ਤਰਨ ਤਾਰਨ, 14 ਨਵੰਬਰ (ਪੰਜਾਬ ਪੋਸਟ ਬਿਊਰੋ) – ਨਵਚੇਤਨਾ ਦੀ ਮੋਢੀ ਚੀਫ ਖਾਲਸਾ ਦੀਵਾਨ ਅਧੀਨ ਚੱਲ ਰਹੀ 1908 ਵਿਚ ਸਥਾਪਤ ਐਜੂਕੈਸ਼ਨਲ ਕਮੇਟੀ ਦੁਆਰਾ 14 ਤੋਂ 16 ਨਵੰਬਰ, 2014 ਤੱਕ ਸੀ.ਕੇ.ਡੀ ਇੰਸਟੀਚਿਊਟ ਆੱਫ ਮੈਨੇਜਮੈਂਟ ਐਂਡ ਟੈਕਨਾਲੋਜੀ, ਤਰਨ ਤਾਰਨ ਵਿਖੇ 65ਵੀਂ ਵਿਸ਼ਵ ਸਿੱਖ ਐਜੂਕੇਸ਼ਨਲ ਕਾਨਫਰੰਸ ਦਾ ਆਯੋਜਨ ਕੀਤਾ ਗਿਆ ਹੈ ਜਿਸ ਵਿਚ ਦੇਸ਼-ਵਿਦੇਸ਼ ਤੋਂ ਸਿੱਖ ਪ੍ਰਤੀਨਿਧੀ, ਸਿੱਖ ਵਿਦਵਾਨ, ਬੁੱਧੀਜੀਵੀ, ਸਮੁੱਚੇ ਭਾਰਤ ਅਤੇ ਦੇਸ਼-ਵਿਦੇਸ਼ਾਂ ਤੋਂ ਵੱਧ ਚੜ੍ਹ ਕੇ ਹਿੱਸਾ ਲੈਣ ਲਈ ਪਹੁੰਚ ਚੁੱਕੇ ਹਨ। ਵਿਸ਼ਵ ਭਰ ਵਿਚ ਪ੍ਰਸਿੱਧੀ ਦੇ ਝੰਡੇ ਲਹਿਰਾ ਚੁੱਕੀ ਸਿੱਖ ਕੌਮ ਵਿਚ ਵਿਦਿਆ ਸਾਧਨ ਰਾਂਹੀ ਗਿਆਨ ਅਤੇ ਜਾਗਰੂਕਤਾ ਦੀ ਰੌਸ਼ਨੀ ਫੈਲਾਉਣਾ ਅਤੇ ਅਤੇ ਸਿੱਖ ਸਮਾਜ ਦੀ ਸਰਵਪੱਖੀ ਉੱਨਤੀ ਹੀ ਇਸ ਇੰਟਰਨੈਸ਼ਨਲ ਕਾਨਫਰੰਸ ਦਾ ਮੁੱਖ ਮਕਸਦ ਹੈ। ਕਾਨਫਰੰਸ ਦੀ ਸਫਲਤਾ ਪੂਰਵਕ ਸੰਪੂਰਨਤਾ ਲਈ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ, ਜਿਸ ਦੀ ਅਰਦਾਸ ਜਥੇਦਾਰ ਗਿਆਨੀ ਕੇਵਲ ਸਿੰਘ ਸਾਬਕਾ ਸਿੰਘ ਸਾਹਿਬ ਤਖਤ ਸ਼੍ਰੀ ਦਮਦਮਾ ਸਾਹਿਬ (ਸਾਬੋਕੀ ਤਲਵੰਡੀ ਬਠਿੰਡਾ) ਨੇ ਕੀਤੀ ਗੁਰੂ ਦਾ ਅਤੁੱਟ ਲੰਗਰ ਵਰਤਿਆ। ਕਾਨਫਰੰਸ ਦੇ ਪਹਿਲੇ ਦਿਨ ਮਾਨਯੋਗ ਪਾਰਲੀਮੈਂਟ ਮੈਂਬਰ ਸ੍ਰ . ਰਣਜੀਤ ਸਿੰਘ ਬ੍ਰਹਮਪੁਰਾ ਨੇ ਪ੍ਰਦਰਸ਼ਨੀ ਦਾ ਉਦਘਾਟਨ ਕੀਤਾ। ਵੱਖ-ਵੱਖ ਇਹ ਪ੍ਰਦਰਸ਼ਨੀਆਂ ਆਪਣੇ ਦੇਸ਼ ਦਾ ਗੌਰਵਮਈ ਇਤਿਹਾਸ ਪੇਸ਼ ਕਰਦੀਆਂ ਖਾਸ ਖਿੱਚ ਦਾ ਕੇਂਦਰ ਬਣੀਆਂ। ਸੀ.ਕੇ.ਡੀ ਦੇ ਵੱਖ-ਵੱਖ ਸਕੂਲਾਂ ਵਲੋਂ ਪ੍ਰਿੰਸੀਪਲਾਂ ਦੀ ਨਿਗਰਾਨੀ ਹੇਠ ਇਹ ਪ੍ਰਦਰਸ਼ਨੀਆਂ ਲਗਾਈਆਂ ਗਈਆਂ ਤਾਂ ਜੋ ਨਵੀਂ ਸਿੱਖ ਪਨੀਰੀ ਨੂੰ ਆਪਣੇ ਅਮੀਰ ਵਿਰਸੇ ਨਾਲ ਜੋੜਿਆ ਜਾ ਸਕੇ। ਗਿਆਨ ਦਾ ਭੰਡਾਰ ਪੁਸਤਕਾਂ ਤੋਂ ਇਲਾਵਾ ਜੈਵਿਕ ਖੇਤੀ ਪ੍ਰਦਰਸ਼ਨੀ ਰਾਂਹੀ ਬੜ੍ਹੇ ਹੀ ਲਾਹੇਵੰਦ ਸੁਨੇਹੇ ਦਿੱਤੇ ਗਏ ਕਿ ਕਿਵੇਂ ਅਸੀਂ ਮਨੁੱਖ ਦੀ ਜਿੰਦ-ਜਾਨ ਪਾਣੀ ਨੂੰ ਬਚਾ ਸਕਦੇ ਹਾਂ, ਕੀੜੇਮਾਰ ਦਵਾਈਆਂ ਤੋਂ ਕਿਵੇਂ ਬਚਿਆ ਜਾ ਸਕਦਾ ਹੈ, ਚੰਗੇ ਬੀਜ਼ ਤੇ ਚੰਗੀਆਂ ਪੈਦਾਵਾਰ ਕਿਵੇਂ ਲੈ ਸਕਦੇ ਹਾਂ। ਸਿੱਖ ਇਤਿਹਾਸ ਤੇ ਚਿੱਤਰਕਾਰੀ ਦੀ ਪ੍ਰਦਰਸ਼ਨੀ ਰੌਂਗਟੇ ਖੜ੍ਹੇ ਕਰ ਰਹੀ ਸੀ. ਸਾਡੇ ਸੂਰਬੀਰਾਂ ਦੀਆਂ ਸ਼ਹਾਦਤਾਂ ਦੀਆਂ ਕਹਾਣੀਆਂ ਸੁਣਾ ਰਹੀਆਂ ਸਨ, ਸ਼ਸ਼ਤਰਾਂ ਤੇ ਸਿੱਖ ਤੰਤੀ ਸਾਜ਼ ਵਿਰਸੇ ਦੀ ਮੂੰਹੋਂ ਬੋਲਦੀ ਤਸਵੀਰ ਪੇਸ਼ ਕਰ ਰਹੇ ਸਨ।
ਸਕੂਲ ਦੇ ਹਾਲ ਅੰਦਰ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸੀ.ਕੇ.ਡੀ ਦੇ ਪ੍ਰਧਾਨ ਸ੍ਰ. ਚਰਨਜੀਤ ਸਿੰਘ ਚੱਢਾ ਨੇ ਕਿਹਾ ਕਿ 1967 ਵਿਚ ਨਿੱਜੀ ਤੌਰ ਤੇ ਵਿੱਦਿਅਕ ਖੇਤਰ ਵਿਚ ਉੱਭਰੀ ਚੀਫ ਖਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੇ ਪ੍ਰਬੰਧ ਅਧੀਨ ਇਸ ਵੇਲੇ 50 ਸਕੂਲ ਦੀਵਾਨ ਦਾ ਮਾਣ ਵਧਾ ਰਹੇ ਹਨ। ਹੁਣ ਚੀਫ ਖਾਲਸਾ ਦੀਵਾਨ ਪ੍ਰੋਫੈਸ਼ਨਲ ਅਤੇ ਵੋਕੇਸ਼ਨਲ ਉੱਚ ਸਿੱਖਿਆ ਦੇ ਖੇਤਰ ਵਿਚ ਕਦਮ ਰੱਖ ਚੁੱਕਾ ਹੈ। ਇਸ ਮੌਕੇ ਸਥਾਨਕ ਪ੍ਰਧਾਨ ਸ੍ਰ. ਨਿਰਮਲ ਸਿੰਘ, ਆਨਰੇਰੀ ਸਕੱਤਰ ਸ੍ਰ. ਨਰਿੰਦਰ ਸਿੰਘ ਖੁਰਾਣਾ, ਐਡੀਸ਼ਨਲ ਸੈਕਟਰੀ ਐਜੂਕੇਸ਼ਨਲ ਕਮੇਟੀ ਸ੍ਰ. ਸੰਤੋਖ ਸਿੰਘ ਸੇਠੀ, ਸਕੱਤਰ ਕਾਨਫਰੰਸ ਸ੍ਰ.ਜਸਵਿੰਦਰ ਸਿੰੇਘ ਢਿੱਲੋਂ, ਲੋਕਲ ਕਮੇਟੀ ਪ੍ਰਧਾਨ ਸ੍ਰ.ਮਨਜੀਤ ਸਿੰਘ ਤਰਨਤਾਰਨੀ, ਮੈਂਬਰ ਇੰਚਾਰਜ ਤਰਨਤਾਰਨ ਸਕੂਲ ਸ੍ਰ.ਹਰਜੀਤ ਸਿੰਘ ਕੋਠੀ ਵਾਲੇ, ਸ੍ਰ.ਕੁਲਜੀਤ ਸਿੰਘ ਸਿੰਘ ਬ੍ਰਦਰਜ਼, ਸ੍ਰ ਜਸਵਿੰਦਰ ਸਿੰਘ ਐਡਵੋਕੇਟ, ਸ੍ਰ.ਪ੍ਰਿਤਪਾਲ ਸਿੰਘ ਸੇਠੀ, ਐੱਸ.ਐੱਸ.ਪੀ ਸਿੰਘ ਵਾਲੀਆ, ਸ੍ਰ.ਸੁਰਜੀਤ ਸਿੰਘ ਅਤੇ ਸ੍ਰ.ਹਰਮਿੰਦਰ ਸਿੰਘ ਫਰੀਡਮ, ਡਾਇਰੈਕਟਰ ਐਜੂਕੇਸ਼ਨ ਡਾ.ਧਰਮਵੀਰ ਸਿੰਘ ਅਤੇ ਹੋਰ ਉੱੰਘੀਆਂ ਹਸਤੀਆਂ ਸ਼ਾਮਲ ਸਨ।
ਕਾਨਫਰੰਸ ਦੇ ਜਨਰਲ ਸਕੱਤਰ ਡਾ.ਜਸਵਿੰਦਰ ਸਿੰਘ ਢਿੱਲੋਂ ਨੇ ਪ੍ਰੈੱਸ ਕਾਨਫਰੰਸ ਦੌਰਾਨ ਇਸ ਕਾਨਫਰੰਸ ਦੇ ਕਾਰਜਾਂ ਨੂੰ ਵਿਸਥਾਰ ਪੂਰਵਕ ਦੱਸਿਆ। ਇਸ ਮੌਕੇ ਚੀਫ ਖਾਲਸਾ ਪ੍ਰਧਾਨ ਸ੍ਰ. ਚਰਨਜੀਤ ਸਿੰਘ ਚੱਢਾ ਨੇ ਦੱਸਿਆ ਕਿ ਸ਼ਾਮ 6 ਤੋਂ 10 ਵਜੇ ਤੱਕ ਗੁਰਦੁਆਰਾ ਸ਼੍ਰੀ ਮੰਜੀ ਸਾਹਿਬ ਦੇ ਦੀਵਾਨ ਹਾਲ ਸ੍ਰੀ ਦਰਬਾਰ ਸਾਹਿਬ ਤਰਨਤਾਰਨ ਵਿਖੇ ਕੀਰਤਨ ਦਰਬਾਰ ਸੱਜੇਗਾ ਜਿਸ ਵਿਚ ਉੱਘੇ ਕੀਰਤਨੀ ਜੱਥੇ ਅਤੇ ਸਕੂਲੀ ਬੱਚਿਆਂ ਵਲੋਂ ਸੰਗਤਾਂ ਨੂੰ ਰਸਭਿੰਨਾ ਕੀਰਤਨ ਸੁਣਾ ਕੇ ਨਿਹਾਲ ਕਰਨਗੇ। ਇਸ ਮੌਕੇ ਸ਼ਾਮ 7 ਵਜੇ ਤੋਂ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਜਾਵੇਗਾ। ਇਸ ਮੌਕੇ ਪ੍ਰਧਾਨ ਸ੍ਰ. ਚਰਨਜੀਤ ਸਿੰਘ ਚੱਢਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 15 ਨਵੰਬਰ ਸੀ.ਕੇ.ਡੀ ਦੇ ਵੱਖ-ਵੱਖ ਸਕੂਲਾਂ ਵਲੋਂ ਨਗਰ ਕੀਰਤਨ ਦਾ ਆਯੋਜਨ ਕੀਤਾ ਜਾਵੇਗਾ, ਜਿਸ ਦੀ ਰਵਾਨਗੀ ਮਹਾਰਾਜਾ ਰਣਜੀਤ ਸਿੰਘ ਸਕੂਲ ਤੋਂ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਅਰਦਾਸ ਕਰਕੇ ਕਰਨਗੇ। ਉਪਰੰਤ ਸੀ.ਕੇ.ਡੀ ਇੰਸਟੀਚਿਊਟ ਆੱਫ ਮੈਨੇਜਮੈਂਟ ਐਂਡ ਟੈਕਨਾਲੋਜੀ ਤਰਨਤਾਰਨ ਵਿਖੇ ਨਿਸ਼ਾਨ ਸਾਹਿਬ ਚੜ੍ਹਾਉਣ ਦੀ ਰਸਮ ਜਥੇਦਾਰ ਅਵਤਾਰ ਸਿੰਘ ਮੱਕੜ੍ਹ ਪ੍ਰਧਾਨ ਸ਼੍ਰੋਮਣੀ ਕਮੇਟੀ ਨਿਭਾਉਣਗੇ। ਇਸ ਉਪਰੰਤ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਅੰਦਰ ਅਹਿਮ ਵਿਸ਼ਿਆਂ ਨੂੰ ਛੂੰਹਦੇ ਸੈਮੀਨਾਰ ਹੋਣਗੇ। ਦੇਰ ਸ਼ਾਮ 6 ਤੋਂ 9 ‘ਕਾਮਾਗਾਟਾਮਾਰੂ’ ਦਾ ਨਾਟਕ ਖੇਡਿਆ ਜਾਵੇਗਾ ਜਿਸ ਵਿਚ ‘ਕਾਮਾਗਾਟਾਮਾਰੂ’ ਦੇ ਯੋਧਿਆਂ ਦੀ ਅਮਰ ਕਹਾਣੀ ਨਾਲ ਨੌਜਵਾਨ ਪੀੜ੍ਹੀ ਨੂੰ ਪ੍ਰੇਰਿਤ ਕੀਤਾ ਜਾਵੇਗਾ। ਸਕੂਲੀ ਬੱਚਿਆਂ ਵਲੋਂ ਇਸ ਮੌਕੇ ਪੰਜਾਬ ਦੇ ਸੱਭਿਆਚਾਰ ਨੂੰ ਦਰਸਾਉਾਂਦਾ ੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ। ਸੀ.ਕੇ.ਡੀ ਦੇ ਪ੍ਰਧਾਨ ਸ੍ਰ.ਚਰਨਜੀਤ ਸਿੰਘ ਚੱਢਾ ਨੇ ਇਹ ਦੱਸਿਆ ਕਿ 16 ਨਵੰਬਰ ਨੂੰ ਨਵੇਂ ਬਣੇ ਕਾਲਜ ਦਾ ਉਦਘਾਟਨ ਮੁੱਖ ਮੰਤਰੀ ਪੰਜਾਬ ਸ੍ਰ.ਪ੍ਰਕਾਸ਼ ਸਿੰਘ ਬਾਦਲ ਵਲੋਂ ਆਪਣੇ ਕਰ ਕਮਲਾਂ ਨਾਲ ਕੀਤਾ ਜਾਵੇਗਾ ਅਤੇ ਦੇਸ਼-ਵਿਦੇਸ਼ ਦੀਆਂ ਉੱਘੀਆਂ ਹਸਤੀਆਂ ਨੂੰ ਸਨਮਾਨਿਤ ਕੀਤਾ ਜਾਵੇਗਾ। ਇਸ ਮੌਕੇ ਡਾਇਰੈਕਟਰ ਐਜੂਕੇਸ਼ਨ ਸ੍ਰ.ਧਰਮਵੀਰ ਸਿੰਘ, ਸਕੂਲ ਪ੍ਰਿੰਸੀਪਲ ਸ਼੍ਰੀਮਤੀ ਨਵਨੀਤ ਕੌਰ ਅਹੂਜਾ ਆਦਿ ਹਾਜਰ ਸਨ।