ਸੰਸਥਾ ਵਿਦਿਆਰਥੀਆਂ ਨੂੰ ਸਮੇਂ-ਸਮੇਂ ਤੇ ਆਧੁਨਿਕ ਸਹੂਲਤਾਂ ਪ੍ਰਦਾਨ ਕਰਦੀ ਆ ਰਹੀ ਹੈ- ਸਿਡਾਨਾ

ਛੇਹਰਟਾ, 2 ਫਰਵਰੀ (ਕੁਲਦੀਪ ਸਿੰਘ ਨੋਬਲ) ਸਥਾਨਕ ਖਿਆਲਾ ਖੁਰਦ ਰਾਮ ਤੀਰਥ ਰੋਡ ਸਥਿਤ ਸਿਡਾਨਾ ਇੰਟਰਨੈਸ਼ਨਲ ਸਕੂਲ ਵਿੱਚ ਨਵੇਂ ਸੈਸ਼ਨ ਦੀ ਸ਼ੁਰੂਆਤੀ ਤਿਆਰੀ ਵਿੱਚ ਸੰਸਥਾ ਦੀ ਮੁੱਖੀ ਡਾ. ਜੀਵਨ ਜੋਤੀ ਸਿਡਾਨਾ ਵਲੋਂ ਵਿਦਿਆਰਥੀਆਂ ਲਈ ਸਮਾਰਟ ਕਲਾਸਰੂਮ, ਕੰਮਪਿਊਟਰ ਲੈਬ ਤੇ ਨਵੇਂ ਖੇਡ ਮੈਦਾਨਾਂ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ।ਇਸ ਮੋਕੇ ਵਿਦਿਆਰਥੀਆਂ ਵਲੋਂ ਬਣਾਈਆਂ ਹੋਈਆਂ ਕਲਾ ਕ੍ਰੀਤੀਆਂ ਦੀ ਪ੍ਰਦਰਸ਼ਨੀ ਵੀ ਲਾਈ ਗਈ। ਇਸ ਮੌਕੇ ਵੱਖ-ਵੱਖ ਪਿੰਡਾ ਤੋਂ ਵਿਦਿਆਰਥੀਆਂ ਦੇ ਮਾਪਿਆਂ ਨੇ ਵਿਸ਼ੇਸ਼ ਤੇ ਪਹੁੰਚ ਕੇ ਸਕੂਲ ਵਿਚ ਖੁੱਲੀਆਂ ਸਮਾਰਟ ਕਲਾਸਾਂ, ਕੰਪਿਊਟਰ ਲੈਬ ਤੇ ਖੇਡ ਮੈਦਾਨਾਂ ਨੂੰ ਵੇਖਿਆਂ ਤੇ ਵਿਦਿਆਂਰਥੀਆਂ ਵਲੋਂ ਬਣਾਈਆਂ ਗਈਆਂ ਕਲਾ ਕ੍ਰੀਤੀਆਂ ਦੀ ਸਲਾਘਾਂ ਕਰਦੇ ਹੋਏ ਉਨਾਂ ਨੂੰ ਸ਼ੁੱਭ ਕਾਮਨਾਵਾਂ ਦਿੱਤੀਆਂ।ਇਸ ਮੋਕੇ ਡਾ. ਜੀਵਨ ਜੋਤੀ ਸਿਡਾਨਾ ਨੇ ਦੱਸਿਆ ਕੀ ਸਿਡਾਨਾ ਸੰਸਥਾ ਹਮੇਸ਼ਾ ਤੋਂ ਹੀ ਵਿਦਿਆਰਥੀਆਂ ਨੂੰ ਸਮੇਂ-ਸਮੇਂ ਤੇ ਆਧੁਨਿਕ ਸਹੂਲਤਾਂ ਪ੍ਰਦਾਨ ਕਰਦੀ ਰਹੀ ਹੈ ਅਤੇ ਭਵਿੱਖ ਵਿੱਚ ਵੀ ਇਹ ਕੋਸ਼ਿਸ਼ ਬਾਦਸਤੂਰ ਜਾਰੀ ਰਹੇਗੀ, ਤਾਂਕਿ ਵਿਦਿਆਰਥੀਆਂ ਦਾ ਸਰਬ ਪੱਖੀ ਵਿਕਾਸ ਹੋ ਸਕੇ ਅਤੇ ਉਹ ਕਿਸੇ ਵੀ ਖੇਤਰ ਵਿੱਚ ਪਿੱਛੇ ਨਾ ਰਹਿ ਸਕਣ।ਇਸ ਮੋਕੇ ਤੇ ਸੰਸਥਾ ਦੇ ਸਮੂਹ ਅਧਿਆਪਕ, ਡਾਇਰੈਕਟਰ ਕੈਲਾਸ਼ ਸ਼ਰਮਾ, ਪ੍ਰਿੰਸੀਪਲ ਸੁਸ਼ੀਲ ਕੁਮਾਰ, ਪ੍ਰੰਬਧਕ ਪੀਐਸ ਗਿੱਲ, ਪ੍ਰਿੰਸੀਪਲ ਬੀਕੇ ਗੁਪਤਾ, ਪ੍ਰੋ. ਗੁਰਸੇਵਕ ਸਿੰਘ ਭੁੱਲਰ ਅਤੇ ਪ੍ਰੋ. ਗੁਰਪ੍ਰੀਤ ਸਿੰਘ, ਮਨਦੀਪ ਕੌਰ ਆਦਿ ਹਾਜ਼ਰ ਸਨ।
Punjab Post Daily Online Newspaper & Print Media