Saturday, April 13, 2024

ਕਵਿਤਾਵਾਂ

ਦਸਤਾਰ

ਦਸਤਾਰ ਦਿਵਸ ਨੂੰ ਰਲ ਕੇ ਮਨਾਈਏ ਜੀ। ਦਸਤਾਰ ਦਾ ਮਹੱਤਵ, ਘਰ-ਘਰ ਪਹੁੰਚਾਈਏ ਜੀ। ਦਸਤਾਰ ਤੇ ਕੇਸ ਦੋਵੇਂ ਸਾਡਾ ਸਵੈਮਾਣ ਜੀ। ਸੰਸਾਰ ਵਿੱਚ ਸਿੱਖ ਦੀ ਇਹ ਪਹਿਚਾਣ ਜੀ। ਦਸਤਾਰਬੰਦੀ ਨੂੰ ਕਰਾਉਣ ਲਈ ਸਮਾਗਮ ਰਚਾਈਏ ਜੀ। ਦਸਤਾਰ ਦਿਵਸ ਨੂੰ ਰਲ ਕੇ ਮਨਾਈਏ ਜੀ। ਦਸਤਾਰ ਸਿੱਖ ਦੇ ਸਿਰ ਦਾ ਤਾਜ਼ ਹੁੰਦੀ ਜੀ। ਜਿੰਮੇਵਾਰੀਆਂ ਦੇ ਅਹਿਸਾਸ ਦੀ ਲਾਜ਼ ਹੁੰਦੀ ਜੀ। ਨਵੀਂ ਪੀੜ੍ਹੀ ਤਾਈਂ ਇਸ …

Read More »

ਆਖਰਕਾਰ ਰੁੱਖ ਬੋਲ ਪਿਆ

ਨਾ ਤੂੰ ਲਾਇਆ ਮੈਨੂੰ ਨਾ ਤੂੰ ਪਾਣੀ ਪਾਇਆ ਮੈਨੂੰ ਬਸ ਵੱਢਣ ਹੀ ਤੂੰ ਆਇਆ ਮੈਨੂੰ ਲਗਦਾ ਏ ਇਸ ਗੱਲ ਦਾ ਪਤਾ ਨਹੀਂ ਤੈਨੂੰ ਹੋ ਸਕਦਾ ਏ ਕਿ ਪਤਾ ਲੱਗੇ ਵੀ ਨਾ ਤੈਨੂੰ ਤੁਹਾਡੇ ਜੀਣ ਵਾਸਤੇ ਆਕਸੀਜਨ ਦੇਣੀ ਪੈਂਦੀ ਏ ਮੈਨੂੰ ਮੇਰੀ ਹੋਂਦ ਨੂੰ ਖਤਮ ਤੂੰ ਕਰਕੇ ਫਿਰ ਕਿਹੜਾ ਸੌਂ ਜਾਵੇਂਗਾ ਢਿੱਡ ਤੂੰ ਭਰਕੇ ਦੱਸ ਭਲਿਆ ਕੀ ਲੈ ਜਾਵੇਂਗਾ ਤੂ ਹਿੱਕ …

Read More »

ਅੱਲ੍ਹਾ ਦਾ ਕਰਮ

ਅਲਫ਼ ਅੱਲ੍ਹਾ ਦਾ ਕਰਮ ਏ ਸੋਹਣਿਆ ਵੇ, ਉਹੀਓ ਮੇਲਦਾ ਉਹੀਓ ਵਿਛੋੜਦਾ ਏ। ਉਹੀਓ ਸਾਗਰ ਪਾਰ ਲੰਘਾ ਦਿੰਦਾ, ਉਹੀਓ ਵਿੱਚ ਝਨ੍ਹਾਂ ਦੇ ਰੋੜ੍ਹਦਾ ਏ। ਮੇਰੇ ਮੌਲਾ ਦੀ ਮਿਹਰਬਾਨੀ ਜਿਧਰ ਵੇਖੋ, ਕਿੰਨੇ ਚੋਜ਼ ਤੇ ਕਿੰਨੇ ਪਾਸਾਰ ਉਹਦੇ, ਚਮਨ ਅੰਦਰ ਬਹਾਰ ਤੇ ਪਤਝੜ ਉਹੀਓ, ਫੁੱਲ ਟਹਿਣੀ ਨਾਲ ਲਾ ਉਹੀਓ ਤੋੜਦਾ ਏ। 1204202203 ਡਾ. ਆਤਮਾ ਸਿੰਘ ਗਿੱਲ ਮੋ – 9878883680

Read More »

ਅੱਖੀਆਂ

ਪਾ ਕੇ ਸੁਰਮਾ ਅੱਖੀਆਂ ਦਾ ਮਟਕਣਾ। ਜਾਪਦਾ ਜਿਉਂ ਬੱਦਲਾਂ ਦਾ ਵਰਸਣਾ। ਉਸਦਾ ਮੇਰੇ ਕੋਲ ਬਹਿਣਾ ਹੱਸ ਕੇ ਤੇਜ਼ੀ ਨਾਲ ਦਿਲ ਮੇਰੇ ਦਾ ਧੜਕਣਾ। ਤੇਰੀ ਫ਼ਿਤਰਤ ਵਿੱਚ ਸ਼ਾਮਿਲ ਤਾਂ ਨਹੀਂ ਤੂੰ ਇਹ ਕਿਸਤੋਂ ਸਿੱਖਿਆ ਹੈ ਪਰਖਣਾ? ਉਹ ਹੈ ਖੁਸ਼ਬੂ ਦੀ ਦੀਵਾਨੀ ਮੈਂ ਤਦੇ ਲੋਚਦਾ ਹਾਂ ਫੁੱਲ ਬਣ ਕੇ ਮਹਿਕਣਾ। ਤੂੰ ਨਸੀਬਾਂ ਵਿੱਚ ਮੇਰੇ ਹੈ ਨਹੀਂ ਮੇਰੀ ਕਿਸਮਤ ਵਿੱਚ ਤੈਨੂੰ ਤਰਸਣਾ। ਕੰਮ …

Read More »

ਆਜ਼ਾਦੀ

ਨਵੇਂ ਸਵੇਰੇ ਨਵੀਆਂ ਗੱਲਾਂ ਲੈ ਕੇ ਆ ਗਈ ਸਭ ਦੇ ਕੋਲ। ਮੈਂ ਆਜ਼ਾਦੀ ਰਹੀ ਹਾਂ ਬੋਲ। ਰਾਜਗੁਰੂ ਸੁਖਦੇਵ ਭਗਤ ਸਿੰਘ ਲੈ ਕੇ ਆਏ ਆਜ਼ਾਦੀ। ਸਾਡੀ ਖਾਤਿਰ ਚੜ੍ਹ ਗਏ ਫਾਂਸੀ ਐਸੀ ਸਹੁੰ ਸੀ ਖਾਧੀ। ਵੇਖੋ ਅੱਜ ਉਹਨਾਂ ਦੇ ਸੁਪਨੇ ਗਏ ਨੇ ਸਾਰੇ ਡੋਲ। ਮੈਂ ਆਜ਼ਾਦੀ ਰਹੀ ਹਾਂ ਬੋਲ। ਵੰਡੇ ਗਏ ਸੀ ਪਾਣੀ ਸਾਂਝੇ ਖਿੱਚੀਆਂ ਜਦੋਂ ਲਕੀਰਾਂ। ਹਿੰਦੂ, ਮੁਸਲਿਮ, ਸਿੱਖ, ਈਸਾਈ ਹੋ …

Read More »

ਸ਼ਹੀਦ ਭਗਤ ਸਿੰਘ

ਅੱਜ ਫਿਰ ਭਗਤ ਸਿੰਹਾਂ ਤੇਰੇ ਇਨਕਲਾਬ ਨੂੰ ਲੋਕ ਅਮਲੀ ਜਾਮਾ ਪਹਿਨਾਉਣਾ ਚਾਹੁੰਦੇ ਨੇ। ਤੇਰੀ ਲੱਗੀ ਹੋਈ ਜਵਾਨੀ ਸਾਡੇ ਦੇਸ਼ ਦੇ ਲੇਖੇ ਉਸ ਦਾ ਮੁੱਲ ਚੁੱਕਾਉਣਾ ਚਾਹੁੰਦੇ ਨੇ। ਤੇਰੀ ਬੁਲੰਦ ਆਵਾਜ਼ ਨੂੰ ਗੋਰੇ ਨਾ ਦਬਾਅ ਸਕੇ ਪਰ ਤੇਰੇ ਆਪਣੇ ਹੀ ਦਬਾਉਣਾ ਚਾਹੁੰਦੇ ਨੇ। ਆਪਣੇ ਗਲਾਂ ਵਿੱਚ ਹੱਸ ਹੱਸ ਪਾ ਫਾਂਸੀਆਂ ਜ਼ੰਜ਼ੀਰਾਂ ਗੁਲਾਮੀ ਵਾਲੀਆਂ ਤੋੜ ਦਿੱਤੀਆਂ ਤੁਹਾਡੀਆਂ ਕੀਤੀਆਂ ਹੋਈਆਂ ਕੁਰਬਾਨੀਆਂ ਨੂੰ ਕੁੱਝ …

Read More »

ਅਣਖੀ ਜਵਾਨ

ਲੋਕੋ ਜ਼ੁਲਮ ਨਹੀਂ ਸਹਿਣਾ ਸਿੱਖਿਆ ਕਦੇ ਜਵਾਨਾਂ ਨੇ। ਅਣਖ ਇਜ਼ਤ ਨਾਲ ਰਹਿਣਾ ਸਿੱਖਿਆ ਤਦੇ ਜਵਾਨਾਂ ਨੇ। ਗਿੱਧੇ ਭੰਗੜੇ ਕਿੱਕਲੀ ਜਿਥੇ ਮੇਲੇ ਲੱਗਦੇ ਸੀ। ਚਾਵਾਂ ਰੀਝਾਂ ਖੁਸ਼ੀਆਂ ਦੇ ਦਰਿਆ ਪਏ ਵਗਦੇ ਸੀ। ਲੱਗੀ ਨਜ਼ਰ ਜ਼ਮਾਨੇ ਦੀ ਤੇ ਪੈ ਗਈਆਂ ਉਜਾੜਾਂ। ਮੁਗ਼ਲਾਂ ਤੁਰਕਾਂ ਗਜ਼ਨਵੀਆਂ ਦੀਆਂ ਪੈਂਦੀਆਂ ਰਹੀਆਂ ਮਾਰਾਂ। ਲੁੱਟ ਕੇ ਖਾ ਲਿਆ ਸੋਨ-ਚਿੜੀ ਨੂੰ ਧਾੜਵੀਆਂ ਅਫ਼ਗਾਨਾਂ ਨੇ। ਲੋਕੋ ਜ਼ੁਲਮ ਨਹੀਂ ਸਹਿਣਾ ਸਿੱਖਿਆ …

Read More »

ਹੋਲੀ (ਕਵਿਤਾ)

ਸਭ ਪਾਸੇ ਅੱਜ ਰੰਗ ਨੇ ਬਿਖ਼ਰੇ, ਗਲੀਆਂ ਦੇ ਵਿੱਚ ਬੱਚੇ ਨਿੱਤਰੇ। ਨੀਲੇ, ਪੀਲੇ, ਲਾਲ, ਗੁਲਾਬੀ, ਕਈਆਂ ਦੇ ਹੱਥ ਰੰਗ ਉਨਾਬੀ। ਭੱਜਣ ਪਿੱਛੇ ਬੱਚੇ ਭਰ ਪਿੱਚਕਾਰੀ, ਬਚਣੇ ਦੀ ਕਈ ਕਰਨ ਤਿਆਰੀ। ਟਿੱਕਾ ਲਾ ਕਈਆਂ ਨੇ ਜਤਾਇਆ, ਰੰਗਾਂ ਦੇ ਵਿੱਚ ਮੋਹ ਸਮਾਇਆ। ਰਾਧੇ ਸ਼ਾਮ ਦਾ ਰਾਸ ਰਚਾਇਆ, ਉਨ੍ਹਾਂ ਦਾ ਮਿਲ ਗੁਣਗਾਣ ਹੈ ਗਾਇਆ। ਇਕੱਠੇ ਹੋ ਕੇ ਸਭ ਸੱਜਣ ਬੇਲੀ, ਫੁੱਲਾਂ ਸੰਗ ਕਈਆਂ …

Read More »

ਭੇਸ ਵਟਾਇਆ

ਭੇਸ ਵਟਾਇਆ, ਝੂਠ ਲੁਕਾਇਆ, ਪਾ ਕੇ ਪਰਦਾ, ਸੱਚ ਵਿਖਾਇਆ ਅੰਦਰੋਂ ਹੋਰ, ਬਾਹਰੋਂ ਹੋਰ, ਪਾਇਆ ਮਖੌਟਾ, ਕਰੇਂ ਨਾ ਸ਼ੋਰ । ਰੱਬ ਵੇਖਦਾ, ਤੇਰੇ ਭੇਖ ਦਾ, ਹੋਊ ਨਬੇੜਾ, ਲਿਖੇ ਲੇਖ ਦਾ। ਕਿਤੇ ਲਾਉਂਦੈ, ਕਿਤੇ ਬੁਝਾਉਂਦੈ, ਪਾ ਪੁਆੜੇ, ਝੂਠੋਂ ਸੱਚ ਬਣਾਉਂਦੈ। ਭੁੱਲਿਆ ਮਰਨਾ ਮਨ `ਚ ਡਰ ਨਾ ਕਿਸੇ ਨਹੀਂ ਪੁੱਛਣਾਂ, ਸੁਖਬੀਰ ਆਖ਼ਰ ਹਰਨਾ। ਸੁਖਬੀਰ ਸਿੰਘ ਖੁਰਮਣੀਆਂ ਗੁਰੂ ਹਰਿਗੋਬਿੰਦ ਐਵਨਿਊ, ਛੇਹਰਟਾ, ਅੰਮ੍ਰਿਤਸਰ।

Read More »

ਬੇ-ਨੂਰ ਹੋਵਾਂਗੇ (ਗੀਤ)

ਸ਼ੀਸ਼ੇ ਵਾਂਗੂੰ ਟੁੱਟ ਕੇ ਚੂਰੋ-ਚੂਰ ਹੋਵਾਂਗੇ, ਨੀਂ! ਕਦੇ ਸੋਚਿਆ ਵੀ ਨਹੀਂ ਸੀ। ਆਪਾਂ ਜ਼ਿੰਦਗੀ ਤੋਂ ਐਨਾ ਦੂਰ ਹੋਵਾਂਗੇ, ਨੀਂ! ਕਦੇ ਸੋਚਿਆ ਵੀ ਨਹੀਂ ਸੀ। ਤੈਨੂੰ ਅੱਖਾਂ ਵਿੱਚ ਬਿਠਾ ਕੇ ਪੜਾਈਆਂ ਕੀਤੀਆਂ ਜੋ, ਅੱਖਾਂ ਮੁਹਰੇ ਆਉਂਦੀਆਂ ਸਭ ਕਹਾਣੀਆਂ ਬੀਤੀਆਂ ਉਹ, ਧੱਕੇ ਖਾਣ ਨੂੰ ਅੜੀਏ! ਹੁਣ ਮਜ਼ਬੂਤ ਹੋਵਾਂਗੇ। ਨੀ! ਕਦੇ ਸੋਚਿਆ ਵੀ ਨਹੀਂ ਸੀ… ਤੇਰੇ ਲਈ ਲਾਏ ਬਹਾਨੇ ਤੇ ਚੋਰੀਆਂ ਕੀਤੀਆਂ ਜੋ, …

Read More »