Friday, October 18, 2024

ਸੜਕ ਦੁਰਘਟਨਾ ਦੇ ਜਖਮੀ ਸ਼ਰਧਾਲੂਆਂ ਦਾ ਡਾ. ਵਿਜੈ ਸਤਬੀਰ ਸਿੰਘ ਨੇ ਜਾਣਿਆ ਹਾਲ

ਅੰਮ੍ਰਿਤਸਰ, 22 ਅਕਤੂਬਰ (ਪੰਜਾਬ ਪੋਸਟ ਬਿਊਰੋ) – ਸ੍ਰੀ ਹਜ਼ੂਰ ਸਾਹਿਬ ਨਾਂਦੇੜ ਵਿਖੇ ਪੰਜਾਬ ਦੇ ਗੁਰਦਾਸਪੁਰ ਜਿਲ੍ਹੇ ਤੋਂ ਤੋਂ ਦੁਸਹਿਰਾ ਪੁਰਬ ਦੇ ਦਰਸ਼ਨਾਂ ਲਈ ਜਾ ਰਹੇ ਸ਼ਰਧਾਲੂਆਂ ਦੀ ਕਾਰ ਹਿੰਗੋਲੀ ਨਾਂਦੇੜ ਰਾਸ਼ਟਰੀ ਮੁੱਖ ਮਾਰਗ ‘ਤੇ 19 ਅਕਤੂਬਰ ਨੂੰ ਇੱਕ ਭਿਆਨਕ ਹਾਦਸੇ ਦਾ ਸ਼ਿਕਾਰ ਹੋਣ ਨਾਲ ਇੱਕ ਸ਼ਰਧਾਲੂ ਦੀ ਮੌਤ ਹੋ ਗਈ ਤੇ ਚਾਰ ਗੰਭੀਰ ਰੂਪ ‘ਚ ਜਖਮੀ ਹੋ ਗਏ ਸਨ।ਸੁਪਰਡੈਂਟ ਠਾਨ ਸਿੰਘ ਬੁੰਗਈ ਨੇ ਇੱਕ ਪ੍ਰੈਸ ਬਿਆਨ ਰਾਹੀਂ ਜਾਣਕਾਰੀ ਦਿੱਤੀ ਹੈ ਕਿ ਹਿੰਗੋਲੀ-ਕਲਮਨੂਰੀ ਮਾਰਗ ‘ਤੇ ਸਾਵਰਖੇੜਾ ਪਿੰਡ ਦੇ ਕੋਲ ਅਚਾਨਕ ਕਾਰ ਦਾ ਇੱਕ ਟਾਇਰ ਫਟ ਗਿਆ, ਜਿਸ ਕਾਰਨ ਡਰਾਈਵਰ ਦਾ ਸੰਤੁਲਨ ਵਿਗੜਣ ਕਰਕੇ ਕਾਰ ਹਾਈਵੇ ਦੇ ਡਿਵਾਈਡਰ ਨਾਲ ਟਕਰਾ ਗਈ।ਇਸ ਦੁਰਘਟਨਾ ‘ਚ ਕਾਰ ਦਾ ਅਗਲਾ ਹਿੱਸਾ ਪੂਰੀ ਤਰ੍ਹਾਂ ਨਸ਼ਟ ਹੋ ਗਿਆ ਤੇ ਅੱਗੇ ਬੈਠੇ ਕੁਲਦੀਪ ਸਿੰਘ (55 ਸਾਲ) ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਕਾਰ ਵਿੱਚ ਬੈਠੇ ਮਨਵੀਰ ਸਿੰਘ, ਸਮਸ਼ੇਰ ਸਿੰਘ, ਹਰਵਿੰਦਰ ਸਿੰਘ ਅਤੇ ਇੱਕ ਹੋਰ ਵਿਅਕਤੀ ਸਮੇਤ ਚਾਰ ਜਣੇ ਗੰਭੀਰ ਫੱਟੜ ਹੋ ਗਏ।ਇਸ ਦੀ ਜਾਣਕਾਰੀ ਮਿਲਦੇ ਹੀ ਗੁਰਦੁਆਰਾ ਸੱਚਖੰਡ ਬੋਰਡ ਦੇ ਮੁੱਖ ਪ੍ਰਬੰਧਕ ਡਾ. ਵਿਜੇ ਸਤਬੀਰ ਸਿੰਘ ਨੇ ਹਸਪਤਾਲ ਵਿੱਚ ਪਹੁੰਚ ਕੇ ਜਖਮੀਆਂ ਦਾ ਹਾਲ ਜਾਣਿਆ ਤੇ ਹਸਪਤਾਲ ਦੇ ਡਾਕਟਰਾਂ ਨਾਲ ਗੱਲਬਾਤ ਕਰਕੇ ਵਧੀਆ ਤੋਂ ਵਧੀਆ ਇਲਾਜ਼ ਕਰਨ ਲਈ ਕਿਹਾ। ।ਡਾ. ਵਿਜੇ ਸਤਬੀਰ ਸਿੰਘ ਨੇ ਕਿਹਾ ਕਿ ਜ਼ਖਮੀ ਸ਼ਰਧਾਲੂਆਂ ਦੇ ਇਲਾਜ਼ ਦਾ ਸਾਰਾ ਖਰਚ ਗੁਰਦੁਆਰਾ ਬੋਰਡ ਵਲੋਂ ਕੀਤਾ ਜਾਵੇਗਾ।ਇਸ ਸੰਬੰਧੀ ਸੁਪਰਡੈਂਟ ਠਾਨ ਸਿੰਘ ਬੁੰਗਈ ਨੂੰ ਆਦੇਸ਼ ਦੇ ਦਿੱਤਾ ਗਿਆ ਹੈ।ਜਸਵਿੰਦਰ ਸਿੰਘ ਬੋਬੀ ਅਤੇ ਅਮਰਪ੍ਰੀਤ ਸਿੰਘ ਵੀ ਨਾਲ ਸਨ

Check Also

ਭਗਵਾਨ ਵਾਲਮੀਕਿ ਜੀ ਦੇ ਦਰਸਾਏ ਮਾਰਗ `ਤੇ ਚੱਲ ਕੇ ਬਰਾਬਰੀ ਵਾਲੇ ਸਮਾਜ ਦੀ ਸਿਰਜਣਾ ਕਰਾਂਗੇ – ਮੁੱਖ ਮੰਤਰੀ ਪੰਜਾਬ

ਅੰਮ੍ਰਿਤਸਰ, 18 ਅਕਤੂਬਰ (ਸੁਖਬੀਰ ਸਿੰਘ) – ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੇ ਕਿਹਾ ਹੈ …