ਨਵੀਂ ਦਿੱਲੀ, 18 ਅਗਸਤ (ਪੰਜਾਬ ਪੋਸਟ ਬਿਊਰੋ) – ਦੁਸ਼ਟ ਦਮਨ ਸੇਵਕ ਜਥਾ ਮੋਤੀ ਨਗਰ ਵੱਲੋਂ ਦਿੱਲੀ ਦੇ ਇਤਿਹਾਸਿਕ ਗੁਰਦੁਆਰਿਆਂ ਦੇ ਦਰਸ਼ਨ ਦੀਦਾਰੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਬੱਸ ਦੁਆਰਾ ਕਰਵਾਏ ਗਏ।ਯਾਤਰਾ ਦੀ ਸ਼ੁਰੂਆਤ ਮੋਤੀ ਨਗਰ ਵਿਖੇ ਅਰਦਾਸ ਉਪਰੰਤ ਹੋਈ।ਗੁਰਦੁਆਰਾ ਰਕਾਬਗੰਜ ਸਾਹਿਬ, ਗੁਰਦੁਆਰਾ ਬੰਗਲਾ ਸਾਹਿਬ, ਗੁਰਦੁਆਰਾ ਮਾਤਾ ਸੁੰਦਰੀ ਜੀ, ਗੁਰਦੁਆਰਾ ਸੀਸਗੰਜ ਸਾਹਿਬ, ਗੁਰਦੁਆਰਾ ਨਾਨਕ ਪਿਆਊ ਸਾਹਿਬ ਤੋਂ ਗੁਰਦੁਆਰਾ …
Read More »ਰਾਸ਼ਟਰੀ / ਅੰਤਰਰਾਸ਼ਟਰੀ
ਦਿੱਲੀ ਕਮੇਟੀ ਨੇ ਸਤਿੰਦਰ ਜੈਨ ਦਾ ਮੰਗਿਆ ਅਸਤੀਫਾ – ਹਾਮਿਦ ਅੰਸਾਰੀ ਦੇ ਬਿਆਨ ਦੀ ਕੀਤੀ ਹਮਾਇਤ
ਨਵੀਂ ਦਿੱਲੀ, 13 ਅਗਸਤ (ਪੰਜਾਬ ਪਸੋਟ ਬਿਊਰੋ) – ਦਿੱਲੀ ਸਰਕਾਰ ਦੇ ਕੈਬਨਿਟ ਮੰਤਰੀ ਸਤਿੰਦਰ ਜੈਨ ਵੱਲੋਂ ਕੱਲ ਦਿੱਲੀ ਵਿਧਾਨ ਸਭਾ ’ਚ 1984 ਸਿੱਖ ਕਤਲੇਆਮ ਮਾਮਲਿਆਂ ਦੀ ਜਾਂਚ ਲਈ ਦਿੱਲੀ ਸਰਕਾਰ ਦੀ ਐਸ.ਆਈ.ਟੀ ਵੱਲੋਂ ਕਾਰਜ ਕਰਨ ਦੇ ਦਿੱਤੇ ਗਏ ਬਿਆਨ ’ਤੇ ਸਿਆਸਤ ਭੱਖ ਗਈ ਹੈ।ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ ਅਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ …
Read More »ਹਾਮਿਦ ਅੰਸਾਰੀ ਦੀ ਦਿੱਲੀ ਕਮੇਟੀ ਨੇ ਕੀਤੀ ਹਮਾਇਤ
ਦਿੱਲੀ, 13 ਅਗਸਤ (ਪੰਜਾਬ ਪਸੋਟ ਬਿਊਰੋ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਨੇ ਸਾਬਕਾ ਉਪ ਰਾਸ਼ਟਰਪਤੀ ਹਾਮਿਦ ਅੰਸਾਰੀ ਵੱਲੋਂ ਮੌਜੂਦਾ ਸਮੇਂ ’ਚ ਘੱਟਗਿਣਤੀ ਕੌਮਾਂ ’ਚ ਆਈ ਆਸੁਰੱਖਿਆ ਦੀ ਭਾਵਨਾਂ ਦਾ ਸਮਰਥਨ ਕਰਦੇ ਹੋਏ ਇਸ ਸਬੰਧੀ ਦੋਸ਼ੀਆਂ ਨੂੰ ਸਖਤ ਸਜਾਵਾਂ ਦਿਵਾਉਣ ਦੀ ਹਮਾਇਤ ਕੀਤੀ।ਜੀ.ਕੇ ਨੇ ਕਿਹਾ ਕਿ 1984 ’ਚ ਜਿਸ ਪ੍ਰਕਾਰ ਸਿੱਖਾਂ ਨੂੰ ਭੀੜ ਨੇ ਨਿਸ਼ਾਨਾ ਬਣਾਇਆ …
Read More »ਦਿੱਲੀ ਕਮੇਟੀ ਨੇ ਪੰਜਾਬੀ ਭਾਸ਼ਾ ਦੇ ਅਧਿਆਪਕਾਂ ਦੀ ਲਗਾਈ ਕਾਰਜਸ਼ਾਲਾ
ਸਿੱਖ ਧਰਮ ਤੇ ਵਿਰਸੇ ਨੂੰ ਬਚਾਉਣ ਅਤੇ ਅੱਗੇ ਲਿਜਾਣ ਦਾ ਮਾਧਿਅਮ ਹੈ ਪੰਜਾਬੀ ਭਾਸ਼ਾ – ਜੀ.ਕੇ ਨਵੀਂ ਦਿੱਲੀ, 11 ਅਗਸਤ (ਪੰਜਾਬ ਪੋਸਟ ਬਿਊਰੋ) – ਸੀ.ਬੀ.ਐਸ.ਈ ਵੱਲੋਂ ਪੰਜਾਬੀ ਭਾਸ਼ਾ ਦੇ ਨੌਵੀਂ ਅਤੇ ਦਸਵੀਂ ਜਮਾਤ ਦੇ ਨਵੇਂ ਬਣਾਏ ਗਏ ਸਿਲੇਬਸ ਦੀ ਜਾਣਕਾਰੀ ਟੀ.ਜੀ.ਟੀ ਪੰਜਾਬੀ ਅਧਿਆਪਕਾਂ ਨੂੰ ਦੇਣ ਲਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਾਰਜਸ਼ਾਲਾ ਲਗਾਈ ਗਈ। ਦਿੱਲੀ ਕਮੇਟੀ ਦੀ ਪੰਜਾਬੀ ਵਿਕਾਸ …
Read More »ਗੁਰੂ ਸਾਹਿਬ ਨੇ ਰਹੱਸਵਾਦ ਅਤੇ ਅੰਧਵਿਸ਼ਵਾਸ ਨੂੰ ਛੱਡ ਕੇ ਅਧਿਆਤਮਵਾਦ ਵੱਲ ਤੋਰਿਆ
`ਅਜੋਕੇ ਯੁਗ ਵਿਚ ਗੁਰੂ ਨਾਨਕ ਨੂੰ ਸਮਝਣ ਦੀ ਲੋੜ` ਵਿਸ਼ੇ ’ਤੇ ਵਿਦਿਵਾਨਾਂ ਨੇ ਵਿਚਾਰ ਰੱਖੇ ਨਵੀਂ ਦਿੱਲੀ, 11 ਅਗਸਤ (ਪੰਜਾਬ ਪੋਸਟ ਬਿਊਰੋ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਖੋਜ ਅਦਾਰੇ ‘ਇੰਟਰਨੈਸ਼ਨਲ ਸੈਂਟਰ ਫ਼ਾਰ ਸਿੱਖ ਸਟੱਡੀਜ਼’ ਵੱਲੋਂ ਸਿੱਖ ਵਿਚਾਰਧਾਰਾ ਨਾਲ ਸਬੰਧਿਤ ਮਹੀਨਾਵਾਰੀ ਸੈਮੀਨਾਰ ਆਯੋਜਿਤ ਕੀਤੇ ਜਾਂਦੇ ਹਨ।ਸਿੱਖੀ ਦੇ ਸਮੁੱਚੇ ਸੰਕਲਪ ਨੂੰ ਸਮਰਪਿਤ ਉਕਤ ਲੜੀਵਾਰ ਲੈਕਚਰਾਂ ਦੀ ਕੜੀ ਵਿਚ ਦੇਸ਼ਾਂ-ਵਿਦੇਸ਼ਾਂ ਤੋਂ …
Read More »ਪੰਜਾਬੀ ਭਾਸ਼ਾ ਨੂੰ ਬਚਾਉਣ ਲਈ ਹਾਈ ਕੋਰਟ ਪੁੱਜੀ ਦਿੱਲੀ ਕਮੇਟੀ
ਮਾਮਲਾ ਤਿੰਨ ਭਾਸ਼ਾ ਫਾਰਮੂਲੇ ਦੀ ਅਨਦੇਖੀ ਦਾ ਨਵੀਂ ਦਿੱਲੀ, 8 ਅਗਸਤ (ਪੰਜਾਬ ਪੋਸਟ ਬਿਊਰੋ) – ਦਿੱਲੀ ਦੇ ਸਕਰਾਰੀ ਸਕੂਲਾਂ ਵਿਚ ਪੰਜਾਬੀ ਭਾਸ਼ਾ ਨਾਲ ਕੀਤੇ ਜਾ ਰਹੇ ਮਤਰੇਏ ਵਿਵਹਾਰ ’ਤੇ ਦਿੱਲੀ ਹਾਈ ਕੋਰਟ ਨੇ ਸਖ਼ਤ ਰੁਖ ਅਖਤਿਆਰ ਕਰ ਲਿਆ ਹੈ।ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ ਵੱਲੋਂ ਪੰਜਾਬੀ ਭਾਸ਼ਾ ਦੀ ਬਦਹਾਲੀ ਦੇ ਖਿਲਾਫ਼ ਦਿੱਲੀ ਹਾਈ ਕੋਰਟ ’ਚ ਦਾਇਰ …
Read More »ਮੌਤ ਦੇ ਮੂੰਹ ਜਾ ਪਏ ਤਿੰਨ ਸੀਵਰੇਜ ਵਰਕਰਾਂ ਦੇ ਪਰਿਵਾਰਾਂ ਨੂੰ ਸਿਰਸਾ ਦੇਣਗੇ ਇੱਕ ਇੱਕ ਲੱਖ
ਨਵੀਂ ਦਿੱਲੀ, 7 ਅਗਸਤ (ਪੰਜਾਬ ਪੋਸਟ ਬਿਊਰੋ) – ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਗਠਜੋੜ ਦੇ ਵਿਧਾਇਕ ਸ੍ਰੀ ਮਨਜਿੰਦਰ ਸਿੰਘ ਸਿਰਸਾ ਨੇ ਸ਼ਹਿਰ ਵਿਚ ਸੀਵਰੇਜ਼ ਲਾਈਨ ਸਾਫ ਕਰਦਿਆਂ ਮੌਤ ਦੇ ਮੂੰਹ ਵਿਚ ਜਾ ਪਏ ਤਿੰਨ ਸੀਵਰੇਜ ਵਰਕਰਾਂ ਦੇ ਪਰਿਵਾਰਾਂ ਨੂੰ ਆਪਣੀ ਵਿਧਾਇਕ ਦੀ ਤਨਖਾਹ ਵਿਚੋਂ ਇੱਕ ਇੱਕ ਲੱਖ ਦੇਣ ਦਾ ਐਲਾਨ ਕੀਤਾ ਹੈ।ਸਿਰਸਾ ਨੇ ਕਿਹਾ ਕਿ ਉਹਨਾਂ ਨੂੰ ਇਹ …
Read More »103 ਵਰ੍ਹਿਆਂ ਦੀ ਵਿਧਵਾ ਸ਼੍ਰੀਮਤੀ ਸ਼ਰਬਤੀ ਦੇਵੀ ਨੇ ਪ੍ਰਧਾਨ ਮੰਤਰੀ ਨੂੰ ਰੱਖੜੀ ਬੰਨੀ
ਨਵੀਂ ਦਿੱਲੀ, 7 ਅਗਸਤ (ਪੰਜਾਬ ਪੋਸਟ ਬਿਊਰੋ) – ਇਕ ਸੌ ਤਿੰਨ (103) ਵਰ੍ਹਿਆਂ ਦੀ ਵਿਧਵਾ ਸ਼੍ਰੀਮਤੀ ਸ਼ਰਬਤੀ ਦੇਵੀ ਨੇ ਅੱਜ ਰੱਖੜੀ ਦੇ ਮੌਕੇ `ਤੇ ਪ੍ਰਧਾਨ ਮੰਤਰੀ ਨਿਵਾਸ ਜਾ ਕੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਗੁੱਟ `ਤੇ ਰੱਖੜੀ ਬੰਨ੍ਹੀ।ਸ਼੍ਰੀਮਤੀ ਸ਼ਰਬਤੀ ਦੇਵੀ ਦੇ ਭਰਾ ਦਾ 50 ਸਾਲ ਪਹਿਲਾਂ ਦਿਹਾਂਤ ਹੋ ਗਿਆ ਸੀ ਅਤੇ ਉਹ ਉਸ ਨੂੰ ਬਹੁਤ ਯਾਦ ਕਰਦੀ ਸੀ, ਖਾਸ …
Read More »ਬੱਚੀਆਂ ਨੇ ਪ੍ਰਧਾਨ ਮੰਤਰੀ ਨੂੰ ਰੱਖੜੀ ਬੰਨ੍ਹੀ
ਨਵੀਂ ਦਿੱਲੀ, 7 ਅਗਸਤ (ਪੰਜਾਬ ਪੋਸਟ ਬਿਊਰੋ) – ਬੱਚੀਆਂ ਨੇ ਅੱਜ ਪ੍ਰਧਾਨ ਮੰਤਰੀ ਨਿਵਾਸ ਵਿਖੇ ਪਹੁੰਚ ਕੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ ਗੁੱਟ `ਤੇ ਰੱਖੜੀ ਬੰਨ੍ਹੀ।ਪ੍ਰਧਾਨ ਮੰਤਰੀ ਨੇ ਬੱਚਿਆਂ ਨੂੰ ਅਸ਼ੀਰਵਾਦ ਦਿੱਤਾ ਅਤੇ ਸ਼ੁਭ ਇੱਛਾਵਾਂ ਭੇਂਟ ਦਿੱਤੀਆਂ।
Read More »ਔਰਤਾਂ ਨੇ ਪ੍ਰਧਾਨ ਮੰਤਰੀ ਦੇ ਗੁੱਟ `ਤੇ ਬੰਨ੍ਹੀ ਰੱਖੜੀ
ਨਵੀਂ ਦਿੱਲੀ, 7 ਅਗਸਤ (ਪੰਜਾਬ ਪੋਸਟ ਬਿਊਰੋ) – ਸਮਾਜ ਦੇ ਵੱਖ ਵੱਖ ਵਰਗਾਂ ਤੋਂ ਆਈਆਂ ਔਰਤਾਂ ਨੇ ਅੱਜ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨਾਲ ਰੱਖੜੀ ਦੇ ਮੌਕੇ `ਤੇ ਉਨ੍ਹਾਂ ਦੇ ਨਿਵਾਸ ਵਿਖੇ ਮੁਲਾਕਾਤ ਕੀਤੀ।ਉਨ੍ਹਾਂ ਨੇ ਪ੍ਰਧਾਨ ਮੰਤਰੀ ਦੇ ਗੁੱਟ `ਤੇ ਰੱਖੜੀ ਬੰਨ੍ਹੀ।ਪ੍ਰਧਾਨ ਮੰਤਰੀ ਨੇ ਸਭ ਨੂੰ ਸ਼ੁਭ ਇੱਛਾਵਾਂ ਭੇਂਟ ਦਿੱਤੀਆਂ।
Read More »