ਫਾਜਿਲਕਾ, 23 ਮਾਰਚ (ਵਿਨੀਤ ਅਰੋੜਾ)- ਉਪ-ਮੰਡਲ ਦੇ ਪਿੰਡ ਆਵਾ ਸਥਿਤ ਬਾਬਾ ਸੈਯਦ ਮੀਰ ਮੋਹੰਮਦ ਦੀ ਦਰਗਾਹ ਉੱਤੇ 25ਵੇਂ ਸਾਲਾਨਾ ਮੇਲੇ ਦਾ ਆਯੋਜਨ ਨੂੰ ਕੀਤਾ ਗਿਆ । ਪ੍ਰਬੰਧਕ ਕਮੇਟੀ ਦੇ ਮੁੱਖ ਪ੍ਰਬੰਧਕ ਪਿਆਰੇ ਲਾਲ ਸੇਠੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੇਲੇ ਵਿੱਚ ਫਾਜਿਲਕਾ ਤੋਂ ਇਲਾਵਾ ਹੋਰ ਸ਼ਹਿਰਾਂ ਤੋਂ ਸ਼ਰਧਾਲੁਆਂ ਨੇ ਬਾਬਾ ਜੀ ਦੀ ਸਮਾਧੀ ਉੱਤੇ ਮੱਥਾ ਟੇਕਿਆ । ਜਿਸਦੀ ਸ਼ੁਰੂਆਤ ਬੀ.ਐਸ.ਐਫ ਅਧਿਕਾਰੀਆਂ ਨੇ ਬਾਬਾ ਦੀ ਸਮਾਧੀ ਉੱਤੇ ਚਾਦਰ ਚੜਾ ਕੇ ਦਿੱਤੀ । ਇਸ ਮੌਕੇ ਸਭਿਆਚਾਰਕ ਪ੍ਰੋਗਰਾਮ ਵਿੱਚ ਗਾਇਕ ਜੋੜੀ ਪਾਲੀ ਦੇਤਵਾਲਿਆ ਅਤੇ ਬੀਬਾ ਸਿਮਰਨ ਸਿੰਮੀ , ਸੰਗੀਤਕਾਰ ਜੱਗਾ ਕੈਂਥ , ਮਨਜਿੰਦਰ ਤਨੇਜਾ ਐਂਡ ਪਾਰਟੀ ਦੁਆਰਾ ਆਪਣੇ ਗੀਤਾਂ ਨਾਲ ਹਾਜਰ ਲੋਕਾਂ ਦਾ ਭਰਪੂਰ ਮਨੋਰੰਜਨ ਕੀਤਾ । ਇਸਦੇ ਇਲਾਵਾ ਮੇਲੇ ਦੇ ਦੌਰਾਨ ਸਾਰਾ ਦਿਨ ਬਾਬਾ ਜੀ ਦਾ ਅਤੁੱਟ ਲੰਗਰ ਵਰਤਾਇਆ ਗਿਆ । ਪ੍ਰੋਗਰਾਮ ਦੇ ਸਫਲ ਆਯੋਜਨ ਵਿੱਚ ਤਿਲਕ ਰਾਜ ਵਾਟਸ, ਵੀਸ਼ੂ ਵਾਟਸ, ਗੁਰਦਾਸ ਸਿੰਘ ਗਰੇਵਾਲ, ਵਿਜੈ ਕੁਮਾਰ ਗੁੰਬਰ, ਮਹਿੰਦਰ ਚੌਧਰੀ ਅਤੇ ਜਗਵੰਤ ਗਰੇਵਾਲ, ਸੁਭਾਸ਼ ਚੰਦਰ ਮਿਗਲਾਨੀ ਅਤੇ ਹੋਰ ਮੈਬਰਾਂ ਨੇ ਸਹਿਯੋਗ ਕੀਤਾ ।
Check Also
ਖ਼ਾਲਸਾ ਕਾਲਜ ਵਿਖੇ ‘ਸਾਹਿਤ ਉਤਸਵ ਅਤੇ ਪੁਸਤਕ ਮੇਲੇ’ ਦਾ 19 ਨੂੰ ਹੋਵੇਗਾ ਆਗਾਜ਼
5 ਰੋਜ਼ਾ ਮੇਲੇ ਦੀ ਛੀਨਾ ਕਰਨਗੇ ਪ੍ਰਧਾਨਗੀ ਅੰਮ੍ਰਿਤਸਰ, 13 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਇਤਿਹਾਸਕ …