Monday, December 23, 2024

ਸਰਕਾਰੀ ਹਾਈ ਸਕੂਲ ਘੁਲਾਲ ਵਿਖੇ ਹਿੰਦੀ ਦਿਵਸ ਮਨਾਇਆ

ਸਮਰਾਲਾ, 15 ਸਤੰਬਰ (ਇੰਦਰਜੀਤ ਸਿੰਘ ਕੰਗ) – ਇਥੋਂ ਨੇੜਲੇ ਸਰਕਾਰੀ ਹਾਈ ਸਕੂਲ ਘੁਲਾਲ ਵਿਖੇ ਹਿੰਦੀ ਅਧਿਆਪਕ ਹਰਦਮਨਦੀਪ ਸਿੰਘ ਨਾਗਰਾ ਦੀ ਅਗਵਾਈ ਹੇਠ ਹਿੰਦੀ ਦਿਵਸ ਮਨਾਇਆ ਗਿਆ।ਸਮਾਰੋਹ ਦੀ ਸ਼ੁਰੂਆਤ ‘ਚ ਵਿਦਿਆਰਥੀਆਂ ਨੂੰ ਹਿੰਦੀ ਦਿਵਸ ਦੀ ਵਧਾਈ ਅਤੇ ਰਾਸ਼ਟਰ ਭਾਸ਼ਾ ਦੇ ਇਤਿਹਾਸ ਅਤੇ ਮਹੱਤਵ ਸਬੰਧੀ ਜਾਣਕਾਰੀ ਦਿੱਤੀ।ਵਿਦਿਆਰਥੀਆਂ ਦੇ ਭਾਸ਼ਣ, ਕਵਿਤਾ ਉਚਾਰਣ ਅਤੇ ਚਾਰਟ ਮੇਕਿੰਗ ਮੁਕਾਬਲੇ ਵੀ ਕਰਵਾਏ ਗਏ।
              ਭਾਸ਼ਣ ਮੁਕਾਬਲੇ ਵਿੱਚ ਕਿਰਨਜੀਤ ਕੌਰ ਦਸਵੀਂ, ਦਮਨਪੀ੍ਰਤ ਕੌਰ ਦਸਵੀਂ, ਕੌਸ਼ਲਿਆ ਕੁਮਾਰੀ ਦਸਵੀਂ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ।ਕਵਿਤਾ ਉਚਾਰਣ ਮੁਕਾਬਲੇ ਵਿੱਚ ਕੋਮਲਪ੍ਰੀਤ ਕੌਰ ਸੱਤਵੀਂ ਨੇ ਪਹਿਲਾ, ਕੁਮਕੁਮ ਕੁਮਾਰੀ ਛੇਵੀਂ ਅਤੇ ਮਮਤੀ ਕੁਮਾਰੀ ਛੇਵੀਂ ਨੇ ਦੂਜਾ ਅਤੇ ਜਸ਼ਨਪ੍ਰੀਤ ਸਿੰਘ ਅੱਠਵੀਂ ਅਤੇ ਖੁਸ਼ਬੂ ਸੱਤਵੀਂ ਨੇ ਤੀਜਾ ਸਥਾਨ ਹਾਸਲ ਕੀਤਾ।ਚਾਰਟ ਮੇਕਿੰਗ ਮੁਕਾਬਲੇ ਵਿੱਚ ਪ੍ਰਭਜੋਤ ਕੌਰ, ਗੁਰਲੀਨ ਕੌਰ ਤੇ ਮੁੰਨੀ ਨੇ ਪਹਿਲਾ ਸਥਾਨ, ਸੁਖਜੀਤ ਕੌਰ, ਮਨਪ੍ਰੀਤ ਕੌਰ ਤੇ ਹਰਪ੍ਰੀਤ ਕੌਰ ਨੇ ਦੂਜਾ ਅਤੇ ਪਵਨਪ੍ਰੀਤ ਕੌਰ ਅਤੇ ਸ਼ਿਲਪੂ ਨੇ ਤੀਜ਼ਾ ਸਥਾਨ ਪ੍ਰਾਪਤ ਕੀਤਾ।ਸਕੂਲ ਇੰਚਾਰਜ਼ ਪਰਮਜੀਤ ਕੌਰ ਵਲੋਂ ਜੇਤੂ ਵਿਦਿਆਰਥੀਆਂ ਨੂੰ ਮੈਡਲ ਅਤੇ ਇਨਾਮ ਦਿੱਤੇ ਗਏ।ਮੰਚ ਸੰਚਾਲਨ ਸਕੂਲ ਵਿਦਿਆਰਥਣਾਂ ਦਮਨਪ੍ਰੀਤ ਕੌਰ ਅਤੇ ਸਿਮਰਨਜੀਤ ਕੌਰ ਨੇ ਕੀਤਾ।
                ਇਸ ਮੌਕੇ ਸਕੂਲ ਸਟਾਫ ਮੈਂਬਰਾਂ ਵਿੱਚ ਹਰਪ੍ਰੀਤ ਕੌਰ, ਜਸਵੀਰ ਕੌਰ, ਰਵਿੰਦਰ ਕੌਰ, ਮਨਜਿੰਦਰ ਕੌਰ, ਮੇਘਾ, ਮਨਜੀਤ ਕੌਰ, ਰਵਿੰਦਰ ਸਿੰਘ, ਜੈਦੀਪ ਸਿੰਘ ਆਦਿ ਹਾਜ਼ਰ ਸਨ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …