Monday, July 8, 2024

ਗੁਰੂ ਨਗਰੀ ‘ਚ ਅਧੁਨਿਕ ਵਿਕਾਸ ਨਾਲ ਹੀ ਲੱਗੇਗਾ ਇਤਿਹਾਸਕ ਸਿਕਿਊਰਿਟੀ ਸਿਸਟਮ -ਅਨਿਲ ਜੋਸ਼ੀ

ਸੀ.ਸੀ.ਟੀ.ਵੀ ਸਿਕਿਊਰਿਟੀ ਸਿਸਟਮ ਲਗਾਉਣ ਲਈ ਕੰਪਨੀਆਂ ਨੇ ਦਿਖਾਈ ਟੈਕਨੀਕਲ ਪ੍ਰੋਜੈਕਸ਼ਨ

PPN0407201611ਅੰਮ੍ਰਿਤਸਰ, 4 ਜੁਲਾਈ (ਜਗਦੀਪ ਸਿੰਘ ਸੱਗੂ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਉੱਤਰੀ ਵਿੱਚ ਵੱਡੇ ਪੱਧਰ ਉੱਤੇ ਚੱਲ ਰਹੇ ਵਿਕਾਸ ਕੰਮਾਂ ਦੇ ਸਬੰਧ ਵਿੱਚ ਸਥਾਨਕ ਸਰਕਾਰਾਂ ਬਾਰੇ ਮੰਤਰੀ ਸ਼੍ਰੀ ਅਨਿਲ ਜੋਸ਼ੀ ਨੇ ਅੰਮ੍ਰਿਤਸਰ ਨਗਰ ਸੁੱਧਰ ਟਰੱਸਟ ਦੇ ਦਫ਼ਤਰ ਵਿੱਚ ਸਬੰਧਤ ਅਧਿਕਾਰੀਆਂ ਨਾਲ ਰਿਵਿਉ ਮੀਟਿੰਗ ਕੀਤੀ।ਇਸ ਦੌਰਾਨ ਸ਼੍ਰੀ ਜੋਸ਼ੀ ਨੇ ਵਿਧਾਨ ਸਭਾ ਹਲਕਾ ਉਤਰੀ ਦੀਆਂ ਸਾਰੀਆਂ 14 ਵਾਰਡਾਂ ਦੇ ਸਾਰੇ ਵਿਕਾਸ ਕੰਮਾਂ  ਦੇ ਬਾਰੇ ਇੱਕ-ਇੱਕ ਕਰਕੇ ਸਬੰਧਤ ਅਧਿਕਾਰੀ ਪਾਸੋਂ ਕੰਮ ਦੀ ਸਥਿਤੀ  ਦੇ ਬਾਰੇ ਵਿੱਚ ਜਾਣਕਾਰੀ ਲਈ ਅਤੇ ਕੰਮਾਂ ਨੂੰ ਸਮਾਂ ਸੀਮਾ  ਦੇ ਅੰਦਰ ਪੂਰੇ ਕਰਣ ਲਈ ਕਿਹਾ।ਸ਼੍ਰੀ ਜੋਸ਼ੀ ਨੇ ਕਿਹਾ ਕਿ ਲੋਕਾਂ ਦੀ ਸਹੂਲਤ ਲਈ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਵਿੱਚ ਕਿਸੇ ਤਰ੍ਹਾਂ ਕਿ ਵੀ ਕਸਰ ਬਰਦਾਸ਼ਤ ਨਹੀਂ ਕੀਤੀ ਜਾਵੇਗੀ।ਉਨ੍ਹਾਂ ਨੇ ਕਿਹਾ ਕਿ ਇਸ ਵਿਕਾਸ ਕੰਮਾਂ ਦੀ ਕਵਾਲਿਟੀ ਜਾਂ ਮਟੀਰੀਅਲ ਵਿੱਚ ਜੇਕਰ ਕਿਸੇ ਤਰ੍ਹਾਂ ਕਿ ਕਮੀ ਪਾਈ ਜਾਂਦੀ ਹੈ ਜਾ ਇਸ ਵਿਕਾਸ ਕੰਮਾਂ ਵਿੱਚ ਕੋਈ ਕਸਰ ਹੁੰਦੀ ਹੈ ਤਾਂ ਉਸ ਦੇ ਲਈ ਠੇਕੇਦਾਰ ਦੇ ਨਾਲ ਹੀ ਸਬੰਧਤ ਅਧਿਕਾਰੀ ਖਿਲਾਫ ਕਾਰਵਾਈ ਕੀਤੀ ਜਾਵੇਗੀ  ।
ਇਸ ੰਤ ਮੰਤਰੀ  ਸ਼੍ਰੀ ਅਨਿਲ ਜੋਸ਼ੀ ਦੀਆਂ ਕੋਸ਼ਿਸ਼ਾਂ ਨਾਲ ਸ਼ਹਿਰ ਵਿੱਚ ਲੱਗਣ ਜਾ ਰਹੇ ਸੀ.ਸੀ.ਟੀ.ਵੀ  ਸਿਕਿਊਰਿਟੀ ਸਿਸਟਮ ਨੂੰ ਲਗਾਉਣ ਲਈ ਆਈਆਂ ਦੋ ਵੱਖ-ਵੱਖ ਵਿਸ਼ਵ ਪੱਧਰੀ ਕੰਪਨੀਆਂ ਨੇ ਆਪੋ ਆਪਣੀ ਟੈਕਨੀਕਲ ਪ੍ਰੈਜੈਂਟੇਸ਼ਨ ਪੇਸ਼ ਕੀਤੀ ।ਜਿਸ ਵਿੱਚ ਕੰਪਨੀਆਂ ਦੇ ਉੱਚ ਅਧਿਕਾਰਿਆ ਂਅਤੇ ਟੈਕਨੀਸ਼ੀਅਨਾਂ ਨੇ ਆਪਣੀ ਕੰਪਨੀ ਵਲੋਂ ਲਗਾਏ ਜਾਣ ਵਾਲੇ ਸਿਕਿਊਰਿਟੀ ਸਿਸਟਮ ਦੀਆਂ ਖੂਬੀਆਂ ਦੇ ਬਾਰੇ ਵਿਸਥਾਰਤ ਜਾਣਕਾਰੀ ਦਿੱਤੀ ।ਪ੍ਰੈਜੈਂਟੇਸ਼ਨ ਨੂੰ ਦੇਖਣ  ਤੋਂ ਬਾਅਦ ਸ਼੍ਰੀ ਜੋਸ਼ੀ ਨੇ ਦੱਸਿਆ ਕਿ ਇਸ ਸੀ.ਸੀ.ਟੀ.ਵੀ ਸਿਕਿਊਰਿਟੀ ਸਿਸਟਮ ਵਿੱਚ ਸ਼ਹਿਰ ਦੇ ਮਸ਼ਹੂਰ ਥਾਂ ਜਿਨ੍ਹਾਂ ਵਿੱਚ ਕਿ ਸ਼੍ਰੀ ਹਰਿਮੰਦਿਰ ਸਾਹਿਬ, ਸ਼੍ਰੀ ਦੁਰਗਿਆਨਾ ਤੀਰਥ, ਜਲਿਆਂਵਾਲਾ ਬਾਗ, ਬੱਸ ਸਟੈਂਡ, ਰੇਲਵੇ ਸਟੇਸ਼ਨ, ਲੜਕੀਆਂ ਦੇ ਕਾਲਜ, ਪਬਲਿਕ ਸਥਾਨ ਆਦਿ ਦੇ ਨਾਲ ਹੀ ਵਿਧਾਨ ਸਭਾ ਹਲਕਾ ਅੰਮ੍ਰਿਤਸਰ ਉੱਤਰੀ ਦੇ ਸਾਰੇ ਵਿੱਚ ਚੌਕ-ਚੁਰਾਹੇ ਅਤੇ ਮਸ਼ਹੂਰ ਥਾਵਾਂ ਕਵਰ ਹੋਣਗੀਆਂ, ਜਿਸਦੇ ਨਾਲ ਕਿ ਇੱਕ ਤਾਂ ਲੋਕਾਂ ਦੀ ਸੁਰੱਖਿਆ ਵਿੱਚ ਵਾਧਾ ਹੋਵੇਗਾ ਅਤੇ ਉਸ ਦੇ ਨਾਲ ਸ਼ਹਿਰ ਵੀ ਕਰਾਈਮ ਫਰੀ ਹੋਵੇਗਾ।ਉਨ੍ਹਾ ਨੇ ਕਿਹਾ ਕਿ ਇਸ ਸਿਕਿਊਰਿਟੀ ਸਿਸਟਮ ਵਲੋਂ ਪੁਲਿਸ ਪ੍ਰਸ਼ਾਸਨ ਵੀ ਸ਼ਹਿਰ ਦੇ ਚੱਪੇ-ਚੱਪੇ ‘ਤੇ ਨਜ਼ਰ ਰੱਖ ਪਾਵੇਗਾ ਅਤੇ ਇਸਦੇ ਨਾਲ ਹੀ ਇਸ ਸਿਕਿਊਰਿਟੀ ਸਿਸਟਮ ਦੇ ਅਤਿ ਆਧੁਨਿਕ ਸਾਫਟਵੇਰ ਦਾ ਪੁਲਿਸ ਪ੍ਰਸ਼ਾਸਨ ਨੂੰ ਬਹੁਤ ਲਾਭ ਪ੍ਰਾਪਤ ਹੋਵੇਗਾ।ਸ਼੍ਰੀ ਜੋਸ਼ੀ ਨੇ ਕਿਹਾ ਕਿ ਸੀ.ਸੀ.ਟੀ.ਵੀ ਸਿਕਿਊਰਿਟੀ ਸਿਸਟਮ ਵੀ ੋਇਤਿਹਾਸਕ ਹੋਵੇਗਾ ਅਤੇ ਇਸ ਤੋਂ ਸ਼ਹਿਰ ਵਿੱਚ ਹੋਣ ਵਾਲੀਆਂ ਕਰਾਈਮ ਅਤੇ ਸਨੇਚਿੰਗ ਦੀਆਂ ਵਾਰਦਾਤਾਂ ‘ਤੇ ਲਗਾਮ ਲੱਗੇਗੀ।
ਇਸ ਮੌਕੇ ਚੇਅਰਮੈਨ ਸੰਦੀਪ ਰਿਸ਼ੀ, ਆਰ.ਪੀ ਸਿੰਘ ਮੈਨੀ, ਐਸ.ਈ ਰਾਜੀਵ ਸੇਖੜੀ, ਈ.ਓ ਅਰਵਿੰਦ ਸ਼ਰਮਾ, ਰਾਕੇਸ਼ ਸ਼ਰਮਾ ਮਿੰਟੂ, ਰਾਜੇਸ਼ ਖੋਖਰ, ਗੌਰਵ ਮੋਦਗਿਲ ਅਤੇ ਸਮੂਹ ਟਰੱਸਟ ਅਧਿਕਾਰੀ ਮੌਜੂਦ ਸਨ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply