Sunday, December 22, 2024

ਸ਼੍ਰੋਮਣੀ ਕਮੇਟੀ ਨੇ ਜੰਮੂ ਕਸ਼ਮੀਰ ਦੇ ਹੜ੍ਹ ਪ੍ਰਭਾਵਿਤ ਗੁਰਦੁਆਰਾ ਸਾਹਿਬਾਨ ਲਈ ‘ਪਾਵਨ ਸਰੂਪ’ ਤੇ ਗੁਟਕੇ ਭੇਜੇ

PPN1511201415
ਅੰਮ੍ਰਿਤਸਰ, 15 ਨਵੰਬਰ (ਗੁਰਪ੍ਰੀਤ ਸਿੰਘ) – ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਦੇਸ਼ ਅਨੁਸਾਰ ਸ਼੍ਰੋਮਣੀ ਕਮੇਟੀ ਵੱਲੋਂ ਜੰਮੂ-ਕਸ਼ਮੀਰ ਦੇ ਹੜ੍ਹ ਪ੍ਰਭਾਵਿਤ ਗੁਰਦੁਆਰਾ ਸਾਹਿਬਾਨ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 25ਪਾਵਨ ਸਰੂਪ, ਨਿਤਨੇਮ ਤੇ ਸੁਖਮਨੀ ਸਾਹਿਬ ਦੇ 300 ਗੁਟਕੇ ਸਾਹਿਬ ਤੋਂ ਇਲਾਵਾ ਸ਼ਬਦ ਕੀਰਤਨ ਲਈ 10 ਹਰਮੋਨੀਅਮ ਤੇ 5 ਤਬਲਾ ਸੈਟ ਭੇਜੇ ਹਨ। ਏਥੋਂ ਜਾਰੀ ਪ੍ਰੈਸ ਨੋਟ ‘ਚ ਜਾਣਕਾਰੀ ਦੇਂਦਿਆਂ ਸ੍ਰ: ਮਨਜੀਤ ਸਿੰਘ ਸਕੱਤਰ ਸ਼੍ਰੋਮਣੀ ਕਮੇਟੀ ਨੇ ਦੱਸਿਆ ਹੈ ਕਿ ਸ਼੍ਰੋਮਣੀ ਕਮੇਟੀ ਨੇ ਜੰਮੂ ਕਸ਼ਮੀਰ ‘ਚ ਹੜ੍ਹ ਦੋਰਾਨ ਜਿੱਥੇ ਵੱਡੇ ਪਧੱਰ ਤੇ ਮਨੁਖਤਾ ਦੀ ਲਗਾਤਾਰ ਸੇਵਾ ਕੀਤੀ ਹੈ ਉੱਥੇ ਸ੍ਰੀਨਗਰ ਦੇ ਗੁਰਦੁਆਰਾ ਸਾਹਿਬਾਨ ਦਾ ਹੜ੍ਹ ਨਾਲ ਹੋਏ ਨੁਕਸ਼ਾਨ ਦੀ ਮੁਰੰਮਤ ਆਦਿ ਲਈ ਇੱਕ-ਇੱਕ ਲੱਖ ਰੁਪਏ ਸਹਾਇਤਾ ਵੀ ਭੇਜੀ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਸਾਹਿਬ ਦੇ ਅਦੇਸ਼ ਅਨੁਸਾਰ ਗੁਰਦੁਆਰਾ ਸਾਹਿਬਾਨ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 25 ਪਾਵਨ ਸਰੂਪ, ਨਿਤਨੇਮ ਤੇ ਸ੍ਰੀ ਸੁਖਮਨੀ ਸਾਹਿਬ ਦੇ 300 ਗੁਟਕੇ ਸਾਹਿਬ ਅਤੇ ਸ਼ਬਦ ਕੀਰਤਨ ਲਈ 10 ਹਰਮੋਨੀਅਮ ਤੇ 5 ਤਬਲਾ ਸੈਟ ਤੋਂ ਇਲਾਵਾ ਲੋੜੀਦਾਂ ਧਾਰਮਿਕ ਲਿਟਰੇਚਰ ਭੇਜਿਆ ਗਿਆ ਹੈ।

Check Also

ਰੰਗਲਾ ਪੰਜਾਬ ਮੇਲਾ ਸਮਾਪਤ, ਗਾਇਕ ਸਲੀਮ ਸਿਕੰਦਰ ਨੇ ਆਖਰੀ ਦਿਨ ਅੰਮ੍ਰਿਤਸਰੀਆਂ ਦੇ ਮਨ ਮੋਹੇ

ਅੰਮ੍ਰਿਤਸਰ, 1 ਮਾਰਚ (ਸੁਖਬੀਰ ਸਿੰਘ) – ਪੰਜਾਬ ਸਰਕਾਰ ਦੇ ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲੇ ਵਿਭਾਗ …

Leave a Reply