Monday, December 23, 2024

ਡੀ ਕੰਪੋਜ਼ਰ ਦੀ ਸਪਰੇਅ ਨਾਲ ਅਸੀਂ ਕਰ ਸਕਦੇ ਹਾਂ ਵਧੀਆ ਬਿਜ਼ਾਈ – ਮੁੱਖ ਖੇਤੀਬਾੜੀ ਅਫ਼ਸਰ

ਅੰਮ੍ਰਿਤਸਰ, 20 ਅਕਤੂਬਰ (ਸੁਖਬੀਰ ਸਿੰਘ) – ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੇ ਹੁਕਮਾਂ ‘ਤੇ ਜ਼ਿਲਾ ਮੁੱਖ ਖੇਤੀਬਾੜੀ ਅਫ਼ਸਰ ਜਤਿੰਦਰ ਸਿੰਘ ਗਿੱਲ ਨੇ ਆਪਣੀ ਮੌਜ਼ੂਦਗੀ ਵਿੱਚ ਬਲਾਕ ਅਫਸਰ ਸੁਖਰਾਜਬੀਰ ਸਿੰਘ ਗਿੱਲ, ਬਲਾਕ ਅਫਸਰ ਡਾ. ਅਮਰਜੀਤ ਸਿੰਘ ਬੱਲ, ਵਿਸਥਾਰ ਅਫਸਰ ਪ੍ਰਭਦੀਪ ਸਿੰਘ ਗਿੱਲ ਚੇਤਨਪੁਰਾ, ਸੰਦੀਪ ਕੁਮਾਰ ਸਬ ਇੰਸਪੈਕਟਰ ਨੂੰ ਨਾਲ ਲੈ ਕੇ ਪਿੰਡ ਗੌਸਾਂਬਾਦ ਸਰਕਲ ਵਡਾਲਾ ਭਿੱਟੇਵੱਡ ਵਿਖੇ ਡੀ ਕੰਪੋਜ਼ਰ ਦੀ ਸਪਰੇਅ ਕਿਸਾਨ ਦਰਸ਼ਨ ਸਿੰਘ, ਕੰਵਲਜੀਤ ਸਿੰਘ, ਰਤਨਜੀਤ ਸਿੰਘ ਦੇ ਖੇਤਾਂ ਵਿੱਚ ਪਰਾਲ ‘ਤੇ ਕਰਵਾਈ ਗਈ।ਐਸ.ਐਮ.ਐਸ ਲੱਗੀ ਕੰਬਾਇਨ ਨਾਲ ਝੋਨਾ ਵੱਢਣ ਤੋਂ ਬਾਅਦ 10 ਲੀਟਰ ਡੀ ਕੰਪੋਜ਼ਰ ਨੂੰ 100-200 ਲੀਟਰ ਪਾਣੀ ਵਿਚ ਘੋਲ ਕੇ ਸਪਰੇ ਕਰਨ ਤੋਂ ਬਾਅਦ ਰੋਟਾਵੇਟਰ ਨਾਲ ਮਿਕਸ ਕਰਕੇ ਪਾਣੀ ਲਗਾ ਦਿੱਤਾ ਜਾਵੇ।ਇਸ ਤਰਾਂ ਕਰਨ ਨਾਲ ਏਹ ਬੈਕਟੀਰੀਆ ਕੁੱਝ ਦਿਨਾਂ ਵਿੱਚ ਹੀ ਸਾਰੇ ਪਰਾਲ ਨੂੰ ਡੀਕੰਮਪੋਜ਼ ਕਰ ਦੇਵੇਗਾ, ਜਿਸ ਨਾਲ ਮਿੱਟੀ ਦੀ ਉਪਜਾਊ ਸ਼ਕਤੀ ਵਿੱਚ ਵਾਧਾ ਹੁੰਦਾ ਹੈ।ਇਸ ਤੋਂ ਬਾਅਦ ਅਸੀਂ ਕਣਕ ਦੀ ਬਿਜ਼ਾਈ ਬੜੀ ਆਸਾਨੀ ਨਾਲ ਕਰ ਸਕਦੇ ਹਾਂ।
ਇਸ ਮੌਕੇ ਖੇਤੀਬਾੜੀ ਵਿਭਾਗ ਦੇ ਅਧਿਕਾਰੀ ਕਰਮਚਾਰੀ ਤੇ ਵੱਡੀ ਗਿਣਤੀ ‘ਚ ਕਿਸਾਨ ਹਾਜ਼ਰ ਸਨ ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …