Friday, October 18, 2024

ਬੀ.ਕੇ.ਯੂ (ਰਾਜੇਵਾਲ) ਨੇ ਮੁਤਿਓਂ ਵਿਖੇ ਫਲਦਾਰ ਅਤੇ ਛਾਂਦਾਰ ਬੂਟੇ ਲਾਏ

ਯੂਨੀਅਨ ਦਾ ਮੁੱਖ ਮਕਸਦ ਪੂਰੇ ਪੰਜਾਬ ਨੂੰ ਹਰਿਆ ਭਰਿਆ ਬਣਾਉਣਾ – ਸਰਵਰਪੁਰ

ਸਮਰਾਲਾ, 22 ਜੁਲਾਈ (ਇੰਦਰਜੀਤ ਸਿੰਘ ਕੰਗ) – ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਜ਼ਿਲ੍ਹਾ ਲੁਧਿਆਣਾ ਦੇ ਸੀਨੀਅਰ ਮੀਤ ਪ੍ਰਧਾਨ ਮੁਖਤਿਆਰ ਸਿੰਘ ਸਰਵਰਪੁਰ ਦੀ ਅਗਵਾਈ ਹੇਠ ਅੱਜ ਇਥੋਂ ਨਜਦੀਕੀ ਪਿੰਡ ਮੁੁਤਿਓਂ ਦੇ ਖਾਲੀ ਪਏ ਗਰਾਉਂਡ ਵਿੱਚ ਛਾਂਦਾਰ ਅਤੇ ਫਲਦਾਰ ਬੂਟੇ ਲਗਾਏ ਗਏ।ਉਨ੍ਹਾਂ ਪ੍ਰੈਸ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਬੀ.ਕੇ.ਯੂ (ਰਾਜੇਵਾਲ) ਵਲੋਂ ਪੂਰੇ ਪੰਜਾਬ ਵਿੱਚ ਬੂਟੇ ਲਗਾਉਣ ਦੀ ਮੁਹਿੰਮ ਅਰੰਭੀ ਗਈ ਹੈ, ਜਿਸ ਨੂੰ ਵੱਖ-ਵੱਖ ਪਿੰਡਾਂ ਵਿੱਚ ਭਰਵਾਂ ਹੁੰਗਾਰਾ ਮਿਲ ਰਿਹਾ ਹੈ।ਅੱਜ ਸਮਰਾਲਾ ਬਲਾਕ ਦੇ ਸਮੂਹ ਯੂਨੀਅਨ ਅਹੁੱਦੇਦਾਰਾਂ ਨੇ ਮਿਲ ਕੇ ਗਰਾਮ ਪੰਚਾਇਤ ਮੁਤਿਓ ਦੇ ਸਹਿਯੋਗ ਨਾਲ ਪਿੰਡ ਦੇ ਗਰਾਉਂਡ ਵਿੱਚ ਫਲਦਾਰ ਅੰਬ, ਅਮਰੂਦ, ਜਾਮੁਨ, ਬਿਲ, ਲੀਚੀ ਅਤੇ ਛਾਂਦਾਰ ਅਰਜਨ, ਡੇਕਾਂ ਆਦਿ ਰੁੱਖ ਲਗਾਏ ਗਏ।ਗਰਾਮ ਪੰਚਾਇਤ ਮੁਤਿਓਂ ਨੇ ਇਨ੍ਹਾਂ ਦੀ ਸਾਂਭ ਸੰਭਾਲ ਅਤੇ ਪਾਲਣ ਦੀ ਜਿੰਮੇਵਾਰੀ ਵੀ ਲਈ।ਉਨ੍ਹਾਂ ਕਿਹਾ ਕਿ ਸਾਡੀ ਯੂਨੀਅਨ ਦਾ ਮੁੱਖ ਮਕਸਦ ਪੂਰੇ ਪੰਜਾਬ ਨੂੰ ਮੁੜ ਹਰਿਆ ਭਰਿਆ ਬਣਾਉਣਾ ਹੈ।
                 ਇਸ ਮੌਕੇ ਜ਼ਿਲ੍ਹਾ ਮੀਤ ਪ੍ਰਧਾਨ ਗੁਰਨਾਮ ਸਿੰਘ ਰੋਹਲੇ, ਜ਼ਿਲ੍ਹਾ ਜਨਰਲ ਸਕੱਤਰ ਜਗਦੇਵ ਸਿੰਘ ਮੁਤਿਓਂ, ਤਹਿਸੀਲ ਪ੍ਰਧਾਨ ਚਰਨ ਸਿੰਘ ਬਰਮਾ, ਬਲਾਕ ਪ੍ਰਧਾਨ ਕੁਲਵਿੰਦਰ ਸਿੰਘ ਪੂਰਬਾ, ਬਲਾਕ ਮੀਤ ਪ੍ਰਧਾਨ ਨਿਰਮਲ ਸਿੰਘ ਮਾਨੂੰਪੁਰ, ਬਲਾਕ ਮੀਤ ਪ੍ਰਧਾਨ ਰਣਜੀਤ ਸਿੰਘ ਸੰਗਤਪੁਰਾ, ਬਲਾਕ ਪ੍ਰਚਾਰ ਸਕੱਤਰ ਗੁਰਦੀਪ ਸਿੰਘ ਸਰਵਰਪੁਰ, ਧਿਆਨ ਸਿੰਘ ਮਾਨੂੰਪੁਰ, ਜ਼ਿਲ੍ਹਾ ਮੀਤ ਪ੍ਰਧਾਨ ਅਵਤਾਰ ਸਿੰਘ ਘਰਖਣਾ, ਸਤਨਾਮ ਸਿੰਘ, ਹਿੰਦਰ ਸਿੰਘ ਪੰਚ ਮੁੱਤਿਓਂ, ਹਰਭੀਮ ਸਿੰਘ ਪੰਚ ਮੁੱਤਿਓ, ਉਜਾਗਰ ਸਿੰਘ ਪੰਚ ਮੁਤਿਓ, ਅਵਤਾਰ ਸਿੰਘ ਪੰਚ ਮੁਤਿਓ, ਕੁਲਦੀਪ ਸਿੰਘ ਪੰਚ ਮੁਤਿਓ, ਰਾਜਾ ਸਿੰਘ ਪੰਚ ਮੁਤਿਓ ਆਦਿ ਤੋਂ ਇਲਾਵਾ ਪਿੰਡ ਦੇ ਪਤਵੰਤੇ ਸੱਜਣ ਹਾਜ਼ਰ ਸਨ।

Check Also

ਡਾ. ਓਬਰਾਏ ਦੇ ਯਤਨਾਂ ਸਦਕਾ ਹਰਵਿੰਦਰ ਸਿੰਘ ਦਾ ਮ੍ਰਿਤਕ ਸਰੀਰ ਦੁਬਈ ਤੋਂ ਭਾਰਤ ਪੁੱਜਾ

ਅੰਮ੍ਰਿਤਸਰ, 17 ਅਕਤੂਬਰ (ਜਗਦੀਪ ਸਿੰਘ) – ਖਾੜੀ ਮੁਲਕਾਂ ਅੰਦਰ ਲੋਕਾਂ ਦੇ ਮਸੀਹਾ ਵਜੋਂ ਜਾਣੇ ਜਾਂਦੇ …