ਸੰਗਰੂਰ, 23 ਜੁਲਾਈ (ਜਗਸੀਰ ਲੌਂਗੋਵਾਲ) – ਪੰਜਾਬ ਦੀ ਨਾਮਵਰ ਸੰਸਥਾ ਡੈਮੋਕ੍ਰੈਟਕ ਹਿਊਮਨ ਪਾਵਰ ਔਰਗੇਨਾਈਜੇਸ਼ਨ ਜਿਥੇ ਸਮਾਜ ਭਲਾਈ ਦੇ ਅਨੇਕਾਂ ਕਾਰਜ਼ ਲਗਾਤਾਰ ਕਰਦੀ ਰਹਿੰਦੀ ਹੈ, ਉਥੇ ਹੀ ਅੱਜ ਆਰਗਨਾਈਜੇਸ਼ਨ ਵਲੋਂ ਪੰਜਾਬ ਦੇ ਵੱਖ-ਵੱਖ ਜਿਲ੍ਹਿਆਂ ਸ਼ਹਿਰਾਂ ਤੇ ਪਿੰਡਾਂ ਵਿੱਚ ਵਾਤਾਵਰਨ ਨੂੰ ਬਚਾਉਣ ਲਈ ਰੁੱਖ ਲਗਾਉਣ ਦੀ ਮੁਹਿੰਮ ਵਿੱਢੀ ਗਈ ਹੈ।ਮੀਡੀਆ ਨਾਲ ਗੱਲ ਕਰਦਿਆਂ ਆਰਗੇਨਾਈਜੇਸ਼ਨ ਦੇ ਪੰਜਾਬ ਪ੍ਰਧਾਨ ਕੁਲਦੀਪ ਸ਼ਰਮਾ ਨੇ ਦੱਸਿਆ ਕਿ ਜਿਸ ਤਰ੍ਹਾਂ ਆਪਾਂ ਦੇਖਦੇ ਹਾਂ ਕੀ ਸੂਬੇ ਅੰਦਰ ਦਰਖਤਾਂ ਦੀ ਘਾਟ ਲਗਾਤਾਰ ਹੁੰਦੀ ਜਾ ਰਹੀ ਹੈ ਜਿਸ ਕਾਰਨ ਵਾਤਾਵਰਨ ਖਰਾਬ ਹੋਣ ਦੇ ਕਾਰਨ ਲੋਕਾਂ ਨੂੰ ਅਨੇਕਾਂ ਬਿਮਾਰੀਆਂ ਨੇ ਘੇਰ ਲਿਆ ਅਤੇ ਲੋਕਾਂ ਨੂੰ ਹਵਾ ਵੀ ਸ਼ੁੱਧ ਪ੍ਰਾਪਤ ਰਹੀ ਹੁੰਦੀ।ਇਸ ਕਰਕੇ ਸਾਡੀ ਆਰਗੀਨਾਈਜਸ਼ਨ ਹਰ ਸਾਲ ਵੱਖ-ਵੱਖ ਜਿਲ੍ਹਿਆਂ ਦੇ ਪਿੰਡਾਂ ਸ਼ਹਿਰਾਂ ਵਿੱਚ ਆਪਣੇ ਵਰਕਰਾਂ ਦੇ ਸਹਿਯੋਗ ਨਾਲ ਵੱਡੀ ਗਿਣਤੀ ‘ਚ ਰੁੱਖ ਲਗਾਉਂਦੀ ਹੈ।ਅੱਜ ਪਿੰਡ ਲੌਂਗੋਵਾਲ ਅਤੇ ਨਾਲ ਲੱਗਦੇ ਪਿੰਡਾਂ ਵਿੱਚ ਵੀ ਆਰਗੇਨਾਈਜੇਸ਼ਨ ਦੇ ਵਾਇਸ ਪ੍ਰਧਾਨ ਤਰਨਪ੍ਰੀਤ ਸਿੰਘ ਦੀ ਅਗਵਾਈ ਵਿੱਚ ਵਰਕਰ ਵੱਡੇ ਪੱਧਰ ‘ਤੇ ਬੂਟੇ ਲਗਾ ਰਹੇ ਹਨ।ਸਾਡੇ ਕੋਲ 15 ਤੋਂ 20 ਤਰ੍ਹਾਂ ਦੇ ਪੌਦੇ ਹੁੰਦੇ ਹਨ, ਜੋ ਕਿ ਛਾਂ-ਦਾਰ ਅਤੇ ਭਰਪੂਰ ਮਾਤਰਾ ਵਿੱਚ ਆਕਸੀਜਨ ਦਿੰਦੇ ਹਨ।ਕੋਈ ਵੀ ਵਾਤਾਵਰਨ ਪ੍ਰੇਮੀ ਸਾਡੇ ਕੋਲੋਂ ਮੁਫ਼ਤ ਬੂਟੇ ਲੈ ਕੇ ਲਗਾ ਵੀ ਸਕਦੇ ਹਨ।ਉਹਨਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਸਭ ਇੱਕ-ਇੱਕ ਬੂਟਾ ਜਰੂਰ ਲਗਾ ਕੇ ਉਸ ਦੀ ਦੇਖ-ਭਾਲ ਕਰਨ।
ਇਸ ਮੌਕੇ ਉਨ੍ਹਾਂ ਨਾਲ ਵਿਕਰਾਂਤ ਕੁਮਾਰ ਸੈਕਟਰੀ, ਨਰਿੰਦਰ ਖਜਾਨਚੀ, ਪਿਆਰੇ ਲਾਲ ਸ਼ਰਮਾ ਜਿਲ੍ਹਾ ਪ੍ਰਧਾਨ, ਰਜਿੰਦਰ ਸ਼ਰਮਾ ਜਿਲ੍ਹਾ ਸੈਕਟਰੀ, ਦੀਪਕ ਕੁਮਾਰ ਜਿਲ੍ਹਾ ਖਜਾਨਚੀ ਤੇ ਮੈਂਬਰ ਹਾਜ਼ਰ ਸਨ।ਇਸ ਮੌਕੇ ਦੀਪਕ ਗਰਗ ਸਹਾਇਕ ਖਜਾਨਚੀ, ਜਸ਼ਨਦੀਪ ਸਿੰਘ, ਗੁਰਤੇਜ ਸਿੰਘ, ਕਾਲਾ ਸਿੰਘ, ਸੁਰਜੀਤ ਸਿੰਘ ਅਤੇ ਹੋਰ ਮੈਂਬਰ ਵੀ ਹਾਜ਼ਰ ਸਨ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …