ਅੰਮ੍ਰਿਤਸਰ, 11 ਫਰਵਰੀ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ)- ਚੀਫ਼ ਖਾਲਸਾ ਦੀਵਾਨ ਵਿਖੇ ਸਥਾਪਿਤ ਕੀਤੇ ਗਏ ਭਾਈ ਵੀਰ ਸਿੰਘ ਖੋਜ ਕੇਂਦਰ ਵੱਲੋਂ ਦੂਸਰਾ ਰਾਸ਼ਟਰੀ ਸੈਮੀਨਾਰ, ਵੀਹਵੀਂ ਸਦੀ: ਭਾਈ ਵੀਰ ਸਿੰਘ ਚਿੰਤਨ ਵਿਸ਼ੇ ’ਤੇ 17 ਫਰਵਰੀ ਨੂੰ ਸਵੇਰੇ 10.00 ਵਜੇ ਚੀਫ਼ ਖਾਲਸਾ ਦੀਵਾਨ ਕੈਂਪਸ ਦੇ ਕਲਗੀਧਰ ਆਡੀਟੋਰੀਅਮ ਵਿਖੇ ਕਰਵਾਇਆ ਜਾ ਰਿਹਾ ਹੈ।ਸੈਮੀਨਾਰ ਦੀ ਪ੍ਰਧਾਨਗੀ ਡਾ. ਐਸ.ਐਸ.ਜੌਹਲ, ਚਾਂਸਲਰ ਸੈਂਟਰਲ ਯੂਨੀਵਰਸਿਟੀ ਬਠਿੰਡਾ ਕਰਨਗੇ ਅਤੇ ਕੁੰਜੀਵਤ ਭਾਸ਼ਣ ਡਾ. ਜਗਬੀਰ ਸਿੰਘ ਦਿੱਲੀ ਯੂਨੀਵਰਸਿਟੀ ਪੜ੍ਹਣਗੇ।ਚਰਨਜੀਤ ਸਿੰਘ ਚੱਢਾ ਪ੍ਰਧਾਨ, ਚੀਫ਼ ਖਾਲਸਾ ਦੀਵਾਨ ਆਏ ਵਿਦਵਾਨਾਂ ਨੂੰ `ਜੀ ਆਇਆਂ` ਕਹਿਣਗੇ ਅਤੇ ਨਰਿੰਦਰ ਸਿੰਘ ਖੁਰਾਣਾ ਆਨਰੇਰੀ ਸਕੱਤਰ ਧੰਨਵਾਦ ਦਾ ਮਤਾ ਪੇਸ਼ ਕਰਨਗੇ। ਡਾ. ਐਸ.ਪੀ ਸਿੰਘ, ਚੇਅਰਮੈਨ ਸੈਂਟਰ ਬਾਰੇ ਜਾਣਕਾਰੀ ਦੇਣਗੇ ਅਤੇ ਡਾ. ਹਰਚੰਦ ਸਿੰਘ ਬੇਦੀ ਸੈਮੀਨਾਰ ਦੀ ਵਿਉਂਤ ਬਾਰੇ ਜਾਣੂ ਕਰਵਾਉਣਗੇ।ਇਸ ਸੈਮੀਨਾਰ ਵਿਚ ਪੰਜਾਬੀ ਯੂਨੀਵਰਸਿਟੀ ਪਟਿਆਲਾ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ, ਬਾਬਾ ਭਾਗ ਸਿੰਘ ਯੂਨੀਵਰਸਿਟੀ ਜਲੰਧਰ, ਦਿੱਲੀ ਯੂਨੀਵਰਸਿਟੀ ਦਿੱਲੀ, ਜੰਮੂ ਯੂਨੀਵਰਸਿਟੀ ਜੰਮੂ ਅਤੇ ਸੈਂਟਰ ਯੂਨੀਵਰਸਿਟੀ ਕਸ਼ਮੀਰ ਤੋਂ ਇਲਾਵਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਅਤੇ ਵੱਖ ਵੱਖ ਯੂਨੀਵਰਸਿਟੀਆਂ ਦੇ ਕਾਲਜਾਂ ਦੇ ਅਧਿਆਪਕ ਵੀ ਹਿੱਸਾ ਲੈ ਰਹੇ ਹਨ।ਸੈਮੀਨਾਰ ਵਿਚ 35 ਖੋਜ ਪੇਪਰ ਪੜ੍ਹੇ ਜਾਣਗੇ।ਇਸ ਸੈਮੀਨਾਰ ਵਿੱਚ ਪਿਛਲੇ ਸੈਮੀਨਾਰ ਦੀ ਪ੍ਰਕਾਸ਼ਿਤ ਕੀਤੀ ਗਈ ਕਾਰਵਾਈ ਦੀ ਪੁਸਤਕ ਭਾਈ ਵੀਰ ਸਿੰਘ ਸਾਹਿਤ: ਵਰਤਮਾਨ ਪ੍ਰਸੰਗਿਕਤਾ ਜੋ ਡਾ. ਹਰਚੰਦ ਸਿੰਘ ਬੇਦੀ ਵੱਲੋਂ ਸੰਪਾਦਿਤ ਕੀਤੀ ਗਈ ਹੈ, ਵੀ ਰਿਲੀਜ਼ ਕੀਤੀ ਜਾਏਗੀ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …