Monday, July 8, 2024

ਬਰਸਾਤ ਦੀ ਆਮਦ ‘ਤੇ ਵਿਰਸਾ ਵਿਹਾਰ ਵਿੱਚ ਨਾਮਵਰ ਸ਼ਾਇਰਾਂ ਨੇ ਕਾਵਿਕ ਮਹੌਲ ਸਿਰਜਿਆ

PPN0407201609ਅੰਮ੍ਰਿਤਸਰ, 4 ਜੁਲਾਈ (ਦੀਪ ਦਵਿੰਦਰ)  ਸਾਹਿਤ ਅਕੈਡਮੀ ਚੰਡੀਗੜ੍ਹ ਵਲੋਂ ਕਰਵਾਏ ਜਾ ਰਹੇ ਸਾਹਿਤਕ ਸਮਾਗਮਾਂ ਦੀ ਲੜ੍ਹੀ ਤਹਿਤ ਸਥਾਨਕ ਵਿਰਸਾ ਵਿਹਾਰ ਅੰਮ੍ਰਿਤਸਰ ਵਿਖੇ ਏਕਮ ਸਾਹਿਤਕ ਮੰਚ ਅਤੇ ਨਾਰੀ ਚੇਤਨਾ ਮੰਚ ਦੇ ਸਹਿਯੋਗ ਨਾਲ ਕਵੀ ਦਰਬਾਰ ਕਰਵਾਇਆ ਗਿਆ। ਭਾਰਤੀ ਸਾਹਿਤ ਅਕਾਦਮੀ ਇਨਾਮ ਜੇਤੂ ਸ਼੍ਰੋਮਣੀ ਸ਼ਾਇਰ ਸ੍ਰੀ ਦਰਸ਼ਨ ਬੁੱਟਰ, ਜੈਨਿੰਦਰ ਚੌਹਾਨ, ਅਜਾਇਬ ਸਿੰਘ ਹੁੰਦਲ, ਡਾ. ਰਵਿੰਦਰ ਅਤੇ ਕਥਾਕਾਰ ਦੀਪ ਦਵਿੰਦਰ ਸਿੰਘ ਦੀ ਸਾਂਝੀ ਪ੍ਰਧਾਨਗੀ ਹੇਠ ਹੋਏ ਇਸ ਅਦਬੀ ਸਮਾਗਮ ਵਿੱਚ ਪੋ੍ਰਗਰਾਮ ਦੇ ਕਨਵੀਨਰ ਮੈਡਮ ਅਰਤਿੰਦਰ ਸੰਧੂ ਹੁਰਾਂ ਆਏ ਮਹਿਮਾਨ ਸ਼ਾਇਰਾਂ ਨਾਲ ਜਾਣ ਪਛਾਣ ਕਰਵਾਈ। ਸ਼ਾਇਰਾਨਾਂ ਅੰਦਾਜ ਵਿੱਚ ਮੰਚ ਸੰਚਾਲਨ ਕਰਦਿਆਂ ਡਾ. ਬਲਜੀਤ ਰਿਆੜ ਨੇ ਪਹਿਲਾਂ ਸਥਾਨਕ ਤੇ ਫਿਰ ਸਥਾਪਿਤ ਸ਼ਾਇਰਾਂ ਨੂੰ ਹਾਜਰੀਨ ਦੇ ਰੂ-ਬ-ਰੂ ਕਰਵਾਇਆ। ਜਿਸ ਵਿੱਚ ਦਰਸ਼ਨ ਬੁੱਟਰ ਹੁਰਾਂ ਆਪਣੀ ਚਰਚਿਤ ਨਜ਼ਮ ਕਿ ‘ਔਖਾ ਤਾਂ ਬਹੁਤ ਰੋਹ ਦਾ ਕਿਲਾ ਫਤਿਹ ਕਰਨਾ, ਹੋਰ ਵੀ ਔਖਾ ਹਉਂ ਦਾ ਝੰਡਾ ਉਤਾਰਨਾ।’ ਰਾਹੀਂ ਭਰਵੀਂ ਹਾਜ਼ਰੀ ਲਵਾਈ।ਨਾਭਾ ਤੋਂ ਆਏ ਜੈਨਿੰਦਰ ਚੌਹਾਨ ਨੇ ਆਪਣੀ ਗਜ਼ਲ ਦੇ ਸ਼ਿਅਰ ਕਿ ‘ਜਦੋਂ ਚੜਦੈ ਵਹਾਅ ਦੇ ਨਾਲ ਆਪਣੇ ਕੀ ਕੀ ਲੈ ਜਾਂਦੈ, ਨਦੀ ਦਰਿਆ ਸਮੁੰਦਰ ਦਾ ਨਹੀਂ, ਇਹ ਅੱਖ ਦਾ ਪਾਣੀ ਐ।’ ਨਾਲ ਆਪਣੀ ਹਾਜ਼ਰੀ ਲਵਾਈ। ਡਾ. ਰਵਿੰਦਰ ਵਲੋਂ ‘ਜੇਕਰ ਸ਼ਬਦ ਕਮਾਲ ਨਾ ਕਰਦੇ ਰਾਜੇ ਦੇ ਦਰਬਾਰ, ਲਹੂ ਨਾਲ ਨਾ ਲਿਖੇ ਜਾਂਦੇ ਇਸ ਧਰਤੀ ਦੇ ਲੇਖ’ ਅਤੇ ਸ਼੍ਰੋਮਣੀ ਸ਼ਾਇਰ ਅਜਾਇਬ ਹੁੰਦਲ ਹੁਰਾਂ ਵਲੋਂ ਨਜ਼ਮ ਦੇ ਬੋਲ ਕੇ ‘ਸਿਆਣਿਆਂ ਦਾ ਕਹਿਣਾ ਕੇ ਮੁਹੱਬਤ ਕਰਨ ਲਈ ਸਿਰਫ ਪੈਸਾ ਹੋਣਾ ਹੀ ਕਾਫੀ ਨਹੀਂ, ਮੁਹੱਬਤ ਕਰਨਾ ਵੀ ਜਰੂਰੀ ਹੈ’ ਨਾਲ ਕਾਵਿਕ ਮਹੌਲ ਸਿਖਰ ‘ਤੇ ਪਹੁੰਚਾਇਆ।
ਮੁਸ਼ਾਹਿਰੇ ਵਿੱਚ ਸ੍ਰੀ ਨਿਰਮਲ ਅਰਪਨ, ਅਰਤਿੰਦਰ ਸੰਧੂ, ਡਾ. ਇਕਬਾਲ ਕੌਰ ਸੌਧ, ਹਰਭਜਨ ਖੇਮਕਰਨੀ, ਡਾ. ਦੀਪਤੀ, ਸਤਨਾਮ ਸਿੰਘ ਵਿਰਦੀ, ਡਾ. ਲਖਵਿੰਦਰ, ਧਰਵਿੰਦਰ ਔਲਖ, ਹਰਮੀਤ ਆਰਟਿਸਟ, ਮਧੂ ਸ਼ਰਮਾ, ਸੁਜਾਤਾ, ਜਸਪਾਲ ਕੌਰ, ਕਮਲ, ਰਜਵੰਤ ਕੌਰ ਬਾਜਵਾ, ਡਾ. ਹਰਜੀਤ ਕੌਰ, ਰਿਤੂ ਵਾਸੂਦੇਵ, ਹਰਪ੍ਰੀਤ ਢਿੱਲੋਂ, ਕੁਲਦੀਪ ਦਰਾਜਕੇ ਅਤੇ ਬਲਵਿੰਦਰ ਕੌਰ ਆਦਿ ਸ਼ਾਇਰਾਂ ਨੇ ਆਪੋ ਆਪਣੀ ਕਲਾਮ ਰਾਹੀਂ ਭਰਪੂਰ ਹਾਜ਼ਰੀ ਲਗਵਾਈ। ਦੀਪ ਦਵਿੰਦਰ ਸਿੰਘ ਅਤੇ ਭੁੁਪਿੰਦਰ ਸੰਧੂ ਨੇ ਸਾਂਝੇ ਤੌਰ ਤੇ ਧੰਨਵਾਦ ਕੀਤਾ ਅਤੇ ਅਜਿਹੇ ਸਾਹਿਤਕ ਰਚਾਉਣ ‘ਤੇ ਪ੍ਰਬੰਧਕਾਂ ਦੀ ਸਹਾਰਨਾ ਕੀਤੀ। ਹੋਰਨਾਂ ਤੋਂ ਇਲਾਵਾ ਇਸ ਸਮੇਂ ਪ੍ਰੋ: ਸਤਨਾਮ ਕੌਰ ਰੰਧਾਵਾ, ਰਾਜ ਖੁੱਸ਼ਵੰਤ ਸਿੰਘ ਸੰਧੂ, ਡਾ. ਕਸ਼ਮੀਰ ਸਿੰਘ, ਹਰੀ ਸਿੰਘ ਗਰੀਬ, ਪ੍ਰਿੰ: ਇੰਦਰਜੀਤ ਵਰਿਸ਼ਟ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸਾਹਿਤ ਪ੍ਰੇਮੀ ਹਾਜ਼ਰ ਸਨ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply