Saturday, September 21, 2024

ਲੇਖਕਾਂ ਨੇ ਪਵਨ ਹਰਚੰਦਪੁਰੀ ਨੂੰ ਦੋ ਕਿਤਾਬਾਂ ਛਪਣ ਤੇ ਦਿੱਤੀ ਗਈ ਵਧਾਈ

ਧੂਰੀ, 20 ਫਰਵਰੀ (ਪੰਜਾਬ ਪੋਸਟ- ਪ੍ਰਵੀਨ ਗਰਗ) –  ਸਾਹਿਤ ਸਭਾ ਧੂਰੀ (ਰਜਿ:) ਅਤੇ ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਰਜਿ: ਦੇ ਜਨਰਲ ਸਕੱਤਰ ਪਵਨ ਹਰਚੰਦਪੁਰੀ ਨੂੰ ਉਨ੍ਹਾਂ ਦੀਆਂ ਦੋ ਹੋਰ ਕਿਤਾਬਾਂ ਛਪਣ ’ਤੇ ਸਭਾ ਦੇ ਸਮੁੱਚੇ ਲੇਖਕਾਂ ਨੇ ਵਧਾਈ ਦਿੱਤੀ।ਡਾ. ਤੇਜਵੰਤ ਮਾਨ ਪ੍ਰਧਾਨ ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਨੇ ਦੋਵਾਂ ਕਿਤਾਬਾਂ ਬਾਰੇ ਵਿਸਤ੍ਰਿਤ ਜਾਣਕਾਰੀ ਦਿੰਦਿਆਂ ਦੱਸਿਆ ਕਿ `ਪਗਡੰਡੀ ਤੋਂ ਬਣਦਾ ਰਾਹ` ਪੁਸਤਕ ਪਵਨ ਹਰਚੰਦਪੁਰੀ ਨਾਲ ਕਰਤਾਰ ਸਿੰਘ ਠੁਲ੍ਹੀਵਾਲ ਦੁਆਰਾ ਕੀਤੀ ਇੱਕ ਲੰਮੀ ਮੁਲਾਕਾਤ ਹੈ, ਜਿਸ ਵਿੱਚ ਸਾਹਿਤਕ, ਸਮਾਜਿਕ, ਸੱਭਿਆਚਾਰਕ, ਆਲੋਚਨਾਤਮਕ ਅਤੇ ਰਾਜਨੀਤਿਕ ਮੁੱਦਿਆਂ ’ਤੇ 105 ਸਵਾਲ ਪੁੱਛੇ ਗਏ ਹਨ।ਇਸ ਤਰ੍ਹਾਂ ਦੀ ਇਹ ਪੰਜਾਬੀ ਸਾਹਿੱਤ ਵਿੱਚ ਡਾ. ਦਲੀਪ ਕੌਰ ਟਿਵਾਣਾ ਤੋਂ ਬਾਅਦ ਹਰਚੰਦਪੁਰੀ ਦੀ ਲੰਮੀ ਮੁਲਾਕਾਤ ਦੀ ਦੂਜੀ ਕਿਤਾਬ ਹੈ।ਦੂਸਰੀ ਪੁਸਤਕ `ਆਪਣੀ ਮਿੱਟੀ ਦਾ ਮੋਹ` ਜੋ ਕਿ 9 ਤੋਂ 14 ਸਾਲ ਦੇ ਬੱਚਿਆਂ ਲਈ ਰਚਨਾਵਾਂ ਪੇਸ਼ ਕਰਦੀ ਹੈ।ਇਸ ਦੀ ਕਿਤਾਬ ਚਿੱਤਰਕਾਰੀ ਸਾਹਿਤ ਅਕੈਡਮੀ ਦੇ ਬਾਲ ਸਾਹਿਤ ਪੁਰਸਕਾਰ ਜੇਤੂ ਸ੍ਰੀ ਕੰਵਲਜੀਤ ਨੀਲੋਂ ਨੇ ਜੀਅ ਜਾਨ ਨਾਲ ਕੀਤੀ ਹੈ। ਡਾ. ਮਾਨ ਨੇ ਵੀ ਕੇਂਦਰੀ ਸਭਾ ਵੱਲੋਂ ਵਧਾਈ ਦਿੱਤੀ।
ਇਸ ਸਮੇਂ ਜੈ ਰਾਮ ਨਿਰਦੋਸ਼ ਨੇ ਆਏ ਲੇਖਕਾਂ ਨੂੰ ਜੀ ਆਇਆਂ ਕਿਹਾ।ਇਸ ਤੋਂ ਉਪਰੰਤ ਵਿਛੜੇ ਲੇਖਕਾਂ ਸ੍ਰੀ ਚਰਨ ਕੌਸ਼ਲ, ਸੁਖਦੇਵ ਸਿੰਘ ਕਾਹਨੇਕੇ, ਅਮਰ ਗਿਰੀ ਚੰਡੀਗੜ੍ਹ, ਦਰਸ਼ਨ ਸਿੰਘ ਨਾਵਲਕਾਰ, ਭੂਪਿੰਦਰ ਸਿੰਘ ਖ਼ਾਲਸਾ  ਸੰਗਰੂਰ ਅਤੇ ਉੱਘੇ ਅਧਿਆਪਕ ਆਗੂ ਨਛੱਤਰ ਸਿੰਘ ਜਹਾਂਗੀਰ ਦੀ ਮੌਤ ਤੇ ਸ਼ਰਧਾ ਸੁਮਨ ਭੇਟ ਕੀਤੇ ਗਏ।ਸਾਹਿਤ ਸਭਾ ਧੂਰੀ ਵੱਲੋਂ ਛਾਪੀ ਜਾਣ ਵਾਲੀ ਕਹਾਣੀਆਂ ਦੀ ਸਾਂਝੀ ਕਿਤਾਬ ਲਈ ਸੰਪਾਦਕੀ ਮੰਡਲ ਬਣਾਇਆ ਗਿਆ, ਜਿਸ ਵਿੱਚ ਸਰਵ ਸ੍ਰੀ ਪਵਨ ਹਰਚੰਦਪੁਰੀ, ਗੁਲਜ਼ਾਰ ਸਿੰਘ ਸ਼ੌਂਕੀ, ਸੁਰਿੰਦਰ ਸਿੰਘ ਰਾਜਪੂਤ, ਰਣਜੀਤ ਸਿੰਘ ਅਲਾਲ, ਪ੍ਰਿੰਸੀਪਲ ਪ੍ਰੇਮ ਲਤਾ, ਸੁਰਜੀਤ ਸਿੰਘ ਰਾਜੋਮਾਜਰਾ, ਕਰਤਾਰ ਸਿੰਘ ਠੁਲ੍ਹੀਵਾਲ ਲਏ ਗਏ। ਇਸ ਤੋਂ ਉਪਰੰਤ ਕੌਮਾਂਤਰੀ ਮਾਤ ਭਾਸ਼ਾ ਦਿਵਸ ਨੂੰ ਸਮਰਪਿਤ ਕਵੀ ਦਰਬਾਰ ਕੀਤਾ ਗਿਆ, ਜਿਸ ਵਿੱਚ ਕਰਤਾਰ ਸਿੰਘ ਠੁਲ੍ਹੀਵਾਲ, ਗੁਲਜ਼ਾਰ ਸਿੰਘ ਸ਼ੌਂਕੀ, ਅਮਰ ਗਰਗ ਕਲਮਦਾਨ, ਪ੍ਰਸ਼ੋਤਮ ਭਾਰਦਵਾਜ, ਸੱਤਪਾਲ ਪਰਾਸ਼ਰ, ਸੁਰਿੰਦਰ ਸ਼ਰਮਾ ਮੈਨੈਜਰ, ਸੁਖਦੇਵ ਸ਼ਰਮਾ ਧੂਰੀ, ਸੁਰਜੀਤ ਸਿੰਘ ਰਾਜੋਮਾਜਰਾ ਤੇ ਗੁਰਜੀਤ ਸਿੰਘ ਰਾਜੋਮਾਜਰਾ, ਸੰਤ ਸਿੰਘ ਬੀਹਲਾ, ਅਮਰਜੀਤ ਸਿੰਘ ਅਮਨ, ਜੈ ਰਾਮ ਨਿਰਦੋਸ਼, ਬਲਵੀਰ ਸਿੰਘ ਬੱਲੀ, ਸੁਰਿੰਦਰ ਸਿੰਘ ਰਾਜਪੂਤ, ਕ੍ਰਿਸ਼ਨ ਚੰਦ ਗਰਗ, ਰਣਜੀਤ ਅਲਾਲ, ਸੁਰਜੀਤ ਸਿੰਘ ਰਾਜੋਮਾਜਰ, ਦਿਲਸ਼ਾਦ ਜਮਾਲਪੁਰੀ, ਦੇਵੀ ਸਰੂਪ ਮੀਮਸਾ, ਕੁਲਜੀਤ ਧਵਨ, ਅਸ਼ੋਕ ਭੰਡਾਰੀ, ਰਾਜਿੰਦਰ ਸਿੰਘ ਬਰੜ੍ਹਵਾਲ, ਹਰਪ੍ਰੀਤ ਸਿੰਘ ਹੈਰੀ, ਉਂਕਾਰ ਸਿੰਘ ਸ਼ੌਂਕੀ ਅਤੇ ਪਵਨ ਹਰਚੰਦਪੁਰੀ ਨੇ ਆਪੋ-ਆਪਣੇ ਤਾਜ਼ਾ ਕਲਾਮ ਸੁਣਾ ਕੇ ਸਰੋਤਿਆਂ ਨੂੰ ਮੰਤਰ-ਮੁਗਧ ਕੀਤਾ। ਡਾ. ਤੇਜਵੰਤ ਮਾਨ ਨੇ ਪੜ੍ਹੀਆਂ ਰਚਨਾਵਾਂ ’ਤੇ ਸਾਰਥਿਕ ਟਿੱਪਣੀਆਂ ਕਰਦਿਆਂ ਦੱਸਿਆ ਕਿ ਕਵਿਤਾਵਾਂ ਵਿੱਚ ਸ਼ਬਦ ਜੜਤ ਦਾ ਵੀ ਪੂਰਾ ਖ਼ਿਆਲ ਕੀਤਾ ਜਾਵੇ ਤਾਂ ਕਿ ਰਚਨਾਵਾਂ  ਬਣ ਸਕਣ। ਧੰਨਵਾਦੀ ਸ਼ਬਦ ਸੀਨੀਅਰ ਮੀਤ ਪ੍ਰਧਾਨ ਸੁਖਦੇਵ ਸ਼ਰਮਾ ਧੂਰੀ ਨੇ ਕਹੇ।ਸਭਾ ਦਾ ਮੰਚ ਸੰਚਾਲਣ ਗੁਲਜ਼ਾਰ ਸਿੰਘ ਸ਼ੌਂਕੀ ਨੇ ਬਾਖੂਬੀ ਨਿਭਾਇਆ।

Check Also

ਅਕੈਡਮਿਕ ਵਰਲਡ ਸਕੂਲ ਵਿਖੇ ਸ੍ਰੀ ਗਣੇਸ਼ ਉਤਸਵ ਮਨਾਇਆ

ਸੰਗਰੂਰ, 19 ਸਤੰਬਰ (ਜਗਸੀਰ ਲੌਂਗੋਵਾਲ) – ਅਕੈਡਮਿਕ ਵਰਲਡ ਸਕੂਲ ਖੋਖਰ ਵਿਖੇ ਸ਼੍ਰੀ ਗਣੇਸ਼ ਉਤਸਵ ਸ਼ਰਧਾ …

Leave a Reply