Sunday, September 15, 2024

Daily Archives: January 29, 2023

ਬਸੰਤ ਪੰਚਮੀ

‘ਬਸੰਤ’ ਦੇ ਤਿਉਹਾਰ ਨੂੰ ‘ਬਸੰਤ ਪੰਚਮੀ’ ਇਸ ਲਈ ਕਿਹਾ ਜਾਂਦਾ ਹੈ, ਕਿਉਂਕਿ ਇਹ ਬਸੰਤ ਦਾ ਤਿਉਹਾਰ ਮਾਘ ਮਹੀਨੇ ਦੀ ਪੰਜ ਤਾਰੀਖ ਨੂੰ ਮਨਾਇਆ ਜਾਂਦਾ ਹੈ।ਬਸੰਤ ਪੰਚਮੀ ਦਾ ਤਿਉਹਾਰ ਪੰਜਾਬੀਆਂ ਦਾ ਖਾਸ ਕਰਕੇ ਪੰਜਾਬੀ ਬੱਚਿਆਂ ਦਾ ਬਹੁਤ ਹੀ ਮਨਭਾਉਂਦਾ ਤਿਉਹਾਰ ਹੈ।ਇਸ ਦਿਨ ਪੀਲੇ ਕੱਪੜੇ ਪਹਿਨਣ ਦਾ ਰਿਵਾਜ਼ ਹੈ।ਲੋਕ ਸਰ੍ਹੋਂ ਦੇ ਫੁੱਲ ਵਾਂਗ ਖਿੜੇ ਨਜ਼ਰ ਆਉਂਦੇ ਹਨ।ਵੈਸੇ ਤਾਂ ਅਜਕਲ੍ਹ ਚਾਹੇ ਮੌਸਮ ਵੀ …

Read More »

ਅਮਿੱਟ ਯਾਦਾਂ ਛੱਡ ਗਿਆ ‘ਗਰੈਂਡ ਫੇਮ ਆਫ ਇੰਡੀਆ ਐਵਾਰਡ ਸ਼ੋਅ 2023’

ਮਹਿਕ ਦਿਓਲ, ਸ਼ਿਵਾਨੀ ਕੋਸ਼ਲ ਅਤੇ ਮਾਹੀ ਠਾਕੁਰ ਦੇ ਸਿਰ ਸੱਜੇ ਵੱਖ-ਵੱਖ ਕੈਟਾਗਰੀ ਐਵਾਰਡ ਪਟਿਆਲਾ, 29 ਜਨਵਰੀ (ਹਰਜਿੰਦਰ ਸਿੰਘ) – ‘ਗਰੈਂਡ ਫੇਮ ਆਫ ਇੰਡੀਆ ਐਵਾਰਡ ਸ਼ੋਅ’ ਸਥਾਨਕ ਸ਼ਹਿਨਾਈ ਹੋਟਲ ਵਿਖੇ ਐਚ.ਐਮ ਇੰਟਰਟੈਨਮੈਂਟ ਆਰਗੇਨਾਈਜ਼ਰ ਹਨੀ ਮੁਟੇਜਾ ਦੀ ਅਗਵਾਈ ਹੇਠ ਕਰਵਾਇਆ ਗਿਆ।ਅਮਿੱਟ ਯਾਦਾਂ ਛੱਡਦਾ ਇਹ ਸ਼ੋਅ ਉਭਰ ਰਹੇ ਟੈਲੈਂਟ ਅਤੇ ਹੁਨਰਬਾਜ਼ ਨੌਜਵਾਨ ਲੜਕੇ-ਲੜਕੀਆਂ ਅਤੇ ਔਰਤਾਂ ਨੂੰ ਇੱਕ ਵਧੀਆ ਮੰਚ ਮੁਹੱਈਆ ਕਰਵਾ ਗਿਆ।ਜਿਸ ਵਿੱਚ …

Read More »

8ਵਾਂ ਅੰਮ੍ਰਿਤਸਰ ਸਾਹਿਤ ਉਤਸਵ 1 ਤੋ 3 ਫਰਵਰੀ ਤੱਕ ਵਰਿੰਦਰਪਾਲ ਸਿੰਘ

ਪੰਜਾਬ ਦੇ ਸਮਕਾਲੀ ਚਿੰਤਨ, ਸਾਹਿਤ, ਸੰਗੀਤ ਤੇ ਸਿਨੇਮਾ ਦੇ ਮੌਜ਼ੂਦਾ ਰੁਝਾਨਾਂ ਬਾਰੇ ਹੋਵੇਗੀ ਚਰਚਾ ਅੰਮ੍ਰਿਤਸਰ, 29 ਜਨਵਰੀ (ਸੁਖਬੀਰ ਸਿੰਘ ਖੁਰਮਣੀਆਂ) – ਮਨੁੱਖੀ ਜੀਵਨ ਦੀ ਆਦਰਸ਼ਤਾ ਚਿੰਤਨ ਅਤੇ ਕਲਾ ਨਾਲ ਸੰਬੰਧਤਾ ਕਾਇਮ ਕਰਕੇ ਸੰਭਾਵਿਤ ਹੁੰਦੀ ਹੈ।ਮੋਜ਼ੂਦਾ ਸਮੇਂ ਵਿੱਚ ਅਕਾਦਮਿਕ ਅਭਿਅਸ, ਸਾਹਿਤ, ਸੰਗੀਤ ਅਤੇ ਸਿਨੇਮਾ ਰਾਹੀਂ ਹੀ ਆਦਰਸ਼ਤਾ ਹੁੰਦੀ ਹੈ।ਇੱਕ ਫਰਵਰੀ ਤੋਂ ਸ਼ੁਰੂ ਹੋ ਰਹੇ 8ਵੇਂ ਅੰਮ੍ਰਿਤਸਰ ਸਾਹਿਤ ਉਤਸਵ ਮਨੁੱਖੀ ਜੀਵਨ ਨੂੰ …

Read More »

ਸ੍ਰੀ ਰਾਮ ਨੌਮੀ ਉਤਸਵ ਅਤੇ ਸੋਸ਼ਲ ਵੈਲਫੇਅਰ ਸੁਸਾਇਟੀ ਵਲੋਂ ਮਹੀਨਾਵਾਰ 12ਵੀਂ ਸ੍ਰੀ ਦੁਰਗਾ ਅਸ਼ਟਮੀ ਮਨਾਈ

ਸੰਗਰੂਰ, 29 ਜਨਵਰੀ (ਜਗਸੀਰ ਲੌਂਗੋਵਾਲ ) – ਧਾਰਮਿਕ ਤੇ ਸਮਾਜ ਸੇਵੀ ਸੰਸਥਾ ਸ੍ਰੀ ਰਾਮ ਨੌਮੀ ਉਤਸਵ ਅਤੇ ਸੋਸ਼ਲ ਵੈਲਫੇਅਰ ਸੁਸਾਇਟੀ ਰਜਿ. ਚੀਮਾ ਮੰਡੀ ਵਲੋਂ ਸਮੂਹ ਨਗਰ ਵਾਸੀਆਂ ਦੇ ਸਹਿਯੋਗ ਨਾਲ ਸ਼ੁਰੂ ਕੀਤੇ ਹੋਏ ਮਹੀਨਾਵਾਰ ਸ੍ਰੀ ਦੁਰਗਾ ਅਸ਼ਟਮੀ ਦਾ ਦਿਹਾੜਾ 12ਵੀਂ ਵਾਰ ਸ੍ਰੀ ਦੁਰਗਾ ਸ਼ਕਤੀ ਮੰਦਰ ਚੀਮਾ ਮੰਡੀ ਵਿਖੇ ਮਾਤਾ ਦੇ ਗੁਪਤ ਨਵਰਾਤਰਿਆਂ ਦੀ ਅਸ਼ਟਮੀ ਦਾ ਸ਼ੁੱਭ ਦਿਹਾੜਾ ਸ਼ਰਧਾ ਪੂਰਵਕ ਮਨਾਇਆ …

Read More »

ਡੀ.ਟੀ.ਐਫ ਦੀ 33ਵੀਂ ਵਜ਼ੀਫਾ ਪ੍ਰੀਖਿਆ ਸਫਲਤਾ ਪੂਰਵਕ ਸੰਪਨ

ਸੰਗਰੂਰ, 29 ਜਨਵਰੀ (ਜਗਸੀਰ ਲੌਂਗੋਵਾਲ) – ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਜਿਲ੍ਹਾ ਸੰਗਰੂਰ ਵਲੋਂ ਕਰਵਾਈ ਗਈ 33ਵੀਂ ਵਜੀਫਾ ਪ੍ਰੀਖਿਆ ਸਫਲਤਾ ਪੂਰਵਕ ਸੰਪਨ ਹੋਈ।ਪ੍ਰੀਖਿਆ ਕੇਂਦਰ ਆਦਰਸ਼ ਸਕੂਲ ਸੰਗਰੂਰ ਦੇ ਪ੍ਰਬੰਧਕ ਮਾਸਟਰ ਪਰਮ ਵੇਦ ਤੇ ਜਗਦੇਵ ਵਰਮਾ ਨੇ ਪ੍ਰੈਸ ਬਿਆਨ ਰਾਹੀਂ ਦਸਿਆ ਕਿ 33ਵੀਂ ਡੀ.ਟੀ.ਐਫ ਦੀ ਵਜ਼ੀਫਾ ਪ੍ਰੀਖਿਆ ਸਵਿਤਰੀ ਬਾਈ ਫੂਲੇ ਤੇ ਫਾਤਿਮਾ ਸ਼ੇਖ ਨੂੰ ਸਮਰਪਿਤ ਸੀ।ਇਹ ਪ੍ਰੀਖਿਆ ਜਿਲ੍ਹਾ ਸੰਗਰੂਰ ਦੇ 13 ਪ੍ਰੀਖਿਆ …

Read More »

ਰੈਡ ਕਰਾਸ ਦਫਤਰ ਦੇ ਬਾਹਰ ਲੱਗੇ ਪੰਘੂੜੇ ਵਿੱਚ ਆਈ ਨੰਨ੍ਹੀ ਪਰੀ

ਅੰਮ੍ਰਿਤਸਰ, 29 ਜਨਵਰੀ (ਸੁਖਬੀਰ ਸਿੰਘ) – ਜਿਲ੍ਹਾ ਪ੍ਰਸਾਸਨ ਅੰਮ੍ਰਿਤਸਰ ਵਲੋਂ ਜਿਲ੍ਹਾ ਰੈਡ ਕਰਾਸ ਸੋਸਾਇਟੀ ਅੰਮ੍ਰਿਤਸਰ ਵਿਖੇ 1/1/2008 ਤੋਂ ਪੰਘੂੜਾ ਸਕੀਮ ਅਧੀਨ ਰੈਡ ਕਰਾਸ ਦਫਤਰ ਦੇ ਬਾਹਰ ਇੱਕ ਪੰਘੂੜਾ“ ਸਥਾਪਿਤ ਕੀਤਾ ਗਿਆ ਹੈ, ਕੋਈ ਵੀ ਲਵਾਰਸ ਅਤੇ ਪਾਲਣ ਪੋਸਣ ਤੋਂ ਅਸਮਰਥ ਰਹਿਣ ਵਾਲੇ ਮਾਪੇ ਅਣਚਾਹੇ ਬੱਚੇ ਨੂੰ ਇਸ ਪੰਘੂੜੇ ਵਿੱਚ ਰੱਖ ਸਕਦੇ ਹਨ।ਜੇਕਰ ਕਿਸੇ ਨੇ ਬੱਚਾ ਗੋਦ ਲੈਣਾ ਹੋਵੇ ਤਾਂ ਉਹ …

Read More »

ਪੰਜਾਬ ਨੂੰ ਹਰ ਪੱਖੋਂ ਦੇਸ਼ ਦਾ ਬਿਹਤਰੀਨ ਸੂਬਾ ਬਣਾਉਣਾ ਆਪ ਸਰਕਾਰ ਦਾ ਮੁੱਖ ਟੀਚਾ-ਈ.ਟੀ.ਓ

ਪਿੰਡਾਂ ਵਿੱਚ ਜਾ ਕੇ ਵੰਡੀਆਂ 31 ਲੱਖ ਤੋਂ ਵੱਧ ਦੀਆਂ ਗਰਾਂਟਾਂ ਅੰਮ੍ਰਿਤਸਰ, 29 ਜਨਵਰੀ (ਸੁਖਬੀਰ ਸਿੰਘ) – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਲੋਕਾਂ ਨੂੰ ਮਿਆਰੀ ਸਿਹਤ ਸੁਵਿਧਾਵਾਂ, ਸਿੱਖਿਆ ਅਤੇ ਨੌਜਵਾਨ ਪੀੜ੍ਹੀ ਨੂੰ ਵੱਧ ਤੋ ਵੱਧ ਰੋਜ਼ਗਾਰ ਮੁਹੱਈਆ ਕਰਵਾਉਣ ਦੇ ਨਾਲ ਨਾਲ ਪੰਜਾਬ ਦੇ ਸਰਵਪੱਖੀ ਵਿਕਾਸ ਲਈ ਵਚਨਬੱਧ ਹੈ।ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕੈਬਨਿਟ ਮੰਤਰੀ …

Read More »

ਬੁੱਢਾ ਦਲ ਵਲੋਂ ਅਕਾਲੀ ਬਾਬਾ ਫੂਲਾ ਸਿੰਘ ਜੀ ਦੀ ਸ਼ਹੀਦੀ ਸ਼ਤਾਬਦੀ

ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਿਖੇ ਮਹਾਨ ਗੁਰਮਤਿ ਸਮਾਗਮ ਆਯੋਜਿਤ ਅੰਮ੍ਰਿਤਸਰ / ਪਟਨਾ ਸਾਹਿਬ, 29 ਜਨਵਰੀ (ਜਗਦੀਪ ਸਿੰਘ ਸੱਗੂ) – ਖਾਲਸਾ ਰਾਜ ਦੇ ਸਿਪ੍ਹਾ ਸਲਾਰ, ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਛੇਵੇਂ ਮੁਖੀ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਤਤਕਾਲੀ ਮਿਸਾਲੀ ਜਥੇਦਾਰ ਅਕਾਲੀ ਬਾਬਾ ਫੂਲਾ ਸਿੰਘ ਦੀ ਦੂਸਰੀ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਬਿਹਾਰ …

Read More »

ਜਨਮ ਦਿਨ ਮੁਬਾਰਕ – ਗੁਰਫਤਿਹ ਸਿੰਘ

ਅੰਮ੍ਰਿਤਸਰ, 29 ਜਨਵਰੀ (ਸੁਖਬੀਰ ਸਿੰਘ ਖੁਰਮਣੀਆਂ) – ਵਰਿੰਦਰਪਾਲ ਸਿੰਘ ਅਤੇ ਰਾਜਵਿੰਦਰ ਕੌਰ ਵਾਸੀ ਅੰਮ੍ਰਿਤਸਰ ਦੇ ਹੋਣਹਾਰ ਬੇਟੇ ਗੁਰਫਤਿਹ ਸਿੰਘ ਨੁੰ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ।

Read More »