Sunday, October 6, 2024

”ਨੇਚਰ ਆਫ ਐਸਥੈਟਿਕਸ ਐਕਸਪੀਰੀਅਨਸ ਲੁਜਿੰਗ ਅਤੇ ਗੇਨਿੰਗ ਆਈਡੈਨਟੀ” ਸੈਮੀਨਾਰ ਆਯੋਜਿਤ

PPN1212201504

ਅੰਮ੍ਰਿਤਸਰ, 12 ਦਸੰਬਰ (ਜਗਦੀਪ ਸਿੰਘ ਸੱਗੂ)- ਬੀ.ਬੀ.ਕੇ ਡੀ.ਏ.ਵੀ ਕਾਲਜ ਫਾਰ ਵੁਮੈਨ ਦੇ ਦਰਸ਼ਨ ਸ਼ਾਸਤਰ ਵਿਭਾਗ ਅਤੇ ਸਵਾਮੀ ਦਯਾਨੰਦ ਸਟੱਡੀ ਸੈਂਟਰ ਵੱਲੋ ਸਾਂਝੇ ਤੌਰ ਤੇ ਸੈਮੀਨਾਰ ਆਯੋਜਿਤ ਕੀਤਾ ਗਿਆ। ਇਸ ਸੈਮੀਨਾਰ ਦਾ ਆਯੋਜਨ ਇੰਡੀਅਨ ਕੌਂਸਲ ਆਫ ਫਿਲਾਸਫੀਕਲ ਰਿਸਰਚ (ਗੋਰਮਿੰਟ ਆਫ ਇੰਡੀਆ ਮਨਿਸਟਰੀ ਆਫ ਹਿਊਮਨ ਰਿਸੋਰਸ) ਦੀ ਆਵਰਤੀ ਸਕੀਮ ਅਧੀਨ ਆਯੋਜਿਤ ਕੀਤਾ ਗਿਆ ਇਸ ਸੈਮੀਨਾਰ ਦੇ ਮੁੱਖ ਬੁਲਾਰੇ ਡਾ. ਸ਼ਰਮਾ (ਐਸੋਸੀਏਟ ਪ੍ਰੋਫੈਸਰ ਪੰਜਾਬ ਯੂਨੀਵਰਸਿਟੀ) ਅਤੇ ਡਾ. ਸਿੰਘ ਬਘੇਲ (ਅਸਿਸਟੈਂਟ ਪ੍ਰੋਫੈਸਰ ਪੰਜਾਬ ਯੂਨੀਵਰਸਿਟੀ ਚੰਡੀਗੜ) ਨੇ ਸ਼ਿਰਕਤ ਕੀਤੀ। ਇਸ ਸੈਮੀਨਾਰ ਸਮੇ ਕਾਲਜ ਦੇ ਪ੍ਰਿੰਸੀਪਲ ਡਾ ਨੀਲਮ ਕਾਮਰਾ, ਡਾ. ਖੰਨਾ (ਮੁਖੀ ਦਰਸ਼ਨ ਸ਼ਾਸਤਰ ਵਿਭਾਗ) ਡਾ. ਨਰੇਂਦਰ, ਡਾ. ਵਸ਼ਿਸਠ, ਪ੍ਰੋ. ਡਾ. ਜੱਗੀ ਅਤੇ ਡਾ. ਬਾਲਾ ਨੇ ਆਏ ਹੋਏ ਮਹਿਮਾਨਾਂ ਦਾ ਹਾਰਦਿਕ ਸੁਆਗਤ ਕੀਤਾ।ਕਾਲਜ ਦੇ ਪ੍ਰਿੰਸੀਪਲ ਨੇ ਦਰਸ਼ਨ ਸ਼ਾਸ਼ਤਰ ਵਿਭਾਗ ਅਤੇ ਸੁਆਮੀ ਦਯਾਨੰਦ ਅਧਿਐਨ ਕੇਂਦਰ ਵਲੋਂ ਇਸ ਆਯੋਜਨ ਦੀ ਪ੍ਰਸੰਸਾ ਕੀਤੀ ਅਤੇ ਆਏ ਹੋਏ ਮਹਿਮਾਨਾਂ ਦੀਆਂ ਯੋਗਤਾਵਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ।ਉਹਨਾਂ ਨੇ ਕਿਹਾ ਕਿ ‘ਦਰਸ਼ਨ ਸ਼ਾਸ਼ਤਰ ਤੋਂ ਬਿਨ੍ਹਾਂ ਮਨੁੱਖੀ ਜੀਵਨ ਅਧੂਰਾ ਹੈ।” ਡਾ. ਸ਼ਰਮਾ ਨੇ ”ਨੇਚਰ ਆਫ ਐਸਥੈਟਿਕਸ ਐਕਸਪੀਰੀਅਨਸ ਲੁਜਿੰਗ ਅਤੇ ਗੇਨਿੰਗ ਆਈਡੈਨਟੀ” ਦੇ ਵਿਸ਼ੇ ਨਾਲ ਸੰਬੰਧਿਤ ਵਿਚਾਰ ਸਾਂਝੇ ਕੀਤੇ। ਇਸ ਤੋ ਇਲਾਵਾ ਉਹਨਾਂ ਨੇ ਗਾਂਧੀ ਜੀ ਦੇ ਜੀਵਨ ਨੂੰ ਆਧਾਰ ਬਣਾ ਕੇ ਵਿਚਾਰ ਪੇਸ਼ ਕੀਤਾ। ਇਸ ਸੈਮੀਨਾਰ ਵਿਚ ਪੇਸ਼ ਕੀਤੇ ਗਏ ਵਿਚਾਰਾ ਨੂੰ ਵਿਦਿਆਰਥਣਾ ਨੇ ਬਹੁਤ ਦਿਲਚਸਪੀ ਨਾਲ ਸੁਣਿਆ। ਸੈਮੀਨਾਰ ਦੇ ਅੰਤ ਵਿਚ ਕਾਲਜ ਦੇ ਪ੍ਰਿੰਸੀਪਲ ਡਾ. ਨੀਲਮ ਕਾਮਰਾ ਨੇ ਸੈਮੀਨਾਰ ਦੇ ਮੁੱਖ ਮਹਿਮਾਨਾ ਦਾ ਤਹਿ ਦਿਲੋ ਧੰਨਵਾਦ ਕੀਤਾ।

Check Also

ਰੰਗਮੰਚ ਕਲਾਕਾਰ ਕੈਲਾਸ਼ ਕੌਰ ਦੇ ਚਲਾਣੇ ‘ਤੇ ਦੁੱਖ ਦਾ ਪ੍ਰਗਟਾਵਾ

ਸੰਗਰੂਰ, 5 ਅਕਤੂਬਰ (ਜਗਸੀਰ ਲੌਂਗੋਵਾਲ) – ਤਰਕਸ਼ੀਲ ਸੁਸਾਇਟੀ ਪੰਜਾਬ ਨੇ ਪ੍ਰਸਿੱਧ ਲੋਕਪੱਖੀ ਨਾਟਕਕਾਰ ਅਤੇ ਚਿੰਤਕ …

Leave a Reply