ਫਾਜਿਲਕਾ, 30 ਮਾਰਚ (ਵਿਨੀਤ ਅਰੋੜਾ)- ਕਲੰਬੋ (ਸ਼੍ਰੀਲੰਕਾ) ਵਿਚ 3 ਤੋਂ 7 ਅਪ੍ਰੈਲ ਤੋਂ ਹੋਣ ਵਾਲੀ ਸਮਿਆ ਮੂਰਥੀ ਥੋਡਾਮਨ ਮੈਮੋਰਿਅਲ ਟੀ-20 ਕ੍ਰਿਕਟ ਟੂਰਨਾਮੈਟ ਵਿੱਚ ਇੰਡੀਅਨ ਟੀ-20 ਕ੍ਰਿਕਟ ਫੈਡਰੇਸ਼ਨ ਦੀ ਟੀਮ ਆਈ.ਟੀ.ਸੀ.ਐਫ ਬੋਰਡ ਇਲੈਵਨ ਵਿਚ ਭਾਗ ਲੈਣ ਲਈ ਰਵਾਨਾ ਹੋ ਗਈ।ਆਈ.ਟੀਸੀ ਲਾਇਜਨ ਅਫਸਰ ਪੰਕਜ ਧਮੀਜਾ ਨੇ ਦੱਸਿਆ ਕਿ ਟੂਰਨਾਂਮੈਂਟ ਲਈ ਟੀਮਾਂ ਦਾ ਗਠਨ ਕਰ ਕੀਤਾ ਗਿਆ ਸੀ।ਟੀਮ ਦੇ ਨਾਲ ਬਤੌਰ ਮੈਨੇਜਰ ਆਈ.ਪੀ.ਸੀ.ਐਲ ਟੀਮ ਅੰਪਇਰਿੰਗ ਕਮੇਟੀ ਚੇਅਰਮੈਨ ਮੂਲ ਰੂਪ ਵਲੋਂ ਫਾਜਿਲਕਾ ਵਾਸੀ ਰਾਜੇਸ਼ ਸ਼ਰਮਾ ਬੰਟੀ ਅਤੇ ਕੋਚ ਦੇ ਰੂਪ ਵਿਚ ਇੰਡੀਅਨ ਕ੍ਰਿਕਟ ਅਕੈਡਮੀ ਡਾਇਰੈਕਟਰ ਅਤੇ ਫਾਜ਼ਿਲਕਾ ਵਿਚ ਲੰਮੇ ਸਮੇਂ ਤੋਂ ਕ੍ਰਿਕਟ ਨੂੰ ਸਮਰਪਤ ਟੀ-20 ਕ੍ਰਿਕਟ ਐਸੋਸੀਏਸ਼ਨ ਵਲੋਂ ਨਰੇਸ਼ ਗਿਰਧਰ ਗੋਗੀ ਟੀਮ ਦੇ ਨਾਲ ਅੱਜ ਫਾਜ਼ਿਲਕਾ ਤੋਂ ਸ਼੍ਰੀ ਲੰਕਾ ਲਈ ਰਵਾਨਾ ਹੋਏ।ਇਸ ਮੌਕੇ ਹੋਰਨਾਂ ਤੋਂ ਇਲਾਵਾ ਮੈਨੇਜ਼ਰ ਟੀ-20 ਕ੍ਰਿਕਟ ਫੈਡਰੇਸ਼ਨ ਰਵੀ ਖੁਰਾਣਾ, ਸੰਦੀਪ ਅਬਰੋਲ ਡਿਪਟੀ ਡਾਇਰੈਕਟਰ ਪੰਜਾਬ ਰੂਰਲ ਕ੍ਰਿਕਟ ਲੀਗ ਵੀ ਹਾਜਰ ਸਨ। ਇਸ ਮੌਕੇਂ ਦੀਪਕ ਮੁਦਗਿੱਲ, ਵਿਜੈ ਵਢੇਰਾ, ਯੋਗੇਸ਼ ਸ਼ਰਮਾ, ਗਿਰਧਾਰੀ ਲਾਲ ਖੁਰਾਣਾ, ਕਾਕਾ ਡੋਗਰਾ, ਪੁਨੀਤ ਕੁੱਕੜ, ਬੰਟੀ ਬਜਾਜ, ਕਮਲ ਜਲੰਧਰਾ, ਲਾਲ ਚੰਦ, ਅਜੈ ਕੁਮਾਰ, ਪ੍ਰਦੀਪ ਕੁਮਾਰ, ਤਰਸੇਮ ਅਗਰਵਾਲ, ਰਿਤਿਸ਼ ਕੁੱਕੜ, ਸ਼ਗਨ ਲਾਲ ਸਚਦੇਵਾ ਤੋਂ ਇਲਾਵਾ ਸੀਸੀਓ ਇੰਟਰਨੈਸ਼ਨ ਟੀ-20 ਕ੍ਰਿਕਟ ਕੌਂਸਲ ਪੰਕਜ਼ ਧਮੀਜਾ ਵੱਲੋਂ ਸ਼੍ਰੀਲੰਕਾ ਜਾਣ ਵਾਲੀ ਇੰਡੀਆ ਟੀਮ ਲਈ ਚੁਣੇ ਗਏ ਮੈਨੇਜ਼ਰ ਅਤੇ ਕੋਚ ਰਾਜੇਸ਼ ਸ਼ਰਮਾ ਬੰਟੀ, ਨਰੇਸ਼ ਗਿਰਧਰ ਗੋਗੀ ਨੂੰ ਸ਼੍ਰੀ ਲੰਕਾ ਜਾਣ ਸਮੇਂ ਸ਼ੁਭ ਇੱਛਾਵਾਂ ਦਿੱਤੀਆਂ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …