ਪਠਾਨਕੋਟ, 16 ਫਰਵਰੀ (ਪੰਜਾਬ ਪੋਸਟ ਬਿਊਰੋ) – ਵਿੱਤੀ ਕਮਿਸ਼ਨਰ (ਖੇਤੀਬਾੜੀ), ਪੰਜਾਬ ਸਰਕਾਰ, ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਪੰਜਾਬ ਰਾਹੁਲ ਤਿਵਾੜੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਤੇ ਡਿਪਟੀ ਕਮਿਸ਼ਨਰ ਹਰਬੀਰ ਸਿੰਘ ਦੀ ਯੋਗ ਅਗਵਾਈ ਹੇਠ ਡਾ. ਰਾਜਿੰਦਰ ਕੁਮਾਰ ਮੁੱਖ ਖੇਤੀਬਾੜੀ ਅਫ਼ਸਰ ਪਠਾਨਕੋਟ ਵੱਲੋਂ ਕਿਸਾਨਾਂ ਨੂੰ ਸੁਚੇਤ ਰਹਿਣ ਦੀ ਅਪੀਲ ਕੀਤੀ ਗਈ ਹੈ।ਉਹਨ੍ਹਾਂ ਕਿਹਾ ਕਿ ਮੌਸਮੀ ਬਦਲਾਅ ਨੂੰ ਦੇਖਦੇ ਹੋਏ ਕਣਕ ਦੀ ਫ਼ਸਲ ਵਿੱਚ ਪੀਲੀ ਕੁੰਗੀ ਅਤੇ ਸਰੋਂ ਦੀ ਫ਼ਸਲ ਵਿੱਚ ਤੇਲੇ ਦੇ ਹਮਲੇ ਦੀ ਸੰਭਾਵਨਾ ਵੱਧ ਸਕਦੀ ਹੈ।ਮੁੱਖ ਖੇਤੀਬਾੜੀ ਅਫ਼ਸਰ ਨੇ ਕਿਸਾਨਾਂ ਨੰੂ ਸੁਚੇਤ ਰਹਿਣ ਅਤੇ ਆਪਣੇ ਖੇਤਾਂ ਦਾ ਨਿਰੰਤਰ ਸਰਵੇਖਣ ਕਰਨ ਦੀ ਅਪੀਲ ਕੀਤੀ।ਉਹਨ੍ਹਾਂ ਕਿਹਾ ਕਿ ਇਹ ਸਮਾਂ ਕਣਕ ਦੀ ਫ਼ਸਲ ਤੇ ਪੀਲੀ ਕੁੰਗੀ ਅਤੇ ਸਰੋਂ ਦੀ ਫ਼ਸਲ ਤੇ ਤੇਲੇ ਦੇ ਹਮਲੇ ਲਈ ਢੁੱਕਵਾਂ ਹੈ।ਖੇਤਾਂ ਦਾ ਸਰਵੇਖਣ ਕਰਨ ਦੌਰਾਨ ਜੇ ਕਣਕ ਦੇ ਪੱਤਿਆਂ ਤੇ ਹਲਦੀ ਵਰਗਾ ਪੀਲੇ ਰੰਗ ਦਾ ਪਾਊਡਰ ਨਜ਼ਰ ਆਉਂਦਾ ਹੈ ਤਾਂ ਉਸ ਦੀ ਰੋਕਥਾਮ ਲਈ 200 ਗ੍ਰਾਮ ਟੈਬੂਕੋਨਾਜੋਲ 25 ਪ੍ਰਤੀਸ਼ਤ ਡਬਲਯੂ.ਜੀ ਜਾਂ 200 ਐਮ.ਐਲ ਪ੍ਰੋਪੀਕੋਨਾਜ਼ੋਲ 25 ਈ.ਸੀ 200 ਲੀਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਵਿਭਾਗ ਵਲੋਂ ਦਿੱਤੀ ਤਕਨੀਕੀ ਜਾਣਕਾਰੀ ਅਨੁਸਾਰ ਸਪਰੇਅ ਕਰਨੀ ਚਾਹੀਦੀ ਹੈੇ।ਸ਼ੁਰੂ ਵਿੱਚ ਉੱਲੀਨਾਸ਼ਕਾਂ ਦਾ ਛਿੜਕਾਅ ਕੇਵਲ ਹਮਲੇ ਵਾਲੀਆਂ ਧੋੜੀਆਂ ਤੇ ਹੀ ਕਰੋ।ਜਿਸ ਨਾਲ ਇੱਕ ਤਾਂ ਖਰਚਾ ਘਟੇਗਾ, ਦੂਜਾ ਜ਼ਰੂਰਤ ਪੈਣ ‘ਤੇ ਦੁਬਾਰਾ ਛਿੜਕਾਅ ਵੀ ਕੀਤਾ ਜਾ ਸਕਦਾ ਹੈ।
ਊਨ੍ਹਾਂ ਕਿਹਾ ਕਿ ਪੀਲੀ ਕੁੰਗੀ ਦਾ ਹਮਲਾ ਨੀਮ ਪਹਾੜੀ ਇਲਾਕਿਆਂ ਵਿੱਚ ਜਲਦੀ ਦੇਖਣ ਨੂੰ ਮਿਲਦਾ ਹੈ।ਇਸ ਤੋਂ ਇਲਾਵਾ ਫ਼ਰਵਰੀ ਮਹੀਨੇ ਵਿੱਚ ਸਰੋਂ ਰਾਇਆ, ਤਾਰਾਮੀਰਾ ਦੀ ਫ਼ਸਲ ਤੇ ਤੇਲੇ ਅਤੇ ਚੇਪੇ ਦਾ ਹਮਲਾ ਪੂਰੇ ਜ਼ੋਰ ‘ਤੇ ਹੁੰਦਾ ਹੈ।ਇਹ ਕੀੜੇ ਬਹੁਤ ਜ਼ਿਆਦਾ ਗਿਣਤੀ ‘ਚ ਫੁੱਲਾਂ ਅਤੇ ਫ਼ਲੀਆਂ ‘ਤੇ ਹਮਲਾ ਕਰਦੇ ਹਨ।ਇਸ ਦੀ ਰੋਕਥਾਮ ਲਈ ਥਾਇਆਮੈਥੋਕਸਮ 25 ਡਬਲਯੂ ਜੀ 40 ਗ੍ਰਾਮ ਜਾਂ ਮੈਟਾਸਿਸਟਾਕਸ 25 ਈ.ਸੀ 400 ਮਿਲੀਲੀਟਰ ਜਾਂ ਡਾਈਮੈਥੋਏਟ 30 ਈ.ਸੀ 400 ਮਿਲੀਲੀਟਰ ਨੂੰ 80 ਤੋਂ 120 ਲੀਟਰ ਪਾਣੀ ਵਿੱਚ ਘੋਲ ਕੇ ਸਪਰੇਅ ਕਰਨੀ ਚਾਹੀਦੀ ਹੈ।ਸਰੋਂ ਉਪਰ ਕੀਟਨਾਸ਼ਕਾਂ ਦਾ ਛਿੜਕਾਅ ਦੁਪਹਿਰ ਤੋਂ ਬਾਅਦ ਹੀ ਕਰਨਾ ਚਾਹੀਦਾ ਹੈ।ਇਸ ਸਮੇਂ ਪਰ-ਪ੍ਰਾਗਣ ਕਿਰਿਆ ਕਰਨ ਵਾਲੇ ਕੀੜੇ ਮਕੋੜੇ ਘੱਟ ਹਰਕਤ ਵਿੱਚ ਹੁੰਦੇ ਹਨ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …