ਅੰਮ੍ਰਿਤਸਰ, 30 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਕਾਮਰਸ ਐਂਡ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਲੋਂ ‘ਕੈਟ ਇਮਤਿਹਾਨ : ਇਸ ਨੂੰ ਕਿਵੇਂ ਪਾਸ ਕਰਨਾ ਹੈ’ ਵਿਸ਼ੇ ’ਤੇ ਵਰਕਸ਼ਾਪ ਦਾ ਆਯੋਜਨ ਕੀਤਾ।ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਦੇ ਦਿਸ਼ਾ ਨਿਰਦੇਸ਼ਾਂ ’ਤੇ ਕੈਰੀਅਰ ਗਾਈਡੈਂਸ ਸੈਲ ਦੇ ਸਹਿਯੋਗ ਨਾਲ ਆਯੋਜਿਤ ਪ੍ਰੋਗਰਾਮ ’ਚ ਕਰੀਅਰ ਲਾਂਚਰ ਦੇ ਮੁਖੀ ਗੌਤਮ ਅਗਰਵਾਲ ਨੇ ਕਾਮਰਸ ਖੇਤਰ ’ਚ ਉਪਲੱਬਧ ਮੌਕਿਆਂ ਅਤੇ ਪ੍ਰੀਖਿਆਵਾਂ ਨੂੰ ਪਾਸ ਕਰਨ ਲਈ ਸਮੱਗਰੀ ਦੀ ਚੋਣ ਅਤੇ ਅਧਿਐਨ ਕਰਨ ਬਾਰੇ ਵਿਦਿਆਰਥੀਆਂ ਨਾਲ ਜਾਣਕਾਰੀ ਸਾਂਝੀ ਕੀਤੀ।
ਉਨ੍ਹਾਂ ਕਿਹਾ ਕਿ ਆਈ.ਆਈ.ਐਮ, ਐਫ.ਐਮ.ਐਸ ਦਿੱਲੀ, ਐਮ.ਡੀ.ਆਈ ਗੁੜਗਾਓਂ, ਐਕਸ.ਐਲ.ਆਰ.ਆਈ ਜਮਸ਼ੇਦਪੁਰ, ਐਸ.ਪੀ.ਜੈਨ ਮੁੰਬਈ ਸਮੇਤ ਵੱਡੀਆਂ ਸੰਸਥਾਵਾਂ ’ਚ ਦਾਖਲੇ ਲਈ ਵਿਦਿਆਰਥੀਆਂ ਨੂੰ ਆਪਣੀ ਸੂਝ-ਬੂਝ ਨਾਲ ਦਾਖਲਾ ਪ੍ਰੀਖਿਆ ਲਈ ਤਿਆਰੀ ਕਰਨੀ ਚਾਹੀਦੀ ਹੈ।ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਯੋਜਨਾ ਅਤੇ ਪ੍ਰਭਾਵਸ਼ਾਲੀ ਪ੍ਰੀਖਿਆ ਰਣਨੀਤੀ ਦੀ ਲੋੜ ਹੁੰਦੀ ਹੈ।
ਉਨ੍ਹਾਂ ਨੇ ਸਟੱਡੀ ਪਲਾਨ, ਮੌਕ ਇਮਤਿਹਾਨ, ਪਿਛਲੇ ਪੇਪਰਾਂ ਦਾ ਅਭਿਆਸ ਕਰਨ ਅਤੇ ਅਕਸਰ ਪੁੱਛੇ ਜਾਣ ਵਾਲੇ ਸੰਕਲਪਾਂ ਦੀ ਤਿਆਰੀ ’ਤੇ ਜ਼ੋਰ ਦਿੱਤਾ।ਇਸ ਦੇ ਨਾਲ ਹੀ ਉਹ ਤੁਹਾਡੀ ਤਿਆਰੀ ਦੀ ਜਾਂਚ ਕਰਨ ਦੇ ਯੋਗ ਹੋਣਗੇ ਅਤੇ ਆਪਣੀ ਪ੍ਰੀਖਿਆ ਰਣਨੀਤੀ ਦੀ ਜਾਂਚ ਕਰ ਸਕਣਗੇ।ਐਚ.ਓ.ਡੀ ਡਾ. ਏ.ਕੇ ਕਾਹਲੋਂ ਨੇ ਕਿਹਾ ਕਿ ਕਾਮਰਸ ਦੇ ਵਿਦਿਆਰਥੀਆਂ ਲਈ ਕਰੀਅਰ ਦੇ ਬਹੁਤ ਸਾਰੇ ਮੌਕੇ ਹਨ।ਡਾ. ਮਹਿਲ ਸਿੰਘ ਨੇ ਕਿਹਾ ਜਦੋਂ ਤੁਸੀਂ ਖ਼ੁਦ ’ਤੇ ਭਰੋਸਾ ਰੱਖਦੇ ਹੋ ਤਾਂ ਸੁਪਨੇ ਸਾਕਾਰ ਹੁੰਦੇ ਹਨ।
ਇਸ ਮੌਕੇ ਪ੍ਰੋਗਰਾਮ ਕੋਆਰਡੀਨੇਟਰ ਡਾ. ਅਜੈ ਸਹਿਗਲ, ਡਾ. ਸਾਵੰਤ ਸਿੰਘ ਮੰਟੋ, ਡਾ. ਸਵਰਾਜ ਕੌਰ, ਡਾ. ਦੀਪਕ ਦੇਵਗਨ, ਡਾ. ਪੂਨਮ ਸ਼ਰਮਾ, ਡਾ. ਰਛਪਾਲ ਸਿੰਘ, ਡਾ. ਨਿਧੀ ਸਭਰਵਾਲ, ਪ੍ਰੋ. ਮੀਨੂੰ ਚੋਪੜਾ, ਪ੍ਰੋ. ਰੀਮਾ ਸਚਦੇਵਾ, ਡਾ. ਸਾਕਸ਼ੀ ਸ਼ਰਮਾ, ਡਾ. ਮਨੀਸ਼ਾ ਬਹਿਲ, ਪ੍ਰੋ. ਪੂਜਾ ਪੁਰੀ, ਡਾ. ਸਾਮੀਆ, ਪ੍ਰੋ. ਸੁਖਜਿੰਦਰ ਕੌਰ, ਡਾ. ਅਮਰਬੀਰ ਸਿੰਘ ਭੱਲਾ, ਪ੍ਰੋ. ਅਮਨਜੋਤ ਕੌਰ, ਡਾ. ਮਨਦੀਪ ਕੌਰ, ਪ੍ਰੋ. ਰਾਧਿਕਾ ਮਰਵਾਹਾ, ਪ੍ਰੋ. ਸੁਰੂਚੀ, ਡਾ. ਆਂਚਲ ਅਰੋੜਾ, ਪ੍ਰੋ. ਤੁਸ਼ਾਰ ਬੱਤਰਾ, ਪ੍ਰੋ. ਸ਼ੀਤਲ ਗੁਪਤਾ, ਡਾ. ਹਰਪ੍ਰੀਤ ਕੌਰ ਥਿੰਦ, ਪ੍ਰੋ. ਸ਼ਿਵਾਲੀ ਹਾਜ਼ਰ ਸਨ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …