Friday, November 22, 2024

ਮਾਂ ਬੋਲੀ ਦੇ ਹੱਕ ‘ਚ ਲੇਖਕ ਸਭਾਵਾਂ ਵਲੋਂ ਜ਼ੋਰਦਾਰ ਰੋਸ ਮੁਜ਼ਾਹਰਾ

ਪੰਜਾਬੀ ਨੂੰ ਬਣਦਾ ਸਤਿਕਾਰ ਨਾ ਦੇਣ ਵਾਲੀਆਂ ਸੰਸਥਾਵਾਂ ਵਿਰੁੱਧ ਕੀਤੇ ਜਾਣਗੇ ਮੁਜ਼ਾਹਰੇ-ਡਾ ਅਨੂਪ ਸਿੰਘ

PPN0708201503
ਬਟਾਲਾ, 7 ਅਗਸਤ (ਨਰਿੰਦਰ ਸਿੰਘ ਬਰਨਾਲ)- ਮਾਂ ਬੋਲੀ ਪੰਜਾਬੀ, ਸਾਹਿਤ ਤੇ ਸੱਭਿਆਚਾਰ ਦੀ ਰਾਖੀ ਤੇ ਮਜ਼ਬੂਤੀ ਲਈ ਕਿਰਿਆਸ਼ੀਲ ਪੰਜ ਜਥੇਬੰਦੀਆਂ ‘ਤੇ ਆਧਾਰਿਤ ਪੰਜਾਬੀ ਭਾਸ਼ਾ ਦੇ ਹੱਕ ਵਿੱਚ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ। ਇਸ ਰੋਸ ਪ੍ਰਦਰਸ਼ਨ ਦੀ ਅਗਵਾਈ ਪੰਜਾਬੀ ਸਾਹਿਤ ਅਕਾਦਮੀ, ਲੁਧਿਆਣਾ ਵੱਲੋਂ ਡਾ. ਅਨੂਪ ਸਿੰਘ, ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ:) ਵੱਲੋਂ ਡਾ. ਕਰਮਜੀਤ ਸਿੰਘ, ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਵੱਲੋਂ ਡਾ. ਤੇਜਵੰਤ ਸਿੰਘ ਮਾਨ ਤੇ ਪਵਨ ਹਰਚੰਦਪੁਰੀ, ਪੰਜਾਬ ਜਾਗਰਿਤੀ ਮੰਚ ਜਲੰਧਰ ਤੇ ਪੰਜਾਬੀ ਭਾਸ਼ਾ ਅਕਾਦਮੀ, ਜਲੰਧਰ ਦੇ ਪ੍ਰਤੀਨਿੱਧ ਆਦਿ ਕਰ ਰਹੇ ਸਨ। ਪੰਜਾਬੀ ਭਾਸ਼ਾ ਤਾਲਮੇਲ ਕਮੇਟੀ ਦੇ ਕਨਵੀਨਰ ਡਾ. ਅਨੂਪ ਸਿੰਘ ਨੇ ਰੋਸ ਮੁਜ਼ਾਹਰੇ ਤੋਂ ਬਾਅਦ ਦੱਸਿਆ ਕਿ ਪੰਜਾਬੀ ਲੇਖਕ, ਸਾਹਿਤਕਾਰ ਤੇ ਸੰਸਥਾਵਾਂ ਵਿਰੁੱਧ ਇਕ ਮਤਾ ਪਾਸ ਕਰਕੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਮਾਂ-ਬੋਲੀ ਪੰਜਾਬੀ ਨੂੰ ਬੋਲਣ ‘ਤੇ ਪਾਬੰਦੀ ਜਾਰੀ ਰਹਿੰਦੀ ਹੈ ਤੇ ਇਹ ਸਿੱਖਿਆ ਸੰਸਥਾਵਾਂ ਪੰਜਾਬ ਸਰਕਾਰ ਦੇ ਲਿਖਤੀ ਹੁਕਮਾਂ ਦੀ ਉਲੰਘਣਾ ਜਾਰੀ ਰੱਖਦੀਆਂ ਹਨ ਤਾਂ ਪੰਜਾਬੀ ਭਾਸ਼ਾ ਤਾਲਮੇਲ ਕਮੇਟੀ ਭਵਿੱਖ ਵਿੱਚ ਹੋਰ ਤਿੱਖੇ ਕਦਮ ਉਠਾਉਣ ਲਈ ਮਜ਼ਬੂਰ ਹੋਵੇਗੀ। ਲੇਖਕ ਤੇ ਹੋਰ ਪੰਜਾਬੀ ਪ੍ਰੇਮੀ ਵੱਖ-ਵੱਖ ਵਹੀਕਲਾਂ ‘ਤੇ ਸਵਾਰ ਹੋ ਕੇ ਆਰਡੀ ਖੋਸਲਾ ਤੇ ਸੈਂਟ ਫਰਾਂਸਿਸ ਸਕੂਲਾਂ ਦੇ ਗੇਟਾਂ ਤੱਕ ਰੋਸ ਮੁਜ਼ਾਹਰਾ ਕਰਦੇ ਹੋਏ ਗਏ ਤੇ ਉੱਥੇ ਸ਼ਾਂਤਮਈ ਸੰਕੇਤਕ ਰੋਸ ਪ੍ਰਗਟ ਕਰਨ ਤੋਂ ਬਾਅਦ ਮੰਗ ਪੱਤਰ ਦਿੱਤੇ। ਮੁਜ਼ਾਹਰਾਕਾਰੀ ਨਾਅਰਿਆਂ ਰਾਹੀਂ ਮੰਗ ਕਰ ਰਹੇ ਸਨ ਕਿ ਮਾਂ-ਬੋਲੀ ਪੰਜਾਬੀ ਬੋਲਣ ‘ਤੇ ਲਗਾਈ ਗੈਰ-ਸੰਵਿਧਾਨਿਕ ਤੇ ਅਣ-ਅਧਿਕਾਰਤ ਪਾਬੰਦੀ ਖ਼ਤਮ ਕੀਤੀ ਜਾਵੇ। ਮੈਟ੍ਰਿਕ ਤੱਕ ਪੰਜਾਬੀ ਨੂੰ ਇੱਕ ਲਾਜ਼ਮੀ ਵਿਸ਼ੇ ਵਜੋਂ ਪੜ੍ਹਾਇਆ ਜਾਵੇ। ਉਹ ਇਹ ਵੀ ਮੰਗ ਕਰ ਰਹੇ ਸਨ ਕਿ ਰਾਜ ਭਾਸ਼ਾ ਕਾਨੂੰਨ 2008 ਤੇ ਦੋ ਸਪੱਸ਼ਟ ਸਰਕਾਰੀ ਚਿੱਠੀਆਂ ਦੀ ਉਲੰਘਣਾ ਬੰਦ ਕੀਤੀ ਜਾਵੇ। ਸਾਹਿਤਕਾਰ ਆਗੂਆਂ ਨੇ ਆਪਣੇ ਭਾਸ਼ਨਾਂ ਵਿੱਚ ਪੰਜਾਬੀ ਨਾਲ ਸੰਬੰਧਿਤ ਹੋਰ ਮੰਗਾਂ ਨੂੰ ਉਭਾਰਿਆ।
ਇਸ ਰੋਸ ਮੁਜ਼ਾਹਰੇ ਵਿੱਚ ਪ੍ਰਮੁੱਖ ਰੂਪ ਵਿੱਚ ਡਾ. ਰਵਿੰਦਰ, ਦੇਵਿੰਦਰ ਦੀਦਾਰ, ਵਰਗਿਸ ਸਲਾਮਤ, ਦੀਪ ਦਵਿੰਦਰ, ਡਾ. ਸਮਸ਼ੇਰ ਮੋਹੀ, ਮਨਮੋਹਨ ਕਪੂਰ, ਗੁਲਜ਼ਾਰ ਸਿੰਘ ਸ਼ੌਕੀ, ਸੰਧੂ ਬਟਾਲਵੀ, ਤਲਵਿੰਦਰ ਕੌਰ, ਮਹਿੰਦਰ ਕੌਰ, ਸੁਖਦੇਵ ਸਿੰਘ ਪ੍ਰੇਮੀ, ਸੁਲੱਖਣ ਸਰਹੱਦੀ, ਚੰਨ ਬੋਲੇਵਾਲੀਆ, ਸੁਰਿੰਦਰ ਸਿੰਘ ਨਿਮਾਣਾ, ਬਲਵਿੰਦਰ ਗੰਭੀਰ, ਜਸਵੰਤ ਸਿੰਘ ਹਾਂਸ, ਸੁਲਤਾਨ ਭਾਰਤੀ, ਨਰਿੰਦਰ ਸੰਘਾ, ਦਲਬੀਰ ਚੌਧਰੀ, ਦਲਬੀਰ ਨਠਵਾਲ, ਗੁਰਪ੍ਰੀਤ ਰੰਗੀਲਪੁਰ, ਸਮਸ਼ੇਰ ਸਿੰਘ, ਪ੍ਰਵੀਨ ਸਿੰਘ, ਮੋਹਨ ਸਿੰਘ ਸੋਹੀ ਉਪਕਾਰ ਸਿੰਘ, ਤ੍ਰਿਲੋਕ ਸਿੰਘ ਕਾਹਲੋਂ, ਸੁਮੀਤ ਸਿੰਘ, ਲਖਵਿੰਦਰ ਸਿੰਘ, ਜਸਪਾਲ ਸਿੰਘ, ਵਿਜੇ ਅਗਨੀਹੋਤਰੀ, ਹਰਵੰਤ ਸਿੰਘ, ਕੁਲਬੀਰ ਸਿੰਘ ਸੱਗੂ, ਗੁਰਮੁੱਖ ਸਿੰਘ ਢਿੱਲੋਂ, ਡਾ. ਪਰਮਜੀਤ ਸਿੰਘ ਬਾਠ, ਪ੍ਰਿੰ. ਸੇਵਾ ਸਿੰਘ ਕੌੜਾ ਆਦਿ ਸ਼ਾਮਲ ਸਨ, ਇਸ ਤੋਂ ਇਲਾਵਾ ਸ੍ਰੀ ਬਾਬਾ ਬਕਾਲਾ ਸਾਹਿਬ ਤੋ ਲੇਖਕਾਂ ਤੇ ਪੱਤਰਕਾਰਾਂ ਦੀ ਟੀਮ ਨੇ ਵਿਸ਼ੇਸ਼ ਤੌਰ ‘ਤੇ ਇਸ ਪ੍ਰੋਗਰਾਮ ਵਿੱਚ ਹਿੱਸਾ ਲਿਆ ਇਹਨਾਂ ਵਿੱਚ ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਤੋਂ ਸਰਪ੍ਰਸਤ ਪ੍ਰਿੰਸੀਪਲ ਸੇਵਾ ਸਿੰਘ ਕੌੜਾ, ਰਘਬੀਰ ਸਿੰਘ ਸੋਹਲ, ਪ੍ਰਧਾਨ ਸੰਤੋਖ ਸਿੰਘ ਗੁਰਾਇਆ, ਜਨਰਲ ਸਕੱਤਰ ਸੇਲਿੰਦਰਜੀਤ ਸਿੰਘ ਰਾਜ਼ਨ, ਗੁਰਪ੍ਰੀਤ ਸਿੰਘ ਬਾਬਾ ਬਕਾਲਾ, ਨਵਦੀਪ ਸਿੰਘ ਬਦੇਸ਼ਾ, ਮਾਸਟਰ ਮਨਜੀਤ ਸਿੰਘ ਸੁੱਖਾ ਸਿੰਘ ਭੁੱਲਰ, ਡਾ. ਪਰਮਜੀਤ ਸਿੰਘ ਬਾਠ, ਸਰਤਾਜ ਜਲਾਲਾਬਾਦੀ ਆਦਿ ਪਤਵੰਤੇ ਹਾਜ਼ਰ ਸਨ।

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …

Leave a Reply