Friday, October 18, 2024

ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਕਾਂਗਰਸੀ ਉਮੀਦਵਾਰ ਔਜਲਾ ਦਾ ਵਰਕਰਾਂ ਤੇ ਸਮੱਰਥਕਾਂ ਵਲੋਂ ਭਰਵਾਂ ਸਵਾਗਤ

ਅੰਮ੍ਰਿਤਸਰ, 15 ਜਨਵਰੀ (ਜਗਦੀਪ ਸਿੰਘ ਸੱਗੂ) – ਲੋਕ ਸਭਾ ਹਲਕਾ ਅੰਮ੍ਰਿਤਸਰ ਦੀ ਜ਼ਿਮਨੀ ਚੋਣ ਲਈ ਕਾਂਗਰਸੀ ਉਮੀਦਵਾਰ ਐਲਾਨੇ ਜਾਣ ਉਪਰੰਤ ਟਿਕਟ ਲੈ

PPN1501201701

ਕੇ ਦਿੱਲੀ ਤੇ ਅੰਮ੍ਰਿਤਸਰ ਪਰਤੇ ਗੁਰਜੀਤ ਸਿੰਘ ਔਜਲਾ ਜਿੳਂੁ ਹੀ ਅੰਮ੍ਰਿਤਸਰ ਦੇ ਹਵਾਈ ਅੱਡੇ `ਤੇ ਪੁੱਜੇ ਤਾਂ ਕਾਂਗਰਸੀ ਵਰਕਰਾਂ ਤੇ ਸਮੱਰਥਕਾਂ ਦਾ ਹਵਾਈ ਅੱਡੇ `ਤੇ ਮੇਲਾ ਲੱਗਾ ਹੋਇਆ ਸੀ ਅਤੇ ਪੁਲੀਸ ਨੂੰ ਭੀੜ ਨੂੰ ਕੰਟਰੋਲ ਕਰਨ ਲਈ ਬਹੁਤ ਮੁਸ਼ੱਕਤ ਕਰਨੀ ਪਾਈ।
ਹਵਾਈ ਜ਼ਹਾਜ਼ ਲੇਟ ਹੋਣ ਕਾਰਨ ਔਜਲਾ ਸਮੱਰਥਕਾਂ ਵਿੱਚ ਹੋਰ ਵੀ ਉਤਸੁਕਤਾ ਵੱਧ ਗਈ। ਜਿਉ ਸ੍ਰੀ ਔਜਲਾ ਕਾਂਗਰਸੀ ਆਗੂ ਓਮ ਪ੍ਰਕਾਸ਼ ਸੋਨੀ, ਸੁਖਜਿੰਦਰ ਰਾਜ ਸਿੰਘ ਲਾਲੀ ਮਜੀਠੀਆ, ਸਰਦੂਲ ਸਿੰਘ ਬੰਡਾਲਾ, ਰਾਜ ਕੁਮਾਰ ਵੇਰਕਾ ਤੇ ਹੋਰ ਕਾਂਗਰਸੀ ਆਗੂਆਂ ਨਾਲ ਹਵਾਈ ਅੱਡੇ ਤਂੋ ਬਾਹਰ ਨਿਕਲੇ ਤਾਂ ਸਮੱਰਥਕਾਂ ਨੇ ਗੁਰਜੀਤ ਸਿੰਘ ਔਜਲਾਜਿੰਦਾਬਾਦ ਦੇ ਅਕਾਸ਼ ਗੂੰਜਾਉ ਨਾਅਰੇ ਲਗਾ ਕੇ ਉਹਨਾਂ ਦਾ ਗਰਮਜੋਸ਼ੀ ਨਾਲ ਸੁਆਗਤ ਕੀਤਾ। ਬਹੁਤ ਸਾਰੇ ਸਮੱਰਥਕਾਂ ਨੇ ਉਹਨਾਂ ਨੂੰ ਹਾਰਾਂ ਤੇ ਸਿਰੋਪਿਆ ਨਾਲ ਲੱਦ ਦਿੱਤਾ ਤੇ ਉਹਨਾਂ ਨੂੰ ਇੱਕ ਖੁੱਲੀ ਗੱਡੀ ਤੱਕ 200 ਮੀਟਰ ਦਾ ਸਫਰ ਤਹਿ ਕਰਨ ਲਈ ਕਰੀਬ ਅੱਧਾ ਘੰਟਾ ਅਤੇ ਅੱਗੇ 10 ਕਿਲੋਮੀਟਰ ਦੇ ਰਸਤੇ ਵਿੱਚ ਕਰੀਬ ਇੱਕ ਘੰਟੇ ਤੋ ਵਧੇਰੇ ਸਮਾਂ ਲੱਗ ਗਿਆ ਪ ਔਜਲਾ ਖੁੱਲੀ ਗੱਡੀ ਵਿੱਚ ਖੜੇ ਲੋਕਾਂ ਦੁਆਰਾ ਕੀਤੇ ਜਾਂਦੇ ਸੁਆਗਤ ਦਾ ਹੱਥ ਜੋੜ ਕੇ ਜਵਾਬ ਦੇ ਰਹੇ ਸਨ। 10 ਕਿਲੋਮੀਟਰ ਦੇ ਰਸਤੇ ਵਿੱਚ ਉਹਨਾਂ ਨੂੰ ਘੱਟੋ ਘੱਟ 20 ਜਗ੍ਹਾ ਤੇ ਸਨਮਾਨਿਤ ਕੀਤਾ ਗਿਆ।

PPN1601201702
ਗੁਰਜੀਤ ਔਜਲਾ ਸਾਥੀਆਂ ਨਾਲ ਨਿਮਾਣੇ ਸਿੱਖ ਵਜੋ ਸ੍ਰੀ ਹਰਿਮੰਦਰ ਸਾਹਿਬ ਤੇ ਦੁਰਗਿਆਨਾ ਮੰਦਰ ਵਿਖੇ ਵੀ ਨਤਮਸਤਕ ਹੋਏ ਅਤੇ ਉਹਨਾਂ ਨੇ ਜਲਿਆਵਾਲੇ ਬਾਗ ਦੇ ਸ਼ਹੀਦਾਂ ਦਾ ਸ਼ਹੀਦੀ ਲਾਟ `ਤੇ ਮੱਥਾ ਟੇਕ ਵੀ ਅਸ਼ੀਰਵਾਦ ਲਿਆ।ਉਹਨਾਂ ਨੇ ਰਾਮ ਤੀਰਥ ਦੇ ਪਵਿੱਤਰ ਅਸਥਾਨ ਅਤੇ ਰਮਦਾਸ ਵਿਖੇ ਬਾਬਾ ਬੁੱਢਾ ਜੀ ਦੇ ਅਸਥਾਨ `ਤੇ ਵੀ ਮੱਥਾ ਟੇਕਿਆ । ਉਨਾਂ ਦਾ ਅਜਨਾਲਾ, ਗਗੋਮਾਹਲ, ਥੋਬਾ, ਗੁਜਰਪੁਰਾ ਤੇ ਰਮਦਾਸ ਵਿਖੇ ਵੀ ਸੰਗਤਾਂ ਨੇ ਉਹਨਾਂ ਦਾ ਹਾਰ ਪਾ ਕੇ ਸੁਆਗਤ ਕੀਤਾ ਤੇ ਉਹਨਾਂ ਦੀ ਜਿੱਤ ਨੂੰ ਯਕੀਨੀ ਦੱਸਿਆ।
ਲੋਕ ਹਲਕਾ ਅੰਮ੍ਰਿਤਸਰ ਦੀ ਜ਼ਿਮਨੀ ਚੋਣ ਲਈ ਕਾਂਗਰਸ ਦੇ ਉਮੀਦਵਾਰ ਸ੍ਰੀ ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਉਹ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ, ਕੌਮੀ ਮੀਤ ਪ੍ਰਧਾਨ ਰਾਹੁਲ ਗਾਂਧੀ ਤੇ ਕਾਂਗਰਸੀ ਦੀ ਕੌਮੀ ਪ੍ਰਧਾਨ ਸ੍ਰੀਮਤੀ ਸੋਨੀਆ ਗਾਂਧੀ ਦਾ ਧੰਨਵਾਦ ਕਰਦੇ ਹਨ ਜਿਹਨਾਂ ਨੇ ਉਹਨਾਂ ਨੂੰ ਲੋਕ ਸਭਾ ਦੀ ਚੋਣ ਲੜਨ ਦੇ ਯੋਗ ਸਮਝਦਿਆਂ ਟਿਕਟ ਦੇ ਕੇ ਨਿਵਾਜਿਆ ਹੈ ਤੇ ਉਹ ਅੰਮ੍ਰਿਤਸਰ ਦੇ ਲੋਕਾਂ ਨੂੰ ਵਿਸ਼ਵਾਸ਼ ਦਿਵਾਉਦੇ ਹਨ ਕਿ ਅੰਮ੍ਰਿਤਸਰ ਦੇ ਵਿਕਾਸ ਵਿੱਚ ਕਿਸੇ ਕਿਸਮ ਦੀ ਕਮੀ ਨਹੀ ਰਹਿਣ ਦੇਣਗੇ।
ਬਿਕਰਮ ਸਿੰਘ ਮਜੀਠੀਆ ਵੱਲੋ ਕੈਪਟਨ ਅਮਰਿੰਦਰ ਸਿੰਘ ਵੱਲੋ ਅੰਮ੍ਰਿਤਸਰ ਨਾਲ ਚੋਣ ਜਿੱਤਣ ਉਪਰੰਤ ਧੋਖਾ ਕਰਨ ਦੇ ਦਿੱਤੇ ਬਿਆਨ ਤੇ ਪ੍ਰਤੀਕਰਮ ਕਰਦਿਆਂ ਸ੍ਰੀ ਔਜਲਾ ਨੇ ਕਿਹਾ ਕਿ ਸੂਰਜ `ਤੇ ਥੁੱਕਣ ਨਾਲ ਸ਼ੂਰਜ ਮੈਲਾ ਨਹੀ ਹੁੰਦਾ ਸਗੋ ਥੁੱਕ ਆਪਣੇ ਮੂੰਹ ਤੇ ਹੀ ਪੈਦਾ ਹੈ ਤੇ ਨਸ਼ਿਆ ਦੇ ਤਸ਼ਕਰ ਬਿਕਰਮ ਸਿੰਘ ਮਜੀਠੀਏ ਨੂੰ ਹੁਣ ਕੈਪਟਨ ਅਮਰਿੰਦਰ ਸਿੰਘ ਦੀ ਫਿਕਰ ਕਰਨ ਦਾ ਬਜ਼ਾਏ ਆਪਣੀ ਫਿਕਰ ਕਰਨੀ ਚਾਹੀਦੀ ਹੈ ਅਤੇ ਕਾਂਗਰਸ ਸਰਕਾਰ ਬਨਣ `ਤੇ ਉਸ ਨੂੰ ਜੇਲ੍ਹ ਜਾਣ ਲਈ ਆਪਣਾ ਬੋਰੀਆ ਬਿਸਤਰਾ ਬੰਨ ਲੈਣਾ ਚਾਹੀਦਾ ਹੈ।ਇਸ ਸਮੇਂ ਕਾਂਗਰਸ ਦੇ ਸੂਬਾ ਸਕੱਤਰ ਸ੍ਰ ਮਨਿੰਦਰ ਸਿੰਘ ਧੁੰਨਾ, ਸਕੱਤਰ ਹਰਜਿੰਦਰ ਸਿੰਘ ਸੇਖੋ, ਅਮਨਦੀਪ ਸਿੰਘ ਕੱਕੜ, ਸੁਖਦੇਵ ਸਿੰਘ, ਜਸਵਿੰਦਰ ਸਿੰਘ, ਗੁਰਮੁੱਖ ਸਿੰਘ ਮੋਹਨ ਭੰਡਾਰੀਆ, ਸੁਖਬੀਰ ਸਿੰਘ ਸੁੱਖ ਭਿੱਟੇਵੱਡ, ਸਰਵਣ ਸਿੰਘ ਅਵਾਨ ਆਦਿ ਤੋ ਇਲਾਵਾ ਵੱਡੀ ਗਿਣਤੀ ਵਿੱਚ ਕਾਂਗਰਸੀ ਆਗੂ ਤੇ ਵਰਕਰ ਹਾਜਰ ਸਨ।

Check Also

ਡਾ. ਓਬਰਾਏ ਦੇ ਯਤਨਾਂ ਸਦਕਾ ਹਰਵਿੰਦਰ ਸਿੰਘ ਦਾ ਮ੍ਰਿਤਕ ਸਰੀਰ ਦੁਬਈ ਤੋਂ ਭਾਰਤ ਪੁੱਜਾ

ਅੰਮ੍ਰਿਤਸਰ, 17 ਅਕਤੂਬਰ (ਜਗਦੀਪ ਸਿੰਘ) – ਖਾੜੀ ਮੁਲਕਾਂ ਅੰਦਰ ਲੋਕਾਂ ਦੇ ਮਸੀਹਾ ਵਜੋਂ ਜਾਣੇ ਜਾਂਦੇ …

Leave a Reply