Sunday, October 6, 2024

ਤਾਮਿਲਨਾਡੂ ‘ਚ ਤਿੰਨ ਦਿਨਾਂ ਕੌਮੀ ਰੂਰਲ ਖੇਡਾਂ ਲਈ ਐਂਟਰੀਆਂ ਭੇਜਣ ਦੀ ਆਖਰੀ ਮਿਤੀ 30 ਜੁਲਾਈ

ਅੰਮ੍ਰਿਤਸਰ, 4 ਜੁਲਾਈ (ਪੰਜਾਬ ਪੋਸਟ ਬਿਊਰੋ)- ਰਾਸ਼ਟਰ ਪੱਧਰੀ ਤਿੰਨ ਦਿਨਾਂ ਰੂਰਲ ਖੇਡਾਂ 26 ਅਗਸਤ ਤੋਂ ਲੈ ਕੇ 28 ਅਗਸਤ ਤੱਕ ਜਾਇਆ ਪ੍ਰਿਯਾ ਵਿਦਿਆਲਿਆ ਸਕੂਲ ਵਿਰਦੋਆਂਚਲਮ ਜਿਲ੍ਹਾ ਕੂਡਾਲੋਰੀ ਤਾਮਿਲਨਾਡੂ ਵਿਖੇ ਆਯੋਜਤ ਹੋਣਗੀਆਂ।ਇਸ ਸਬੰਧੀ ਹੋਰ ਵਧੇਰੇ ਜਾਣਕਾਰੀ ਦਿੰਦਿਆਂ ਰਾਸ਼ਟਰੀ ਖੋਖੋ ਕੋਚ ਪਹਿਲਵਾਨ ਅਮਿਤ ਕੁਮਾਰ ਨੇ ਦੱਸਿਆ ਕਿ ਇਸ ਦੋਰਾਨ 17,19 ਤੇ ਇਸ ਤੋਂ ਵੱਧ ਉਮਰ ਵਰਗ ਦੇ ਲੜਕੇ-ਲੜਕੀਆਂ ਹਿੱਸਾ ਲੈ ਸਕਣਗੇ।ਇਸ ਦੋਰਾਨ ਐਥਲੈਟਿਕਸ, ਵਾਲੀਬਾਲ, ਕਬੱਡੀ, ਕਿੱਕ ਬਾਕਸਿੰਗ, ਥ੍ਰੋ ਬਾਲ, ਜੁਡੋ, ਖੋ-ਖੋ, ਰੈਸਲਿੰਗ, ਹੈਂਡਬਾਲ, ਟੱਗਆਫ ਵਾਰ, ਕਰਾਟੇ, ਬੈਡਮਿੰਟਨ, ਚੈਸ, ਸਿਲੰਮਬਮ, ਬਾਕਸਿੰਗ, ਯੋਗਾ, ਕਰਾਸਨੋ, ਸਕੈਟਿੰਗ, ਕਬੱਡੀ ਸਰਕਲ, ਬਾਸਕਟ ਬਾਲ, ਕਬੱਡੀ ਨੈਸ਼ਨਲ ਖੇਡ ਪ੍ਰਤੀਯੋਗਿਤਾਵਾਂ ਦੇ ਮੁਕਾਬਲੇ ਆਯੋਜਤ ਹੋਣਗੇ।ਉਨ੍ਹਾਂ ਦੱਸਿਆ ਕਿ ਇਸ ਖੇਡ ਪ੍ਰਤੀਯੋਗਿਤਾ ਵਿਚ ਸ਼ਮੂਲੀਅਤ ਲਈ ਆਖਰੀ ਦਾਖਲਾ ਮਿਤੀ 30 ਜੁਲਾਈ ਰੱਖੀ ਗਈ ਹੈ।ਉਨ੍ਹਾਂ ਚਾਹਵਾਨ ਖਿਡਾਰੀਆਂ ਨੂੰ ਜਲਦ ਤੋਂ ਜਲਦ ਆਪਣੀਆਂ ਐਂਟਰੀਆਂ ਭੇਜਣ ਦੀ ਅਪੀਲ ਕੀਤੀ।ਇਸ ਮੋਕੇ ਕੋਚ ਰਾਜਨ ਕੁਮਾਰ ਸੂਰਯਵੰਸ਼ੀ, ਕੋਚ ਮਨੀਸ਼ ਕੁਮਾਰ, ਕੋਚ ਬਲਕਾਰ ਸਿੰਘ, ਕੋਚ ਬਲਦੇਵ ਰਾਜ, ਕੋਚ ਬਲਜਿੰਦਰ ਸਿੰਘ ਮੱਟੂ ਸੰਤੋਸ਼ ਕੁਮਾਰ, ਮੁੰਨਾ ਭਾਈ, ਕਾਜਲ, ਪੂਜਾ ਆਦਿ ਹਾਜਰ ਸਨ।

Check Also

ਰੰਗਮੰਚ ਕਲਾਕਾਰ ਕੈਲਾਸ਼ ਕੌਰ ਦੇ ਚਲਾਣੇ ‘ਤੇ ਦੁੱਖ ਦਾ ਪ੍ਰਗਟਾਵਾ

ਸੰਗਰੂਰ, 5 ਅਕਤੂਬਰ (ਜਗਸੀਰ ਲੌਂਗੋਵਾਲ) – ਤਰਕਸ਼ੀਲ ਸੁਸਾਇਟੀ ਪੰਜਾਬ ਨੇ ਪ੍ਰਸਿੱਧ ਲੋਕਪੱਖੀ ਨਾਟਕਕਾਰ ਅਤੇ ਚਿੰਤਕ …

Leave a Reply