Sunday, December 22, 2024

ਜੱਟਾ ਤੇਰੀ ਹੁਣ ਕਾਹਦੀ ਵਿਸਾਖੀ…ਕਰਜ਼ੇ ਦੇ ਦੈਂਤ ਨੇ 42 ਦਿਨਾਂ ‘ਚ ਨਿਗਲੇ 31 ਕਿਸਾਨ

PPN1304201612

ਸੰਦੌੜ੍ਹ 13 ਅਪ੍ਰੈਲ (ਹਰਮਿੰਦਰ ਸਿੰਘ ਭੱਟ) – ਵਿਸਾਖੀ ਵਾਲੇ ਦਿਨ ਕਿਸਾਨਾਂ ਵੱਲੋਂ ਕਣਕ ਦੀ ਪੱਕੀ ਫ਼ਸਲ ਨੂੰ ਦਾਤੀ ਲਾਉਣਾ ਸ਼ੁਭ ਮੰਨਿਆ ਜਾਦਾ ਹੈ ਪਰ ਪੰਜਾਬ ਦੇ ਕਿਸਾਨਾਂ ਸਿਰ ਚੜ੍ਹੀਆਂ ਕਰਜ਼ੇ ਦੀਆਂ ਭਾਰੀਆਂ ਪੰਡਾਂ ਨੇ ਕਿਸਾਨਾਂ ਦੀ ਮੱਤ ਮਾਰ ਕੇ ਰੱਖ ਦਿੱਤੀ ਹੈ ਅਤੇ 1 ਮਾਰਚ ਤੋਂ 11 ਅਪ੍ਰੈਲ ਤੱਕ 42 ਦਿਨਾਂ ਵਿਚ ਲਗਭਗ 31 ਕਿਸਾਨਾਂ ਨੂੰ ਕਰਜ਼ੇ ਦੇ ਦੈਂਤ ਨੇ ਨਿਗਲ ਲਿਆ ਹੈ . 1 ਮਾਰਚ ਨੂੰ ਮਾਨਸਾ ‘ਚ ਪੈਂਦੇ ਪਿੰਡ ਦਲੀਵੇਵਾਲੀ ਦੇ ਕਿਸਾਨ ਰਣਜੀਤ ਸਿੰਘ, ਜੋਗਾ ਕਸਬੇ ਦੇ ਕਿਸਾਨ ਬੁੱਕਣ ਸਿੰਘ, ਸੁਨਾਮ ਦੇ ਪਿੰਡ ਤੋਗਾਵਾਲ ਦੇ ਕਿਸਾਨ ਚਮਕੌਰ ਸਿੰਘ, 3 ਮਾਰਚ ਨੂੰ ਮਾਨਸਾ ‘ਚ ਪੈਂਦੇ ਪਿੰਡ ਲਾਲਿਆਂਵਾਲੀ ਦੇ ਕਿਸਾਨ ਬਲਵਿੰਦਰ ਸਿੰਘ, ਬਠਿੰਡਾ ‘ਚ ਪੈਂਦੇ ਪਿੰਡ ਭਾਈ ਬਖਤੌਰ ਸੁਰਜੀਤ ਸਿੰਘ, 7 ਮਾਰਚ ਨੂੰ ਭੀਖੀ ‘ਚ ਪੈਂਦੇ ਪਿੰਡ ਗੁੜਬੜੀ ਦੇ ਕਿਸਾਨ ਨਛੱਤਰ ਸਿੰਘ, 9 ਮਾਰਚ ਨੂੰ ਸੀਂਗੋ ਮੰਡੀ ‘ਚ ਪੈਂਦੇ ਪਿੰਡ ਲਹਿਰੀ ਦੇ ਕਿਸਾਨ ਹਰਪ੍ਰੀਤ ਸਿੰਘ, ਬਾਲਿਆਂਵਾਲੀ ਦੇ ਪਿੰਡ ਦੌਲਤਪੁਰਾ ਦੇ ਕਿਸਾਨ ਬਹਾਦਰ ਸਿੰਘ, ਰਾਮਾਮੰਡੀ ‘ਚ ਪੈਂਦੇ ਪਿੰਡ ਮੱਲਾਵਾਲਾ ਦੇ ਹਰਭਿੰਦਰ ਸਿੰਘ, 22 ਮਾਰਚ ਨੂੰ ਬਠਿੰਡਾ ਦੇ ਕੋਟਫੱਤਾ ਪਿੰਡ ਦੇ ਕਿਸਾਨ ਸਿੰਦਰ ਸਿੰਘ, ਮੌੜ ਮੰਡੀ ‘ਚ ਪੈਂਦੇ ਪਿੰਡ ਚਨਾਰਥਲ ਦੇ ਕਿਸਾਨ ਜਸਪਾਲ ਸਿੰਘ, 27 ਮਾਰਚ ਨੂੰ ਮਾਨਸਾ ‘ਚ ਪੈਂਦੇ ਪਿੰਡ ਔਤਾਂਵਾਲੀ ਦੇ ਕਿਸਾਨ ਬਲਵੀਰ ਸਿੰਘ, ਫਰੀਦਕੋਟ ‘ਚ ਪੈਂਦੇ ਪਿੰਡ ਨੱਥਲਵਾਲੇ ਦੇ ਕਿਸਾਨ ਸੂਬਾ ਸਿੰਘ, 29 ਮਾਰਚ ਲੌਗੋਵਾਲ ‘ਚ ਪੈਂਦੇ ਪਿੰਡ ਮੰਡੇਰ ਦੇ ਕਿਸਾਨ ਜੋਰਾ ਸਿੰਘ, 30 ਮਾਰਚ ਨੂੰ ਮੌੜ ਮੰਡੀ ‘ਚ ਪੈਂਦੇ ਪਿੰਡ ਬੰਗੇਹਰ ਦੇ ਕਿਸਾਨ ਬਲਵਿੰਦਰ ਸਿੰਘ, ਹੀਰੋਂ ਖੁਰਦ ਦੇ ਪਿੰਡ ਬੀਰੋਕੇ ਕਲਾਂ ਦੇ ਕਿਸਾਨ ਬੂਟਾ ਸਿੰਘ, ਸੀਂਗੋ ਮੰਡੀ ‘ਚ ਪੈਂਦੇ ਪਿੰਡ ਫੱਤਾਬਾਲੂ ਦੇ ਕਿਸਾਨ ਅੰਗਰੇਜ ਸਿੰਘ, ਸੰਦੌੜ ‘ਚ ਪੈਂਦੇ ਪਿੰਡ ਢੱਡੇਵਾੜੀ ਦੇ ਕਿਸਾਨ ਬਲਵਿੰਦਰ ਸਿੰਘ, 31 ਮਾਰਚ ਨੂੰ ਮਾਨਸਾ ‘ਚ ਪੈਂਦੇ ਪਿੰਡ ਬੁਰਜ ਢਿੱਲਵਾਂ ਦੇ ਕਿਸਾਨ ਗੁਰਜੀਤ ਸਿੰਘ, 2 ਅਪ੍ਰੈਲ ਨੂੰ ਸਮਾਣਾ ‘ਚ ਪੈਂਦੇ ਪਿੰਡ ਕਮਾਸਪੁਰ ਦੇ ਕਿਸਾਨ ਮੋਹਰ ਸਿੰਘ, 3 ਅਪ੍ਰੈਲ ਨੂੰ ਰੈਲਾਮਾਜਰਾ ‘ਚ ਪੈਂਦੇ ਪਿੰਡ ਫ਼ਤਿਹਪੁਰ ਦੇ ਕਿਸਾਨ ਹਰਵਿੰਦਰ ਸਿੰਘ, ਲੌਗੋਵਾਲ ‘ਚ ਪੈਂਦੇ ਪਿੰਡ ਰੱਤੋਕੇ ਦੇ ਕਿਸਾਨ ਨਾਜ਼ਰ ਸਿੰਘ, ਬੋਹਾ ‘ਚ ਪੈਂਦੇ ਪਿੰਡ ਹਾਕਮਵਾਲਾ ਦੇ ਕਿਸਾਨ ਜਗਵਿੰਦਰ ਸਿੰਘ, 4 ਅਪੈਲ ਨੂੰ ਧਨੌਲਾ ‘ਚ ਪੈਂਦੇ ਪਿੰਡ ਬਡਬਰ ਦੇ ਕਿਸਾਨ ਕਸ਼ਮੀਰ ਸਿੰਘ, ਮਾਛੀਵਾੜਾ ਦੇ ਪਿੰਡ ਖੱਟਰਾਂ ਦੇ ਕਿਸਾਨ ਕੁਲਵਿੰਦਰ ਸਿੰਘ, 6 ਅਪ੍ਰੈਲ ਨੂੰ ਮਾਨਸਾ ‘ਚ ਪੈਂਦੇ ਪਿੰਡ ਮਾਖੇਵਾਲਾ ਦੇ ਕਿਸਾਨ ਮੱਖਣ ਸਿੰਘ, ਚਾਉਕੇ ‘ਚ ਪੈਂਦੇ ਪਿੰਡ ਚੋਟੀਆ ਦੇ ਕਿਸਾਨ ਗੁਰਚਰਨ ਸਿੰਘ, ਮਾਛੀਵਾੜਾ ਸਾਹਿਬ ‘ਚ ਪੈਂਦੇ ਪਿੰਡ ਮੁਬਾਰਕਪੁਰ ਦੇ ਕਿਸਾਨ ਨੱਥਾ ਸਿੰਘ, 7 ਅਪੈਲ ਨੂੰ ਬਾਘਾ ਪੁਰਾਣਾ ‘ਚ ਪੈਂਦੇ ਪਿੰਡ ਕਾਲੇਕੇ ਦੇ ਕਿਸਾਨ ਲਵਪ੍ਰੀਤ ਸਿੰਘ, ਗੁਰੂਸਰ ਸੁਧਾਰ ‘ਚ ਪੈਂਦੇ ਪਿੰਡ ਜੱਸੋਵਾਲ ਦੇ ਕਿਸਾਨ ਕੁਲਦੀਪ ਸਿੰਘ ਤੇ 9 ਅਪ੍ਰੈਲ ਨੂੰ ਭਾਈਰੂਪਾ ‘ਚ ਪੈਂਦੇ ਪਿੰਡ ਆਦਮਪੁਰਾ ਦੇ ਕਿਸਾਨ ਬਲਵਿੰਦਰ ਸਿੰਘ ਨੇ ਕਰਜ਼ੇ ਕਾਰਨ ਤੰਗੀ ਦੇ ਚਲਦਿਆਂ ਆਪਣੀ ਜੀਵਨ ਲੀਲ੍ਹਾ ਖਤਮ ਕਰ ਲਈ ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply