Sunday, October 6, 2024

ਲੁੱਟਾ ਖੋਹਾਂ ਕਰਨ ਵਾਲੇ ਗਿਰੋਹ ਕੋਲੋ ਵੱਡੀ ਮਾਤਰਾ ‘ਚ ਨਸ਼ੀਲੀਆਂ ਦਵਾਈਆਂ ਬਰਾਮਦ

PPN0407201601ਬਠਿੰਡਾ, 4 ਜੁਲਾਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇੇ ਗਰੋਹ ਦਾ ਬਠਿੰਡਾ ਪੁਲਿਸ ਨੇ ਪਰਦਾ ਫਾਸ਼ ਕਰਦਿਆਂ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕਰਨ ਅਤੇ ਵੱਡੀ ਮਾਤਰਾ ਵਿਚ ਨਸ਼ੀਲੀਆਂ ਦਵਾਈਆਂ ਬਰਮਾਦ ਕਰਨ ਵਿਚ ਸਫ਼ਲਤਾ ਹਾਸਿਲ ਕੀਤੀ ਹੈ ਇਸ ਗਿਰੋਹ ਬਾਰੇ ਜਾਣਕਾਰੀ ਦਿੰਦਿਆ ਐਸ ਪੀ ਅਪ੍ਰੇਸ਼ਨ ਗੁਰਮੀਤ ਸਿੰਘ ਨੇ ਦੱਸਿਆ ਕਿ 30 ਜੂਨ ਨੂੰ ਉਸ਼ਾਂ ਰਾਣੀ ਵਾਸੀ ਰਾਜਾ ਬਸਤੀ ਗੋਨਿਆਣਾ ਮੰਡੀ ਨੇ ਪੁਲਿਸ ਪਾਸ ਸ਼ਿਕਾਇਤ ਦਰਜ ਕਰਵਾਈ ਕਿ ਜਦੋ ਉਹ ਬੈਂਕ ਵਿਚੋ 35 ਹਜਾਰ ਰੁਪਏ ਕਢਵਾਕੇ ਆਪਣੇ ਬੇਟੇ ਸੁਖਚੈਨ ਸਿੰਘ ਨਾਲ ਘਰ ਵਾਪਸ ਜਾ ਰਹੀ ਸੀ ਤਾਂ ਰਾਸਤੇ ਵਿਚ ਦੋ ਮੋਟਰਸਾਈਕਲ ਸਵਾਰ ਨੋਜਵਾਨਾਂ ਵੱਲੋ ਉਸਦਾ ਪੈਸਿਆ ਵਾਲਿਆ ਬੈਗ ਖੋਹ ਕੇ ਫਰਾਰ ਹੋ ਗਏ। ਲੁੱਟ ਖੋਹ ਕਰਨ ਵਾਲੇ ਨੋਜਵਾਨਾਂ ਵਿਚ ਇੱਕ ਦੀ ਪਹਿਚਾਣ ਸੁਖਚੈਨ ਸਿੰਘ ਵੱਲੋ ਆਪਣੇ ਤੌਰ ਤੇ ਕੀਤੀ ਗਈ ਅਤੇ ਦੋਸ਼ੀਆ ਦੀ ਭਾਲ ਸੁਰੂ ਕਰ ਦਿੱਤੀ ਪਰ ਸੁਖਚੈਣ ਸਿੰਘ ਨੂੰ ਸਫਲਤਾ ਹਾਸਿਲ ਨਹੀ ਹੋਈ। ਪੁਲਿਸ ਨੇ ਉਸ਼ਾ ਰਾਣੀ ਦੇ ਬਿਆਨਾਂ ਤੇ ਮਾਮਲਾ ਦਰਜ ਕਰ ਕਥਿਤ ਦੋਸ਼ੀਆ ਦੀ ਭਾਲ ਸ਼ੁਰੂ ਕਰ ਦਿੱਤੀ।3 ਜੂਨ ਚੌਕੀ ਇੰਚਾਰਜ ਪਰਬਤ ਸਿੰਘ ਵੱਲੋ ਸ਼ੱਕੀ ਵਾਹਨਾਂ ਦੀ ਜਾਂਚ ਪਿੰਡ ਦਾਨ ਸਿੰਘ ਵਾਲਾ ਵਿਖੇ ਕੀਤੀ ਜਾ ਰਹੀ ਸੀ ਇਸ ਦੌਰਾਨ ਅਰਸ਼ਦੀਪ ਅਤੇ ਸੱਤਪਾਲ ਸਿੰਘ ਮੋਟਰਸਾਈਲ ਨੰ: ਪੀ ਬੀ 10 -3721 ਸਵਾਰ ਹੋਕੇ ਆਇਆ ਕਾਬੂ ਕੀਤਾ ਗਿਆ।ਉਕਤ ਦੋਵੇ ਨੋਜਵਾਨਾਂ ਦੀ ਤਲਾਸ਼ੀ ਦੌਰਾਨ ਪੁਲਿਸ ਨੂੰ 146 ਗੋਲੀਆ ਮਾਈਕਰੋਲਿਟ, 90 ਕੈਰੋਸੀਮਾ ਅਤੇ 500 ਗੋਲੀਆ ਕਲੈਬੀਡੋਲ ਮਿਲੀਆ।ਪੁਲਿਸ ਵੱਲੋ ਅਰਸ਼ਦੀਪ ਦੀ ਨਿਸ਼ਾਨ ਦੇਹੀ ਤੇ 16 ਹਜਾਰ ਨਗਦੀ, ਦੋ ਮੋਬਾਇਲ ਸੈਮਸੰਗ ਜੋ ਕਿ ਜੈਤੋ ਖੋਹੇ ਗਏ ਸਨ, ਚੋਰੀ ਦਾ ਮੋਟਰਸਾਈਕਲ ਅਤੇ ਸੱਤਪਾਲ ਦੀ ਨਿਸ਼ਾਨ ਦੇਹੀ ਤੇ 16 ਹਜਾਰ ਰੁਪਏ ਨਗਦ ਦੋ ਮੋਬਾਇਲ ਅਤੇ ਚੋਰੀ ਦਾ ਸਕੂਟਰ ਬਰਾਮਦ ਕੀਤੇ।ਗ੍ਰਿਫਤਾਰੀ ਸਮੇ ਬਰਾਮਦ ਹੋਇਆ ਮੋਟਰਸਾਈਕਲ ਵੀ ਉਕਤ ਨੋਜਵਾਨਾਂ ਵੱਲੋ ਜੈਤੋ ਤੋ ਚੋਰੀ ਕੀਤਾ ਗਿਆ ਸੀ ਨੇਹੀਆ ਵਾਲਾ ਪੁਲਿਸ ਨੇ ਉਕਤ ਦੋਵੇ ਨੋਜਵਾਨਾਂ ਖਿਲਾਫ ਮਾਮਲਾ ਦਰਜ ਕਰ ਅਦਾਲਤ ਵਿਚ ਪੇਸ਼ ਕੀਤਾ ਜਾ ਰਿਹਾ ਹੈ ਇਸ ਪ੍ਰੈਸ ਕਾਨਫੰਰਸ ਦੌਰਾਨ ਡੀ ਐਸ ਪੀ ਗੁਰਪ੍ਰਤਾਪ ਸਿੰਘ , ਐਸ ਐਚ ਓ ਨੇਹੀਆ ਵਾਲਾ ਮਹਿੰਦਰਜੀਤ ਸਿੰਘ ਅਤੇ ਚੌਕੀ ਇੰਚਾਰਜ ਪਰਬਤ ਸਿੰਘ ਹਾਜ਼ਰ ਸਨ।

Check Also

ਰੰਗਮੰਚ ਕਲਾਕਾਰ ਕੈਲਾਸ਼ ਕੌਰ ਦੇ ਚਲਾਣੇ ‘ਤੇ ਦੁੱਖ ਦਾ ਪ੍ਰਗਟਾਵਾ

ਸੰਗਰੂਰ, 5 ਅਕਤੂਬਰ (ਜਗਸੀਰ ਲੌਂਗੋਵਾਲ) – ਤਰਕਸ਼ੀਲ ਸੁਸਾਇਟੀ ਪੰਜਾਬ ਨੇ ਪ੍ਰਸਿੱਧ ਲੋਕਪੱਖੀ ਨਾਟਕਕਾਰ ਅਤੇ ਚਿੰਤਕ …

Leave a Reply