Wednesday, December 31, 2025

ਪੰਜਾਬੀ ਖ਼ਬਰਾਂ

ਅੱਤ ਦੀ ਪੈ ਰਹੀ ਗਰਮੀ ਵਿੱਚ ਸਕੂਲ ਦੇ ਬੱਚਿਆਂ ਦਾ ਹੋਇਆ ਬੁਰਾ ਹਾਲ

48 ਡਿਗਰੀ ਪਾਰੇ ਵਿਚ ਵੀ ਜਾ ਰਹੇ ਹਨ ਬੱਚੇ ਸਕੂਲ ਅੰਮ੍ਰਿਤਸਰ, 6 ਜੂਨ (ਮਨਪ੍ਰੀਤ ਸਿੰਘ ਮੱਲੀ)-ਇਕ ਪਾਸੇ ਤਾਂ ਪੈ ਰਹੀ ਅੱਤ ਦੀ ਗਰਮੀ ਨੇ ਲੋਕਾਂ ਦਾ ਜਿਉਣਾ ਬੇਹਾਲ ਕੀਤਾ ਹੋਇਆ ਹੈ, ਉਸ ਉਪਰੋ ਬਿਜਲੀ ਦੇ ਲੱਗ ਰਹੇ ਹਨ ਭਾਰੀ ਕੱਟ।ਜਿਆਦਾ ਗਰਮੀ ਪੈਣ ਕਾਰਨ ਕਈ ਲੋਕਾਂ ਦੀਆਂ ਮੌਤਾਂ ਵੀ ਹੋ ਚੁਕੀਆਂ ਹਨ।ਲੇਕਿਨ ਸਭ ਤੋਂ ਜਿਆਦਾ ਮੁਸ਼ਕਲ ਵਿਦਿਆਰਥੀਆਂ ਨੂੰ ਪੇਸ਼ ਆ ਰਹੀ …

Read More »

ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਵਿੱਦਿਅਕ ਅਦਾਰਿਆ ‘ਚ ਦਾਖਲਾ ਸ਼ੁਰੂ

ਅੰਮ੍ਰਿਤਸਰ, 6 ਜੂਨ (ਪ੍ਰੀਤਮ ਸਿੰਘ)- ਖਾਲਸਾ ਕਾਲਜ ਗਵਰਨਿੰਗ ਕੌਂਸਲ ਨੇ ਵਿੱਦਿਅਕ ਸੈਸ਼ਨ 2014-15 ਦੀ ‘ਦਾਖਲਾ ਸੂਚੀ’ ਜਾਰੀ ਕਰਦੇ ਹੋਏ ਆਪਣੇ ਸਾਰੇ ਕਾਲਜਾਂ ਅਤੇ ਸਕੂਲਾਂ ‘ਚ ਦਾਖਲਾ ਲੈਣ ਲਈ ਸੂਚਨਾਵਾਂ ਮੁਹੱਈਆ ਕੀਤੀਆਂ ਹਨ। ਕੌਂਸਲ ਦੇ ਅਧੀਨ ਇਤਿਹਾਸਿਕ ਖਾਲਸਾ ਕਾਲਜ ‘ਚ ਗ੍ਰੇਜ਼ੂਏਟ ਅਤੇ ਪੋਸਟ ਗ੍ਰੈਜ਼ੂਏਟ ਸਾਰੀਆਂ ਕਲਾਸਾਂ ਲਈ ਦਾਖਲਾ ਜਾਰੀ ਹੈ। ਕਾਲਜ ‘ਚ ਵਿਸ਼ੇਸ਼ ਵਿਸ਼ੇ ਬੀ. ਐੱਸ. ਸੀ. (ਐਗਰੀਕਲਚਰ) ਦੇ ਲਈ ਦਾਖਲਾ …

Read More »

ਸ੍ਰੀ ਗੁਰੂ ਹਰਿਕ੍ਰਿਸ਼ਨ ਸੀ: ਸੈ: ਸਕੂਲ ਜੀ. ਟੀ. ਰੋਡ ਦੇ ਕਰਮਚਾਰੀ ਸੇਵਾ ਮੁਕਤ

ਅੰਮ੍ਰਿਤਸਰ, 6 ਜੂਨ (ਜਗਦੀਪ ਸਿੰਘ ਸੱਗੂ)- ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੀ ਸਰਪ੍ਰਸਤੀ ਅਧੀਨ ਚਲਾਏ ਜਾ ਰਹੇ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜੀ. ਟੀ ਰੋਡ ਵਿਖੇ  ਸ੍ਰ. ਹਰਬੰਸ ਸਿੰਘ 25 ਸਾਲ ਬਤੌਰ ਅਸਟੇਟ ਸੁਪਰਵਾਈਜ਼ਰ ਅਤੇ ਸ੍ਰ. ਗੁਰਮੀਤ ਸਿੰਘ ੨੦ ਸਾਲ ਬਤੌਰ ਸੁਪਰੀਟੈਂਡੈਂਟ ਦੀ ਸੇਵਾ ਨਿਭਾਉਣ ਉਪਰੰਤ ਸੇਵਾਮੁਕਤ ਹੋਏ। ਇਸ ਮੌਕੇ ਤੇ ਸਕੂਲ ਦਫਤਰ ਵੱਲੋਂ ਇੱਕ ਵਿਦਾਇਗੀ ਸਮਾਰੋਹ ਦਾ …

Read More »

ਅਜੀਤ ਵਿਦਿਆਲਿਆ ਸਕੂਲ ਦੇ ਬੱਚਿਆਂ ਵਲੋਂ ਬਾਲ ਸਭਾ ਅਯੋਜਿਤ

ਅੰਮ੍ਰਿਤਸਰ, 6 ਜੂਨ (ਗੁਰਪ੍ਰੀਤ ਸਿੰਘ)- ਸਥਾਨਕ ਅਜੀਤ ਵਿਦਿਆਲਿਆ ਸਕੂਲ ਵਿਖੇ ਪ੍ਰਾਇਮਰੀ ਵਿੰਗ ਦੇ ਬੱਚਿਆਂ ਦਾ ਗਰਮੀਆਂ ਦੇ ਮੌਸਮ ਦਾ ਉਤਸਵ (ਬਾਲ ਸਭਾ) ਦਾ ਅਯੋਜਨ ਕੀਤਾ ਗਿਆ। ਉਤਸਵ ਦੌਰਾਨ ਪਲੇਅ ਪੈਨ ਤੋਂ ਲੈ ਕੇ ਪੰਜਵੀਂ ਕਲਾਸ ਦੇ ਵਿਦਿਆਰਥੀਆਂ ਨੇ ਕ੍ਰਿਸ਼ਨ ਲੀਲਾ ਸਕਿਟ, ਗਿੱਧਾ ਅਤੇ ਭੰਗੜਾ ਆਦਿ ਵੰਨਗੀਆਂ ਪੇਸ਼ ਕੀਤੀਆਂ।ਇਸ ਮੌਕੇ ਸਕੂਲ ਪ੍ਰਿੰਸੀਪਲ ਰਮਾ ਮਹਾਜਨ ਨੇ ਬੱਚਿਆਂ ਵਲੋਂ ਪੇਸ਼ ਕੀਤੀਆਂ ਗਈਆਂ ਆਈਟਮਾਂ …

Read More »

ਸਫਲ ਰਿਹਾ ਜੂਨ 1984 ਦੇ ਘੱਲੂਘਾਰੇ ਨੂੰ ਸਮਰਪਿਤ ਸਿੱਖ ਪ੍ਰਭੂਸੱਤਾ ਮਾਰਚ

ਫੈਡਰੇਸ਼ਨ, ਆਈ.ਐਸ.ਓ., ਸੰਗਤਾਂ ਵੱਲੋਂ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਅੰਮ੍ਰਿਤਸਰ, 6 ਜੂਨ (ਸੁਖਬੀਰ ਸਿੰਘ)- ਜੂਨ 1984 ਘੱਲੂਘਾਰੇ ਨੂੰ ਸਮਰਪਿਤ ਅੱਜ ਸਿੱਖ ਪ੍ਰਭੂਸੱਤਾ ਮਾਰਚ ਸਫਲਤਾ ਪੂਰਵਕ ਸੰਪੰਨ ਹੋਇਆ। ਇਹ ਮਾਰਚ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਸ਼ਹੀਦ ਗੁਰਦੁਆਰਾ ਸ਼ਹੀਦਾਂ ਸਾਹਿਬ ਤੋਂ ਫੈਡਰੇਸ਼ਨ ਪ੍ਰਧਾਨ, ਕਰਨੈਲ ਸਿੰਘ ਪੀਰ ਮੁਹੰਮਦ, ਆਈ.ਐਸ.ਓ ਪ੍ਰਧਾਨ ਸੁਖਜਿੰਦਰ ਸਿੰਘ ਜੌੜਾ, ਸ਼ਹਿਰੀ ਪ੍ਰਧਾਨ ਕੰਵਰਬੀਰ ਸਿੰਘ ਅੰਮ੍ਰਿਤਸਰ ਦੀ ਅਗਵਾਈ ਹੇਠ ਰਵਾਨਾ ਹੋਇਆ ਤੇ …

Read More »

ਸੇਵਾ ਮੁਕਤੀ ਤੇ ਵਿਦਾਇਗੀ ਪਾਰਟੀ ਆਯੋਜਿਤ

ਬਟਾਲਾ, 6 ਜੂਨ (ਬਰਨਾਲ)- ਸਿਖਿਆ ਵਿਭਾਗ ਵਿਚ ਸੇਵਾ ਰਹੇ ਸ੍ਰੀ ਮਤੀ ਹਰਜੀਤ ਕੌਰ ਆਰਟ ਐਡ ਕਰਾਫਟ ਸਰਕਾਰੀ ਮਿਡਲ ਸਕੂਲ ਯਾਂਹਦ ਪੁਰ  (ਗੁਰਦਾਸਪੁਰ)ਨੂੰ ਬੀਤੇ ਦਿਨੀ ਇਕ ਪ੍ਰਭਾਵਸਾਲੀ ਵਿਦਾਇਗੀ ਪਾਰਟੀ ਦਿਤੀ ਗਈ , ਪਾਰਟੀ ਦੌਰਾਨ ਮੁਖ ਅਧਿਆਪਕ ਸ੍ਰੀ ਮਹਾਂਬੀਰ ਸਿੰਘ ਰੰਧਾਵਾ ਨੇ ਆਪਣੇ ਸੰਬੋਧਨ ਭਾਸਣ ਵਿਚ ਦੱਸਿਆ ਕਿ ਸ੍ਰੀ ਹਰਜੀਤ ਕੌਰ ਨੇ ਕਾਰਜ ਕਾਲ ਦੌਰਾਨ ਬੱਚਿਆਂ ਵਧੀਆਂ ਗਿਆਨ ਦਿਤਾ ਹੈ ਤੇ ਹਰ …

Read More »

ਮਨੋਹਰ ਵਾਟਿਕਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦਾ ਦਸਵੀਂ ਦਾ ਨਤੀਜਾ ਸੋ ਪ੍ਰਤੀਸ਼ਤ ਰਿਹਾ

ਜੰਡਿਆਲਾ ਗੁਰੂ, 6 ਜੂਨ (ਹਰਿੰਦਰਪਾਲ ਸਿੰਘ)-  ਸਥਾਨਕ ਮਨੋਹਰ ਵਾਟਿਕਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਜੰਡਿਆਲਾ ਗੁਰੂ ਦੇ ਦਸਵੀਂ ਜਮਾਤ ਦੇ ਬੱਚਿਆਂ ਦਾ ਨਤੀਜਾ ਸੋ ਪ੍ਰਤੀਸ਼ਤ ਰਿਹਾ।  ਸਾਰੇ ਵਿਦਿਆਰਥੀਆਂ ਨੇ ਪਹਿਲੇ ਦਰਜੇ ਵਿਚ ਮੈਟ੍ਰਿਕ ਪ੍ਰੀਖਿਆ ਪਾਸ ਕੀਤੀ । ਕੀਨੂ ਪ੍ਰਿਆ ਨੇ 650 ਵਿਚੋਂ 591 ਅੰਕ ਪ੍ਰਾਪਤ ਕਰਕੇ ਪੂਰੇ ਜੰਡਿਆਲਾ ਬਲਾਕ ਵਿਚੋਂ ਪਹਿਲਾਂ ਸਥਾਨ ਪ੍ਰਾਪਤ ਕੀਤਾ।  ਅਰਪਨਾ ਨਰੂਲਾ ਨੇ 582 ਅੰਕ, ਸੋਫੀਆ ਸ਼ਰਮਾ …

Read More »

ਤਰਨਤਾਰਨ ਬਾਈਪਾਸ ਵਿਖੇ ਛਬੀਲ ਅਤੇ ਲੰਗਰ ਲਗਾਏ ਗਏ

ਜੰਡਿਆਲਾ ਗੁਰੂ,  6 ਜੂਨ  (ਹਰਿੰਦਰਪਾਲ ਸਿੰਘ)-  ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਗੁਰਪੁਰਬ ਸਬੰਧੀ ਵਾਰਡ ਨੰਬਰ 14 ਦੇ ਮੁਹੱਲਾ ਨਿਵਾਸੀਆਂ ਵਲੋਂ ਛਬੀਲ ਅਤੇ ਲੰਗਰ ਲਗਾਏ ਗਏ।  ਛਬੀਲ ਤਰਨਤਾਰਨ ਬਾਈਪਾਸ ਹਰਜੀ ਟੈਲੀਕਾੱਮ ਦੇ ਬਾਹਰ ਲਗਾਈ ਗਈ।  ਸੇਵਾਦਾਰਾਂ ਵਿਚ ਮੁੱਖ ਤੋਰ ਤੇ ਸੁਖਜਿੰਦਰ ਸਿੰਘ ਗੋਲਡੀ, ਤਰਸੇਮ ਸਿੰਘ, ਸੁਖਵਿੰਦਰ ਸਿੰਘ, ਜਸਪਾਲ ਸਿੰਘ,  ਸੁਰਿੰਦਰ ਸਿੰਘ, ਹਰਜੀਵਨ ਸਿੰਘ, ਅੰਗਰੇਜ ਸਿੰਘ, ਬਲਵਿੰਦਰ ਸਿੰਘ …

Read More »

ਸਮਾਗਮ ਦੀ ਸਮਾਪਤੀ ਉਪਰੰਤ ਹੁੱਲੜਬਾਜੀ ਕਰਵਾਉਣ ਲਈ ਮਾਨ, ਅਜਨਾਲਾ ਤੇ ਹੋਰ ਲੋਕ ਮੁੱਖ ਜਿੰਮੇਵਾਰ – ਜਥੇ. ਅਵਤਾਰ ਸਿੰਘ

ਅੰਮ੍ਰਿਤਸਰ , 6 ਜੂਨ (ਗੁਰਪ੍ਰੀਤ ਸਿੰਘ)- 6ਜੂਨ 1984  ‘ਚ ਸਮੇਂ ਦੀ ਕੇਂਦਰ ਵਿੱਚਲੀ ਕਾਂਗਰਸ ਸਰਕਾਰ ਵੱਲੋਂ ਆਪਣੇ ਦੇਸ਼ ਦੀ ਫੌਜ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅਕਾਲ ਤਖਤ ਸਾਹਿਬ ਤੇ ਹੋਰ ਇਤਿਹਾਸਕ ਗੁਰਦੁਆਰਾ ਸਾਹਿਬਾਨ ਤੇ ਆਪਣੇ ਹੀ ਦੇਸ਼ ਦੀ ਫੌਜ ਕੋਲੋਂ ਹਮਲਾ ਕਰਵਾ ਕੇ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ ਮਨਾ ਰਹੀਆਂ ਸੰਗਤਾਂ ਨੂੰ ਸ਼ਹੀਦ ਕਰ ਦਿੱਤਾ ਸੀ। …

Read More »

ਸਮੇਂ ਦੀ ਕੇਂਦਰ ਸਰਕਾਰ ਨੇ ਸ੍ਰੀ ਹਰਿਮੰਦਰ ਸਾਹਿਬ ‘ਤੇ ਫੌਜੀ ਹਮਲਾ ਕਰਵਾਕੇ ਪੰਥ ਦੀ ਨਿਆਰੀ ਹਸਤੀ ਨੂੰ ਨੇਸਤੋ-ਨਾਬੂਦ ਕਰਨ ਦਾ ਕੋਝਾ ਯਤਨ ਕੀਤਾ – ਗਿ: ਗੁਰਬਚਨ ਸਿੰਘ

ਸ੍ਰੀ ਅਕਾਲ ਤਖਤ ਸਾਹਿਬ ਵਿਖੇ ਜੂਨ  ’84 ਦੇ ਸ਼ਹੀਦਾਂ ਨੂੰ ਸ਼ਰਧਾਜਲੀ ਭੇਟ ਅੰਮ੍ਰਿਤਸਰ, 6 ਜੂਨ- ( ਗੁਰਪ੍ਰੀਤ ਸਿੰਘ)- ਜੂਨ 1984’ਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅਕਾਲ ਤਖਤ ਸਾਹਿਬ ਤੇ ਹੋਰ ਇਤਿਹਾਸਕ ਅਸਥਾਨਾਂ ਤੇ ਸਮੇਂ ਦੀ ਕੇਂਦਰ ਸਰਕਾਰ ਵਲੋਂ ਆਪਣੇ ਹੀ ਦੇਸ਼ ਦੀ ਫੌਜ ਕੋਲੋਂ ਹਮਲਾ ਕਰਵਾ ਕੇ ਭਗਤੀ ਤੇ ਸ਼ਕਤੀ ਦੇ ਪ੍ਰਤੀਕ ਸ੍ਰੀ ਅਕਾਲ ਤਖਤ ਸਾਹਿਬ ਨੂੰ ਢਹਿ-ਢੇਰੀ ਕਰ ਦਿੱਤਾ …

Read More »