Saturday, December 28, 2024

ਵਿਧਾਇਕ ਦਿਆਲਪੁਰਾ ਵਲੋਂ ਸਮਰਾਲਾ ਤੇ ਮਾਛੀਵਾੜਾ ਦੇ ਸਰਕਾਰੀ ਦਫਤਰਾਂ ਦੀ ਅਚਨਚੇਤੀ ਚੈਕਿੰਗ

ਸਮਰਾਲਾ, 14 ਮਾਰਚ (ਇੰਦਰਜੀਤ ਸਿੰਘ ਕੰਗ) – ਆਮ ਆਦਮੀ ਪਾਰਟੀ ਜੋ ਪੰਜਾਬ ਦੀਆਂ 92 ਸੀਟਾਂ ‘ਤੇ ਜਿੱਤ ਪ੍ਰਾਪਤ ਕਰਕੇ 16 ਮਾਰਚ ਨੂੰ ਸਹੁੰ ਚੁੱਕ ਸਮਾਗਮ ਤੋਂ ਬਾਅਦ ਆਪੋ ਆਪਣੇ ਮਹਿਕਮਿਆਂ ਦਾ ਕਾਰਜ਼ ਸੰਭਾਲ ਲਵੇਗੀ।ਭਗਵੰਤ ਮਾਨ ਜੋ ਪੰਜਾਬ ਦੇ 17ਵੇਂ ਮੁੱਖ ਮੰਤਰੀ ਵਜੋ ਸਹੁੰ ਚੁੱਕ ਰਹੇ ਹਨ ਵਲੋਂ ਵਿਧਾਇਕ ਦਲ ਦੇ ਨੇਤਾ ਚੁਣੇ ਜਾਣ ਉਪਰੰਤ ਵਿਧਾਇਕਾਂ ਨੂੰ ਜਾਰੀ ਹਦਾਇਤਾਂ ਵਿੱਚ ਕਿਹਾ ਸੀ ਕਿ ਹੁਣ ਸਰਕਾਰ ਚੰਡੀਗੜ੍ਹ ਤੋਂ ਨਹੀਂ ਬਲਕਿ ਪਿੰਡਾਂ ਅਤੇ ਸ਼ਹਿਰਾਂ ਵਿਚੋਂ ਚੱਲੇਗੀ।ਇਸ ਰਵਾਇਤ ਨੂੰ ਸਮਰਾਲਾ ਹਲਕਾ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਨੇ ਸ਼ੁਰੂ ਕਰਦਿਆਂ ਅੱਜ ਸਮਰਾਲਾ ਅਤੇ ਮਾਛੀਵਾੜਾ ਸ਼ਹਿਰ ਦੇ ਪ੍ਰਮੁੱਖ ਸਰਕਾਰੀ ਦਫਤਰਾਂ ਸਿਵਲ ਹਸਪਤਾਲ ਸਮਰਾਲਾ, ਨਗਰ ਕੌਂਸਲ ਦਫਤਰ ਸਮਰਾਲਾ, ਫਰਦ ਕੇਂਦਰ ਸਮਰਾਲਾ, ਤਹਿਸੀਲ ਦਫਤਰ ਸਮਰਾਲਾ, ਬੀ.ਡੀ.ਪੀ.ਓ. ਦਫਤਰ ਸਮਰਾਲਾ, ਸੀ.ਡੀ.ਪੀ.ਓ ਦਫਤਰ ਸਮਰਾਲਾ, ਪੀ.ਡੀ ਡਬਲਯੂ ਦਫਤਰ ਮਾਛੀਵਾੜਾ ਅਤੇ ਬੀ.ਡੀ.ਪੀ.ਓ ਦਫਤਰ ਮਾਛੀਵਾੜਾ ਦੀ ਹਾਜ਼ਰੀ ਚੈਕ ਕੀਤੀ ਅਤੇ ਅਫਸਰਾਂ ਨਾਲ ਮੁਲਾਕਾਤ ਕੀਤੀ।ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਆਪਣੇ ਅਧੀਨ ਕਰਮਚਾਰੀਆਂ ਨੂੰ ਹਦਾਇਤ ਕਰਨ ਕਿ ਡਿਊਟੀ ਸਮੇਂ ਦੀ ਪਾਬੰਦੀ ਦਾ ਧਿਆਨ ਰੱਖਦੇ ਹੋਏ, ਆਮ ਲੋਕਾਂ ਨਾਲ ਸਹੀ ਡੀਲਿੰਗ ਅਤੇ ਬਿਨਾਂ ਦੇਰੀ ਦੇ ਸਮੇਂ ਸਿਰ ਕੰਮ ਕਰਨ ਦੀ ਪਿਰਤ ਪਾਉਣ ਤਾਂ ਜੋ ਆਮ ਲੋਕੀਂ ਖੱਜ਼ਲ ਖੁਆਰ ਨਾ ਹੋਣ। ਉਨ੍ਹਾਂ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਸਹੀ ਢੰਗ ਨਾਲ ਕੰਮ ਕਰਾਉਣ ਦੀ ਆਦਤ ਪਾਉਣ ਅਤੇ ਜੇਕਰ ਕਿਸੇ ਦੇ ਸਹੀ ਕੰਮ ਨੂੰ ਕੋਈ ਵੀ ਸਰਕਾਰੀ ਕਰਮਚਾਰੀ ਲਾਰੇ ਲਾਉਦਾ ਜਾਂ ਦੇਰੀ ਕਰਦਾ ਹੈ, ਤਾਂ ਮੇਰੇ ਘਰ ਦੇ ਦਰਵਾਜੇ ਸਭ ਲਈ ਹਰ ਵਕਤ ਖੁੱਲੇ ਹਨ।ਉਨ੍ਹਾਂ ਐਕਸੀਅਨ ਘੁਲਾਲ ਨਾਲ ਵੀ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਆਪਣੇ ਹਲਕੇ ਦੇ ਟਰਾਂਸਫਾਰਮਰਾਂ ਦੇ ਤੇਲ ਚੈਕ ਕਰਨ ਅਤੇ ਵਾਢੀ ਦੇ ਮੌਸਮ ਨੂੰ ਧਿਆਨ ਵਿੱਚ ਰੱਖਦੇ ਹੋਏ ਖੇਤਾਂ ਵਿਚਲੀਆਂ ਤਾਰਾਂ ਦੀ ਮੁਰੰਮਤ ਅਤੇ ਖਿਚਾਈ ਸਬੰਧੀ ਸੁਚੱਜੇ ਪ੍ਰਬੰਧ ਕਰਨ ਲਈ ਕਿਹਾ ਤਾਂ ਜੋ ਕਿਸਾਨਾਂ ਦੀ ਕਣਕ ਦੀ ਫਸਲ ਦਾ ਨੁਕਸਾਨ ਹੋਣ ਤੋਂ ਬਚ ਸਕੇ।

                  ਵਿਧਾਇਕ ਦਿਆਲਪੁਰਾ ਦੀ ਚੈਕਿੰਗ ਟੀਮ ਵਿੱਚ ਸੁਖਵਿੰਦਰ ਸਿੰਘ ਗਿੱਲ, ਕੇਵਲ ਸਿੰਘ ਹੇਡੋਂ ਬੇਟ, ਤੇਜਿੰਦਰ ਸਿੰਘ ਗਰੇਵਾਲ, ਅੰਮ੍ਰਿਤਪੁਰੀ, ਮੇਜਰ ਸਿੰਘ ਬਾਲਿਓਂ, ਕਸ਼ਮੀਰੀ ਲਾਲ, ਸੁਖਵਿੰਦਰ ਸਿੰਘ ਦਿਆਲਪੁਰਾ, ਤੇਜਵੰਤ ਸਿੰਘ ਬਾਲਿਓਂ, ਗੁਰਪ੍ਰੀਤ ਸਿੰਘ ਗੋਸਲਾਂ, ਜਸਪ੍ਰੀਤ ਸਿੰਘ ਹੇਡੋਂ ਬੇਟ ਅਤੇ ਅਮਨਦੀਪ ਸ਼ਾਮਲ ਸਨ।

Check Also

ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਦਸਤਾਰ ਸਜਾਉਣ ਮੁਕਾਬਲੇ ਕਰਵਾਏ

ਸੰਗਰੂਰ, 27 ਦਸੰਬਰ (ਜਗਸੀਰ ਲੌਂਗੋਵਾਲ)- ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰ ਕੌਰ ਜੀ ਦੀ ਲਸਾਨੀ ਕੁਰਬਾਨੀ ਨੂੰ …