ਅੰਮ੍ਰਿਤਸਰ, 7 ਅਪ੍ਰੈਲ (ਸੁਖਬੀਰ ਸਿੰਘ)- ‘ਆਪ ਪਾਟੀ’ ਦੇ ਰਾਸ਼ਟਰੀ ਕੰਵੀਨਰ ਸ੍ਰੀ ਅਰਵਿੰਦਰ ਕੇਜ਼ਰੀਵਾਲ ਦੀ ਟੀਮ ਦੇ ਨਿਸ਼ਾਨੇ ਤੇ ਹੁਣ ਹੈ ਪੰਜਾਬ। ੧੧ ਨੂੰ ਅਪ੍ਰੈਲ ਨੂੰ ਆਪਣਾ ਪੰਜਾਬ ਦਾ ਦੌਰਾ ਅੰਮ੍ਰਿਤਸਰ ਦੀ ਪਵਿੱਤਰ ਧਰਤੀ ਤੋ ਸ਼ੁਰੂ ਕਰਣਗੇ। ਆਪਣਾ ਰੋਡ ਸੋ ਉਹ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਦੁਰਗਿਆਣਾ ਮੰਦਿਰ ਵਿਖੇ ਮੱਥਾ ਟੇਕ ਕੇ ਹੀ ਸ਼ੁਰੂ ਕਰਣਗੇ ਇਸ ਪ੍ਰੋਗਰਾਮ ਦੀ ਜਾਣਕਾਰੀ ਅੱਜ ਆਪ ਪਾਰਟੀ ਦੇ ਉਮੀਦਵਾਰ ਡਾ. ਦਲਜੀਤ ਸਿੰਘ ਦੇ ਪੁੱਤਰ ਡਾ. ਰਵੀਜੀਤ ਸਿੰਘ ਨੇ ਪ੍ਰੈਸ ਨੂੰ ਦਿਤੀ। ‘ਆਪ’ ਨਵੀ ਪਾਰਟੀ ਦੇ ਵਰਕਰਾਂ ਅਤੇ ਹੋਰਨਾਂ ਲਈ ਕੇਜਰੀ ਵਾਲ ਦਾ ਅੰਮ੍ਰਿਤਸਰ ਆਉਣਾ ਬਹੁਤ ਉਤਸਾਹ ਵਾਲੀ ਗੱਲ ਹੋਵੇਗੀ। ਇਹ ਪਹਿਲੀ ਵਾਰ ਹੈ ਕਿ ਆਪ ਦੇ ਵਰਕਰਾਂ ਅਤੇ ਸਹਿਪਾਠੀਆਂ ਨੂੰ ਨਵੇ ਲਕਸ਼ ਦੀ ਛੱਤਰ ਛਾਇਆ ਹੇਠ ਦੇਸ਼ ਵਿਚ ਭ੍ਰਿਸ਼ਟਾਚਾਰ ਦੇ ਵਿਰੁਧ ਨਵੀ ਮੁਹਿੰਮ ਚਲਾਉਣ ਦਾ ਇਕ ਸੁਨਹਿਰਾ ਮੌਕਾ ਮਿਲਿਆ ਹੈ। ਇਥੇ ਕੇਜਰੀਵਾਲ ਨੂੰ ਨਾ ਸਿਰਫ ਕਈ ਨਕਾਰਾਤਮਕ ਸਥਿਤੀਆਂ ਦਾ ਸਾਹਮਣਾ ਕਰਨ ਪਿਆ ਅਤੇ ਪੁਰਾਣੀ ਪਾਰਟੀਆਂ ਨੂੰ ਕੰਡੇ ਵਾਂਗ ਚੁਭਨ ਲਗੇ। ਇਹ ਸਿਰਫ ਭਾਜਪਾ, ਕਾਂਗਰਸ ਤਕ ਸੀਮਤ ਨਾ ਰਿਹਾ, ਸਗੋਂ ਇਸ ਦੀ ਮਹੱਤਤਾ ਇਹ ਵੀ ਸੀ ਕਿ ਸੀਮਾ ਨਾਲ ਲੱਗਦੇ ਹਨ। ਇਥੋ ਸੀਮਾ ਪਾਰ ਆਉਣ-ਜਾਣ ਅਤੇ ਵਪਾਰ ਵੱਧਣ ਨਾਲ ਇਸ ਖੇਤਰ ਦੀ ਤਰੱਕੀ ਲਾਜ਼ਮੀ ਹੈ। ਇਸ ਤੋ ਇਲਾਵਾ ਪੰਜਾਬ ਦੇ ਪੂਰਵ ਮੁੱਖ ਮੰਤਰੀ ਅਤੇ ਨੈਸ਼ਨਲ ਪਧਰ ਦੇ ਉਮੀਦਵਾਰ ਇਨ੍ਹਾਂ ਚੌਣਾਂ ਵਿਚ ਕੁੱਦ ਚੁੱਕੇ ਹਨ ਜਿਸ ਨਾਲ ਇਸ ਦੀ ਮਹੱਤਤਾ ਹੋਰ ਵੀ ਵਧ ਗਈ ਹੈ। ਆਪ ਦੇ ਉਮੀਦਵਾਰ ਅਤੇ ਮਸ਼ਹੂਰ ਅੱਖਾਂ ਦੇ ਮਾਹਿਰ ਡਾ. ਦਲਜੀਤ ਸਿੰਘ ਆਪਣੀ ਮੁਹਿਮ ਵਿਚ ਰੋਜਾਨਾ ਦੀ ਤਰ੍ਹਾਂ ਰਹੇ। ਉਹ ਆਪਣੇ ਮੇਲ-ਮਿਲਾਪ ਵਿਚ ਲਗਾਤਾਰ ਨਾ ਸਿਰਫ ਦਿਲਾਂ ਨੂੰ ਛੂਹ ਰਹੀ ਹੈ, ਆਮ ਤੌਰ ਤੇ ਜਦ ਕੋਈ ਵੱਡਾ ਨੇਤਾ ਵੋਟ ਮੰਗਣ ਆਉਦਾ ਹੈ ਤਾਂ ਲੋਕ ਹੈਰਾਨ ਜਿਹੇ ਹੋ ਜਾਂਦੇ ਹਨ, ਅਤੇ ਆਪਣੇ ਸਮਰਥਨ ਜਾਹਿਰ ਕਰ ਦਿੰਦੇ ਹਨ। ਡਾਕਟਰ ਸਾਹਿਬ ਦੇ ਨਾਲ ਕੁੱਝ ਉਲਟਾ ਹੈ। ਉਨ੍ਹਾਂ ਨਾਲ ਲੋਕ ਦਿਲ ਖੋਲ ਕੇ ਮਿਲਦੇ ਹਨ ਅਤੇ ਆਪਣਾ ਨਿੱਜੀ ਦੁੱਖ-ਸੁੱਖ ਤਕ ਫੋਲ ਕੇ ਵੰਡਦੇ ਹਨ। ਇਥੇ ਉਹ ਲੋਕਾਂ ਦੇ ਦਿਲਾਂ ਵਿਚ ਜਗ੍ਹਾ ਬਣਾ ਰਹੇ ਹਨ ਅਤੇ ਨਾਲ-ਨਾਲ ਵਿਰੋਧੀਆਂ ਲਈ ਖਤਰੇ ਦੀ ਇਕ ਘੰਟੀ ਬਣ ਚੁਕੇ ਹਨ।ਅੱਜਕਲ ਸਾਰੇ ਵੱਡੇ-ਵੱਡੇ ਲੋਕ ਸਵੇਰੇ-ਸਵੇਰੇ ਉਠਣ ਲੱਗੇ ਹਨ ਅਤੇ ਇਹ ਮਹਿਸੂਸ ਹੁੰਦਾ ਹੈ ਕਿ ਡਰ ਦੇ ਮਾਰੇ ਉਨ੍ਹਾਂ ਨੂੰ ਰਾਤ ਨੂੰ ਨੀਦ ਨਹੀ ਆਉਦੀ। ਉਹਨਾਂ ਦਾ ਇਸ਼ਾਰਾ ਕੈਪਟਨ ਅਤੇ ਜੇਤਲੀ ਵੱਲ ਸੀ ਜੋ ਕਲ ਹੀ ਸਵੇਰੇ ਸੈਰ ਕਰਨ ਵਾਲਿਆਂ ਨੂੰ ਮਿਲੇ। ਡਾ. ਦਲਜੀਤ ਸਿੰਘ ਨੇ ਅੱਜ ਗੁਰਦਵਾਰਾ ਸ਼ਹੀਦਾਂ ਸਾਹਿਬ ਦੇ ਸਾਹਮਣੇ ਦੀਆਂ ਗਲੀਆਂ ਦਾ ਦੌਰਾ ਕੀਤਾ ਅਤੇ ਉਥੋ ਦੇ ਲੋਕਾਂ ਨਾਲ ਮਿਲੇ ਅਤੇ ਉਨ੍ਹਾਂ ਦਾ ਹਾਲ-ਚਾਲ ਪੁੱਛਿਆ ਅਤੇ ਹਰੇਕ ਵਿਅਕਤੀ ਨਾਲ ਖੁਲ ਕੇ ਗੱਲਬਾਤ ਕੀਤੀ। ਇਸ ਦੇ ਬਾਅਦ ਡਾਕਟਰ ਸਾਹਿਬ ਨੇ ਆਪਣੇ ਸਮਰਥਕਾਂ ਨਾਲ ਚੌਗਾਵਾਂ ਵਿਖੇ ਆਪਣੇ ਨਵੇ ਦਫਤਰ ਦਾ ਉਦਘਾਟਨ ਕੀਤਾ ਅਤੇ ਉਥੋ ਦੇ ਭਾਰੀ ਗਿਣਤੀ ਵਿਚ ਲੋਕ ਵੀ ਹਾਜਰ ਸਨ, ਨਾਲ ਹੀ ਨਿਊ ਅੰਮ੍ਰਿਤਸਰ ਦੇ ਲੋਕਾਂ ਨਾਲ ਵੀ ਬਹੁਤ ਗਰਮਜੋਸ਼ੀ ਨਾਲ ਮਿਲੇ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …