Saturday, April 13, 2024

ਕਵਿਤਾਵਾਂ

ਪਾਣੀ

ਹੌਲੀ ਹੌਲੀ ਕਰਕੇ ਮੁੱਕ ਚੱਲਿਆ ਪਾਣੀ ਹੌਲੀ ਹੌਲੀ ਕਰਕੇ ਮੁੱਕ ਜਾਊ ਕਹਾਣੀ ਹੌਲੀ ਹੌਲੀ ਕਰਕੇ ਬਾਹਰ ਤੁਰ ਚਲੇ ਹਾਣੀ ਹੌਲੀ ਹੌਲੀ ਕਰਕੇ ਸਾਡੀ ਪੀੜ੍ਹੀ ਖਤਮ ਹੋ ਜਾਣੀ ਰੇਤਾਂ ਦੇ ਟਿੱਬਿਆਂ ਵਾਲੀ ਰੇਤ ਵੀ ਉਡ ਜਾਣੀ ਨਿੰਮਾਂ, ਬੋਹੜਾਂ ਤੇ ਪਿੱਪਲਾਂ ਦੀ ਹੋਈ ਗੱਲ ਪੁਰਾਣੀ ਪਿੰਡਾਂ ਦੀਆਂ ਸੱਥਾਂ ਵਿੱਚ ਬੈਠਦੀ ਨਾ ਬਜ਼ੁਰਗਾਂ ਦੀ ਢਾਣੀ ਪਿੱਪਲੀਂ ਪੀਂਘ ਨਾ ਝੂਟਦੀ ਕੋਈ ਧੀ ਧਿਆਣੀ ਚਰਖੇ …

Read More »

ਸੱਚ

ਸੱਚ ਕਈਆਂ ਨੂੰ ਮਾੜਾ ਲਗਦਾ। ਨਿੰਮ ਦਾ ਕੌੜਾ ਕਾੜ੍ਹਾ ਲਗਦਾ। ਸੱਚ ਬੋਲਣ ਤੋਂ ਬਹੁਤੇ ਡਰਦੇ ਚਾਹੇ ਨਾ ਹੈ ਭਾੜਾ ਲਗਦਾ। ਸੱਚ ਨੂੰ ਝੂਠੇ ਘੇਰੀ ਫਿਰਦੇ ਮੈਨੂੰ ਤਾੜਮ ਤਾੜਾ ਲਗਦਾ। ਸ਼ੀਤਲ ਮਨ ਤੋਂ ਮੈਂ ਸੱਚ ਬੋਲਾਂ ਤਾਂ ਵੀ ਤੇਰੇ ਸਾੜਾ ਲਗਦਾ। ਉਹ ਤਾਂ ਬਾਹਲਾ ਤੜਫੇ ਯਾਰੋ ਜਿਸ ਨੂੰ ਸੱਚ ਤੋਂ ਰਾੜ੍ਹਾ ਲਗਦਾ। ਸੱਚ ਕਹਿੰਦਾ ਮੈਂ ਮੌਤ ਵਿਆਹੂੰ ਇਹ ਵੀ ਅੜ੍ਹਬੀ ਲਾੜਾ …

Read More »

ਕਿਤਾਬਾਂ ਸੰਗ ਮੁਹੱਬਤ ਪਾ ਕੇ ਰੱਖੀਂ (ਬਾਲ ਰਚਨਾ)

ਤੂੰ ਜ਼ੰਮਿਆ ਖੁਸ਼ੀਆਂ ਆਈਆਂ ਬੱਚੂ ਜੱਗ ਦਿੰਦਾ ਫਿਰੇ ਵਧਾਈਆਂ ਬੱਚੂ ਵੀਹ ਸੌ ਚੌਦਾਂ ਦੀ ਅੱਠ ਜੁਲਾਈ ਸੀ, ਜਿਦੇ ਘਰ ਵਿੱਚ ਰੌਣਕ ਆਈ ਸੀ। ਐਡੀ ਖੁਸ਼ੀ ਨੂੰ ਕਿਹੜੀ ਥਾਂ ਰੱਖੀਏ, ਸਭ ਆਖਣ ਕੀ ਇਹਦਾ ਨਾਂ ਰੱਖੀਏ। ਫਿਰ ਸਭ ਨੇ ਹੁੰਗਾਰਾ ਭਰ ਦਿੱਤਾ , ਨਾਂ `ਦਿਲਵੰਤ` ਸੀ ਤੇਰਾ ਧਰ ਦਿੱਤਾ। ਫਿਰ ਪੜ੍ਹਨ ਸਕੂਲੇ ਪਾਇਆ ਤੈਨੂੰ, `ਸੰਤ ਮੋਹਨ ਦਾਸ` ‘ਚ ਲਾਇਆ ਤੈਨੂੰ। ਹੁਣ …

Read More »

ਗੁਰੂ ਅਰਜਨ ਦਾ ਕੋਈ ਨਹੀਂ ਸਾਨੀ

ਗੁਰੂ ਅਰਜਨ ਦਾ ਕੋਈ ਨਹੀਂ ਸਾਨੀ ਸਾਰੀ ਦੁਨੀਆ ਵਿਚ। ਐਸੀ ਨਹੀਂ ਕੋਈ ਕੁਰਬਾਨੀ ਸਾਰੀ ਦੁਨੀਆ ਵਿਚ। ਅੰਮ੍ਰਿਤਸਰ ਦੇ ਵਿੱਚ ਬਣਵਾਇਆ ਸਿੱਖ ਪੰਥ ਲਈ ਮੱਕਾ। ਦਾਤਾਂ ਦੇ ਨਾਲ ਭਰ ਜਾਏ ਝੋਲੀ ਨਿਸ਼ਚਾ ਹੋਵੇ ਪੱਕਾ। ਕਸ਼ਟ ਨਿਵਾਰੇ ਅੰਮ੍ਰਿਤ ਬਾਣੀ ਸਾਰੀ ਦੁਨੀਆ ਵਿਚ। ਗੁਰੂ ਅਰਜਨ ਦਾ ਕੋਈ ਨਹੀਂ ਸਾਨੀ ਸਾਰੀ ਦੁਨੀਆ ਵਿਚ। ਦੋਹਿਤਾ ਬਾਣੀ ਦਾ ਸੀ ਬੋਹਿਥਾ ਪੂਰਾ ਬਚਨ ਨਿਭਾਇਆ। ਬਾਣੀ ਲਿਖੀ, ਇਕੱਤਰ …

Read More »

ਲਾਈ-ਲੱਗ ਮਿੱਤਰ

ਚਸ਼ਮੇ ਕੋਲੋਂ, ਅਸੀਂ ਪਿਆਸੇ ਆ ਗਏ ਮਿਲੇ ਵੀ ਉਹਨੂੰ, ਪਰ ਉਦਾਸੇ ਆ ਗਏ ਐਸੀਆਂ ਗੱਲਾਂ, ਤਲਖ ਕੀਤੀਆਂ ਦੋਸਤੀ ਵਿਚ, ਸਿਆਪੇ ਪਾ ਗਏ ਉਸ ਦਾ ਮਨ ਬਦਲਿਆ ਲੱਗਦਾ ਆਪਾਂ ਚੁਪ-ਚਾਪ, ਨਿਰਾਸੇ ਆ ਗਏ ਪਿਛੋਂ ਰਹੀ, ਆਵਾਜ਼ਾਂ ਮਾਰਦੀ ਪਹਿਲਾਂ ਗੁੱਸੇ, ਖਾਸੇ ਆ ਗਏ ਮੇਰੇ ਆਉਣ ‘ਤੇ, ਪਛਤਾਉਂਦੀ ਹੋਊ ਫੋਨ ਤੇ ਫੋਨ, ਬੇ-ਤਹਾਸ਼ੇ ਆ ਗਏ ਪਿਆਰ ਨਾਲ ਸੀ, ਸੱਦਿਆ ਉਸ ਨੇ ਤਲਖੀਆਂ ਦੇ …

Read More »

ਪੰਛੀ ਪੌਦੇ ਹਵਾ ਦੇ ਬੁੱਲੇ

ਪੰਛੀ ਪੌਦੇ ਹਵਾ ਦੇ ਬੁੱਲੇ ਤਾਰੇ ਕਹਿੰਦੇ ਆਤਮ ਨੂੰ। ਪਲ ਵਿੱਚ ਸਾਂਝਾਂ ਤੋੜ ਗਿਆ ਏਂ ਸਾਰੇ ਕਹਿੰਦੇ ਆਤਮ ਨੂੰ। ਸੂਰਜ, ਚੰਦ, ਪਹਾੜ ਤੇ ਸਾਗਰ, ਅੰਬਰ ਸਾਖੀ ਭਰਦਾ ਹੈ, ਧਰਤੀ ਦੇ ਸੀਨੇ ‘ਤੇ ਲਾਏ ਲਾਰੇ ਕਹਿੰਦੇ ਆਤਮ ਨੂੰ। ਦੁਨੀਆਂ ਦੇ ਰਿਵਾਜ਼ਾਂ ਸਾਹਵੇਂ ਸਾਡੇ ਹੱਕਾਂ ਖਾਤਰ ਤੂੰ, ਸੀਨਾ ਤਾਣ ਕੇ ਜਿਹੜੇ ਭਰੇ ਹੁੰਗਾਰੇ ਕਹਿੰਦੇ ਆਤਮ ਨੂੰ। ਲਾਈਆਂ ਤੋੜ ਨਿਭਾਵਣ ਦੇ ਲਈ ਦਿੱਤੀਆਂ …

Read More »

ਪ੍ਰਵਾਸ ਕਿਉਂ?

ਪ੍ਰਵਾਸ ਕਿਉਂ? ਵੱਧ ਕੁੜੀਆਂ ਹੀ ਕਿਉਂ? ਵੱਡਾ ਸੁਆਲ! ਅਜੋਕੇ ਸਮਾਜ ਦਾ ਦ੍ਰਿਸ਼ ; ਜਿਸ ਕੋਲ ਪੁੱਤ ਨੀਂ “ਦੋ ਧੀਆਂ ਦੇ ਪਿਓ ਨੂੰ ਏਥੇ ਤਰਸ ਦਾ ਹੀ ਪਾਤਰ ਸਮਝਿਆ ਜਾਂਦਾ” ਬਸ਼ਰਤੇ ਓਹੋ ਆਰਥਿਕ ਪੱਖੋਂ ਕਿੰਨਾਂ ਹੀ ਮਜ਼ਬੂਤ ਹੋਵੇ । ਇਸ ਤੋਂ ਵੱਡੀ ਤ੍ਰਾਸਦੀ ਕੀ ਹੋ ਸਕਦੀ ਏ ਸਾਡੇ ਲਈ? ਹੈਰਾਨੀ ਹੁੰਦੀ ਹੈ ਕਈ ਵਾਰ ਕੀ ਅਸੀਂ ਸੱਚੀਂ ਇੱਕੀਵੀਂ ਸਦੀ ਦੇ ਵਸਨੀਕ …

Read More »

ਵਾਤਾਵਰਨ ਖਰਾਬ ਨਹੀਂ ਹੋਣ ਦੇਣਾ……

ਵਾਤਾਵਰਨ ਨੂੰ ਕੌਣ ਵਿਗਾੜ ਰਿਹਾ ਹੈ ਅੱਜ ਆਪਣੇ ਆਪ ਨੂੰ ਕੌਣ ਸਾੜ ਰਿਹਾ ਹੈ ਅੱਜ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਅੱਗੇ ਦਸੋ ਖਾਂ ਕੌਣ ਕੰਡੇ ਖਿਲਾਰ ਰਿਹਾ ਹੈ ਅੱਜ ਐਵੇਂ ਅਸੀਂ ਇੱਕ ਦੂਜੇ ਨੂੰ ਪਏ ਹਾਂ ਉਲਾਂਭੇ ਦੇਂਦੇ ਕਦੇ ਆਪਣੀ ਪੀੜ੍ਹੀ ਥੱਲੇ ਸੋਟਾ ਮਾਰਿਆ ਹੀ ਨਹੀਂ ਵਰਤਮਾਨ ਦੇ ਲਈ ਭੱਜੇ ਨੇ ਸਾਰੇ ਫਿਰਦੇ ਭਵਿੱਖ ਵਾਸਤੇ ਕਦੇ ਕਿਸੇ ਵਿਚਾਰਿਆ ਹੀ ਨਹੀਂ ਪਵਣ …

Read More »

ਮਜ਼ਦੂਰ

ਸਦੀਆਂ ਤੋਂ ਮਜ਼ਬੂਰ ਰਿਹਾ ਹਾਂ। ਕਿਸਮਤ ਦਾ ਮਜ਼ਦੂਰ ਰਿਹਾ ਹਾਂ। ਮੇਰੇ ਮੁੜ੍ਹਕੇ ਵਿੱਚ ਨਸ਼ਾ ਹੈ ਇਸ ਦੇ ਵਿੱਚ ਹੀ ਚੂਰ ਰਿਹਾ ਹਾਂ। ਮਿਹਨਤ ਮੇਰੀ ਮਹਿਬੂਬਾ ਹੈ ਇਸ ਨੂੰ ਮੰਨਦਾ ਹੂਰ ਰਿਹਾ ਹਾਂ। ਚਾਹੇ ਹੱਥਾਂ ਵਿੱਚ ਹੁਨਰ ਹੈ ਫਿਰ ਵੀ ਕਦ ਮਗ਼ਰੂਰ ਰਿਹਾ ਹਾਂ। ਦੁੱਖਾਂ ਦੇ ਨਾਲ ਯਾਰੀ ਪੱਕੀ ਖੁਸ਼ੀਆਂ ਤੋਂ ਮੈਂ ਦੂਰ ਰਿਹਾ ਹਾਂ। ਜਦ ਵੀ ਮਿਹਨਤ ਦਾ ਮੁੱਲ ਮੰਗਿਆ …

Read More »

ਸ਼ਿਕਾਗੋ ਦੇ ਸ਼ਹੀਦ

ਹੱਕਾਂ ਖਾਤਰ ਲੜ ਗਏ, ਜੋ ਦੇ ਗਏ ਆਪਣੀ ਜਾਨ ਸ਼ਿਕਾਗੋ ਦੇ ਸ਼ਹੀਦਾਂ ਨੂੰ ਸਾਡਾ ਲਾਲ ਸਲਾਮ।। ਸਦਾ ਹੱਕ ਮੰਗਿਆਂ ਨੀ ਮਿਲਦਾ, ਇਹ ਖੋਹਣਾ ਵੀ ਪੈ ਸਕਦਾ ਜਿੱਤ ਯਕੀਨੀ ਹੋਵੇ ਸਭ ਕੁੱਝ, ਦਾਅ ‘ਤੇ ਲਾਉਣਾ ਪੈ ਸਕਦਾ ਧਰਨੇ ਮੁਜ਼ਾਹਰੇ ਕਿਉਂ ਕਰੀਏ, ਜੇ ਹੱਕ ਸੌਖੇ ਮਿਲ ਜਾਣ ਸ਼ਿਕਾਗੋ ਦੇ ਸ਼ਹੀਦਾਂ ਨੂੰ ਸਾਡਾ ਲਾਲ ਸਲਾਮ।। ਝੰਡੇ ਵਿਚਲਾ ਲਾਲ ਰੰਗ, ਰੰਗ ਨਹੀਂ ਇਹ ਖੂਨ …

Read More »