Sunday, October 6, 2024

ਵੋਹ ਜਾਦੂ ਕਿਆ ਜੋ ਦਿਲੋ ਦਿਮਾਗ ‘ਤੇ ਨਾ ਛਾਏ – ਜਾਦੂਗਰ ਸ਼ਿਵ

ਬਠਿੰਡਾ, 30 ਨਵੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸ਼ਹਿਰ ਵਿਚ ਜਾਦੂਗਰ ਸ਼ਿਵ ਕੁਮਾਰ ਦਾ ਜਾਦੂੁ ਹਰ ਇਕ ਦੇ ਦਿਮਾਗ ‘ਤੇ ਛਾਇਆ ਹੋਇਆ ਏ, ਜਿਧਰ ਵੇਖੋ ਜਾਦੂਗਰ ਦੀਆਂ ਗੱਲਾਂ ਦੇ ਹੀ ਚਰਚੇ ਹੋ ਰਹੇ ਹਨ।ਸ਼ੋਅ ਖ਼ਤਮ ਹੋਣ ਤੋਂ ਬਾਅਦ ਦਰਸ਼ਕ ਜਾਦੁੂਗਰ ਨਾਲ ਪ੍ਰਵਾਰ ਸਮੇਤ ਹੱਥ ਮਿਲਾਉਣ ਅਤੇ ਫੋਟੋਆਂ ਖਿਚਾਉਣ ਲਈ ਬੇਤਾਬ ਰਹਿੰਦੇ ਹਨ। ਨਵੇਂ ਨਵੇਂ ਕਰਤੱਬਾਂ ਦੇ ਨਾਲ ਬਠਿੰਡਾ ਵਿਚ ਚੱਲ ਰਹੇ ਸ਼ੋਅ ਕਰਨ ਆਏ ਜਾਦੂਗਰ ਸ਼ਿਵ ਕੁਮਾਰ ਦੇ ਜਾਦੂ ਨਾਲ ਬੱਚੇ ਅਤੇ ਵੱਡੇ ਵੱਡੇ ਬਜ਼ੁੱਰਗ ਵੀ ਇਸ ਨੂੰ ਪਸੰਦ ਕਰਨ ਲੱਗੇ ਹਨ। ਹਾਲ ਵਿਚ ਤਾਲੀਆਂ ਦੀਆਂ ਆਵਾਜ਼ਾਂ ਵਿਚ ਬਰਮੁੰਡਾ ਟ੍ਰੈਂਗਲ, ਲੜਕੀ ਦਾ ਹਵਾ ਵਿੱਚ ਉਡਣਾ, ਲੜਕੇ ਨੂੰ ਬਿਜਲੀ ਦੇ ਆਰੇ ਨਾਲ ਖੁੱਲੇਆਮ ਦੋ ਟੱਕੜਿਆਂ ਵਿਚ ਕੱਟ ਕੇ ਵੱਖ ਵੱਖ ਕਰਨਾ, ਮਿਸਰ ਕੀ ਮਮੀ ਨੂੰ ਜੀਵਤ ਕਰ ਹਵਾ ਵਿੱਚ ਉਡਣਾ, ਖਾਲੀ ਹੱਥ ਰੁਪਇਆ ਦੀ ਬਰਸਾਤ, ਚੱਲਦੇ ਪੱਖੇ ਦੇ ਆਰ ਪਾਰ ਨਿਕਲਣਾ, ਕਾਮਰੂਪ ਦੀ ਜਾਦੂਗਰਨੀਆਂ ਨੂੰ ਮੰਚ ‘ਤੇ ਪੇਸ਼ ਕਰਨਾ,ਇੱਛਾਧਾਰੀ ਨਾਗਿਨ ਦਾ ਰੂਪ ਬਦਲਣਾ, ਤਲਵਾਰ ਦੀ ਨੌਕ ‘ਤੇ ਲੜਕੀ ਦੇ ਪੇਟ ਵਿਚ ਤਲਵਾਰ ਦਾ ਆਰਪਾਰ ਕਰਨਾ, ਚਮਤਕਾਰਾਂ ਵਿਚ ਪਾਣੀ ਦੇ ਅੰਦਰ ਮੌਤ ਨੂੰ ਚੈਲੇਂਜ਼, ਜਾਦੂ ਪਰੀਆਂ ਦਾ ਅਨੋਖਾ ਜਾਲ ਆਦਿ ਇਸ ਤੋਂ ਇਲਾਵਾ ਹੋਰ ਅਨੇਕਾਂ ਜਾਦੂਆਂ ਨਾਲ ਦਰਸ਼ਕ ਦਾ ਮੋਹ ਮਾਇਆ ਜਾਲ ਵਿਚ ਫਸਾਉਣਾ ਹੈ। ਜਾਦੂਗਰ ਸ਼ਿਵ ਬੱਚਿਆਂ ਵਿਚ ਚੰਗੇ ਵਿਚਾਰ ਪੈਦਾ ਕਰਨ ਅਤੇ ਸਮਾਜਿਕ ਬੁਰਾਈਆਂ ਖਿਲਾਫ਼ ਲੜਣ ਦੀ ਪ੍ਰੇਰਣਾ ਭਰ ਰਿਹਾ ਹੈ।ਸੱਚਾ ਜਾਦੂਗਰ ਉਹੀ ਹੈ, ਜੋ ਲੋਕਾਂ ਨੂੰ ਸਮਾਜ ਦੇ ਪ੍ਰਤੀ ਚੰਗਾ ਸੰਦੇਸ਼ ਦੇਵੇ।

Check Also

ਰੰਗਮੰਚ ਕਲਾਕਾਰ ਕੈਲਾਸ਼ ਕੌਰ ਦੇ ਚਲਾਣੇ ‘ਤੇ ਦੁੱਖ ਦਾ ਪ੍ਰਗਟਾਵਾ

ਸੰਗਰੂਰ, 5 ਅਕਤੂਬਰ (ਜਗਸੀਰ ਲੌਂਗੋਵਾਲ) – ਤਰਕਸ਼ੀਲ ਸੁਸਾਇਟੀ ਪੰਜਾਬ ਨੇ ਪ੍ਰਸਿੱਧ ਲੋਕਪੱਖੀ ਨਾਟਕਕਾਰ ਅਤੇ ਚਿੰਤਕ …

Leave a Reply