ਪਠਾਨਕੋਟ, 8 ਸਤੰਬਰ (ਪੰਜਾਬ ਪੋਸਟ ਬਿਊਰੋ) – ਪੰਜਾਬ ਦਾ ਸੱਭਿਆਚਾਰ ਅਤੇ ਧਾਰਮਿਕ ਸਮਾਰੋਹ ਸਾਡੇ ਲਈ ਪ੍ਰੇਰਣਾ ਸਰੋਤ ਹਨ।ਇਹ ਆਪਸੀ ਪਿਆਰ ਅਤੇ ਭਾਈਚਾਰੇ ਦੀ ਸਾਂਝ ਨੂੰ ਵਧਾਉਂਦੇ ਹਨ।ਇਸ ਲਈ ਸਾਨੂੰ ਹਰੇਕ ਧਰਮ ਦਾ ਸਤਿਕਾਰ ਕਰਨਾ ਚਾਹੀਦਾ ਹੈ।ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਅੱਜ ਨਰੋਟ ਜੈਮਲ ਸਿੰਘ ਦੇ ਪਿੰਡਾਂ ਦੇ ਦੋਰਿਆਂ ਦੋਰਾਨ ਪਿੰਡ ਕਿੱਲਪੁਰ ਵਿਖੇ ਨਾਗਪੰਚਮੀ ਦੇ ਪਵਿੱਤਰ ਦਿਹਾੜੇ ਤੇ ਬਾਬਾ ਸੁਰਗਲ ਜੀ ਦੀ ਮਜ਼ਾਰ ਤੇ ਨਤਮਸਤਕ ਹੋਣ ਮਗਰੋਂ ਕੀਤਾ।ਸੂਬੇਦਾਰ ਕੁਲਵੰਤ ਸਿੰਘ ਬਲਾਕ ਪ੍ਰਧਾਨ, ਸੰਦੀਪ ਕੁਮਾਰ ਬਲਾਕ ਪ੍ਰਧਾਨ ਅਤੇ ਹੋਰ ਪਾਰਟੀ ਵਰਕਰ ਵੀ ਇਸ ਸਮੇਂ ਹਾਜ਼ਰ ਸਨ।ਕੈਬਨਿਟ ਮੰਤਰੀ ਕਟਾਰੂਚੱਕ ਨੇ ਬਾਬਾ ਸੁਰਗਲ ਜੀ ਦੇ ਸਥਾਨ ਤੇ ਨਤਮਸਤਕ ਹੋ ਕੇ ਝੰਡਾ ਪੂਜਨ ਵੀ ਕੀਤਾ।
ਇਸੇ ਦੌਰਾਨ ਵਿਧਾਨ ਸਭਾ ਹਲਕਾ ਭੋਆ ਦੇ ਦੋਰੇ ਦੋਰਾਨ ਕੈਬਨਿਟ ਮੰੰਤਰੀ ਲਾਲ ਚੰਦ ਕਟਾਰੂਚੱਕ ਪਿੰਡ ਫਰਵਾਲ ਵਿਖੇ ਪਹੁੰਚੇ ਅਤੇ ਪਿੰਡ ਦੀ ਚੋਪਾਲ ਵਿੱਚ ਬੈਠ ਕੇ ਪਿੰਡ ਦੇ ਮਸਲੇ ‘ਤੇ ਚਰਚਾ ਕੀਤੀ।ਜਿਕਰਯੋਗ ਹੈ ਕਿ ਪਿੰਡ ਫਰਵਾਲ ਅੰਦਰ ਜੰਝ ਘਰ ਦੇ ਨਿਰਮਾਣ ਨੂੰ ਲੈ ਕੇ ਲੋਕਾਂ ਵਿੱਚ ਰੋਸ ਪਾਇਆ ਜਾ ਰਿਹਾ ਸੀ।ਕੈਬਨਿਟ ਮੰਤਰੀ ਵਲੋਂ ਪਿੰਡ ਦੇ ਉਸ ਸਥਾਨ ਦਾ ਦੋਰਾ ਕੀਤਾ ਗਿਆ, ਜਿਸ ਸਥਾਨ ‘ਤੇ ਪਹਿਲਾਂ ਹੀ ਪੁਰਾਣਾ ਜੰਝ ਘਰ ਹੈ।ਉਨਾਂ ਪਿੰਡ ਦੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਆਉਣ ਵਾਲੇ ਦਿਨ੍ਹਾਂ ਦੋਰਾਨ ਪਿੰਡ ਦੇ ਲੋਕਾਂ ਨਾਲ ਚਰਚਾ ਕਰਕੇ ਇਸ ਸਮੱਸਿਆ ਦਾ ਹੱਲ ਕੱਢਿਆ ਜਾਵੇਗਾ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …