ਗੁਰਪ੍ਰੀਤ ਸਿੰਘ ਰੰਗੀਲਪੁਰ ਮੋ. 09855207071
ਜੋੜ ਮੇਲੇ ਸਾਡੇ ਦੇਸ਼ ਦਾ ਅਟੁੁੱਟਵਾਂ ਅੰਗ ਹਨ । ਇਹਨਾਂ ਜੋੜ ਮੇਲਿਆਂ ਹੀ ਹੁਣ ਤੱਕ ਸਾਡੇ ਵਿਰਸੇ ਦੀ ਸਾਂਭ-ਸੰਭਾਲ ਕੀਤੀ ਹੈ । ਇਹਨਾਂ ਜੋੜ ਮੇਲਿਆਂ ਹੀ ਸਾਡੇ ਨੌਜਵਾਨਾਂ ਦੀਆਂ ਦੇਸੀ ਖੇਡਾਂ ਨੂੰ ਵੀ ਸੰਭਾਲਿਆ ਹੈ । ਕਬੱਡੀ, ਘੋੜ-ਦੌੜ, ਗਤਕਾ, ਭਾਰ ਚੁੱਕਣਾ ਆਦਿ ਇਹ ਸਭ ਦੇਸੀ ਖੇਡਾਂ ਸਿਰਫ ਤੇ ਸਿਰਫ ਜੋੜ ਮੇਲਿਆਂ ਵਿੱਚ ਹੀ ਵੇਖੀਆਂ ਜਾ ਸਕਦੀਆਂ ਹਨ । ਜਿੱਥੇ ਇਹ ਜੋੜ ਮੇਲੇ ਉਪਰੋਕਤ ਦੇਸੀ ਖੇਡਾਂ ਨੂੰ ਤੇ ਵਿਰਸੇ ਨੂੰ ਸਾਂਭ ਰਹੇ ਹਨ ਉੱਥੇ ਨੌਜਵਾਨਾਂ ਨੂੰ ਨਸ਼ਿਆਂ ਵਰਗੇ ਕੋਹੜ ਤੋਂ ਦੂਰ ਕਰਨ ਅਤੇ ਖੇਡਾਂ ਨਾਲ ਜੋੜਨ ਵਿੱਚ ਮੁੱਖ ਭੂਮਿਕਾ ਨਿਭਾ ਰਹੇ ਹਨ । ਅਜਿਹੀ ਹੀ ਭੂਮਿਕਾ ਨਿਭਾ ਰਿਹਾ ਹੈ ਗੁਰਦੁਆਰਾ ਥੜ੍ਹਾ ਸਾਹਿਬ ਪਿੰਡ ਭਗਤੂਪੁਰ ਅੱਡਾ ਉਧਨਵਾਲ ਦਾ 24 ਵਾਂ ਸਲਾਨਾ ਜੋੜ ਮੇਲਾ ਤੇ ਕਬੱਡੀ ਟੂਰਨਾਮੈਂਟ । ਇਹ ਮੇਲਾ ਗੁਰੂ ਤੇਗ ਬਹਾਦਰ ਸਪੋਰਟਸ ਕਲੱਬ, ਗੁਰਦੁਆਰਾ ਥੜ੍ਹਾ ਸਾਹਿਬ ਪ੍ਰਬੰਧਕ ਕਮੇਟੀ ਅਤੇ ਸਮੂਹ ਨਿਵਾਸੀ ( ਦੇਸ਼ੀ ਤੇ ਵਿਦੇਸ਼ੀ ) ਪਿੰਡ ਭਗਤੂਪੁਰ ਅੱਡਾ ਉਧਨਵਾਲ ਵੱਲੋਂ ਰਲ-ਮਿਲ ਕੇ ਕਰਵਾਇਆ ਜਾ ਰਿਹਾ ਹੈ ।
ਜੋੜ ਮੇਲੇ ਦੇ ਮੁੱਖ ਪ੍ਰਬੰਧਕਾਂ ਜਗਜੀਤ ਸਿੰਘ ਜੱਗਾ, ਰਣਜੀਤ ਸਿੰਘ ਜੀਤ, ਬਲਬੀਰ ਸਿੰਘ ਬੱਲ, ਲਖਵਿੰਦਰ ਸ਼ਾਇਰ, ਜੋਬਨਮਹਿਤਾਬ ਸਿੰਘ, ਗੁਰਪ੍ਰੀਤ ਸਿੰਘ, ਗੁਰਦੀਪ ਸਿੰਘ ਆਦਿ ਸਭ ਨੇ ਇਹ ਦੱਸਦਿਆਂ ਖੁਸ਼ੀ ਮਹਿਸੂਸ ਕੀਤੀ ਕਿ ਸ਼੍ਰੀ ਗੁਰੁ ਤੇਗ ਬਹਾਦਰ ਜੀ ਦੀ ਪਾਵਨ ਯਾਦ ਵਿੱਚ ਵਸਾਏ ਉਧਨਵਾਲ ਨਹਿਰ ਤੇ ਸਥਿਤ ਗੁਰਦੁਆਰਾ ਥੜਾ੍ਹ ਸਾਹਿਬ ਪਿੰਡ ਭਗਤੂਪੁਰ ਦਾ ਸਲਾਨਾ ਜੋੜ ਮੇਲਾ 19, 20 ਤੇ 21 ਅਗਸਤ 2016 ਨੂੰ ਬੜੀ ਹੀ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ । ਜ਼ਿਕਰਯੋਗ ਹੈ ਕਿ ਇਹ 24 ਵਾਂ ਸਲਾਨਾ ਜੋੜ ਮੇਲਾ ਤੇ ਕਬੱਡੀ ਟੂਰਨਾਮੈਂਟ ਹੈ । 19 ਨੂੰ ਜੋੜ ਮੇਲੇ ਤੇ ਕਬੱਡੀ ਟੂਰਨਾਮੈਂਟ ਦਾ ਉਦਘਾਟਨ ਹੋਵੇਗਾ । ਮੇਲੇ ਦੇ ਤਿੰਨੇ ਦਿਨ ਦੀਵਾਨ ਤੇ ਲੰਗਰ ਵੀ ਲਗਾਏ ਜਾਣਗੇ । 19 ਅਤੇ 20 ਅਗਸਤ ਨੂੰ 68 ਕਿਲੋ ਅਤੇ ਪੰਚਾਇਤੀ ਉਪਨ ਮੈਚ ਹੋਣਗੇ ਅਤੇ 21 ਅਗਸਤ ਨੂੰ ਸ਼ੋ ਮੈਚ ਹੋਣਗੇ । ਬਜ਼ੁਰਗਾਂ ਦੀ ਕਬੱਡੀ ਦਾ ਸ਼ੋ ਮੈਚ ਵਿਸ਼ੇਸ਼ ਖਿੱਚ ਦਾ ਕੇਂਦਰ ਰਹੇਗਾ । ਲੜਕੀਆਂ ਦੀ ਕਬੱਡੀ ਦਾ ਸ਼ੋ ਮੈਚ ਵੀ ਹੋਵੇਗਾ । 21 ਅਗਸਤ ਨੂੰ ਜੇਤੂਆਂ ਨੂੰ ਇਨਾਮ ਵੰਡੇ ਜਾਣਗੇ ।
ਇਹ 24 ਵਾਂ ਸਲਾਨਾ ਜੋੜ ਮੇਲਾ ਤੇ ਕਬੱਡੀ ਟੂਰਨਾਮੈਂਟ ਨੌਜਵਾਨਾਂ ਨੂੰ ਖੇਡਾਂ ਪ੍ਰਤੀ ਪ੍ਰੇਰਿਤ ਕਰਦਾ ਹੈ।ਪਰ ਇਸ ਜੋੜ ਮੇਲੇ ਦੇ ਪੋਸਟਰ ਤੇ ਭਗਤੂਪੁਰ ਦੇ ਹੀ ਇੱਕ ਨੌਜਵਾਨ ਸ਼ਾਇਰ ਲਖਵਿੰਦਰ ਸ਼ਾਇਰ’ ਦਾ ਹੇਠਲਾ ਭਾਵਪੂਰਨ ਸ਼ੇਅਰ ਵੀ ਪਾਠਕ ਦਾ ਵਿਸ਼ੇਸ਼ ਧਿਆਨ ਖਿੱਚਦਾ ਹੈ ਅਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਸੁਚੇਤ ਕਰਦਾ ਹੈ।ਇਹ ਸਭ ਇਹ ਦਰਸਾਉਂਦਾ ਹੈ ਕਿ ਨੌਜਵਾਨਾਂ ਨੂੰ ਦੇਸ਼ ਦੀ ਜਵਾਨੀ ਦੀ ਵੀ ਬਹੁਤ ਚਿੰਤਾ ਹੈ।ਉਹ ਸੋਚ ਰਹੇ ਹਨ ਕਿ ਉਹਨਾਂ ਦੇ ਭੈਣ-ਭਰਾ ਨਸ਼ਿਆਂ ਦੀ ਦਲਦਲ ਵਿੱਚ ਗਹਿਰੇ ਧੱਸਦੇ ਜਾ ਰਹੇ ਹਨ ।
ਕਾਹਤੋਂ ਰੋਲਦੇ ਜਵਾਨੋਂ ਨਸ਼ਿਆਂ ‘ਚ ਜਵਾਨੀਆਂ।ਆਉਣ ਵਾਲਾ ਇਤਿਹਾਸ ਦੱਸੂ ਕੀ ਕਹਾਣੀਆਂ? ਉਹ ਸ਼ੇਰਾਂ ਵਰਗੇ ਗੱਭਰੂ ਕਿੱਥੇ ਗਏ ਲਖਵਿੰਦਰਾਂ? ਕੁੱਝ ਯਾਦਾਂ ਹੀ ਕਿਤਾਬਾਂ ‘ਚ ਬੰਦ ਰਹਿ ਜਾਣੀਆਂ ਨਿਸ਼ਾਨੀਆਂ
ਅਸੀਂ ਪਿੰਡ ਭਗਤੂਪੁਰ ਅੱਡਾ ਉਧਨਵਾਲ ਦੇ ਦੇਸ਼ੀ ਅਤੇ ਵਿਦੇਸ਼ੀ ਇਲਾਕਾ ਨਿਵਾਸੀਆਂ ਦਾ ਤਹਿਦਿਲੋਂ ਧੰਨਵਾਦ ਕਰਦੇ ਹਾਂ ਕਿ ਉਹ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਅਤੇ ਨਸ਼ਿਆਂ ਤੋਂ ਦੂਰ ਰਹਿਣ ਦਾ ਸੁਨੇਹਾ ਹਰ ਸਾਲ ਦੇ ਰਹੇ ਹਨ ਹਰ ਚੜ੍ਹਦੇ ਨਵੇਂ ਸਾਲ ਉਹ ਕੁਝ ਹੋਰ ਵਧੀਆ ਕਰ ਰਹੇ ਹਨ।ਨੌਜਵਾਨਾਂ ਵਿੱਚ ਮਾਂ-ਖੇਡ ਕਬੱਡੀ ਲਈ ਉਤਸ਼ਾਹ ਭਰਨ ਦਾ ਉਹਨਾਂ ਦਾ ਸਾਰਥਿਕ ਉਪਰਾਲਾ ਬਹੁਤ ਹੀ ਸਲਾਹੁਣਯੋਗ ਹੈ।ਨਾਲ ਹੀ ਸੰਗਤ ਤੇ ਪੰਗਤ ਦੀ ਪ੍ਰਥਾ ਵੀ ਨੌਜਵਾਨਾਂ ਨੂੰ ਵਿਰਸੇ ਨਾਲ ਜੋੜਦੀ ਹੈ ਅਤੇ ਉਹਨਾਂ ਵਿੱਚ ਨਿਮਰਤਾ, ਮਿਲਵਰਤਨ, ਪਿਆਰ, ਸਤਿਕਾਰ ਵਰਗੇ ਮਹਾਨ ਗੁਣ ਭਰਦੀ ਹੈ ਆਸ ਹੈ ਕਿ ਇਹ 24 ਵਾਂ ਸਾਲਾਨਾ ਜੋੜ ਮੇਲਾ ਨੌਜਵਾਨਾਂ ਵਿੱਚ ਸੱਭਿਆਚਾਰਿਕ, ਨੈਤਿਕ, ਧਾਰਮਿਕ ਤੇ ਸਮਾਜਿਕ ਗੁਣ ਭਰੇਗਾ।ਇਹ ਜੋੜ ਮੇਲਾ ਤੇ ਕਬੱਡੀ ਟੂਰਨਾਮੈਂਟ ਲੋਕ-ਦਿਲਾਂ ਤੇ ਗਹਿਰੀ ਛਾਪ ਛੱਡੇਗਾ।