Sunday, October 6, 2024

ਬਾਬਾ ਚੰਨਣ ਜੀ ਦਾ ਦੋ ਰੋਜ਼ਾ ਮੇਲਾ ਸੰਪਨ- ਦੇਸ਼ ਵਿਦੇਸ਼ ਦੀ ਸੰਗਤ ਨੇ ਭਰੀ ਹਾਜ਼ਰੀ

PPN0407201612 PPN0407201613ਚੌਂਕ ਮਹਿਤਾ, 4 ਜੁਲਾਈ (ਜੋਗਿੰਦਰ ਸਿੰਘ ਮਾਣਾ)- ਮਹਾਨ ਬੰਦਗੀ ਵਾਲੇ ਮਹਾਂਪੁਰਸ ਬਾਬਾ ਚੰਨਣ ਜੀ ਦਾ ਦੋ ਰੋਜਾ ਧਾਰਮਿਕ ਜੋੜ ਮੇਲਾ ਪਿੰਡ ਚੰਨਣਕੇ ਵਿਖੇ ਬੜੀ ਸਰਧਾਂ ਨਾਲ ਸੰਗਤਾ ਵੱਲੋਂ ਮਨਾਇਆ ਗਿਆ।1 ਜੁਲਾਈ ਸ੍ਰੀ ਅਖੰਡ ਪਾਠ ਸਾਹਿਬ ਅਰੰਭ ਕੀਤੇ ਗਏ 2 ਜੁਲਾਈ ਰਾਤ ਨੂੰ ਮਹਾਨ ਕੀਰਤਨ ਦਰਬਾਰ ਕਰਵਾਇਆ ਗਿਆ, ਜਿਸ ਵਿੱਚ ਪ੍ਰਸਿੱਧ ਕੀਰਤਨੀਏ ਭਾਈ ਕੁਲਬੀਰ ਸਿੰਘ ਦਮਦਮੀ ਟਕਸਾਲ ਵਾਲੇ, ਗਿਆਨੀ ਜਸਵਿੰਦਰ ਸਿੰਘ ਸਹੂਰਾ ਅਤੇ ਕਥਾਵਾਚਕ ਭਾਈ ਭਗਵੰਤ ਸਿੰਘ ਖਾਲਸਾ ਅਕੈਡਮੀ ਮਹਿਤਾ ਵਾਲੇ ਨੇ ਹਾਜ਼ਰੀ ਭਰੀ ।3 ਜੁਲਾਈ ਦਿਨ ਐਤਵਾਰ ਸ੍ਰੀ ਅਖੰਡ ਸਾਹਿਬ ਜੀ ਦੇ ਭੋਗ ਪਾਏ ਗਏ ਉਪਰੰਤ ਸੰਤ ਬਾਬਾ ਸੁਖਪਾਲ ਸਿੰਘ ਯਾਦਗਾਰੀ ਹਾਲ ‘ਚ ਦੀਵਾਨ ਸ਼ਜਾਏ ਗਏ, ਜਿਸ ਵਿੱਚ ਉਚੇਰੇ ਤੌਰ ‘ਤੇ ਪਹੁੰਚੇ ਇਲਾਕੇ ਦੇ ਮਹਾਨ ਸੰਤ ਮਹਾਪੁਰਸ਼ ਸੰਤ ਬਾਬਾ ਸੱਜਣ ਸਿੰਘ ਗੁਰੂ ਕੀ ਬੇਰ ਵਾਲੇ, ਸੰਤ ਬਾਬਾ ਗੁਰਭੇਜ ਸਿੰਘ ਖੁਜਾਲੇ ਵਾਲੇ, ਸੰਤ ਬਾਬਾ ਕੰਵਲਜੀਤ ਸਿੰਘ ਨਾਗੀਆਣੇ ਸਾਹਿਬ ਵਾਲੇ, ਸੰਤ ਬਾਬਾ ਨਵਤੇਜ ਸਿੰਘ ਚੇਲੇਆਣਾ, ਬਾਬਾ ਅਜੀਤ ਸਿੰਘ ਮੁੱਖੀ ਤਰਨਾ ਦਲ ਮਹਿਤਾ ਆਦਿ ਨੇ ਗੁਰੂ ਘਰ ਵਿੱਚ ਆਪਣੀ ਹਾਜ਼ਰੀ ਲੁਆਈ।ਇਸ ਮੌਕੇ ਢਾਡੀ ਜਥੇ ਕਵੀਸਰ ਗਿਆਨੀ ਗੁਰਮੇਜ ਸਿੰਘ ਬੀ.ਏ, ਗਿਆਨੀ ਕੇਵਲ ਸਿੰਘ ਮਹਿਤਾ, ਗਿਆਨੀ ਰਣਧੀਰ ਸਿੰਘ ਅਰਜਨ ਮਾਂਗਾ, ਗਿਆਨੀ ਸੁਲਤਾਨ ਸਿੰਘ ਪੰਧੇਰ, ਕੁਲਵਿੰਦਰ ਸਿੰਘ ਆਦਿ ਦੇ ਜੱਥੇ ਨੇ ਆਈਆਂ ਹੋਈਆਂ ਸੰਗਤਾਂ ਨੂੰ ਗੁਰੂ ਮਹਾਰਾਜ ਦੀਆਂ ਵਾਰਾਂ ਸੁਣਾ ਕੇ ਨਿਹਾਲ ਕੀਤਾ ਤੇ ਸਟੇਜ ਸਕੈਟਰੀ ਦੀ ਸੇਵਾ ਸਮਾਜ ਸੇਵੀ ਬਾਬਾ ਸੁਖਵੰਤ ਸਿੰਘ ਨੇ ਨਿਭਾਈ ਤੇ ਗੁਰੂ ਕਾ ਲੰਗਰ ਅਤੇ ਠੰਡੇ ਮਿੱਠੇ ਜਲ ਦੀਆਂ ਅਟੁੱਟ ਵਰਤਾਈਆ ਗਈਆਂ।ਸ਼ਾਮ ਸਮੇਂ ਕਬੱਡੀ ਦੇ ਮੈਚ ਵੀ ਕਰਵਾਏ ਗਏ।ਇਸ ਮੌਕੇ ਅਜਮੇਰ ਸਿੰਘ ਗੁਰਦੁਆਰਾ ਪ੍ਰਧਾਨ, ਹੈਡਗ੍ਰੰਥੀ ਬਾਬਾ ਗੁਰਮੀਤ ਸਿੰਘ, ਸਰਪੰਚ ਮੇਜਰ ਸਿੰਘ ਸਹੋਤਾ, ਅਰਜਨ ਸਿੰਘ ਸੈਕਟਰੀ, ਸੂਬੇਦਾਰ ਸਾਧਾ ਸਿੰਘ, ਸਰਬਜੀਤ ਸਿੰਘ ਸੱਧਾ, ਕੁਲਵਿੰਦਰ ਸਿੰਘ ਮਿੱਠਾ ਸਤਨਾਮ ਸਿੰਘ ਲਾਡਾ, ਸਾਬਕਾ ਸਰਪੰਚ ਦਵਿੰਦਰ ਸਿੰਘ, ਕਸ਼ਮੀਰ ਸਿੰਘ ਸਾਬਕਾ ਸਰਪੰਚ, ਮਾਸਟਰ ਦਵਿੰਦਰ ਸਿੰਘ ਆਦਿ ਸੰਗਤ ਹਾਜ਼ਰ ਸਨ।

Check Also

ਰੰਗਮੰਚ ਕਲਾਕਾਰ ਕੈਲਾਸ਼ ਕੌਰ ਦੇ ਚਲਾਣੇ ‘ਤੇ ਦੁੱਖ ਦਾ ਪ੍ਰਗਟਾਵਾ

ਸੰਗਰੂਰ, 5 ਅਕਤੂਬਰ (ਜਗਸੀਰ ਲੌਂਗੋਵਾਲ) – ਤਰਕਸ਼ੀਲ ਸੁਸਾਇਟੀ ਪੰਜਾਬ ਨੇ ਪ੍ਰਸਿੱਧ ਲੋਕਪੱਖੀ ਨਾਟਕਕਾਰ ਅਤੇ ਚਿੰਤਕ …

Leave a Reply