Wednesday, July 17, 2024

ਗੈਸ ਡਲਿਵਰੀਮੈਨਾਂ ਨੂੰ ਪਰਚੀ ‘ਤੇ ਦਰਸਾਈ ਰਕਮ ਹੀ ਅਦਾ ਕੀਤੀ ਜਾਵੇ- ਡਾ. ਨਿਰਮਲ ਸਿੰਘ

PPN0706201612ਅੰਮ੍ਰਿਤਸਰ, 7 ਜੂਨ (ਜਗਦੀਪ ਸਿੰਘ ਸੱਗੂ) – ਜ਼ਿਲ੍ਹਾ ਖ਼ੁਰਾਕ ਤੇ ਸਪਲਾਈਜ਼ ਕੰਟਰੋਲਰ ਡਾ. ਨਿਰਮਲ ਸਿੰਘ ਨੇ ਅੱਜ ਸਮੂਹ ਗੈਸ ਏਜੰਸੀਆਂ ਦੀ ਮੀਟਿੰਗ ਬੁਲਾਈ, ਜਿਸ ਦੌਰਾਨ ਡਲਿਵਰੀਮੈਨਾਂ ਵੱਲੋਂ ਘਰੋ-ਘਰੀ ਰੀਫਿਲ ਤੋਂ ਇਲਾਵਾ ਢੋਆ-ਢੁਆਈ ਦੇ ਚਾਰਜ ਕੀਤੇ ਜਾਣ ਵਾਲੇ ਭੱਤੇ ਬਾਰੇ ਚਰਚਾ ਕੀਤੀ ਗਈ। ਇਸ ਮੌਕੇ ਗੈਸ ਏਜੰਸੀਆਂ ਦੇ ਨੁਮਾਇੰਦਿਆਂ ਨੇ ਉਨ੍ਹਾਂ ਦੇ ਧਿਆਨ ਵਿਚ ਲਿਆਂਦਾ ਕਿ ਜ਼ਿਲ੍ਹੇ ਵਿਚ ਢੋਆ-ਢੁਆਈ ਦੇ ਕੋਈ ਰੇਟ ਫਿਕਸ ਨਹੀਂ ਕੀਤੇ ਗਏ ਬਲਕਿ ਇਸ ਦੀ ਜ਼ਿੰਮੇਵਾਰੀ ਡਿਸਟ੍ਰੀਬਿਊਟਰ ਪੱਧਰ ‘ਤੇ ਹੀ ਬਣਦੀ ਹੈ ਕਿ ਉਹ ‘ਕੈਸ਼ ਐਂਡ ਕੈਰੀ ਰਿਬੇਟ’ ਵਿਚੋਂ ਹੀ ਘੱਟ ਤੋਂ ਘੱਟ ਖ਼ਰਚੇ ਵਿਚ ਡਲਿਵਰੀਮੈਨ ਨੂੰ ਅਡਜਸਟ ਕਰੇ। ਇਸ ਮੌਕੇ ਡਾ. ਨਿਰਮਲ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਗੈਸ ਏਂਜਸੀਆਂ ਵੱਲੋਂ ਪਹਿਲਾਂ ਤੋਂ ਹੀ ਡਲਿਵਰੀਮੈਨਾਂ ਨੂੰ ਬਣਦਾ ਕਿਰਾਇਆ ਅਦਾ ਕੀਤਾ ਜਾਂਦਾ ਹੈ, ਇਸ ਲਈ ਡਲਿਵਰੀਮੈਨ ਨੂੰ ਘਰ ਸਿਲੰਡਰ ਡਲਿਵਰ ਕਰਨ ਲਈ ਕੇਵਲ ਪਰਚੀ (ਕੈਸ਼ ਮੀਮੋ) ‘ਤੇ ਦਰਸਾਈ ਰਕਮ ਹੀ ਅਦਾ ਕੀਤੀ ਜਾਵੇ।

Check Also

ਰੋਟਰੀ ਕਲੱਬ ਸੁਨਾਮ ਵਲੋਂ ਰੁੱਖ ਲਗਾੳ ਮੁਹਿੰਮ ਦਾ ਅਗਾਜ਼

ਸੰਗਰੂਰ, 16 ਜੁਲਾਈ (ਜਗਸੀਰ ਲੌਂਗੋਵਾਲ) – ਵਾਤਾਵਰਨ ਨੂੰ ਬਚਾਉਣ ਸਬੰਧੀ ਕਈ ਸਮਾਜ ਸੇਵੀ ਸੰਸਥਾਵਾਂ ਚਾਰਾਜੋਈ …

Leave a Reply