ਪਲ ਪਲ ਕਰਕੇ ਵਕਤ ਗਜ਼ਰਦਾ ਜਾਣਾ ਹੈ, ਯਾਦ ਤੇਰੀ ਨੇ ਸਦਾ ਹੀ ਤਾਜ਼ਾ ਰਹਿਣਾ ਹੈ। ਹਰ ਵੇਲੇ ਤਸਵੀਰ ਨੂੰ ਤੱਕਦਿਆਂ ਤੱਕਦਿਆਂ, ਐਵੇਂ ਦਿਲ ਨੂੰ ਹੌਲ ਤਾਂ ਪੈਂਦਾ ਰਹਿਣਾ ਹੈ। ਹੰਝੂ ਕਦੇ ਧਰਤ ‘ਤੇ ਡਿੱਗਣ, ਨਾ ਦਿੰਦਾ ਸੀ, ਹੁਣ ਚੁੱਪ ਕਰ ਜਾ ਕਿਸਨੇ ਮੈਨੂੰ ਕਹਿਣਾ ਹੈ। ਲੁੱਟ ਪੁੱਟ ਕੇ ਨੂਰ, ਹੁਸਨ ਦਾ ਨਾਲ ਲੈ ਗਿਆ, ਮੈਂ ਦਰਦਾਂ ਦਾ ਅਣਮੁੱਲਾ ਪਾਇਆ ਗਹਿਣਾ …
Read More »ਕਵਿਤਾਵਾਂ
ਧੁੱਪ ਜਾਂ ਚੁੱਪ
ਇਹ ਧੁੱਪ ਹੈ ਜਾਂ ਚੁੱਪ ਹੈ। ਰੱਬ ਦਾ ਕਹਿਰ ਕਹਾਂ, ਜਾਂ ਕਾਤਲ ਕੁੱਖ ਹੈ। ਚਾਰੇ ਪਾਸੇ ਹੀ ਉਜਾੜ ਹੈ, ਕਿਤੇ ਕਿਤੇ ਦਿਸਦਾ ਰੁੱਖ ਹੈ। ਇਸ ਭੀੜ ਵਿੱਚ ਉਦਾਸੀਆਂ, ਹਰ ਚਿਹਰੇ ‘ਤੇ ਦੁੱਖ ਹੈ। ਪਸ਼ੂਆਂ ਪੰਛੀਆਂ ਤੇ ਕਿੰਨਾ, ਜ਼ੁਲਮੀ ਹੋ ਗਿਆ ਮਨੁੱਖ ਹੈ। ਕੌਣ ਕਹਿੰਦਾ ਮੈਂ ਇਕੱਲਾ ਹਾਂ, ਮੇਰੇ ਨਾਲ ਮੇਰਾ ਦੁੱਖ-ਸੁੱਖ ਹੈ। ਗੁਰਪ੍ਰੀਤ ਮਾਨ …
Read More »ਵਿਸਾਖੀ ਦਾ ਗੀਤ
ਕਾਲਾ ਸੂਟ ਪਾਇਆ ਸਿਰ ਲਈ ਫੁਲਕਾਰੀ ਤੂੰ, ਸੋਹਣੀਏ ਵਿਸਾਖੀ ਦੀ ਕੀਤੀ ਖਿੱਚ ਕੇ ਤਿਆਰੀ ਤੂੰ। ਕਾਲਾ ਸੂਟ ਪਾਇਆ ਸਿਰ ਲਈ ਫੁਲਕਾਰੀ ਤੂੰ। ਸਾਰਿਆਂ ਦੇ ਦਿਲਾਂ ਨੂੰ ਜਾਂਦੀ ਖਿੱਚ ਪਾਉਂਦੀ ਨੀ, ਜਾਵੇਂ ਸਾਰਿਆਂ ਦੀਆਂ ਅੱਖਾਂ ਵਿੱਚ ਟਕਰਾਉਂਦੀ ਨੀ, ਲਗਦੀ ਸਭ ਨੂੰ ਰੱਜ ਕੇ ਪਿਆਰੀ ਤੂੰ। ਕਾਲਾ ਸੂਟ ਪਾਇਆ ……………….. ਲੁੱਟ ਲੈਣਾ ਮੇਲਾ ਤੂੰ ਇੱਕੋ ਮੁਸਕਾਨ ਨਾਲ, ਅੱਲੜੇ ਫਿਰੇ ਤੂੰ ਰੂਪ …
Read More »ਯਾਦ…
ਭਾਰਤ ਵਿੱਚ ਨਾ ਮਿਲਿਆ ਰੁਜ਼ਗਾਰ, ਜਾਣਾ ਪਿਆ ਦੇਸ਼ ਤੋਂ ਬਾਹਰ। ਦੇਖੇ ਸੁਪਨੇ ਹੋ ਗਏ ਚਕਨਾਚੂਰ, ਜਾਣਾ ਪਿਆ ਪਰਿਵਾਰ ਛੱਡਕੇ ਦੂਰ। ਦਿਨ ਰਾਤ ਦੀ ਇਥੇ ਹੈ ਕਮਾਈ, ਜਿੰਦ ਨਿਮਾਣੀ ਮੈਂ ਆਪ ਫਸਾਈ। ਘਰ ਦੀ ਮੈਨੂੰ ਯਾਦ ਨਿੱਤ ਆਵੇ, ਮਾਂ ਦੀ ਰੋਟੀ ਦਾ ਸਵਾਦ ਸਤਾਵੇ। ਢਿੱਡ ਪਿਛੇ ਹੋਇਆ ਹਾਂ ਮਜ਼ਬੂਰ, ਵਿਦੇਸ਼ ਆ ਤਾਹੀਓਂ ਬਣਿਆ ਮਜਦੂਰ । ਪਤਨੀ, ਬੱਚੇ, ਮਾਂ-ਪਿਓ ਛੱਡੇ, ਯਾਦ ਆਉਂਦੇ …
Read More »ਨਾ ਕਰੋ ਰੁੱਖਾਂ ਦੀ ਕਟਾਈ
ਨਾ ਕਰੋ ਰੁੱਖਾਂ ਦੀ ਕਟਾਈ, ਰੁੱਖਾਂ ਨੇ ਹੀ ਜਾਨ ਬਚਾਈ। ਰੁੱਖ ਨੇ ਸਦਾ ਹਰਿਆਵਲ ਦੇਂਦੇ, ਵਾਤਾਵਰਣ ਨੇ ਸਵੱਛ ਬਣਾਂਦੇ। ਜੇਕਰ ਰੁੱਖ ਹੀ ਨਾ ਹੁੰਦੇ, ਲੱਭਣੇ ਨਹੀਂ ਸੀ ਧਰਤੀ ‘ਤੇ ਬੰਦੇ। ਰੁੱਖਾਂ ਤੋਂ ਹੀ ਭੋਜਨ ਮਿਲਦਾ, ਬੇਲ ਬੂਟੀਆਂ, ਫ਼ਲ ਫ਼ੁੱਲ ਖਿਲਦਾ। ਧਰਤੀ ‘ਤੇ ਹੜ ਜੇ ਆਇਆ, ਰੁਖਾਂ ਨੇ ਹੀ ਇਨਸਾਨ ਬਚਾਇਆ। ਰੁੱਖਾਂ ਦੀ ਨਾ ਕਰੋ ਕਟਾਈ, ਰੱਖੋ ਹਮੇਸ਼ਾਂ ਗਲ ਨਾਲ ਲਾਈ। …
Read More » ਰਵਿਦਾਸ ਜੀ
ਹੱਥੀਂ ਤੇਰੇ ਪੱਥਰ ਤਰ ਗਏ, ਸਤਿਗੁਰੂ ਸਾਨੂੰ ਵੀ ਹੁਣ ਤਾਰ, ਅਸੀਂ ਆਏ ਤੇਰੇ ਦੁਆਰ, ਸੁਣ ਲੈ ਸਾਡੀ ਕੁੂਕ ਪੁਕਾਰ। ਹੱਥੀਂ ਤੇਰੇ ਪੱਥਰ ਤਰ ਗਏ…………………….. ਕੁਨਾਂ ਵਿੱਚੋਂ ਅੰਮ੍ਰਿਤ ਬਖ਼ਸ਼ੇ, ਅਨਹਦ ਧੁੰਨ ਨਾਲ ਸੁਰਤ ਨੂੰ ਜੋੜੇਂ, ਧੋਬੀ ਦੀ ਪੁੱਤਰੀ ਦੇ ਖੁਲੇ ਦਸਮ ਦੁਆਰੇ, ਨਾਮ ਦੇ ਨਾਲ ਤੂੰ ਐਸਾ ਜੋੜੇਂ, ਰਾਜੇ ਪੀਪੇ ਵਰਗੇ ਲੱਗੇ ਚਰਨੀ, ਭਵ ਸਾਗਰ ਤੋਂ ਹੋ ਗਏ ਪਾਰ, ਹੱਥੀਂ ਤੇਰੇ …
Read More »ਰੋਂਦੀ ਧੀ ਦੀ ਪੁਕਾਰ
ਮੈਥੋਂ ਉਹਦੇ ਨਾ ਪਵਾਂਦੀ ਗੱਲ ਹਾਰ ਅੰਮੀਏ, ਜਿਹੜਾ ਦਾਜ ਪਿੱਛੇ ਦੇਵੇ ਮਾਰ ਅੰਮੀਏ। ਪੁੱਤਾਂ ਵਾਂਗ ਮੈਨੂੰ ਤੂੰ ਮਾਂ ਪਾਲਿਆ, ਚੀਜ਼ ਜਿਹੜੀ ਮੰਗੀ ਕਦੇ ਨਾ ਟਾਲਿਆ। ਰੋਂਦੀ ਧੀ ਤੇਥੋਂ ਹੋਣੀ ਨਾ ਸਹਾਰ ਅੰਮੀਏ, ਮੈਥੋਂ ਉਹਦੇ ਨਾ……… ਜਨਮ ਦੇ ਕੇ ਕੀਤਾ ਮੇਰੇ ਤੇ ਉਪਕਾਰ, ਹਰ ਵੇਲੇ ਤੂੰ ਹੀ ਲਈ ਮੇਰੀ ਸਾਰ। ਉੱਡ ਜਾਣੀ ਇਕ ਦਿਨ ਚਿੜੀਆਂ ਦੀ ਡਾਰ ਅੰਮੀਏ, ਮੈਥੋਂ ਉਹਦੇ ਨਾ……… …
Read More »ਲੋਹੜੀ ‘ਤੇ ਧੀ ਨੂੰ ਸਤਿਕਾਰੇ
ਗ਼ਜ਼ਲ ਲੋਹੜੀ ‘ਤੇ ਧੀ ਨੂੰ ਸਤਿਕਾਰੇ । ਬੰਦਾ ਪਿਆ ਮਿੱਠੇ ਪੋਚੇ ਮਾਰੇ । ਇੱਕ ਪੁੱਤ ਨੂੰ ਪਾਉਣ ਲਈ ਤਾਂ, ਕਈ ਧੀਆਂ ਨੂੰ ਕੁੱਖ ਵਿੱਚ ਮਾਰੇ । ਨੂੰਹ ਨਾ ਅੱਖੀਂ ਵੇਖ ਸਿਖਾਉਂਦੇ, ਆਪਣੀ ਧੀ ਦੇ ਦੁੱਖੜੇ ਭਾਰੇ । ਜਾਇਦਾਦ ਦੇ ਪੁੱਤਰ ਵਾਰਿਸ, ਧੀ ਨਾ ਮੰਗੇ ਮਹਿਲ-ਮੁਨਾਰੇ । ਧੀ ਨੂੰ ਸਿਰ ‘ਤੇ ਬੋਝ ਹੀ ਮੰਨਣ, ਸੋਚ ਤੋਂ ਪੈਦਲ ਨੇ ਵੀਚਾਰੇ । ਬਰਾਬਰ …
Read More »ਰੁੱਖ ਲਗਾਓ
ਰੁੱਖ ਹੀ ਹਨ ਸ਼ਾਨ ਅਸਾਡੀ, ਰੁੱਖ ਹੀ ਹਨ ਆਨ ਅਸਾਡੀ… ਰੁੱਖ ਲਗਾਓ-ਰੁੱਖ ਲਗਾਓ, ਹਰ ਪਾਸੇ ਖੁਸ਼ਹਾਲੀ ਲਿਆਓ। ਰੁੱਖ ਹੀ ਹਨ……… ਹਰਿਆਲੀ ਹਰ ਪਾਸੇ ਛਾਵੇ, ਵਾਤਾਵਰਨ ਚਮਕਦਾ ਜਾਵੇ। ਵੇਲ ਬੂਟੀਆਂ ਸੋਹਣੀਆਂ ਲੱਗਣ, ਹਰ ਪਾਸੇ ਉਜ਼ਿਆਲਾ ਛਾਵੇ। ਰੁੱਖ ਹੀ ਹਨ……… ਹਰ ਮਨੁੁੱਖ ਜੇ ਰੁੱਖ ਲਗਾਵੇ, ਆਕਸੀਜਨ ਫਿਰ ਵਧਦੀ ਜਾਵੇ। ਰੋਗ ਬਿਮਾਰੀਆਂ ਦੂਰ ਭਜਾਵੇ, ਹਰ ਸਰੀਰ ਨਿਰੋਗ ਹੋ ਜਾਵੇ। ਰੁੱਖ ਹੀ ਹਨ……… …
Read More »‘ਨਵਾਂ ਸਾਲ ਆਇਆ’
ਨਵੇਂ ਸਾਲ ‘ਤੇ ਵਿਸ਼ੇਸ਼ ਖੁਸ਼ੀਆਂ-ਖੇੜ੍ਹੇ ਨਵਾਂ ਸਾਲ ਲਿਆਇਆ, ਨਵਾਂ ਸਾਲ ਆਇਆ ਜੀ, ਨਵਾਂ ਸਾਲ ਆਇਆ। ਸਾਲ 2016 ਸਾਨੂੰ ਵਿਲਕਮ ਕਹਿ ਗਿਆ, ਜਦ ਚੰਦਰਾ ਵਿਛੋੜਾ 2015 ਦਾ ਪੈ ਗਿਆ। ਸ਼ੋਗ ‘ਚ ਨ੍ਹੀ ਭੰਗੜਾ ਖੁਸ਼ੀ ਦੇ ਵਿੱਚ ਪਾਇਆ, ਨਵਾਂ ਸਾਲ ਆਇਆ ਜੀ, ਨਵਾਂ ਸਾਲ ਆਇਆ। ਖਿੜ੍ਹਗੇ ਨੇ ਫੁੱਲ ਦੂਰ-ਦੂਰ ਤਾਂਈ ਮਹਿਕਦੇ, ਭੌਰੇ ਵੀ ਸਰੂਰ ਵਿੱਚ ਫਿਰਦੇ ਨੇ ਟਹਿਕਦੇ। ਸਾਰਾ ਜੱਗ ਖੁਸ਼ੀ ਵਿੱਚ …
Read More »