Friday, June 21, 2024

Daily Archives: July 15, 2022

ਬਾਗ਼ਬਾਨੀ ਵਿਭਾਗ ਵਲੋਂ ਫ਼ਲਦਾਰ ਬੂਟੇ ਲਗਾਉਣ ਦੀ ਮੁਹਿੰਮ ਸ਼ੁਰੂ – ਨਵਜੋਤ ਕੌਰ

ਸਮਰਾਲਾ, 15 ਜੁਲਾਈ (ਇੰਦਰਜੀਤ ਸਿੰਘ ਕੰਗ) – ਬਾਗ਼ਬਾਨੀ ਵਿਭਾਗ ਬਲਾਕ-ਸਮਰਾਲਾ ਨੇ ਡਾਇਰੈਕਟਰ ਬਾਗ਼ਬਾਨੀ ਵਿਭਾਗ ਪੰਜਾਬ ਸੈਲਿੰਦਰ ਕੌਰ ਆਈ.ਐਫ਼.ਐਸ ਦੇ ਦਿਸ਼ਾ ਨਿਰਦੇਸ਼ਾਂ ਅਤੇ ਡਾ. ਨਰਿੰਦਰਪਾਲ ਡਿਪਟੀ ਡਾਇਰੈਕਟਰ ਬਾਗ਼ਬਾਨੀ ਲੁਧਿਆਣਾ ਦੀ ਅਗਵਾਈ ਹੇਠ ਅੱਜ ਫ਼ਲਦਾਰ ਬੂਟੇ ਲਗਾਉਣ ਦੀ ਮੁਹਿੰਮ ਚਲਾਈ ਗਈ।ਇਸ ਮੁਹਿੰਮ ਦੌਰਾਨ ਤਹਿਸੀਲ ਸਮਰਾਲਾ ਦੇ ਵੱਖ-ਵੱਖ ਪਿੰਡਾਂ ਦੇ ਸਕੂਲਾਂ ਵਿੱਚ ਫ਼ਲਦਾਰ ਬੂਟੇ ਲਗਾਏ ਗਏ।ਸ.ਸੀ.ਸੈ. ਸਕੂਲ ਰਾਜੇਵਾਲ-ਕੁੱਲੇਵਾਲ ਵਿਖੇ ਨਵਜੋਤ ਕੌਰ ਬਾਗ਼ਬਾਨੀ ਵਿਕਾਸ …

Read More »

ਡਿਪਟੀ ਕਮਿਸ਼ਨਰ ਨੇ ਸਕੂਲਾਂ ਵਿੱਚ ਫਲਦਾਰ ਬੂਟੇ ਲਾਉਣ ਦੀ ਮੁਹਿੰਮ ਕੀਤੀ ਸ਼ੁਰੂ

ਸਕੂਲਾਂ ਅੰਦਰ ਫਲਦਾਰ ਪੋਦੇ ਲਗਾ ਕੇ ਬੱਚਿਆਂ ਨੂੰ ਪੋਦੇ ਲਗਾਉਂਣ ਲਈ ਕੀਤਾ ਪ੍ਰੇਰਿਤ ਪਠਾਨਕੋਟ, 15 ਜੁਲਾਈ (ਪੰਜਾਬ ਪੋਸਟ ਬਿਊਰੋ) – ਪੰਜਾਬ ਦੇ ਮੁਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵਲੋਂ ਰਾਜ ਵਿੱਚ ਬਾਗਬਾਨੀ ਨੂੰ ਉਤਸ਼ਾਹਿਤ ਕਰਨ ਲਈ ਬਾਗਬਾਨੀ ਮੰਤਰੀ ਸਰਦਾਰ ਫੌਜਾ ਸਿੰਘ ਸਰਾਰੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਸੂਬੇ ਦੇ 12500 ਸਰਕਾਰੀ ਸਕੂਲਾਂ ਵਿੱਚ ਅੱਜ 1.25 ਲੱਖ ਫਲਦਾਰ …

Read More »

ਡਿਪਟੀ ਕਮਿਸ਼ਨਰ ਪਠਾਨਕੋਟ ਨੇ ਡੀ.ਏ.ਸੀ ਵਿਖੇ ਦਫਤਰਾਂ ਦੀ ਕੀਤੀ ਅਚਨਚੇਤ ਚੈਕਿੰਗ

ਬਿਨ੍ਹਾਂ ਮਤਲਬ ਤੋਂ ਪੱਖੇ, ਲਾਈਟਾਂ ਤੇ ਏ.ਸੀ ਚੱਲਣ ‘ਤੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਲਾਈ ਫਟਕਾਰ ਪਠਾਨਕੋਟ, 15 ਜੁਲਾਈ (ਪੰਜਾਬ ਪੋਸਟ ਬਿਊਰੋ) – ਡਿਪਟੀ ਕਮਿਸ਼ਨਰ ਪਠਾਨਕੋਟ ਹਰਬੀਰ ਸਿੰਘ ਵਲੋਂ ਅੱਜ ਬਾਅਦ ਦੁਪਿਹਰ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਵਿਖੇ ਸਥਿਤ ਦਫਤਰਾਂ ਦੀ ਅਚਨਚੇਤ ਚੈਕਿੰਗ ਕੀਤੀ।ਉਨ੍ਹਾਂ ਨਾਲ ਬਲਰਾਜ ਸਿੰਘ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਪਠਾਨਕੋਟ, ਮੇਜਰ ਡਾ. ਸੁਮਿਤ ਮੁਦ ਸਹਾਇਕ ਕਮਿਸ਼ਨਰ ਜਨਰਲ, ਰਾਮ ਲੁਭਾਇਆ ਜਿਲ੍ਹਾ …

Read More »

ਸਰਕਾਰੀ ਸਕੂਲ ‘ਚ ਫਲਦਾਰ ਪੌਦੇ ਲਗਾ ਕੇ ਵਾਤਾਵਰਨ ਸ਼ੁੱਧਤਾ ਦਾ ਦਿੱਤਾ ਸੰਦੇਸ਼

ਸੰਗਰੂਰ, 15 ਜੁਲਾਈ (ਜਗਸੀਰ ਲੌਂਗੋਵਾਲ) – ਪੰਜਾਬ ਸਰਕਾਰ ਵਲੋਂ ਵਾਤਾਵਰਨ ਸੁਧਾਰ ਲਈ ਸ਼ੁਰੂ ਕੀਤੀ ਗਈ ਮੁਹਿੰਮ ਤਹਿਤ ਸਿਪਾਹੀ ਦਰਸ਼ਨ ਸਿੰਘ ਸੀਨੀਅਰ ਸੈਕੰਡਰੀ ਸਕੂਲ ਪਿੰਡ ਸੇਰੋਂ ਅਤੇ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਸ਼ੇਰੋਂ ਵਿਖੇ ਫਲਦਾਰ ਬੂਟੇ ਲਗਾਏ ਗਏ ਹਨ।ਇਸ ਮੌਕੇ ਐਡਵੋਕੇਟ ਹਰਪ੍ਰੀਤ ਸਿੰਘ ਹੀਰਾ, ਮੁਖਤਿਆਰ ਸਿੰਘ ਸਿੱਧੂ ਭੱਠੇ ਵਾਲੇ, ਪ੍ਰਿੰਸੀਪਲ ਡਾ. ਓਮ ਪ੍ਰਕਾਸ਼ ਸੇਤੀਆ, ਬੀਬੀ ਕਮਲਜੀਤ ਕੌਰ, ਚੇਅਰਮੈਨ ਮੱਖਣ ਸਿੰਘ, ਸਕੂਲ …

Read More »

ਸੰਗਰੂਰ ਪ੍ਰਸ਼ਾਸਨ ਵਲੋਂ ਪੰਜਾਬ ਦੇ ਆਪਣੀ ਕਿਸਮ ਦੇ ਪਹਿਲੇ ਸਕੂਲ ਆਨ ਵੀਲਜ਼ ਪ੍ਰੋਗਰਾਮ ਦੀ ਸ਼ੁਰੂਆਤ

ਵਿਧਾਇਕਾ ਭਰਾਜ ਤੇ ਡੀ.ਸੀ ਜੋਰਵਾਲ ਨੇ ‘ਗਿਆਨ ਕਿਰਨਾਂ ਦੀ ਛੋਹ’ ਤਹਿਤ ਵਿੱਦਿਅਕ ਟੂਰ ਕੀਤਾ ਰਵਾਨਾ ਸੰਗਰੂਰ, 15 ਜੁਲਾਈ (ਜਗਸੀਰ ਲੌਂਗੋਵਾਲ) – ਝੁੱਗੀਆਂ-ਝੋਪੜੀਆਂ ’ਚ ਰਹਿਣ ਵਾਲੇ ਲੋੜਵੰਦਾਂ ਦੇ ਬੱਚਿਆਂ ਤੱਕ ਵਿੱਦਿਆ ਦਾ ਚਾਨਣ ਪਹੁੰਚਾਉਣ ਲਈ ਜ਼ਿਲਾ ਪ੍ਰਸ਼ਾਸਨ ਸੰਗਰੂਰ ਵਲੋਂ ਪੂਰੇ ਪੰਜਾਬ ਦੇ ਆਪਣੀ ਕਿਸਮ ਦੇ ਪਹਿਲੇ ਤੇ ਨਵੇਕਲੇ ਕਦਮ, ‘ਗਿਆਨ ਕਿਰਨਾਂ ਦੀ ਛੋਹ’ ਦੀ ਸ਼ੁਰੂਆਤ ਕੀਤੀ ਗਈ।ਅੱਜ ਹਲਕਾ ਸੰਗਰੂਰ ਤੋਂ ਵਿਧਾਇਕਾ …

Read More »

ਨੌਜਵਾਨ ਨੇ ਆਪਣੇ ਜਨਮ ਦਿਨ ‘ਤੇ ਲਾਏ ਬੂਟੇ

ਸੰਗਰੂਰ, 15 ਜੁਲਾਈ (ਜਗਸੀਰ ਲੌਂਗੋਵਾਲ) – ਸਥਾਨਕ ਸਮਾਜ ਸੇਵੀ ਸੁਸ਼ੀਲ ਗਰਗ ਰਿੰਕਾ ਦੇ ਪੁੱਤਰ ਹਰਸ਼ ਗਰਗ ਵਲੋਂ ਆਪਣੇ 15ਵੇਂ ਜਨਮ ਦਿਨ ‘ਤੇ ਦੋਸਤਾਂ ਨਾਲ ਮਿਲ ਕੇ ਸਵਰਗ ਦੁਆਰ ਨੇੜੇ ਬੱਸ ਸਟੈਂਡ ਵਿਖੇ ਬੂਟੇ ਲਗਾਏ ਗਏ।ਸੁਸ਼ੀਲ ਗਰਗ ਨੇ ਕਿਹਾ ਕਿ ਅੱਜ ਉਨ੍ਹਾਂ ਦੇ ਪੁੱਤਰ ਦਾ ਜਨਮ ਦਿਨ ਹੈ।ਜਿਸ ਵਲੋਂ ਦੋਸਤਾਂ ਸਮੇਤ ਬੂਟੇ ਲਾਏ ਜਾ ਰਹੇ ਹਨ।ਹਰਸ਼ ਗਰਗ ਨੇ ਕਿਹਾ ਕਿ ਉਨਾਂ …

Read More »

ਆਜਾਦੀ ਦੇ ਅੰਮ੍ਰਿਤ ਮਹਾਂਉਤਸਵ ਨੂੰ ਸਮਰਪਿਤ ਵਿਸ਼ੇਸ਼ ਕੋਵਿਡ ਵੈਕਸੀਨ ਮੁਹਿੰਮ ਸ਼ੁਰੂ

30 ਸਤੰਬਰ ਤੱਕ 18 ਸਾਲ ਤੋਂ ਵਧੇਰੇ ਉਮਰ ਦੇ ਵਿਅਕਤੀ ਲੈ ਸਕਣਗੇ ਕੋਵਿਡ ਵੈਕਸੀਨ ਦੀ ਮੁਫ਼ਤ ਬੂਸਟਰ ਡੋਜ਼ ਸੰਗਰੂਰ, 15 ਜੁਲਾਈ (ਜਗਸੀਰ ਲੌਂਗੋਵਾਲ) – ਆਜ਼ਾਦੀ ਦਾ ਅੰਮ੍ਰਿਤ ਮਹਾਉਤਸਵ ਦੇ ਸਬੰਧ ਵਿੱਚ ਸਰਕਾਰ ਵਲੋਂ ਅਹਿਮ ਫੈਸਲਾ ਲੈਦੇ ਹੋਏ 30 ਸਤੰਬਰ 2022 ਤੱਕ 18 ਸਾਲ ਤੋ ਵਧੇਰੇ ਉਮਰ ਵਾਲੇ ਵਿਅਕਤੀ ਕਿਸੇ ਵੀ ਸਰਕਾਰੀ ਟੀਕਾਕਰਨ ਕੇਂਦਰ ਵਿਚ ਬੂਸਟਰ ਡੋਜ਼ ਮੁਫਤ ਲੈ ਸਕਣਗੇ।ਪਹਿਲਾਂ ਸਰਕਾਰ …

Read More »

ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ NIRF ਰੈਂਕਿੰਗ `ਚ 44ਵਾਂ ਸਥਾਨਕ ਆਉਣ `ਤੇ ਮਨਾਈ ਖੁਸ਼ੀ

ਅੰਮ੍ਰਿਤਸਰ, 15 ਜੁਲਾਈ (ਖੁਰਮਣੀਆਂ) – ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰਾ ਪ੍ਰਧਾਨ ਵਲੋਂ ਅੱਜ ਭਾਰਤ ਦੇ ਵੱਖ-ਵੱਖ ਵਿਦਿਅਕ ਅਦਾਰਿਆਂ ਦੀ ਕਾਰਗੁਜ਼ਾਰੀ ਦੇ ਮਾਪਢੰਡ ਦੀ ਜਾਰੀ ਕੀਤੀ ਰੈਕਿੰਗ ਅਨੁਸਾਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਪੂਰੇ ਭਾਰਤ ਵਿਚੋਂ 44ਵਾਂ ਸਥਾਨ ਆਇਆ ਹੈ, ਜਦਕਿ ਪਿਛਲੇ ਸਾਲ ਯੂਨੀਵਰਸਿਟੀ 53ਵੇਂ ਨੰਬਰ ‘ਤੇ ਸੀ।ਇਸ ਸਾਲ ਬੇਹਤਰ ਰੈਕਿੰਗ ਆਉਣ ‘ਤੇ ਯੂਨੀਵਰਸਿਟੀ ਨਾਨ-ਟੀਚਿੰਗ ਇੰਪਲਾਈਜ਼ ਐਸੋਸੀਏਸ਼ਨ ਦੇ ਸਕੱਤਰ ਰਜ਼ਨੀਸ਼ ਭਾਰਦਵਾਜ ਨੇ …

Read More »

ਸਵੈ-ਰੋਜ਼ਗਾਰ ਦੇ ਕੋਰਸਾਂ ਦੀ ਦਾਖਲਾ ਮਿਤੀ 31 ਜੁਲਾਈ ਤੱਕ ਵਧੀ

ਅੰਮ੍ਰਿਤਸਰ, 15 ਜੁਲਾਈ (ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਲਾਈਫਲੌਂਗ ਲਰਨਿੰਗ ਵਿਭਾਗ ਵੱਲੋਂ ਸੈਸ਼ਨ 2022-23 ਤੋਂ ਕੋਰਸਾਂ/ਡਿਪਲੋਮਿਆਂ ਵਿਚ ਦਾਖਲਾ ਮਿਤੀ ਵਿਚ 31 ਜੁਲਾਈ ਤਕ ਵਾਧਾ ਕੀਤਾ ਗਿਆ।                 ਵਿਭਾਗ ਦੇ ਡਾਇਰੈਕਟਰ, ਪ੍ਰੋ. ਸਰੋਜਾ ਅਰੋੜਾ ਨੇ ਦੱਸਿਆ ਕਿ ਇਕ ਸਾਲ ਦੇ ਡਿਪਲੋਮਾ/ਸਰਟੀਫਿਕੇਟ ਕੋਰਸ ਵਿਚ ਸਰਟੀਫਿਕੇਟ ਕੋਰਸ ਇੰਨ ਅਪੈਰਲ ਡਿਜ਼ਾਈਨਿੰਗ, ਡਿਪਲੋਮਾ ਇੰਨ ਫੈਸ਼ਨ ਡਿਜ਼ਾਈਨਿੰਗ; …

Read More »

ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਦੇਸ਼ ਦੀਆਂ ਯੂਨੀਵਰਸਿਟੀਆਂ `ਚੋਂ 44ਵਾਂ ਰੈਂਕ

ਨੈਸ਼ਨਲ ਇੰਸਟੀਚਿਊਸ਼ਨਲ ਰੈਂਕਿੰਗ ਫਰੇਮਵਰਕ ਰੈਂਕਿੰਗ 2022 ‘ਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਇਲੀਟ ਕਲੱਬ `ਚ ਸ਼ਾਮਲ ਅੰਮ੍ਰਿਤਸਰ, 15 ਜੁਲਾਈ (ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਉੱਚ ਰਾਸ਼ਟਰੀ ਸੰਸਥਾਗਤ ਦਰਜਾਬੰਦੀ ਫਰੇਮਵਰਕ (ਐਨ.ਆਈ.ਆਰ.ਐਫ) ਰੈਂਕਿੰਗ 2022 ਵਿਚ ਆਪਣਾ ਇਕ ਮੁਕਾਮ ਹਾਸਿਲ ਕਰਕੇ ਨਵਾਂ ਕੀਰਤੀਮਾਨ ਸਥਾਪਤ ਕੀਤਾ ਹੈ।ਗੁਰੂ ਨਾਨਕ ਦੇਵ ਯੂਨੀਵਰਸਿਟੀ ਇਸ ਰੈਂਕਿੰਗ ਵਿਚ ਰਾਸ਼ਟਰੀ ਪੱਧਰ `ਤੇ ਚੋਟੀ ਦੀਆਂ 50 ਯੂਨੀਵਰਸਿਟੀਆਂ ਦੇ ਇਲੀਟ ਕਲੱਬ …

Read More »