ਕਿਹਾ, 28 ਸਤੰਬਰ ਭਗਤ ਸਿੰਘ ਦੇ ਜਨਮ ਦਿਹਾੜੇ ‘ਤੇ ਡੀ.ਸੀ ਦਫਤਰ ਮੋਰਚੇ ‘ਚ ਕੀਤਾ ਜਾਵੇਗਾ ਵੱਡਾ ਇਕੱਠ
ਅੰਮ੍ਰਿਤਸਰ, 26 ਸਤੰਬਰ (ਸੁਖਬੀਰ ਸਿੰਘ) – ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਕਿਸਾਨ ਆਗੂਆਂ ਦੀ ਟੀਮ ਵਲੋਂ 27 ਸਤੰਬਰ ਦੇ ਭਾਰਤ ਬੰਦ ਅਤੇ 28 ਸਤੰਬਰ ਦੇ ਪੱਕੇ ਮੋਰਚੇ ਨੂੰ ਸਫਲ ਕਰਨ ਲਈ ਪਿਛਲੇ ਦਿਨਾਂ ਦਿਨਾਂ ਤੋਂ ਲਗਾਤਾਰ ਪ੍ਰਚਾਰ ਮੁਹਿੰਮ ਜਾਰੀ ਹੈ।ਅੱਜ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਤੇ ਜਿਲ੍ਹਾ ਪ੍ਰਧਾਨ ਲਖਵਿੰਦਰ ਸਿੰਘ ਵਰਿਆਮ ਦੀ ਅਗਵਾਈ ਹੇਠ ਹਾਲ ਗੇਟ ਤੋਂ ਮਾਰਚ ਸ਼ੁਰੂ ਕਰਕੇ ਦੁਕਾਨਦਾਰਾਂ, ਵਪਾਰੀਆਂ ਤੇ ਸ਼ਹਿਰ ਵਾਸੀਆਂ ਨੂੰ ਭਾਰਤ ਬੰਦ ਸਫਲ ਕਰਨ ਦੀ ਅਪੀਲ ਕੀਤੀ।ਦੁਕਾਨਦਾਰਾਂ ਵਲੋਂ ਕਿਸਾਨ ਆਗੂਆਂ ਨੂੰ ਪੂਰਨ ਸਮਰਥਨ ਦਾ ਭਰੋਸਾ ਦਿੱਤਾ ਗਿਆ।
ਇਸੇ ਦੌਰਾਨ ਆਗੂਆਂ ਨੇ ਕਿਹਾ ਕਿ ਕੱਲ ਗੋਲਡਨ ਗੇਟ ਅੰਮ੍ਰਿਤਸਰ, ਦੇਵੀਦਾਸਪੁਰ ਰੇਲ ਫਾਟਕ, ਬੰਡਾਲਾ ਪਿੰਡ, ਬੇਦਾਦਪੁਰ ਮੇਨ ਸੜਕ, ਬੁਤਾਲਾ, ਮਹਿਤਾ ਚੌਂਕ, ਉਦੋਕੇ, ਅੱਡਾ ਟਾਹਲੀ ਸਾਹਿਬ, ਅੱਡਾ ਸੇਦੋਲੇਹਲ, ਜੈਂਤੀਪੁਰ, ਚਮਿਆਰੀ, ਰਾਮਤੀਰਥ, ਗੱਗੋਮਾਹਲ, ਅਜਨਾਲਾ, ਖਾਸਾ, ਲੋਪੋਕੇ, ਚੋਗਾਵਾਂ, ਕੱਥੂਨੰਗਲ ਰੇਲ ਲਾਈਨ, ਡੇਰਾ ਬਾਬਾ ਨਾਨਕ, ਬਟਾਲਾ ਰੇਲ ਲਾਈਨ ਆਦਿ ਸਮੇਤ ਕੁੱਲ 30 ਥਾਵਾਂ ‘ਤੇ ਜਾਮ ਲੱਗੇਗਾ।
ਆਗੂਆਂ ਨੇ ਕਿਹਾ ਕਿ ਇਸ ਬੰਦ ਦੌਰਾਨ ਐਮਰਜੈਂਸੀ ਸੇਵਾਵਾਂ ਜਾਰੀ ਰਹਿਣਗੀਆਂ।ਉਨਾਂ ਆਮ ਲੋਕਾਂ ਨੂੰ ਅੰਦੋਲਨ ਵਿਚ ਸ਼ਾਮਲ ਹੋਣ ਦਾ ਸੱਦਾ ਦਿੱਤਾ।ਆਗੂਆਂ ਨੇ ਕਿਹਾ ਕਿ 28 ਸਤੰਬਰ ਭਗਤ ਸਿੰਘ ਦੇ ਜਨਮ ਦਿਹਾੜੇ ‘ਤੇ ਡੀ.ਸੀ ਦਫਤਰ ਮੋਰਚੇ ਵਿੱਚ ਵੱਡਾ ਇਕੱਠ ਕੀਤਾ ਜਾਵੇਗਾ।