Monday, December 30, 2024

ਅਕਾਲ ਅਕੈਡਮੀ ਧਨਾਲ ਕਲਾਂ ਦੇ ਹਾਕੀ ਕੋਚ ਗੁਰਪ੍ਰੀਤ ਸਿੰਘ ‘ਤਜ਼ੱਰਬੇਕਾਰ ਅਧਿਆਪਕ’ ਖਿਤਾਬ ਨਾਲ ਸਨਮਾਨਿਤ

ਸੰਗਰੂਰ, 12 ਮਾਰਚ (ਜਗਸੀਰ ਲੌਂਗੋਵਾਲ) – ਅਕਾਲ ਅਕੈਡਮੀ ਧਨਾਲ ਕਲਾਂ ‘ਚ ਖੇਡਾਂ ਦੇ ਅਧਿਆਪਕ ਗੁਰਪ੍ਰੀਤ ਸਿੰਘ (ਸਰੀਰਕ ਸਿੱਖਿਆ) ਨੂੰ ਸਭ ਤੋਂ ਵੱਧ ਤਜ਼ੱਰਬੇਕਾਰ ਅਧਿਆਪਕ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।ਸਨਮਾਨ ਸਮਾਰੋਹ ਕੈਪਟਨ ਐਮ.ਪੀ ਸਿੰਘ ਸਪੋਰਟਸ ਟਰੱਸਟ ਰਜਿ: ਦਿੱਲੀ ਨੇ ਬੀਤੇ ਦਿਨੀਂ ਸਰੀਰਕ ਸਿੱਖਿਆ ਖੇਡ ਟੀਚਰ ਐਵਾਰਡ ਦਾ ਅਯੋਜਨ ਦਿੱਲੀ ਵਰਲਡ ਪਬਲਿਕ ਸਕੂਲ ਗਰੇਟਰ ਨੋਇਡਾ ਵਿੱਚ ਕੀਤਾ।ਅਕਾਲ ਅਕੈਡਮੀ ਦੇ ਬੁਲਾਰੇ ਨੇ ਦੱਸਿਆ ਹੈ ਕਿ ਧਨਾਲ ਕਲਾਂ ਦੇ ਸਰੀਰਕ ਸਿੱਖਿਆ ਅਧਿਆਪਕ ਅਤੇ ਹਾਕੀ ਕੋਚ ਗੁਰਪ੍ਰੀਤ ਸਿੰਘ ਪਿੱਛਲੇ ਲੰਬੇ ਸਮੇਂ ਤੋਂ ਆਪਣੀਆਂ ਸੇਵਾਵਾਂ ਨਿਭਾਅ ਰਹੇ ਹਨ। ਉਨਾਂ ਦੀ ਕੋਚਿੰਗ ਸਦਕਾ ਅਨੇਕਾਂ ਹੀ ਖਿਡਾਰੀ ਸਟੇਟ ਅਤੇ ਨੈਸ਼ਨਲ ਲੈਵਲ ਤੱਕ ਮੈਡਲ ਜਿੱਤ ਚੁੱਕੇ ਹਨ।ਇਹ ਪ੍ਰਾਪਤੀਆਂ ਵੇਖਦੇ ਹੋਏ ਗੁਰਪ੍ਰੀਤ ਸਿੰਘ ਨੂੰ ਸਭ ਤੋਂ ਤਜ਼ੱਰਬੇਕਾਰ ਅਧਿਆਪਕ ਪੁਰਸਕਾਰ ਲਈ ਚੁਣਿਆ ਗਿਆ।ਕੈਪਟਨ ਐਮ.ਪੀ ਸਿੰਘ ਬਾਕਸਰ ਏਸ਼ੀਅਨ ਗੇਮਜ਼ ਮੈਡਲਿਸਟ ਨੇ ਇਹ ਅਵਾਰਡ ਦੇ ਕੇ ਸਨਮਾਨਿਤ ਕੀਤਾ।
ਇਸ ਮੌਕੇ ਸੁਖਵਿੰਦਰ ਪ੍ਰਧਾਨ ਕੈਪਟਨ, ਐਮ.ਪੀ ਸਪੋਰਟਸ ਟਰਸਟ ਦਿੱਲੀ, ਓ.ਐਨ ਸ਼ਰਮਾ ਆਨ. ਸੈਕਟਰੀ ਬਾਰ ਐਸੋਏਸ਼ਨ ਨਵੀਂ ਦਿੱਲੀ, ਐਡਵੋਕੇਟ ਮੁਸੀਰ ਖਾਨ, ਮਨਦੀਪ ਸਿੰਘ ਸੁਨਾਮ, ਸ੍ਰੀਮਤੀ ਕੰਚਨ ਕੁਮਾਰੀ ਡਾਇਰੈਕਟਰ ਦਿੱਲੀ ਵਰਲਡ ਪਬਲਿਕ ਸਕੂਲ ਗਰੇਟਰ ਨੋਇਡਾ ਸ਼ਾਮਲ ਸਨ।

Check Also

ਜੇਤੂ ਕੌਂਸਲਰ ਨੱਥੂ ਲਾਲ ਢੀਂਗਰਾ ਤੇ ਜੋਤੀ ਗਾਬਾ ਨੇ ਸ੍ਰੀ ਮਹਾਂ ਕਾਲੀ ਮਾਤਾ ਮੰਦਰ ‘ਚ ਮੱਥਾ ਟੇਕਿਆ

ਸੰਗਰੂਰ, 29 ਦਸੰਬਰ (ਜਗਸੀਰ ਲੌਂਗੋਵਾਲ) – ਜੇਤੂ ਕਾਂਗਰਸ ਦੇ ਕੌਂਸਲਰ ਨੱਥੂ ਲਾਲ ਢੀਂਗਰਾ ਤੇ ਜੋਤੀ …