Friday, November 22, 2024

ਐਸ.ਏ.ਐਸ ਇੰਟਰਨੈਸ਼ਨਲ ਸਕੂਲ ਨੇ ਜ਼ੋਨ ਪੱਧਰੀ ਮੁਕਾਬਲਿਆਂ ‘ਚ ਹਾਸਲ ਕੀਤੇ ਗੋਲਡ ਮੈਡਲ

ਸੰਗਰੂਰ,1 ਅਗਸਤ (ਜਗਸੀਰ ਲੌਂਗੋਵਾਲ) – ਐਸ.ਏ.ਐਸ ਇੰਟਰਨੈਸ਼ਨਲ ਸਕੂਲ ਚੀਮਾ ਦੇ ਵਿਦਿਆਰਥੀਆਂ ਨੇ ਚੱਲ ਰਹੀਆਂ 68ਵੀਆਂ ਪੰਜਾਬ ਰਾਜ ਸਕੂਲੀ ਖੇਡਾਂ ਦੇ ਜ਼ੋਨ ਪੱਧਰੀ ਮੁਕਾਬਲਿਆਂ ਵਿੱਚ ਟੇਬਲ ਟੈਨਿਸ, ਵਾਲੀਬਾਲ, ਬਾਕਸਿੰਗ, ਕਿੱਕ-ਬਾਕਸਿੰਗ, ਸਕੇਟਿੰਗ ਅਤੇ ਹੋਰ ਵੱਖ-ਵੱਖ ਖੇਡਾਂ ਵਿੱਚ ਗੋਲਡ ਮੈਡਲ ਪ੍ਰਾਪਤ ਕਰਕੇ ਜਿੱਤ ਹਾਸਿਲ ਕੀਤੀ।ਵਾਇਸ ਪ੍ਰਿੰਸੀਪਲ ਬਲਵਿੰਦਰ ਸਿੰਘ ਅਤੇ ਸਪੋਰਟਸ ਇੰਚਾਰਜ਼ ਰੁਪਿੰਦਰ ਸਿੰਘ ਨੇ ਦੱਸਿਆ ਕਿ ਟੇਬਲ ਟੈਨਿਸ (ਲੜਕਿਆਂ) ਅੰਡਰ-14 ਵਿੱਚ ਨਵਦੀਪ ਸਿੰਘ, ਹਰਮਨਦੀਪ ਸਿੰਘ, ਰਾਮਪਾਲ ਸ਼ਰਮਾ ਅੰਡਰ-17 ‘ਚ ਗੁਰਕੀਰਤ ਸਿੰਘ, ਧਮਨਪ੍ਰੀਤ ਸਿੰਘ ਅਤੇ ਗੁਰਪ੍ਰੀਤ ਸਿੰਘ ਨੇ ਗੋਲਡ ਮੈਡਲ ਪ੍ਰਾਪਤ ਕੀਤਾ।ਵਾਲੀਬਾਲ ਖੇਡ ਅੰਡਰ-19 ਵਿੱਚ ਹੁਸਨਦੀਪ ਸਿੰਘ, ਦੁਰਲੱਭ ਸਿੰਘ, ਅਰਪਨਜੀਤ ਸਿੰਘ ਦੀ ਚੋਣ ਜਿਲ੍ਹਾ ਪੱਧਰੀ ਮੁਕਾਬਲਿਆਂ ਲਈ ਹੋਈ।ਬਾਕਸਿੰਗ ਲੜਕੀਆਂ ਅੰਡਰ-14 ‘ਚ ਸਿਮਰਨ ਕੌਰ, ਅੰਡਰ-17 ‘ਚ ਜਸ਼ਨਪ੍ਰੀਤ ਕੌਰ ਤੇ ਅਨੁਰੀਤ ਕੌਰ ਅਤੇ ਲੜਕਿਆਂ ਵਿੱਚ ਮਨਿੰਦਰ ਸਿੰਘ ਨੇ ਪਹਿਲੀ ਪੁਜੀਸ਼ਨ ਹਾਸਲ ਕਰਕੇ ਗੋਲਡ ਮੈਡਲ ਪ੍ਰਾਪਤ ਕੀਤਾ।ਕਿੱਕ ਬਾਕਸਿੰਗ ਵਿੱਚ ਲੜਕੀਆਂ ਦੇ ਮੁਕਾਬਲਿਆਂ ਵਿੱਚ ਅੰਡਰ-14 ‘ਚ ਸਿਮਰਨ ਕੌਰ ਤੇ ਰਣਜੋਤ ਕੌਰ, ਅੰਡਰ-19 ਵਿੱਚ ਸਿਮਰਨ ਕੌਰ, ਲੜਕਿਆਂ ਅੰਡਰ-17 ‘ਚ ਨਵਦੀਪ ਸਿੰਘ, ਅੰਗਦਵੀਰ ਸਿੰਘ ਅਭਿਮਨਿਊ ਤੇ ਹਰਪ੍ਰੀਤ ਸਿੰਘ ਨੇ ਗੋਲਡ ਮੈਡਲ ਪ੍ਰਾਪਤ ਕੀਤਾ।ਸਕੇਟਿੰਗ ਅੰਡਰ-11 ਲੜਕਿਆਂ ‘ਚ ਅਭਿਜੋਤ ਸਿੰਘ ਤੇ ਲੜਕੀਆਂ ਵਿੱਚ ਖੁਸ਼ਪ੍ਰੀਤ ਕੌਰ, ਅੰਡਰ-14 ‘ਚ ਗੁਰਵਿੰਦਰ ਸਿੰਘ ਤੇ ਲੜਕੀਆਂ ‘ਚ ਅੰਸ਼ਪ੍ਰੀਤ ਸ਼ਰਮਾ, ਨਵਜੋਤ ਕੌਰ, ਅਮਰਜੋਤ ਕੌਰ, ਅੰਡਰ-17 ‘ਚ ਜਸਮੀਤ ਸਿੰਘ, ਪਲਵਿੰਦਰ ਸਿੰਘ ਤੇ ਲੜਕੀ ਸੰਤੋਸ਼ ਰਾਣੀ, ਜਸਮੀਤ ਕੌਰ ਨੇ ਗੋਲਡ ਮੈਡਲ ਹਾਸਲ ਕਰਕੇ ਆਪਣੀ ਚੋਣ ਜਿਲ੍ਹਾ ਪੱਧਰੀ ਮੁਕਾਬਲੇ ਵਿੱਚ ਪੱਕੀ ਕਰਵਾਈ।
ਸਕੂਲ ਪ੍ਰਿੰਸੀਪਲ ਵਿਕਰਮ ਸ਼ਰਮਾ ਨੇ ਉਮੀਦ ਜਤਾਈ ਹੈ ਕਿ ਵਿਦਿਆਰਥੀ ਪਿੱਛਲੇ ਸਾਲ ਵਾਂਗ ਰਾਜ ਪੱਧਰੀ ਮੁਕਾਬਲਿਆਂ ਵਿੱਚ ਜਿੱਤ ਪ੍ਰਾਪਤ ਕਰਕੇ ਸਕੂਲ ਅਤੇ ਆਪਣੇ ਮਾਤਾ ਪਿਤਾ ਦਾ ਨਾਂ ਰੋਸ਼ਨ ਕਰਨਗੇ।ਉਹਨਾਂ ਨੇ ਵਿਦਿਆਰਥੀਆਂ ਦੇ ਨਾਲ-ਨਾਲ ਸਕੂਲ ਦੇ ਕਬੱਡੀ ਤੇ ਵਾਲੀਵਾਲ ਕੋਚ ਰੁਪਿੰਦਰ ਸਿੰਘ, ਬਾਕਸਿੰਗ ਕੋਚ ਮਨਪ੍ਰੀਤ ਕੌਰ, ਸਕੇਟਿੰਗ ਕੋਚ ਸਾਹਿਲ ਸਿੰਗਲਾ, ਕਿਕ ਬਾਕਸਿੰਗ ਕੋਚ ਪਿਰਥੀ ਸਿੰਘ, ਫੁਟਬਾਲ ਕੋਚ ਦਲਵਿੰਦਰ ਸਿੰਘ ਅਤੇ ਸਮੁੱਚੇ ਸਟਾਫ ਨੂੰ ਵੀ ਜਿੱਤ ਦੀ ਵਧਾਈ ਦਿੱਤੀ।

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …