Wednesday, December 4, 2024

ਪੰਜਾਬ

ਨਗਰ ਕੌਂਸਲ ਪ੍ਰਧਾਨ ਸ੍ਰੀਮਤੀ ਬਰਾੜ ਨੇ ਸੂੂਬਾ ਪ੍ਰਧਾਨ ਬਣੇ ਅਮਨ ਅਰੋੜਾ ਮੂੰਹ ਮਿੱਠਾ ਕਰਵਾਇਆ

ਸੰਗਰੂਰ, 28 ਨਵੰਬਰ (ਜਗਸੀਰ ਲੌਂਗੋਵਾਲ) – ਕੈਬਨਿਟ ਮੰਤਰੀ ਪੰਜਾਬ ਅਮਨ ਅਰੋੜਾ ਦੇ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਬਣਾਏ ਜਾਣ ਤੋਂ ਬਾਅਦ ਲੌਂਗੋਵਾਲ ਵਿਖੇ ਪੁੱਜਣ ‘ਤੇ ਨਗਰ ਕੌਂਸਲ ਦੇ ਪ੍ਰਧਾਨ ਸ੍ਰੀਮਤੀ ਪਰਮਿੰਦਰ ਕੌਰ ਬਰਾੜ ਉਹਨਾਂ ਦਾ ਮੂੰਹ ਮਿੱਠਾ ਕਰਵਾਉਂਦੇ ਹੋਏ।ਇਸ ਮੌਕੇ ਆਪ ਦੇ ਸੀਨੀਅਰ ਆਗੂ ਕਮਲ ਬਰਾੜ, ਸਿਸ਼ਨਪਾਲ ਗਰਗ, ਰਾਜ ਸਿੰਘ ਰਾਜੂ ਆਦਿ ਵੀ ਮੌਜ਼ੂਦ ਸਨ।

Read More »

ਅਕਾਲ ਅਕੈਡਮੀ ਦੇ ਵਿਦਿਆਰਥੀ ਰਾਜ ਪੱਧਰੀ ਗਤਕਾ ਮੁਕਾਬਲੇ ‘ਚ ਅਵਲ

ਸੰਗਰੂਰ, 28 ਨਵੰਬਰ (ਜਗਸੀਰ ਸਿੰਘ) – ਬੜੂ ਸਾਹਿਬ ਦੇ ਅਦਾਰੇ ਅਕਾਲ ਅਕੈਡਮੀ ਥੇਹ ਕਲੰਦਰ ਦੇ ਬੱਚਿਆਂ ਨੇ ਰਾਜ-ਪੱਧਰੀ ਗਤਕਾ ਮੁਕਾਬਲੇ ਵਿੱਚ ਮੱਲ੍ਹਾਂ ਮਾਰੀਆਂ ਹਨ।ਪ੍ਰਿੰਸੀਪਲ ਗੁਰਜੀਤ ਕੌਰ ਨੇ ਗੱਲਬਾਤ ਦੌਰਾਨ ਦੱਸਿਆ ਕਿ ਗਤਕਾ ਕੋਚ ਕਰਮਪਾਲ ਸਿੰਘ ਦੁਆਰਾ ਬੱਚਿਆਂ ਨੂੰ ਸਿਖਲਾਈ ਦਿੱਤੀ ਜਾ ਰਹੀ ਹੈ ਅਤੇ ਇਹ ਮੁਕਾਬਲੇ 68ਵੀਆਂ ਪੰਜਾਬ ਰਾਜ ਅੰਤਰ-ਜ਼ਿਲ੍ਹਾ ਸਕੂਲ ਖੇਡਾਂ ਗਤਕਾ ਅੰਡਰ 17-19 ਲੜਕੇ/ਲੜਕੀਆਂ 21 ਨਵੰਬਰ 2024 ਤੋਂ …

Read More »

ਖਾਲਸਾ ਕਾਲਜ ਵਿਖੇ ਨਵੀਂ ਸਿੱਖਿਆ ਨੀਤੀ ’ਤੇ ਵਿਸ਼ੇਸ ਸੈਮੀਨਾਰ ਕਰਵਾਇਆ

ਅੰਮ੍ਰਿਤਸਰ, 28 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਅੰਗਰੇਜ਼ੀ ਵਿਭਾਗ ਵਲੋਂ ਆਈ.ਆਈ.ਸੀ (ਇੰਸਟੀਟਿਊਸ਼ਨ ਇਨੋਵੇਸ਼ਨ ਕਾਊਸਿਲ) ਦੇ ਸਹਿਯੋਗ ਨਾਲ ਨਵੀਨ ਸਿੱਖਿਆ ਨੀਤੀ (ਐਨ.ਈ.ਪੀ) ਤੋਂ ਵਿਦਿਆਰਥੀਆਂ ਨੂੰ ਜਾਣੂ ਕਰਵਾਉਣ ਲਈ ਬੀਤੇ ਦਿਨੀਂ ਸੈਮੀਨਾਰ ਕਰਵਾਇਆ ਗਿਆ।ਜਿਸ ਵਿੱਚ ਕਾਲਜ ਦੇ ਕਾਰਜ਼ਕਾਰੀ ਪ੍ਰਿੰਸੀਪਲ ਡਾ. ਅਰਵਿੰਦਰ ਕੌਰ ਕਾਹਲੋਂ ਨੇ ਮੁੱਖ ਮਹਿਮਾਨ ਅਤੇ ਡਾ. ਤਮਿੰਦਰ ਸਿੰਘ ਭਾਟੀਆ ਅਤੇ ਇੰਸਟੀਚਿਊਸ਼ਨ ਇਨੋਵੇਸ਼ਨ ਕਾਊਸਿਲ ਪ੍ਰਧਾਨ ਡਾ. ਗੁਰਸ਼ਰਨ ਕੌਰ …

Read More »

ਪ੍ਰੀਤ ਸਾਹਿਤ ਸਦਨ ਲੁਧਿਆਣਾ ਦੀ ਮਹੀਨਾਵਾਰ ਮੀਟਿੰਗ `ਚ ਕਵੀਆਂ ਨੇ ਬੰਨ੍ਹਿਆ ਰੰਗ

ਮੁੱਖ ਮਹਿਮਾਨ ਵਜੋਂ ਪਹੁੰਚੇ ਗ਼ਜ਼ਲਗੋ ਹਰਦੀਪ ਸਿੰਘ ਬਿਰਦੀ ਲੁਧਿਆਣਾ, 28 ਨਵੰਬਰ (ਬਿਰਦੀ) – ਬੀਤੇ ਐਤਵਾਰ ਨੂੰ ਪ੍ਰੀਤ ਸਾਹਿਤ ਸਦਨ ਲੁਧਿਆਣਾ ਵਿਖੇ ਮਹੀਨਾਵਾਰ ਸਾਹਿਤਕ ਮੀਟਿੰਗ ਹੋਈ, ਜਿਸ ਦੀ ਪ੍ਰਧਾਨਗੀ ਸਾਹਿਤਕਾਰ ਦਰਸ਼ਨ ਬੋਪਾਰਾਏ ਨੇ ਕੀਤੀ।ਮੁੱਖ ਮਹਿਮਾਨ ਵਜੋਂ ਲੁਧਿਆਣਾ ਦੇ ਉੱਘੇ ਗ਼ਜ਼ਲਗੋ ਸਰਦਾਰ ਹਰਦੀਪ ਸਿੰਘ ਬਿਰਦੀ ਪਹੁੰਚੇ।ਸਮਾਗਮ ਦੇ ਸ਼ੁਰੂ ਵਿੱਚ, ਦੋ ਕਿਤਾਬਾਂ ਲੋਕ ਅਰਪਣ ਕੀਤੀਆਂ ਗਈਆਂ, ਜਿਨ੍ਹਾਂ ਵਿੱਚ ਪਹਿਲੀ ਕਿਤਾਬ ਬਲਵਿੰਦਰ ਸਿੰਘ ਧਾਲੀਵਾਲ …

Read More »

ਸਮਾਜਸੇਵੀ ਨੀਰਜ ਸਿਹਾਲਾ ਦੇ ਜਨਮ ਦਿਨ ‘ਤੇ ਖੂਨਦਾਨ ਕੈਂਪ ‘ਚ ਪੁੱਜੇ ਵਿਧਾਇਕ ਦਿਆਲਪੁਰਾ

ਸਮਰਾਲਾ, 28 ਅਪ੍ਰੈਲ (ਇੰਦਰਜੀਤ ਸਿੰਘ ਕੰਗ) – ਸਮਰਾਲਾ ਦੇ ਸਮਾਜਸੇਵੀ ਨੀਰਜ ਸਿਹਾਲਾ ਨੇ ਆਪਣਾ ਜਨਮ ਦਿਨ ਖੂਨਦਾਨ ਕੈਂਪ ਦਾ ਆਯੋਜਨ ਕਰਕੇ ਮਨਾਇਆ।ਰੈਨਬੋ ਗਾਰਮੈਂਟ ਸਮਰਾਲਾ ਵਿਖੇ ਲਗਾਏ ਗਏ ਖੂਨਦਾਨ ਕੈਂਪ ਦਾ ਉਦਘਾਟਨ ਰੂਪਮ ਗੰਭੀਰ ਦੁਆਰਾ ਆਪਣੇ ਕਰ ਕਮਲਾਂ ਨਾਲ ਕੀਤਾ।ਖੂਨਦਾਨ ਕਰਨ ਲਈ ਨੌਜਵਾਨਾਂ ਵਿੱਚ ਕਾਫੀ ਉਤਸ਼ਾਹ ਦੇਖਣ ਨੂੰ ਮਿਲਿਆ, ਜਿਸ ਦੇ ਫਲਸਰੂਪ 52 ਯੂਨਿਟ ਖੂਨ ਇਕੱਤਰ ਹੋਇਆ।ਕਰਨ ਹਸਪਤਾਲ ਸਮਰਾਲਾ ਤੋਂ ਡਾਕਟਰਾਂ …

Read More »

ਐਡਵੋਕੇਟ ਧਾਮੀ ਵਲੋਂ ਸੁਪਰੀਮ ਕੋਰਟ ਦੇ ਸੇਵਾ ਮੁਕਤ ਜੱਜ ਕੁਲਦੀਪ ਸਿੰਘ ਦੇ ਚਲਾਣੇ ’ਤੇ ਦੁੱਖ ਪ੍ਰਗਟ

ਅੰਮ੍ਰਿਤਸਰ, 28 ਨਵੰਬਰ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸੁਪਰੀਮ ਕੋਰਟ ਦੇ ਸੇਵਾ ਮੁਕਤ ਜੱਜ ਕੁਲਦੀਪ ਸਿੰਘ ਦੇ ਅਕਾਲ ਚਲਾਣੇ’ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।ਐਡਵੋਕੇਟ ਧਾਮੀ ਨੇ ਕਿਹਾ ਕਿ ਜਸਟਿਸ ਸ. ਕੁਲਦੀਪ ਸਿੰਘ ਇਮਾਨਦਾਰ ਅਤੇ ਮਨੁੱਖਤਾ ਪ੍ਰਤੀ ਹਮਦਰਦੀ ਭਰੀ ਸੋਚ ਰੱਖਣ ਵਾਲੇ ਇਨਸਾਨ ਸਨ, ਜਿਨ੍ਹਾਂ ਵੱਲੋਂ ਸੁਪਰੀਮ ਕੋਰਟ ਦੇ ਬਤੌਰ ਜੱਜ …

Read More »

ਖਾਲਸਾ ਕਾਲਜ ਵਿਖੇ ਰੈਡ ਰਿਬਨ ਕਲੱਬ ਅਤੇ ਜੈਂਡਰ ਚੈਂਪੀਅਨਜ਼ ਕਲੱਬ ਵਲੋਂ ਸੈਮੀਨਾਰ

ਅੰਮ੍ਰਿਤਸਰ, 27 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਰੈਡ ਰਿਬਨ ਕਲਬ ਅਤੇ ਜੈਂਡਰ ਚੈਂਪੀਅਨਜ਼ ਕਲੱਬ ਵੱਲੋਂ ‘ਸਾਹਿਤ ਉਤਸਵ ਪੁਸਤਕ ਮੇਲੇ’ ਦੌਰਾਨ ‘ਸੈਮੀਨਾਰ-ਕਮ-ਸਮਾਜਿਕ-ਜਾਗਰੂਕਤਾ ਮੁਹਿੰਮ’ ਤਹਿਤ ਪ੍ਰੋਗਰਾਮ ਕਰਵਾਇਆ ਗਿਆ।ਕਾਲਜ ਦੇ ਕਾਰਜ਼ਕਾਰੀ ਪ੍ਰਿੰਸੀਪਲ ਡਾ. ਤਮਿੰਦਰ ਸਿੰਘ ਭਾਟੀਆ ਦੇ ਸਹਿਯੋਗ ਨਾਲ ਉਲੀਕੀ ਜਾਗਰੂਕਤਾ ਮੁਹਿੰਮ ਮੌਕੇ ਮੁੱਖ ਮਹਿਮਾਨ ਵਜੋਂ ਵਰਲਡ ਕੈਂਸਰ ਕੇਅਰ ਸੁਸਾਇਟੀ ਚੇਅਰਮੈਨ ਅਤੇ ਗਲੋਬਲ ਅੰਬੈਸਡਰ ਕੁਲਵੰਤ ਸਿੰਘ ਧਾਲੀਵਾਲ ਨੇ ਸ਼ਿਰਕਤ ਕੀਤੀ।ਵਿਦਿਆਰਥੀਆਂ …

Read More »

ਖ਼ਾਲਸਾ ਕਾਲਜ ਵਿਖੇ ਕਿੱਤਾ ਮੁਖੀ ਟ੍ਰੇਨਿੰਗ ’ਚ ਵਿਦਿਆਰਥੀਆਂ ਨੇ ਲਿਆ ਹਿੱਸਾ

ਅੰਮ੍ਰਿਤਸਰ, 27 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਫੂਡ ਸਾਇੰਸ ਅਤੇ ਟੈਕਨੋਲਾਜੀ ਵਿਭਾਗ ਦੀ ਇਕ ਰੋਜ਼ਾ ਕਿੱਤਾ ਮੁਖੀ ਟ੍ਰੇਨਿੰਗ ’ਚ ਸ.ਸ.ਸ ਸਕਲ ਜਬੋਵਾਲ ਦੇ ਲਗਭਗ 60 ਵਿਦਿਆਰਥੀਆਂ ਨੇ ਅਧਿਆਪਕਾਂ ਸਮੇਤ ਭਾਗ ਲਿਆ।ਇਹ ਪ੍ਰੋਗਰਾਮ ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਡਾ: ਤਮਿੰਦਰ ਸਿੰਘ ਭਾਟੀਆ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਹੋਇਆ ਅਤੇ ਸਕਿੱਲ ਡਿਵੈਲਪਮੈਂਟ ਸੈਂਟਰ ਦੇ ਡਾਇਰੈਕਟਰ ਡਾ: ਐਮ.ਐਸ ਬਤਰਾ ਨੇ ਵਿਦਿਆਰਥੀਆਂ ਅਤੇ …

Read More »

ਖਾਲਸਾ ਕਾਲਜ ਵਿਖੇ 2 ਰੋਜ਼ਾ ‘ਮੈਡੀਕਲ ਆਰਥਰੋਪੋਡੋਲੋਜੀ ਦੀ ਅੰਤਰਰਾਸ਼ਟਰੀ ਕਾਨਫ਼ਰੰਸ’ ਕਰਵਾਈ

ਅੰਮ੍ਰਿਤਸਰ, 27 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਜ਼ੂਲੋਜੀ ਵਿਭਾਗ ਵੱਲੋਂ ਸੋਸਾਇਟੀ ਆਫ਼ ਮੈਡੀਕਲ ਆਰਥਰੋਪੋਡੋਲੋਜੀ ਦੇ ਸਹਿਯੋਗ ਨਾਲ ਮਲੇਰੀਆ ਅਤੇ ਹੋਰ ਵੈਕਟਰ-ਬੋਰਨ ਅਤੇ ਜ਼ੂਨੋਟਿਕ ਬਿਮਾਰੀਆਂ: ਜਨਤਕ ਅਤੇ ਵੈਟਰਨਰੀ ਸਿਹਤ ’ਚ ਮੌਜੂਦਾ ਚੁਣੌਤੀਆਂ ਅਤੇ ਮੌਕਿਆਂ ਬਾਰੇ 2 ਰੋਜ਼ਾ ‘ਮੈਡੀਕਲ ਆਰਥਰੋਪੋਡੋਲੋਜੀ ਦੀ ਅੰਤਰਰਾਸ਼ਟਰੀ ਕਾਨਫ਼ਰੰਸ’ ਕਰਵਾਈ ਗਈ। ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਡਾ. ਤਮਿੰਦਰ ਸਿੰਘ ਭਾਟੀਆ ਦੀ ਅਗਵਾਈ ‘ਚ ਕਰਵਾਈ ਇਸ ਕਾਨਫਰੰਸ …

Read More »

ਪੋਸਟਰ ਬਣਾਉਣ ਦੇ ਮੁਕਾਬਲੇ ‘ਚ ਯੂਨੀਵਰਸਿਟੀ ਪੱਧਰ ‘ਤੇ ਐਸ.ਡੀ ਕਾਲਜ ਦਾ ਤੀਸਰਾ ਸਥਾਨ

ਸੰਗਰੂਰ, 27 ਨਵੰਬਰ (ਜਗਸੀਰ ਲੌਂਗੋਵਾਲ) – ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਰੁੱਖ ਦਿਵਸ ਮਨਾਉਂਦੇ ਹੋਏ ਕਲਾ ਮੁਕਾਬਲੇ ਅਤੇ ਵੱਖ-ਵੱਖ ਪ੍ਰਤੀਯੋਗਤਾਵਾਂ ਦਾ ਆਯੋਜਨ ਕੀਤਾ ਗਿਆ।ਐਸ.ਡੀ ਕਾਲਜ ਆਫ ਐਜੂਕੇਸ਼ਨ ਬਰਨਾਲਾ ਦੇ ਈਕੋ ਕਲੱਬ ਅਧੀਨ ਬੀ.ਐਡ ਵਿਦਿਆਰਥਣ ਸ਼੍ਰੀਮਤੀ ਰਾਜਨਪ੍ਰੀਤ ਕੌਰ ਨੇ ਪੋਸਟਰ ਬਣਾਉਣ ਦੀ ਪ੍ਰਤੀਯੋਗਤਾ ਵਿੱਚ ਹਿੱਸਾ ਲਿਆ ਅਤੇ ਯੂਨੀਵਰਸਿਟੀ ਪੱਧਰ ’ਤੇ ਤੀਸਰਾ ਸਥਾਨ ਪ੍ਰਾਪਤ ਕੀਤਾ।ਅੰਤਰਰਾਸ਼ਟਰੀ ੂਸੈਮੀਨਾਰ ਤੋਂ ਪਹਿਲਾਂ ਇਕ ਸਮਾਰੋਹ ਦੌਰਾਨ, ਉਹਨਾਂ ਨੂੰ …

Read More »