ਅੰਮ੍ਰਿਤਸਰ, 27 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਵਿਰਾਸਤੀ ਵਿੱਦਿਅਕ ਸੰਸਥਾ ਖ਼ਾਲਸਾ ਕਾਲਜ ਅੰਮ੍ਰਿਤਸਰ ਦੇ ਪੰਜਾਬੀ ਵਿਭਾਗ ਵਲੋਂ ਅੱਜ ਪੰਜਾਬੀ ਖੋਜ਼ ਨੂੰ ਸਮਰਪਿਤ ਖੋਜ਼-ਰਸਾਲੇ ‘ਸੰਵਾਦ’ ਦਾ 18ਵਾਂ ਅੰਕ ਨੂੰ ਲੋਕ ਅਰਪਿਤ ਕੀਤਾ ਗਿਆ।ਕਾਲਜ ਵਿੱਚ ਹਿੰਦ-ਪਾਕਿ ਮੇਲੇ ਦੇ ਅਗਾਊ ਪ੍ਰਬੰਧਾਂ ਦਾ ਜਾਇਜ਼ਾ ਲੈਣ ਪਹੁੰਚੇ ਅਜੀਤ ਅਖਬਾਰ ਦੇ ਉਪ-ਸੰਪਾਦਕ ਸਤਨਾਮ ਮਾਣਕ, ਜਸਵੰਤ ਸਿੰਘ ਜੱਸ ਅਤੇ ਫੋਕਲੋਰ ਰਿਸਰਚ ਅਕਾਦਮੀ ਦੇ ਪ੍ਰਧਾਨ ਰਮੇਸ਼ ਯਾਦਵ ਨੇ ਕਾਲਜ ਦੇ ਪੰਜਾਬੀ ਵਿਭਾਗ ਦੀਆਂ ਗਤੀਵਿਧੀਆਂ ਵਿਸ਼ੇਸ਼ਕਰ ਕਾਲਜ ਵਲੋਂ ਹਰ ਸਾਲ ਕਰਵਾਏ ਜਾਂਦੇ ਸਾਹਿਤ ਉਤਸਵ ‘ਤੇ ਖੁਸ਼ੀ ਦਾ ਇਜ਼ਹਾਰ ਕੀਤਾ।
ਪਿੰਸੀਪਲ ਡਾ. ਮਹਿਲ ਸਿੰਘ, ਸਤਨਾਮ ਮਾਣਕ, ਜਸਵੰਤ ਜੱਸ, ਰਮੇਸ਼ ਯਾਦਵ, ਪੰਜਾਬੀ ਵਿਭਾਗ ਦੇ ਮੁਖੀ ਡਾ. ਆਤਮ ਸਿੰਘ ਰੰਧਾਵਾ, ਵਿਭਾਗ ਦੇ ਸੀਨੀਅਰ ਪ੍ਰੋਫੈਸਰ ਡਾ. ਭੁਪਿੰਦਰ ਸਿੰਘ ਅਤੇ ਡਾ. ਹੀਰਾ ਸਿੰਘ ਨੇ ਵਿਭਾਗ ਵਲੋਂ 2015 ਤੋਂ ਸ਼ੁਰੂ ਕੀਤੇ ਪੰਜਾਬੀ ਖੋਜ਼ ਰਸਾਲੇ ਸੰਵਾਦ ਦਾ 18ਵਾਂ ਅੰਕ ਲੋਕ ਅਰਪਿਤ ਕੀਤਾ।ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਦੱਸਿਆ ਕਿ 2015 ਵਿੱਚ ਪੰਜਾਬੀ ਵਿਭਾਗ ਵਲੋਂ ਛਿਮਾਹੀ ਖੋਜ਼ ਰਸਾਲਾ ਸੰਵਾਦ ਸ਼ੁਰੂ ਕੀਤਾ ਗਿਆ ਸੀ, ਜਿਸ ਨੂੰ ਉਸੇ ਸਾਲ ਯੂ.ਜੀ.ਸੀ ਵਲੋਂ ਆਪਣੀ ਕੇਅਰ ਲਿਸਟ ਵਿੱਚ ਸ਼ਾਮਲ ਕਰ ਲਿਆ ਗਿਆ ਸੀ।
ਉਹਨਾਂ ਦੱਸਿਆ ਕਿ ਇਹ ਇਕ ਰੈਫਰੀਡ ਖੋਜ਼ ਰਸਾਲਾ ਹੈ।ਜਿਸ ਵਿੱਚ ਵਿਦਵਾਨਾਂ ਦੀ ਟੀਮ ਵਲੋਂ ਪ੍ਰਵਾਨਿਤ ਖੋਜ਼-ਪੱਤਰ ਹੀ ਸ਼ਾਮਲ ਕੀਤੇ ਜਾਂਦੇ ਹਨ।ਇਸ ਵਾਰ ਦੇ ਅੰਕ ਵਿੱਚ 18 ਖੋਜ਼ ਪੱਤਰ ਸ਼ਾਮਲ ਹਨ।ਜਿੰਨ੍ਹਾਂ ਵਿਚੋਂ ਚਾਰ ਖੋਜ਼-ਪੱਤਰ ਇਸ ਸਮੇਂ ਪੂਰੇ ਵਿਸ਼ਵ ਦੇ ਭਖਵੇਂ ਵਿਸ਼ੇ/ਮਸਲੇ ਆਰਟੀਫੀਸ਼ਲ ਇੰਟੈਲੀਜੈਂਸ ਨਾਲ ਸੰਬੰਧਤ ਹਨ।ਪੰਜਾਬੀ ਵਿਭਾਗ ਦੇ ਮੁਖੀ ਡਾ. ਆਤਮ ਸਿੰਘ ਰੰਧਾਵਾ ਨੇ ਇਸ ਵਿਸ਼ੇ ਬਾਰੇ ਦੱਸਿਆ ਕਿ ਮਸ਼ੀਨੀ ਸਿਆਣਪ (AI) ਉਤਰ-ਆਧੁਨਿਕ ਯੁੱਗ ਵਿੱਚ ਕੰਪਿਊਟਰ ਵਿਗਿਆਨ ਅਤੇ ਕੁਦਰਤੀ ਭਾਸ਼ਾ ਪ੍ਰਕਿਰਿਆ ਦੇ ਖੇਤਰਾਂ ਵਿੱਚ ਹੁਣ ਤੱਕ ਕੀਤੀ ਗਈ ਸਿਖਰਲੀ ਖੋਜ਼ ਦਾ ਨਤੀਜਾ ਹੈ, ਜਿਸ ਨੇ ਮਨੁੱਖੀ ਇਤਿਹਾਸ ਵਿੱਚ ਨਿਵੇਕਲਾ, ਅਹਿਮ ਅਤੇ ਅਨੇਕਾਂ ਖਤਰਿਆਂ/ਸ਼ੰਕਿਆਂ ਵਾਲਾ ਅਧਿਆਇ ਆਰੰਭ ਕਰ ਦਿੱਤਾ ਹੈ।ਉਨਾਂ ਕਿਹਾ ਕਿ ਅਸਾਂ ਆਪਣੇ ਖੋਜ਼ ਰਸਾਲੇ ਲਈ ਆਪਣੇ ਵਿਦਵਾਨਾਂ ਤੋਂ ਇਸ ਸੰਬੰਧੀ ਵੱਖ ਵੱਖ ਵਿਚਾਰ ਪੇਸ਼ ਕਰਦੇ ਖੋਜ਼-ਪੱਤਰ ਲਿਖਵਾਏ ਹਨ, ਜਿੰਨ੍ਹਾਂ ਨੂੰ ਪਾਠਕ ਪਸੰਦ ਕਰਨਗੇ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …