Sunday, July 7, 2024

ਪੰਜਾਬ ਸਰਕਾਰ ਵੱਲੋਂ ਟੀ.ਈ.ਟੀ. ਪ੍ਰੀਖਿਆ ਦੇ ਸੁਚਾਰੂ ਪ੍ਰਬੰਧਾਂ ਲਈ ਹਦਾਇਤਾਂ ਜਾਰੀ

ਬਠਿੰਡਾ, 12 ਦਸੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਪੰਜਾਬ ਸਰਕਾਰ ਵੱਲੋਂ ਪੰਜਾਬ ਰਾਜ ਅਧਿਆਪਕ ਯੋਗਤਾ ਟੈਸਟ (ਟੀ.ਈ.ਟੀ.) ਦੇ ਸੁਚਾਰੂ, ਪਾਰਦਰਸ਼ੀ ਤੇ ਸਾਫ ਸੁਥਰੇ ਪ੍ਰਬੰਧਨ ਲਈ ਵਿਸ਼ੇਸ਼ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਡਾ. ਬਸੰਤ ਗਰਗ ਡਿਪਟੀ ਕਮਿਸ਼ਨਰ, ਬਠਿੰਡਾ ਨੇ ਅੱਜ ਇਥੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 13 ਦਸੰਬਰ ਨੂੰ ਸੂਬੇ ਦੇ ਸਮੂਹ ਜ਼ਿਲ੍ਹਿਆਂ ਵਿੱਚ ਲਈ ਜਾ ਰਹੀ ਟੀ.ਈ.ਟੀ.-1 ਅਤੇ ਟੀ.ਈ.ਟੀ.-2 ਪ੍ਰੀਖਿਆ ਸਬੰਧੀ ਸਮੂਹ ਪ੍ਰੀਖਿਆਰਥੀਆਂ ਨੂੰ ‘ਕੀ ਕਰੀਏ’ ਅਤੇ ‘ਕੀ ਨਾ ਕਰੀਏ’ ਸਬੰਧੀ ਨਿਮਨਲਿਖਿਤ ਹਦਾਇਤਾਂ ਜਾਰੀ ਕੀਤੀਆਂ ਹਨ ਜਿੰਨਾਂ ਵਿੱਚ ਸਾਰੇ ਪ੍ਰੀਖਿਆਰਥੀ ਟੈਸਟ ਤੋਂ ਇਕ ਘੰਟਾ ਪਹਿਲਾਂ ਆਪਣੇ ਦਾਖਲਾ ਕਾਰਡ ਅਤੇ ਫੋਟੋ ਸ਼ਨਾਖਤ ਕਾਰਡ ਨਾਲ ਪੁੱਜਣ, ਪ੍ਰੀਖਿਆਰਥੀ ਹਾਜ਼ਰੀ ਸ਼ੀਟ ਵਿੱਚ ਦਰਸਾਈ ਗਈ ਥਾਂ ‘ਤੇ ਖੱਬੇ ਹੱਥ ਦੇ ਅੰਗੂਠੇ ਦਾ ਨਿਸ਼ਾਨ ਲਗਾਉਣ ਅਤੇ ਦਸਤਖਤ ਕਰਨ, ਓ.ਐਮ.ਆਰ. ਉਤਰ ਪੱਤਰੀ ਅਤੇ ਓ.ਐਮ.ਆਰ. ਹਾਜ਼ਰੀ ਸ਼ੀਟ ‘ਤੇ ਸਾਰੀ ਜਾਣਕਾਰੀ ਧਿਆਨ ਨਾਲ ਭਰੋ, ਨੇਤਰਹੀਣ ਅਤੇ ਅੰਗਹੀਣ (ਸਿਰਫ ਹੱਥਾਂ ਤੋਂ) ਪ੍ਰੀਖਿਆਰਥੀ ਦਾਖਲਾ ਪੱਤਰ ਸਮੇਤ ਆਪਣੇ ਵੱਲੋਂ ਪਹਿਲਾਂ ਦਰਸਾਏ ਲਿਖਾਰੀ ਜਾਂ ਹੈਲਪਰ ਦੇ ਵੇਰਵੇ ਸਬੰਧੀ ਪ੍ਰਿੰਟ ਆਊਟ ਅਤੇ ਲਿਖਾਰੀ ਦੀ ਯੋਗਤਾ ਦਾ ਸਬੂਤ ਨਾਲ ਲੈ ਕੇ ਆਉਣ।ਇਸ ਤੋਂ ਇਲਾਵਾ ਪ੍ਰੀਖਿਆਰਥੀ ਆਪਣੇ ਨਾਲ ਕਿਸੇ ਕਿਸਮ ਦਾ ਕੋਈ ਵੀ ਪੈਨ, ਘੜੀ, ਮੋਬਾਈਲ, ਪੇਜਰ, ਕੈਲਕੂਲੇਟਰ ਜਾਂ ਹੋਰ ਕਿਸੇ ਵੀ ਤਰ੍ਹਾਂ ਦਾ ਇਲੈਕਟ੍ਰਾਨਿਕ ਯੰਤਰ ਨਾ ਲੈ ਕੇ ਆਉਣ। ਇਸ ਦੀ ਉਲੰਘਣਾ ਹੋਣ ‘ਤੇ ਵਿਦਿਆਰਥੀ ਨੂੰ ਪ੍ਰੀਖਿਆ ਕੇਂਦਰ ਤੋਂ ਬਾਹਰ ਕੱਢ ਦਿੱਤਾ ਜਾਵੇਗਾ ਅਤੇ ਯੂ.ਐਮ.ਸੀ. ਕੇਸ ਦਰਜ ਕੀਤਾ ਜਾਵੇਗਾ, ਓ.ਐਮ.ਆਰ. ਸ਼ੀਟ ਉਤੇ ਆਪਣੇ ਦਸਤਖਤ ਜਾਂ ਕੋਈ ਅਗੂੰਠੇ ਦਾ ਨਿਸ਼ਾਨ ਨਾ ਲਗਾਇਆ ਜਾਵੇ, ਓ.ਐਮ.ਆਰ. ਸ਼ੀਟ ਨੂੰ ਨਾ ਹੀ ਮੋੜਿਆ ਜਾਵੇ ਅਤੇ ਨਾ ਹੀ ਉਸ ਉਪਰ ਕਿਸੇ ਕਿਸਮ ਦਾ ਨਿਸ਼ਾਨ ਲਗਾਇਆ ਜਾਵੇ ਤੇ ਪ੍ਰਸ਼ਨਾਂ ਦੇ ਆਪਸ਼ਨਾਂ ਦਾ ਸਿਰਫ ਇਕ ਖਾਨਾ ਹੀ ਭਰਿਆ ਜਾਵੇ। ਇਕ ਤੋਂ ਵੱਧ ਖਾਨੇ ਭਰਨ ਦੀ ਸੂਰਤ ਵਿੱਚ ਗਲਤ ਉਤਰ ਸਮਝਿਆ ਜਾਵੇਗਾ। ਡਾ. ਬਸੰਤ ਗਰਗ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਟੀ.ਈ.ਟੀ. ਸਬੰਧੀ ਸਭ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਉਨ੍ਹਾਂ ਵਿਦਿਆਰਥੀਆਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਜੇਕਰ ਕੋਈ ਵਿਅਕਤੀ ਜਾਂ ਕੋਚਿੰਗ ਸੈਂਟਰ ਉਨ੍ਹਾਂ ਨੂੰ ਟੈਸਟ ਪਾਸ ਕਰਨ ਦਾ ਦਾਅਵਾ ਜਾਂ ਗਾਰੰਟੀ ਦਿੰਦਾ ਹੈ ਤਾਂ ਉਸ ਬਾਰੇ ਸਬੰਧਤ ਜ਼ਿਲੇ ਦੀ ਪੁਲਿਸ ਨੂੰ ਸੂਚਿਤ ਕੀਤਾ ਜਾਵੇ ਤਾਂ ਅਜਿਹੇ ਸ਼ਰਾਰਤੀ ਅਨਸਰਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply