ਮੈਂ ਕਵਿਤਾਵਾਂ, ਗਜ਼ਲਾਂ ਤੇ ਕੁੱਝ ਗੀਤ ਲਿਖੇ। ਭਖਦੇ ਹਉਕੇ ਤੇ ਸਾਹ ਠੰਡੇ ਸੀਤ ਲਿਖੇ। ਦਿਲ ਤਾਂ ਚਾਹੁੰਦਾ ਲਿਖ ਦੇਵਾਂ ਮੁਹੱਬਤਾਂ ਨੂੰ ਲੋਕ ਨਹੀਂ ਚਾਹੁੰਦੇ ‘ਆਤਮ’ ਕਦੇ ਪ੍ਰੀਤ ਲਿਖੇ। 1301202301 ਡਾ. ਆਤਮਾ ਸਿੰਘ ਗਿੱਲ ਮੋ – 9878883680
Read More »ਕਵਿਤਾਵਾਂ
ਨਵੇਂ ਸਾਲ ਦਿਆ ਸੂਰਜਾ
ਨਵੇਂ ਸਾਲ ਦਿਆ ਸੂਰਜਾ ਵੇ, ਵੰਡੀਂ ਘਰ-ਘਰ ਲੋਅ। ਛੱਡ ਨਫ਼ਰਤਾਂ ਨੂੰ ਸਾਰੇ, ਰੱਖਣ ਸਭ ਨਾਲ ਮੋਹ। ਬੀਤੇ ਦੀਆਂ ਯਾਦਾਂ ਅਸੀਂ, ਮਨਾਂ ‘ਚ ਵਸਾ ਲਈਆਂ। ਤੈਨੂੰ ਨਵੇਂ ਨੂੰ ਸਲਾਮ ਸਾਡਾ, ਅੱਖਾਂ ਤੇਰੇ ਨਾ ਮਿਲਾ ਲਈਆਂ। ਸੁੱਖ-ਸਾਂਦ ਰੱਖੀਂ ਵਿਹੜੇ, ਬੂਹੇ ਤੇਲ ਖੁਸ਼ੀਆਂ ਦਾ ਚੋਅ, ਨਵੇਂ ਸਾਲ ਦਿਆ ਸੂਰਜਾ। ਸਾਡੇ ਖੇਤਾਂ ਦੀ ਹਰਿਆਲੀ, ਸਦਾ ਰੱਖੀਂ ਮਹਿਕਦੀ। ਮਿਹਨਤ ਕਿਸਾਨ ਦੀ ਨਾ, ਰਹੇ ਸਹਿਕਦੀ। ਪੁੱਤਾਂ …
Read More »ਵਧਾਈ ਨਵੇਂ ਸਾਲ ਦੀ (ਬਾਲ ਗੀਤ)
ਅੱਖਾਂ ਦਿਓ ਤਾਰਿਓ, ਰਾਜ ਦੁਲਾਰਿਓ, ਵਧਾਈ ਨਵੇਂ ਸਾਲ ਦੀ ਬੱਚਿਓ ਪਿਆਰਿਓ। ਜਿੰਦਗੀ ਦਾ ਨਿਸ਼ਾਨਾਂ ਦਿਲ ਵਿੱਚ ਮਿਥ ਲਓ, ਸਦਾ ਸ਼ਾਂਤ ਰਹਿਣਾ ਹੁਣ ਤੋਂ ਹੀ ਸਿੱਖ ਲਓ। ਮਪਿਆਂ ਨੂੰ ਕਦੇ ਨਾ ਵਿਸਾਰਿਓ, ਵਧਾਈ ਨਵੇਂ ਸਾਲ ਦੀ ਬੱਚਿਓ ਪਿਆਰਿਓ। ਕਦਮ ਮਿਲਾ ਕੇ ਨਾਲ ਸਾਥੀਆਂ ਦੇ ਚਲਣਾ, ਦੇਖ ਸਾਂਝ ਤੁਹਾਡੀ ਵੱਡਿਆਂ ਵੀ ਨਾਲ ਰਲਣਾ। ਬੋਲਣੇ ਤੋਂ ਪਹਿਲਾ ਹਰ ਗੱਲ ਨੂੰ ਵਿਚਾਰਿਓ। ਵਧਾਈ ਨਵੇਂ …
Read More »ਨਿੱਕੀਆਂ ਜ਼ਿੰਦਾਂ ਵੱਡਾ ਸਾਕਾ
ਸੂਬੇ ਸਾਹਮਣੇ ਨਾ ਡੋਲੇ, ਉਹ ਲਾਲ ਗੋਬਿੰਦ ਦੇ, ਬੱਦਲਾਂ ਵਾਗੂੰ ਗਰਜ਼ ਕੇ ਬੋਲੇ, ਲਾਲ ਗੋਬਿੰਦ ਦੇ, ਸਰਹਿੰਦ ਦਾ ਠੰਢਾ ਬੁਰਜ਼ ਵੀ, ਅੱਤ ਗਰਮੀ ਜਾਪੇ, ਨਿੱਕੀਆਂ ਜ਼ਿੰਦਾਂ ਕਰ ਗਈਆਂ ਨੇ ਵੱਡੇ ਸਾਕੇ। ਸਿੱਖੀ ਸਿਦਕ ਦੇ ਪੂਰੇ, ਉਹਨਾਂ ਈਨ ਨਾ ਮੰਨੀ, ਸੂਬੇ ਨੂੰ ਚਿੱਤ ਕਰ ਦਿੱਤਾ ਜਦ ਅੜੀ ਸੀ ਭੰਨੀ, ਮੂੰਹ ਤੋੜਵਾਂ ਦੇਣ ਜਵਾਬ, ਸੁੱਚਾ ਨੰਦ ਜੋ ਵੀ ਆਖੇ, ਨਿੱਕੀਆਂ ਜ਼ਿੰਦਾਂ ਕਰ …
Read More »ਆਇਆ ਸਾਲ ਨਵਾਂ ਹੈ
ਗੱਲ ਨਵੀਂ ਸਭ ਕਰਿਓ ਆਇਆ ਸਾਲ ਨਵਾਂ ਹੈ। ਬੱਦਲ ਬਣ ਕੇ ਵਰ੍ਹਿਓ ਆਇਆ ਸਾਲ ਨਵਾਂ ਹੈ। ਓਸੇ ਥਾਂ `ਤੇ ਮਹਿਕਾਂ ਉੱਠਣ ਲਾ ਦੇਣਾ ਬਸ ਜਿਥੇ ਵੀ ਪੱਬ ਧਰਿਓ ਆਇਆ ਸਾਲ ਨਵਾਂ ਹੈ। ਪੁੰਨ ਦੇ ਕਰਿਓ ਕੰਮ ਤੇ ਜਿੱਤ ਨਾਲ਼ ਯਾਰੀ ਲਾਇਓ ਨਾ ਪਾਪਾਂ ਤੋਂ ਹਰਿਓ ਆਇਆ ਸਾਲ ਨਵਾਂ ਹੈ। ਜ਼ੁਲਮਾਂ ਨੂੰ ਲਾ ਰੋਕਾ ਕਰਿਓ ਕੁੱਲ ਸਫਾਇਆ ਜ਼ੁਲਮੀ ਤੋਂ ਨਾ ਡਰਿਓ …
Read More »ਮੇਰਾ ਪੰਜਾਬ
ਇਹ ਧਰਤੀ ਪੰਜ ਦਰਿਆਵਾਂ ਦੀ ਗਿੱਧੇ-ਭੰਗੜੇ ਤੇ ਚਾਵਾਂ ਦੀ ਇਹ ਖਿੜਿਆ ਫੁੱਲ ਗੁਲਾਬ ਬੇਲੀਓ; ਇਹ ਮੇਰਾ ਪੰਜਾਬ ਬੇਲੀਓ। ਇਹਦੀ ਮਿੱਟੀ ਦੀ ਮਹਿਕ ਨਿਆਰੀ ਏ ਇਹਦੀ ਹਰਿਆਲੀ ਬੜੀ ਪਿਆਰੀ ਏ ਏਹਦੇ ਕਣ-ਕਣ ‘ਚ ਰਬਾਬ ਬੇਲੀਓ; ਇਹ ਮੇਰਾ ਪੰਜਾਬ ਬੇਲੀਓ। ਇਹਦੇ ਗੱਭਰੁ ਮਸਤ-ਰੰਗੀਲੇ ਨੇ ਮੁਟਿਆਰਾਂ ਦੇ ਨੈਣ-ਨਸ਼ੀਲੇ ਨੇ ਜਿਨ੍ਹਾਂ ਦਾ ਡੁੱਲ-ਡੁੱਲ ਪਵੇ ਸਬਾਬ ਬੇਲੀਓ; ਇਹ ਮੇਰਾ ਪੰਜਾਬ ਬੇਲੀਓ। ਇਹਦੀ ਬੋਲੀ ਸ਼ਹਿਦ …
Read More »ਸੂੂਰਜ,ਚੰਦ,ਤਾਰੇ…….
ਸੂਰਜ,ਚੰਦ,ਤਾਰੇ, ਨੇਮ ਨਾਲ ਚੱਲਦੇ ਨੇ ਸਾਰੇ। ਅਸੀਂ ਜਾਂਦੇ ਹਾਂ, ਇਨਾਂ ਤੋਂ ਬਲਿਹਾਰੇ। ਇਹ ਰੋਸ਼ਨੀ ਕਰਦੇ ਨੇ ਸਾਰੇ, ਜੀਵਨ ਸਾਡਾ ਸਵਾਰੇ। ਸੂਰਜ, ਚੰਦ, ਤਾਰੇ, ਨੇਮ ਨਾਲ ਚੱਲਦੇ ਨੇ ਸਾਰੇ। ਇਹ ਅਵਾਜ਼ਾਂ ਸਾਨੂੰ ਮਾਰੇ, ਉਠੋ ਟਾਈਮ ਨਾਲ ਸਾਰੇ, ਕੰਮ ਕਰੋ ਨਿੱਕੇ-ਭਾਰੇ, ਸੂਰਜ, ਚੰਦ, ਤਾਰੇ, ਨੇਮ ਨਾਲ ਚੱਲਦੇ ਨੇ ਸਾਰੇ। ਲੌਹੁਕਾ ਇਹੀ ਪੁਕਾਰੇ, ਆਪਾਂ ਸੇਧ ਇਨਾਂ ਤੋਂ, ਲਈਏ ਸਾਰੇ। ਇਹ ਨੇਮ ਨਾਲ ਚੱਲਦੇ, …
Read More »ਗੋਬਿੰਦ ਦੇ ਲਾਲ
ਬਲਿਦਾਨ ਤੁਸੀਂ ਨਾ ਕਦੇ ਭੁਲਾਓ ਚੇਤਾ ਉਹਨਾਂ ਦਾ ਲੈ ਆਓ। ਜਿਹੜੇ ਨੀਹਾਂ ਵਿਚ ਚਿਣੇ ਸੀ, ਨਾ ਹੌਂਸਲੇ ਗਏ ਮਿਣੇ ਸੀ। ਸ਼ੇਰਾਂ ਵਾਂਗੂੰ ਜਿਹੜੇ ਗੱਜੇ, ਦੁਸ਼ਮਣ ਡਰਦਾ ਅੱਗੇ ਭੱਜੇ . ਸਿੱਖ ਧਰਮ ਦੇ ਜੋ ਨਗੀਨੇ, ਦੁਸ਼ਮਣ ਤਾਈਂ ਆਉਣ ਪਸੀਨੇ। ਗੱਲ ਸਿਆਣੀ ਕਰਦੇ ਸੀ ਜੋ, ਨਾਹੀਂ ਪਾਣੀ ਭਰਦੇ ਸੀ ਜੋ। ਚਿਹਰੇ ਉਤੇ ਨੂਰ ਇਲਾਹੀ, ਜ਼ਾਲਮ ਨੂੰ ਸੀ ਗੱਲ ਸਮਝਾਈ . ਬਾਲ ਬੜੇ …
Read More »ਕੁੜੀਓ (ਕਵਿਤਾ)
ਉਹ ਗੁਲਾਬਾਂ ਦੇ ਸੁਪਨੇ ਇਹ ਕੰਡਿਆਲੇ ਰਾਹ, ਨਸੀਬੀ ਥੋਡੇ ਕੁੜੀਓ ਲਿਖਤ ਕੌਣ ਕਰ ਗਿਆ। ਖੱਦਰ ਕੱਤ ਤੂੰਬ ਕੇ ਧਾਗਾ-ਧਾਗਾ ਪਰੋਇਆ, ਮਰਜ਼ੀ ਦੇ ਰੰਗ ਫੁੱਲਕਾਰੀ ‘ਤੇ ਕੌਣ ਧਰ ਗਿਆ। ਤੁਸੀਂ ਰੰਗ ਚੁਣਦੀਆਂ ਰਹੀਆਂ ਛਣਕਾ ਕੇ, ਨੀ ਇਹ ਵੰਗਾਂ ਦੇ ਟੋਟੇ-ਟੋਟੇ ਕੌਣ ਕਰ ਗਿਆ। ਪੱਟੀਆਂ ਸੀ ਚਾਅ ਨਾਲ ਗੁੰਦੀਆਂ ਸੂਈਆਂ ਸਜਾ, ਪਰਾਂਦਿਆਂ ਨੂੰ ਕਿੱਲੀ ਦੇ ਰਾਹ ਕੌਣ ਦੱਸ ਗਿਆ। ਨੀ ਖਿੜੀਆਂ ‘ਕਲੀਆਂ …
Read More »ਬਾਣੀ ਗੁਰੂ ਦੀ ਗਾਈਏ
ਮਾਨਵਤਾ ਦਾ ਆਸ਼ਕ ਸੀ ਜੋ, ਗਿਆਨੀ ਤੇ ਵਿਗਿਆਨੀ ਗੁਰੂ ਨਾਨਕ ਜਿਹਾ ਜੱਗ ‘ਤੇ ਲੋਕੋ, ਮਿਲਣਾ ਨਹੀਂ ਕੋਈ ਸਾਨੀ। ਹਿੰਦੋਸਤਾਨ ਦਾ ਚੱਪਾ-ਚੱਪਾ, ਦੇਸ਼-ਵਿਦੇਸ਼ ਸੀ ਗਾਹਿਆ ਮਰਦਾਨੇ ਨੂੰ ਸਾਥੀ ਲੈ ਕੇ, ਰੱਬੀ ਨਾਦ ਸੁਣਾਇਆ। ਸੱਜਣ ਠੱਗ ਜਾਂ ਕੌਡਾ ਰਾਖ਼ਸ਼, ਜਾਂ ਫਿਰ ਵਲੀ ਕੰਧਾਰੀ ਲੋਕ-ਭਲਾਈ ਕਰਨ ਲੱਗੇ ਸਭ, ਭੇਖੀ ਤੇ ਹੰਕਾਰੀ। ਕਰਮ-ਕਾਂਡ ਤੇ ਜਾਤ-ਪਾਤ ਦਾ, ਭੇਦ ਮਿਟਾਇਆ ਬਾਬੇ ਲਾਲੋ ਨੂੰ ਉਸ ਗਲ਼ ਨਾਲ਼ …
Read More »
Punjab Post Daily Online Newspaper & Print Media