Friday, October 18, 2024

ਗੁਰਮੁਖੀ ਦੇ ਵਾਰਿਸ ਸਾਹਿਤ ਸਭਾ ਅਤੇ ਪੈਗਾਮ-ਏ-ਨਾਮਾ ਵਲੋਂ ਪੁਸਤਕ ਲੋਕ ਅਰਪਿਤ ਸਮਾਗਮ

ਅੰਮ੍ਰਿਤਸਰ, 18 ਅਪ੍ਰੈਲ (ਦੀਪ ਦਵਿੰਦਰ ਸਿੰਘ) – ਗੁਰਮੁਖੀ ਦੇ ਵਾਰਿਸ ਸਾਹਿਤ ਸਭਾ ਅਤੇ ਪੈਗਾਮ-ਏ-ਨਾਮਾ ਵਲੋਂ ਪੁਸਤਕ ਲੋਕ ਅਰਪਿਤ ਸਮਾਗਮ, ਸਨਮਾਨ ਸਮਾਰੋਹ ਅਤੇ ਕਵੀ ਦਰਬਾਰ ਦਾ ਆਯੋਜਨ ਕੀਤਾ ਗਿਆ।ਇਸ ਵਿੱਚ ਗੁਰਮੁਖੀ ਦੇ ਵਾਰਿਸ ਸਾਹਿਤ ਸਭਾ ਦੇ ਚੇਅਰਮੈਨ ਗੁਰਵੇਲ ਕੋਹਾਲਵੀ ਦੁਆਰਾ ਸੰਪਾਦਤ ਦੋ ਕਾਵਿ ਪੁਸਤਕਾਂ `ਸਾਂਝੀ ਧਰਤੀ ਸਾਂਝਾ ਅੰਬਰ` ਅਤੇ `ਮੁਹੱਬਤੇਂ` ਲੋਕ ਅਰਪਿਤ ਕੀਤੀਆਂ ਗਈਆਂ।ਇਹਨਾਂ ਕਾਵਿ ਪੁਸਤਕਾਂ ਵਿੱਚ ਚਾਰ ਦਰਜਨ ਦੇ ਕਰੀਬ ਪੰਜਾਬੀ ਅਤੇ ਹਿੰਦੀ ਦੇ ਨਵੇਂ-ਪੁਰਾਣੇ ਕਵੀਆਂ ਦੀਆਂ ਕਵਿਤਾਵਾਂ ਦਰਜ਼ ਹਨ।ਸਮਾਗਮ ਦੀ ਪ੍ਰਧਾਨਗੀ ਪ੍ਰਸਿੱਧ ਕਹਾਣੀਕਾਰ ਸੰਤੋਖ ਸਿੰਘ ਧੀਰ ਦੇ ਭਤੀਜੇ ਪ੍ਰਸਿੱਧ ਨਾਟਕਕਾਰ ਸੰਜੀਵਨ ਸਿੰਘ ਅਤੇ ਰਾਸ਼ਟਰਪਤੀ ਐਵਾਰਡੀ ਪ੍ਰਸਿੱਧ ਸਾਹਿਤਕਾਰ ਡਾ. ਗੁਰਚਰਨ ਕੌਰ ਕੋਚਰ ਨੇ ਕੀਤੀ।ਭਾਸ਼ਣ ਵਿੱਚ ਉਨ੍ਹਾਂ ਨੇ ਵਿਸਰ ਰਹੀਆਂ ਸਭਿਆਚਾਰਚਾਰਕ ਕਦਰਾਂ ਕੀਮਤਾਂ ਪ੍ਰਤੀ ਫਿਕਰਮੰਦ ਹੁੰਦਿਆਂ ਹੋਇਆਂ ਨਰੋਆ ਸਾਹਿਤ ਸਿਰਜਣ ਦੀ ਪ੍ਰੇਰਨਾ ਦਿੱਤੀ ਅਤੇ ਪੰਜਾਬੀ ਸਾਹਿਤ ਦੀ ਅਮੀਰੀ ਲਈ ਯਤਨਸ਼ੀਲ ਗੁਰਮੁਖੀ ਦੇ ਵਾਰਿਸ ਸਾਹਿਤ ਸਭਾ ਅਤੇ ਪੈਗਾਮ-ਏ-ਨਾਮਾ ਦੀ ਸ਼ਲਾਘਾ ਕੀਤੀ।ਡਾ. ਸਤਿੰਦਰ ਕੌਰ ਕਾਹਲੋਂ ਅਤੇ ਬਲਜੀਤ ਲੁਧਿਆਣਵੀ ਨੇ ਸਮਾਗਮ ਵਿੱਚ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ।ਚੇਅਰਮੈਨ ਗੁਰਵੇਲ ਕੋਹਾਲਵੀ ਨੇ ਸਵਾਗਤੀ ਭਾਸ਼ਣ ਵਿੱਚ ਦੱਸਿਆ ਕਿ ਗੁਰਮੁਖੀ ਦੇ ਵਾਰਿਸ ਸਾਹਿਤ ਸਭਾ ਸਥਾਪਤੀ ਵੱਲ ਵਧ ਰਹੇ ਸਾਹਿਤਕਾਰਾਂ ਅਤੇ ਬਾਲ ਕਲਾਕਾਰਾਂ ਲਈ ਕਈ ਮੌਕੇ ਪ੍ਰਦਾਨ ਕਰਨ ਲਈ ਯਤਨਸ਼ੀਲ ਹੈ।ਗੁਰਮੁਖੀ ਦੇ ਵਾਰਿਸ ਸਾਹਿਤ ਸਭਾ ਦੇ ਪ੍ਰਧਾਨ ਕੁਲਵਿੰਦਰ ਕੌਰ ਕੋਮਲ ਅਤੇ ਸੀਨੀ. ਮੀਤ ਪ੍ਰਧਾਨ ਡਾ. ਆਤਮਾ ਸਿੰਘ ਗਿੱਲ ਨੇ ਸਾਹਿਤ ਸਭਾ ਦੇ ਮੁੱਖ ਮੰਤਵ ਦੱਸਦਿਆਂ ਸਮਾਗਮ ਵਿੱਚ ਸ਼ਾਮਲ ਸਮੂਹ ਸਾਹਿਤਕਾਰਾਂ ਦਾ ਧੰਨਵਾਦ ਕੀਤਾ।ਇਸ ਸਲਾਨਾ ਸਮਾਗਮ ਵਿੱਚ 50 ਦੇ ਕਰੀਬ ਕਵੀਆਂ ਦੁਆਰਾ ਕਵਿਤਾਵਾਂ ਪੇਸ਼ ਕੀਤੀਆਂ ਗਈਆਂ ਅਤੇ ਅੰਤ ਵਿੱਚ ਕਵੀਆਂ ਨੂੰ ਸਨਮਾਨਿਤ ਕੀਤਾ ਗਿਆ।ਸਤਨਾਮ ਸਿੰਘ ਮੂਧਲ ਦੁਆਰਾ ਸੰਪਾਦਿਤ ਮੈਗਜ਼ੀਨ `ਰੰਗਕਰਮੀ` ਵੀ ਲੋਕ ਅਰਪਿਤ ਕੀਤਾ ਗਿਆ।
ਇਸ ਮੌਕੇ ਜਤਿੰਦਰ ਕੌਰ ਅਮਿਰਤਸਰ, ਕਵੀ ਪਰੇਮ ਪਾਲ, ਰਾਜਵਿੰਦਰ ਕੌਰ ਸੈਣੀ, ਨਰਿੰਦਰ ਕੌਰ ਨੂਰੀ, ਅਮਨਦੀਪ ਕੌਰ ਖੋਸਾ, ਪਰਵਿੰਦਰ ਕੌਰ ਲੋਟੇ, ਹਰਜਿੰਦਰ ਕੌਰ ਗੋਲੀ, ਅੰਮ੍ਰਿਤ ਜੀਵਨ, ਸੁਰਿੰਦਰ ਕੌਰ ਸਰਾਏ, ਡਾ ਰਾਕੇਸ਼ ਤਿਲਕ ਰਾਜ, ਵਿਜੇਤਾ ਭਾਰਦਵਾਜ, ਸਤਿੰਦਰਜੀਤ ਕੌਰ ਅੰਮ੍ਰਿਤਸਰ, ਸਤਿੰਦਰ ਸਿੰਘ ਓਠੀ, ਜਤਿੰਦਰਪਾਲ ਕੌਰ ਭਿੰਡਰ, ਸਾਹਿਬਾ ਜੀਟਨ ਕੌਰ, ਸੁਰਜੀਤ ਕੌਰ ਭੋਗਪੁਰ, ਜਸਬੀਰ ਕੌਰ ਅੰਮ੍ਰਿਤਸਰ, ਉਮਾ ਕਮਲ, ਡਾ. ਪੂਰਨਿਮਾ ਰਾਏ,
ਰਮਿੰਦਰ ਸਿੰਘ `ਅੰਬਰਸਰੀ` ਆਦਿ ਕਵੀ-ਕਵਿਤਰੀਆਂ ਹਾਜ਼ਰ ਸਨ।

Check Also

ਡਾ. ਓਬਰਾਏ ਦੇ ਯਤਨਾਂ ਸਦਕਾ ਹਰਵਿੰਦਰ ਸਿੰਘ ਦਾ ਮ੍ਰਿਤਕ ਸਰੀਰ ਦੁਬਈ ਤੋਂ ਭਾਰਤ ਪੁੱਜਾ

ਅੰਮ੍ਰਿਤਸਰ, 17 ਅਕਤੂਬਰ (ਜਗਦੀਪ ਸਿੰਘ) – ਖਾੜੀ ਮੁਲਕਾਂ ਅੰਦਰ ਲੋਕਾਂ ਦੇ ਮਸੀਹਾ ਵਜੋਂ ਜਾਣੇ ਜਾਂਦੇ …