘ ਆਸਲ, ਕਾ. ਵਿਜੇ ਕਪੂਰ, ਕਾ. ਦਸਵਿੰਦਰ ਕੌਰ, ਕਾ. ਬਲਦੇਵ ਸਿੰਘ ਬੱਬੂ, ਕਾ. ਦਵਿੰਦਰ ਸਿੰਘ, ਕਾ. ਤੀਰਥ ਸਿੰਘ ਕੋਹਾਲੀ, ਕਾ. ਮੋਹਨ ਲਾਲ, ਕਾ. ਬ੍ਰਹਦੇਵ ਆਦਿ ਨੇ ਸੰਬੋਧਨ ਕੀਤਾ।ਬੁਲਾਰਿਆਂ ਨੇ ਪੈਟਰੋਲ, ਡੀਜ਼ਲ, ਰਸੋਈ ਗੈਸ ਆਦਿ ਨਿੱਤ ਵਰਤੋਂ ਦੀਆਂ ਚੀਜ਼ਾਂ ਦੀਆਂ ਕੀਮਤਾਂ ਵਿੱਚ ਲਗਾਤਾਰ ਹੋ ਰਹੇ ਵਾਧੇ ਉਪਰ ਕੇਂਦਰ ਸਰਕਾਰ ਅਤੇ ਰਾਜ ਸਰਕਾਰਾਂ ਦੀ ਡੱਟ ਕੇ ਨਿੰਦਿਆ ਕੀਤੀ। ਉਹਨਾਂ ਕਿਹਾ ਕਿ ਲਾੱਕਡਾਊਨ, ਜੀ.ਐਸ.ਟੀ, ਨੋਟਬੰਦੀ ਅਤੇ ਸਮੁੱਚੇ ਕੋਰੋਨਾ ਕਾਲ ਨੇ ਲੋਕਾਂ ਦੇ ਕਾਰੋਬਾਰ ਪਹਿਲਾਂ ਹੀ ਤਬਾਹ ਕਰ ਦਿੱਤੇ ਹਨ।ਬਿਜਲੀ ਦੇ ਅਣ-ਐਲਾਨੇ ਕੱਟਾਂ ਅਤੇ ਸਨਅਤਾਂ ਲਈ ਬਿਜਲੀ ਬੰਦੀ ਨੇ ਲੋਕਾਂ ਦੇ ਕਾਰੋਬਾਰ ਹੋਰ ਉਜਾੜ ਦਿੱਤੇ ਹਨ। ਦੂਜੇ ਪਾਸੇ ਮਹਿੰਗਾਈ ਇੰਨੀ ਵੱਧ ਗਈ ਹੈ ਕਿ ਹਰ ਘਰ ਦਾ ਬਜਟ ਵਿਗੜ ਗਿਆ ਹੈ।ਕੇਂਦਰ ਸਰਕਾਰ ਦਾ ਸਾਰਾ ਧਿਆਨ ਮੰਤਰੀ ਮੰਡਲ ਦੇ ਵਾਧੇ ਵਿੱਚ ਲੱਗਾ ਰਿਹਾ ਹੈ, ਜੋ ਕਿ ਜਨਤਾ ਉਪਰ ਨਵਾਂ ਬੋਝ ਪਾ ਦਿੱਤਾ ਗਿਆ ਹੈ।ਸਰਕਾਰਾਂ ਦੀਆਂ ਇਹਨਾਂ ਨੀਤੀਆਂ ਦੇ ਵਿਰੋਧ ਵਿੱਚ ਲੋਕ ਸੜਕਾਂ ਉਪਰ ਆਉਂਣ ਲਈ ਮਜ਼ਬੂਰ ਹਨ।
                ਇਸ ਮੌਕੇ ਉਪਰ ਕਾ. ਗੁਰਦੀਪ ਸਿੰਘ ਗਿੱਲਵਾਲੀ, ਕਾ. ਰਜਿੰਦਰਪਾਲ ਕੌਰ, ਕਾ. ਨਰਿੰਦਰਪਾਲ ਕੌਰ, ਕਾ. ਕੁਲਵੰਤ ਰਾਏ ਬਾਵਾ, ਕਾ. ਗਿਆਨੀ ਗੁਰਦੀਪ ਸਿੰਘ, ਕਾ. ਵਰਿੰਦਰ ਸਿੰਘ, ਕਾ. ਰਾਕੇਸ਼ ਹਾਂਡਾ, ਕਾ. ਪਵਨ ਕੁਮਾਰ, ਕਾ. ਬੀਬੀ ਰਾਜ, ਕਾ. ਬੀਬੀ ਮੀਰਾਂ ਆਦਿ ਹਾਜ਼ਰ ਸਨ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …