Sunday, September 8, 2024

ਨਵੇਂ ਸਾਲ ਦਿਆ ਸੂਰਜਾ ……..

ਨਵੇਂ ਸਾਲ ਦਿਆ ਸੂਰਜਾ, ਖ਼ੁਸ਼ੀਆਂ-ਖੇੜੇ ਵੰਡ।
ਉੱਡ ਪੁੱਡ ਜਾਵਣ ਨਫ਼ਰਤਾਂ, ਪੈ ਜਾਏ ਪਿਆਰ ਦੀ ਗੰਢ।
ਨਵੇਂ ਸਾਲ ਦਿਆ ਸੂਰਜਾ, ਐਸੀ ਕਰੀਂ ਕਮਾਲ।
ਹਰ ਘਰ ਨਗਮਾ ਪਿਆਰ ਦਾ, ਗੂੰਜ਼ੇ ਹਾੜ੍ਹ-ਸਿਆਲ।
ਨਵੇਂ ਸਾਲ ਦਿਆ ਸੂਰਜਾ, ਜਾਵੀਂ ਤੂੰ ਹਰ ਜੂਹ।
ਸ਼ਾਲਾ! ਹਰ ਇੱਕ ਬਸ਼ਰ ਦੀ, ਬਣ ਜਾਏ ਰੱਜੀ ਰੂਹ।
ਨਵੇਂ ਸਾਲ ਦਿਆ ਸੂਰਜਾ, ਵੱਸੇ ਘੁੱਗ ਕਿਸਾਨ।
ਝੂੰਮਣ ਫ਼ਸਲਾਂ ਸਾਵੀਆਂ, ਚਿਹਰੇ `ਤੇ ਮੁਸਕਾਨ।
ਨਵੇਂ ਸਾਲ ਦਿਆ ਸੂਰਜਾ, ਸਹੇ ਨਾ ਕੋਈ ਸੰਤਾਪ।
ਵੱਜਣ ਵਾਜੇ ਵਸਲ ਦੇ, ਹਾਸੇ ਕਰਨ ਅਲਾਪ।
ਨਵੇਂ ਸਾਲ ਦਿਆ ਸੂਰਜਾ, ਸਦਾ ਰਹੇ ਇਹ ਰੁੱਤ।
ਜੀਆਂ ‘ਚ ਇਤਫ਼ਾਕ ਤੇ, ਵੱਸਣ ਧੀਆਂ-ਪੁੱਤ।
ਨਵੇਂ ਸਾਲ ਦਿਆ ਸੂਰਜਾ, `ਓਠੀ` ਦੀ ਅਰਦਾਸ।
ਸਭ ਦੀ ਸੱਚੇ ਮਾਲਕਾ ਪੂਰੀ ਕਰਦੇ ਆਸ।
(ਕਵਿਤਾ 3112202301)

ਸਤਿੰਦਰ ਸਿੰਘ `ਓਠੀ`
ਮੋ – 99882 21227

Check Also

ਖ਼ਾਲਸਾ ਕਾਲਜ ਵਿਖੇ ‘ਵਿੱਤੀ ਖੇਤਰ ਲਈ ਲੋੜੀਂਦੇ ਹੁਨਰ’ ਬਾਰੇ ਓਰੀਐਂਟੇਸ਼ਨ ਪ੍ਰੋਗਰਾਮ

ਅੰਮ੍ਰਿਤਸਰ, 7 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਕਾਮਰਸ ਐਂਡ ਬਿਜ਼ਨਸ ਐਡਮਿਨਿਸਟਰੇਸ਼ਨ ਵੱਲੋਂ …