ਅੰਮ੍ਰਿਤਸਰ, 17 ਅਕਤੂਬਰ (ਜਗਦੀਪ ਸਿੰਘ) – ਡੀ.ਏ.ਵੀ ਪਬਲਿਕ ਸਕੂਲ ਲਾਰੈਂਸ ਰੋਡ ਦੇ ਲਈ ਬੜੇ ਹੀ ਮਾਣ ਦੀ ਗੱਲ ਹੈ ਕਿ 2021 ਦੀ ਆਈ.ਆਈ.ਟੀ ਜੇ.ਈ.ਈ ਐਡਵਾਂਸ ਪ੍ਰੀਖਿਆ ਵਿੱਚ ਸੱਤ ਵਿਦਿਆਰਥੀਆਂ ਨੇ ਸਫਲਤਾ ਹਾਸਲ ਕੀਤੀ ਹੈ।
ਚੇਤਨਿਆ ਗੁਪਤਾ ਨੇ 219ਵਾਂ ਸਥਾਨ ਹਾਸਲ ਕਰਕੇ ਜਿਲ੍ਹੇ ਵਿੱਚੋਂ ਪਹਿਲੀ ਪਜ਼ੀਸ਼ਨ ਹਾਸਲ ਕੀਤੀ ਹੈ, ਜਦਕਿ ਬਾਕੀ 6 ਵਿਦਿਆਰਥੀਆਂ ਨੇ ਚੰਗੇ ਅੰਕ ਹਾਸਲ ਕਰਕੇ ਭਾਰਤ ਦੇ ਮੰਨੀਆਂ ਪ੍ਰਮੰਨੀਆਂ ਆਈ.ਆਈ.ਟੀ ਸੰਸਥਾਵਾਂ ਵਿੱਚ ਪ੍ਰਵੇਸ਼ ਪ੍ਰਾਪਤ ਕੀਤਾ ।
ਪ੍ਰਿੰਸੀਪਲ ਸ਼੍ਰੀਮਤੀ ਅਨੀਤਾ ਮਹਿਰਾ ਨੇ ਦੱਸਿਆ ਹੈ ਕਿ ਮਨਰਾਜ ਸਿੰਘ ਨੇ 4752ਵਾਂ, ਅਭਿਨਵ ਜੈਨ ਨੇ 5319ਵਾਂ, ਵੰਦਿਤ ਖੰਨਾ ਨੇ 5876ਵਾਂ, ਸਪੱਰਸ਼ ਗੋਇੰਕਾ ਨੇ 6802ਵਾਂ, ਵੰਸ਼ਿਕਾ ਨੇ 7358ਵਾਂ, ਪ੍ਰਤੀਕਸ਼ਾ ਨੇ 20624ਵਾਂ ਥਾਨ ਹਾਸਲ ਕਰਕੇ ਡੀ.ਏ.ਵੀ ਸਕੂਲ ਦਾ ਨਾਂ ਰੌਸ਼ਨ ਕੀਤਾ ਹੈ।
ਪੰਜਾਬ ਜ਼ੋਨ-ਏ ਖੇਤਰੀ ਅਧਿਕਾਰੀ ਡਾ. ਸ਼੍ਰੀਮਤੀ ਨੀਲਮ ਕਾਮਰਾ ਅਤੇ ਸਕੂਲ ਪ੍ਰਬੰਧਕ ਡਾ. ਪੁਸ਼ਪਿੰਦਰ ਵਾਲੀਆ ਪ੍ਰਿੰਸੀਪਲ ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਅੰਮ੍ਰਿਤਸਰ ਨੇ ਬੱਚਿਆਂ ਅਤੇ ਅਧਿਆਪਕਾਂ ਨੁੰ ਸ਼ੁੱਭ-ਇੱਛਾਵਾ ਦਿੱਤੀਆਂ। ਸਕੂਲ ਦੇ ਪ੍ਰਿੰਸੀਪਲ ਸ਼੍ਰੀਮਤੀ ਅਨੀਤਾ ਮਹਿਰਾ ਨੇ ਵਿਦਿਆਰਥੀਆਂ ਦੀ ਅਣਥੱਕ ਮਿਹਨਤ ਦੀ ਪ੍ਰਸ਼ੰਸ਼ਾ ਕੀਤੀ ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …