Wednesday, December 4, 2024

Daily Archives: September 9, 2023

ਰੱਤੋਕੇ ਸਕੂਲ ਦੇ 7 ਖਿਡਾਰੀਆਂ ਦੀ ਰਾਜ ਪੱਧਰੀ ਖੇਡ ਮੁਕਾਬਲਿਆਂ ਲਈ ਹੋਈ ਚੋਣ

ਸੰਗਰੂਰ, 3 ਸਤੰਬਰ (ਜਗਸੀਰ ਲੌਂਗੋਵਾਲ) – ਸਕੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਵੱਖ-ਵੱਖ ਖੇਡ ਮੁਕਾਬਲੇ ਕਰਵਾਏ ਜਾ ਰਹੇ ਹਨ।ਸੰਗਰੂਰ ਦੇ ਜਿਲ੍ਹਾ ਪੱਧਰੀ  ਖੋ ਖੋ ਮੁਕਾਬਲੇ ਘਨੌਰੀ ਵਿਖੇ ਜ਼ਿਲ੍ਹਾ ਸਿੱਖਿਆ ਅਫਸਰ ਸੰਜੀਵ ਸ਼ਰਮਾ ਦੀ ਅਗਵਾਈ ਹੇਠ ਹੋਏ।ਰੱਤੋਕੇ ਸਕੂਲ ਦੇ ਖਿਡਾਰੀਆਂ ਨੇ ਬਿਹਤਰੀਨ ਪ੍ਰਦਰਸ਼ਨ ਕੀਤਾ।ਖੋ ਖੋ ਲੜਕਿਆਂ ਦੀ ਟੀਮ ਨੇ ਜ਼ਿਲ੍ਹਾ ਸੰਗਰੂਰ ਵਿਚੋਂ ਦੂਸਰਾ ਅਤੇ ਲੜਕੀਆਂ ਦੀ ਟੀਮ ਨੇ ਜ਼ਿਲੇ ਵਿਚੋਂ ਤੀਸਰਾ ਸਥਾਨ …

Read More »

ਐਸ.ਏ.ਐਸ ਇੰਟਰਨੈਸ਼ਨਲ ਸਕੂਲ ਚੀਮਾ ਵਿਖੇ ‘ਕੁਇਜ਼ ਕੰਪੀਟੀਸ਼ਨ’ ਕਰਵਾਇਆ

ਸੰਗਰੂਰ, 3 ਸਤੰਬਰ (ਜਗਸੀਰ ਲੌਂਗੋਵਾਲ) – ਪੜ੍ਹਾਈ ਦੇ ਨਾਲ-ਨਾਲ ਵਿਦਿਆਰਥੀਆਂ ਦੇ ਬੌਧਿਕ ਵਿਕਾਸ ਨੂੰ ਵਿਕਸਿਤ ਕਰਨ ਅਤੇ ਉਹਨਾਂ ਦੇ ਗਿਆਨ ਵਿੱਚ ਵਾਧਾ ਕਰਨ ਦੇ ਉਦੇਸ਼ ਨਾਲ ਐਸ.ਏ.ਐਸ ਇੰਟਰਨੈਸ਼ਨਲ ਸਕੂਲ ਚੀਮਾ ਵਲੋਂ ਸਮੇਂ-ਸਮੇਂ ਪ੍ਰੋਗਰਾਮ ਕਰਵਾਏ ਜਾਂਦੇ ਹਨ।ਬੀਤੇ ਦਿਨੀ ਸਕੂਲ ਵਲੋਂ ਛੇਵੀਂ ਤੋਂ ਅੱਠਵੀਂ ਸ਼੍ਰੇਣੀ ਦੇ ਵਿਦਿਆਰਥੀਆਂ ਵਿੱਚ “ਕੁਇਜ਼ ਕੰਪੀਟੀਸ਼ਨ ” ਕਰਵਾਇਆ ਗਿਆ, ਜਿਸ ਦਾ ਸਾਰਾ ਪ੍ਰਬੰਧ ਸਕੂਲ ਸੀਨੀਅਰ ਅਧਿਆਪਕਾ ਸੰਜੀਤ ਕੋਰ …

Read More »

ਸਾਂਝ ਕੇਂਦਰ ਪੂਰਬੀ ਨੇ ਬੱਚਿਆਂ ਨੂੰ ਵੰਡੀ ਸਟੇਸ਼ਨਰੀ

ਅੰਮ੍ਰਿਤਸਰ, 2 ਸਤੰਬਰ (ਸੁਖਬੀਰ ਸਿੰਘ) – ਸਬ ਇੰਸਪੈਕਟਰ ਤੇਜਿੰਦਰ ਸਿੰਘ ਇੰਚਾਰਜ਼ ਸਾਂਝ ਕੇਂਦਰ ਪੂਰਬੀ, ਏ.ਐਸ.ਆਈ ਜਸਵੰਤ ਸਿੰਘ ਤੇ ਉਪਦੇਸ਼ ਸਿੰਘ ਵਲੋਂ ਸਰਕਾਰੀ ਐਲੀਮੈਂਟਰੀ ਸਕੂਲ ਦਸ਼ਮੇਸ਼ ਨਗਰ ਜੌੜਾ ਫਾਟਕ ਅਮ੍ਰਿਤਸਰ ਵਿਖੇ ਸੈਮੀਨਾਰ ਕਰਵਾਇਆ ਗਿਆ।ਇਸ ਦੌਰਾਨ ਸਕੂਲ ਦੇ ਵਿਦਿਆਰਥੀਆਂ ਨੂੰ ਕਾਪੀਆਂ, ਪੈਨਸਿਲਾਂ ਤੇ ਪੈਨ ਵੰਡੇ ਗਏ ਅਤੇ ਸਕੂਲ ਦੇ ਸਟਾਫ਼ ਨੂੰ ਸਾਂਝ ਕੇਂਦਰਾਂ ਵਿੱਚ ਦਿੱਤੀਆਂ ਜਾਣ ਵਾਲੀਆਂ ਸੇਵਾਵਾਂ ਬਾਰੇ ਦੱਸਿਆ।ਗੁੰਮਸ਼ੁਦਗੀ ਮੋਬਾਇਲ ਟਰੈਕਰ …

Read More »

ਐਮ.ਐਲ.ਜੀ ਕਾਨਵੈਂਟ ਸਕੂਲ ਚੀਮਾਂ ਦੇ ਵਿਦਿਆਰਥੀਆਂ ਨੇ ਮਾਰੀਆਂ ਮੱਲ੍ਹਾਂ

ਸੰਗਰੂਰ, 2 ਸਤੰਬਰ (ਜਗਸੀਰ ਲੌਂਗੋਵਾਲ) – ਜਿਲ੍ਹਾ ਸਿੱਖਿਆ ਅਫਸਰ ਦਫਤਰ ਸੰਗਰੂਰ ਵਲੋਂ ਸਕੂਲਾਂ ਵਿੱਚ ਕਰਵਾਈਆਂ ਗਈਆਂ 67ਵੀਆਂ ਜਿਲ੍ਹਾ ਪੱਧਰੀ ਖੇਡਾਂ (2023-24) ਵਿੱਚ ਜਿਲਾ ਅਧੀਨ ਆਉਂਦੇ ਵੱਖ-ਵੱਖ ਸਕੂਲਾਂ ਨੇ ਭਾਗ ਲਿਆ। ਐਮ.ਐਲ.ਜੀ ਕਾਨਵੈਂਟ ਸਕੂਲ ਚੀਮਾ ਦੇ 20 ਬੱਚਿਆਂ ਨੇ ਵੱਖ-ਵੱਖ ਖੇਡਾਂ ਜੂਡੋ, ਬਾਕਸਿੰਗ, ਕਿੱਕ ਬਾਕਸਿੰਗ ਵਿੱਚ ਭਾਗ ਲਿਆ।ਸਕੂਲ ਦੇ 3 ਬੱਚਿਆਂ ਨੇ ਸਿਲਵਰ ਮੈਡਲ ਅਤੇ 7 ਬੱਚਿਆ ਨੇ ਬਰੌਂਜ਼ ਮੈਡਲ ਹਾਸਲ …

Read More »

ਭਾਰਤੀ ਜੀਵਨ ਬੀਮਾ ਨਿਗਮ ਦਾ 67ਵਾਂ ਸਥਾਪਨਾ ਦਿਵਸ ਮਨਾਇਆ

ਸੰਗਰੂਰ, 2 ਸਤੰਬਰ (ਜਗਸੀਰ ਲੌਂਗੋਵਾਲ) – ਭਾਰਤੀ ਜੀਵਨ ਬੀਮਾ ਨਿਗਮ ਦਾ 67ਵਾਂ ਸਥਾਪਨਾ ਦਿਵਸ ਲਾਈਫ ਇੰਸ਼ੋਰੈਂਸ ਕਾਰਪੋਰੇਸ਼ਨ ਆਫ ਇੰਡੀਆ ਸ਼ਾਖਾ ਸੁਨਾਮ ਵਿਖੇ ਵਿਕਾਸ ਅਫਸਰ ਅਤੇ ਫੀਲਡ ਫੋਰਸ ਵਲੋਂ ਨਿਗਮ ਦਫਤਰ ਦੇ ਸਾਹਮਣੇ ਸਾਰੇ ਰਾਹਗੀਰਾਂ ਨੂੰ ਲੱਡੂ ਵੰਡ ਕੇ ਮਨਾਇਆ ਗਿਆ।ਵਿਕਾਸ ਅਧਿਕਾਰੀ ਪੰਕਜ ਡੋਗਰਾ ਅਤੇ ਵਿਨੋਦ ਕੁਮਾਰ ਕਾਂਸਲ ਨੇ ਦੱਸਿਆ ਕਿ 67 ਸਾਲ ਪਹਿਲਾਂ 1 ਸਤੰਬਰ 1956 ਨੂੰ ਭਾਰਤੀ ਜੀਵਨ ਬੀਮਾ …

Read More »

ਕਾਲਮ ਨਵੀਸ ਮਨਮੋਹਨ ਸਿੰਘ ਢਿੱਲੋਂ ਨਾਲ ਸਾਹਿਤਕ ਸੰਵਾਦ ਰਚਾਇਆ

ਅੰਮ੍ਰਿਤਸਰ, 2 ਸਤੰਬਰ (ਦੀਪ ਦਵਿੰਦਰ ਸਿੰਘ) – ਗੁਰੂਆਂ, ਪੀਰਾਂ-ਫਕੀਰਾਂ ਅਤੇ ਦਾਨਿਸ਼ਵਰਾਂ ਵਲੋਂ ਹੋਂਦ ਵਿੱਚ ਲਿਆਂਦੀ ਗੌਰਵਮਈ ਸੰਵਾਦ ਦੀ ਪਰੰਪਰਾ ਤਹਿਤ “ਕਿਛ ਸੁਣੀਐ ਕਿਛੁ ਕਹੀਐ” ਦੇ ਅੰਤਰਗਤ ਜਨਵਾਦੀ ਲੇਖਕ ਸੰਘ ਅਤੇ ਰਾਬਤਾ ਮੁਕਾਲਮਾਂ ਕਾਵਿ ਮੰਚ ਵਲੋਂ ਸ਼ੁਰੂ ਕੀਤੀ ਸਾਹਿਤਕ ਸਮਾਗਮਾਂ ਦੀ ਲੜੀ ਵਿੱਚ ਅੱਜ ਏਥੇ ਕਾਲਮ ਨਵੀਸ, ਪੱਤਰਕਾਰ ਅਤੇ ਲੇਖਕ ਮਨਮੋਹਨ ਸਿੰਘ ਢਿੱਲੋਂ ਨਾਲ ਸਾਹਿਤਕ ਸੰਵਾਦ ਰਚਾਇਆ ਗਿਆ । ਸਮਾਗਮ ਦੇ …

Read More »

ਜਿਲ੍ਹਾ ਪਠਾਨਕੋਟ ‘ਚ ਡਿਪਟੀ ਕਮਿਸ਼ਨਰ ਵਲੋਂ ਖੇਡਾਂ ਵਤਨ ਅਧੀਨ ਬਲਾਕ ਪੱਧਰੀ ਖੇਡਾਂ ਦਾ ਸੁਭਅਰੰਭ

ਪਠਾਨਕੋਟ, 1 ਸਤੰਬਰ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਵਲੋਂ ਪੂਰੇ ਪੰਜਾਬ ਅੰਦਰ ਖੇਡਾਂ ਵਤਨ ਪੰਜਾਬ ਦੀਆਂ-2023 ਅਧੀਨ 1 ਸਤੰਬਰ 2023 ਤੋਂ ਬਲਾਕ ਪੱਧਰੀ ਖੇਡਾਂ ਕਰਵਾਈਆਂ ਜਾ ਰਹੀਆਂ ਹਨ ਅਤੇ ਜਿਸ ਅਧੀਨ ਸੀਨੀਅਰ ਸੈਕੰਡਰੀ ਸਕੂਲ ਆਰ.ਐਸ.ਡੀ ਸ਼ਾਹਪੁਰਕੰਡੀ ਅਤੇ ਬਲਾਕ ਘਰੋਟਾ ਵਿਖੇ ਬਲਾਕ ਪੱਧਰੀ ਟੂਰਨਾਮੈਂਟ ਦਾ ਸੁਭਅਰੰਭ ਡਿਪਟੀ ਕਮਿਸਨਰ ਹਰਬੀਰ ਸਿੰਘ ਨੇ ਕੀਤਾ। ਤੇਜਦੀਪ ਸਿੰਘ ਸੈਣੀ ਐਸ.ਡੀ.ਐਮ ਧਾਰ ਕਲਾ੍ਹ, ਕਾਲਾ ਰਾਮ …

Read More »

ਦਾ ਮਿਲੇਨਿਅਮ ਸਕੂਲ ਦੇ ਵਿਦਿਆਰਥੀਆਂ ਨੇ ਪੰਜਾਬ ਨਾਟਸ਼ਾਲਾ ‘ਚ ਵੇਖਿਆ ਨਾਟਕ ‘ਸਾਕਾ ਜਲਿਆਂਵਾਲਾ ਬਾਗ’

ਅੰਮ੍ਰਿਤਸਰ, 1 ਸਤੰਬਰ (ਜਗਦੀਪ ਸਿੰਘ) – ਪੰਜਾਬ ਨਾਟਸ਼ਾਲਾ ਵਿਖੇ ਸ਼ੁੱਕਰਵਾਰ ਨੂੰ ਦਾ ਮਿਲੇਨਿਅਮ ਸਕੂਲ ਦੇ ਵਿਦਿਆਰਥੀ ਨਾਟਕ ‘ਸਾਕਾ ਜਲਿਆਂਵਾਲਾ ਬਾਗ’ ਵੇਖਣ ਪੁੱਜੇ।ਸਕੂਲ ਵਾਇਸ ਪ੍ਰਿੰਸੀਪਲ ਨੰਦਿਨੀ ਮਲਹੋਤਰਾ ਸਕੂਲ ਸਟਾਫ ਦੇ ਨਾਲ ਮੌਜ਼ੂਦ ਸਨ।ਨਾਟਸ਼ਾਲਾ ਸੰਸਥਾ ਵਲੋਂ ਫੁੱਲਾਂ ਦਾ ਗੁਲਦਸਤਾ ਭੇਂਟ ਕਰਕੇ ਉਨ੍ਹਾਂ ਦਾ ਸਵਾਗਤ ਕੀਤਾ ਗਿਆ।ਨਾਟਕ ਵਿੱਚ ਸਾਫ਼ ਸੁਥਰੇ ਅਤੇ ਕੁਸ਼ਲ ਪ੍ਰਦਰਸ਼ਨ ਦੇ ਜ਼ਰੀਏ ਅੱਜ ਦੀ ਜਵਾਨ ਪੀੜ੍ਹੀ ਨੂੰ ਇਤਹਾਸਕ ਪੱਖਾਂ ਅਤੇ …

Read More »

ਅਕੈਡਮਿਕ ਵਰਲਡ ਸਕੂਲ ਖੋਖਰ ਦੇ ਵਿਦਿਆਰਥੀ ਰਾਮਇੰਦਰ ਸਿੰਘ ਨੇ ਪੰਜਾਬ ਸਟੇਟ ਸਕੇਟਿੰਗ ਲਈ ਕੀਤਾ ਕੁਆਲੀਫਾਈ

ਸੰਗਰੂਰ, 1 ਸੰਤਬਰ (ਜਗਸੀਰ ਲੌਂਗੋਵਾਲ) – ਅਕੈਡਮਿਕ ਵਰਲਡ ਸਕੂਲ ਖੋਖਰ ਦੇ ਦਸਵੀਂ ਕਲਾਸ ਦੇ ਵਿਦਿਆਰਥੀ ਰਾਮਇੰਦਰ ਸਿੰਘ ਪੁੱਤਰ ਮੰਗੂ ਸਿੰਘ / ਮਾਤਾ ਹਰਮੀਤ ਕੌਰ ਨੇ ਹੋਏ ਜਿਲ਼੍ਹਾ ਸਕੇਟਿੰਗ ਮੁਕਾਬਲੇ ਵਿੱਚ ਗੋਲਡ ਮੈਡਲ ਹਾਸਲ ਕਰਕੇ ਇਲਾਕੇ, ਸਕੂਲ ਦੇ ਅਧਿਆਪਕਾ, ਮਾਪਿਆਂ ਦਾ ਨਾਮ ਰੋਸ਼ਨ ਕੀਤਾ।ਰਾਮਇੰਦਰ ਸਿੰਘ ਅੰਡਰ 19 ਸਕੇਟਿੰਗ ਗੇਮ ਪੰਜਾਬ ਲਈ ਚੁਣਿਆ ਗਿਆ ਹੈ।ਉਸ ਦਾ ਸਕੂਲ ਪੁਹੰਚਣ ‘ਤੇ ਚੇਅਰਮੈਨ ਸੰਜੈ ਸਿੰਗਲਾ, …

Read More »

ਅੰਮ੍ਰਿਤਸਰ ਵਿਕਾਸ ਮੰਚ ਵਲੋਂ ਯੂਨੀਵਰਸਿਟੀ ਦੇ ਸਾਬਕਾ ਡੀਨ ਸਾਇੰਸਜ਼ ਡਾ. ਭਜਨ ਸਿੰਘ ਲਾਰਕ ਦੇ ਚਲਾਣੇ ‘ਤੇ ਦੁੱਖ ਪ੍ਰਗਟ

ਅੰਮ੍ਰਿਤਸਰ, 1 ਸਤੰਬਰ (ਜਗਦੀਪ ਸਿੰਘ) – ਅੰਮ੍ਰਿਤਸਰ ਵਿਕਾਸ ਮੰਚ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡੀਨ ਸਾਇੰਸਜ਼ ਅਤੇ ਸਾਬਕਾ ਮੁੱਖੀ ਰਸਾਇਣਕ ਵਿਗਿਆਨ ਤੇ ਅੰਮ੍ਰਿਤਸਰ ਵਿਕਾਸ ਮੰਚ ਦੇ ਮੋਢੀਆਂ ਵਿੱਚੋਂ ਡਾ. ਭਜਨ ਸਿੰਘ ਲਾਰਕ ਦੇ ਅਕਾਲ ਚਲਾਣੇ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।ਮੰਚ ਦੇ ਸਰਪ੍ਰਸਤ ਪ੍ਰੋ. ਮੋਹਨ ਸਿੰਘ, ਡਾ. ਚਰਨਜੀਤ ਸਿੰਘ ਗੁਮਟਾਲਾ, ਮਨਮੋਹਨ ਸਿੰਘ ਬਰਾੜ, ਪ੍ਰਿੰਸੀਪਲ ਕੁਲਵੰਤ ਸਿੰਘ ਅਣਖੀ, …

Read More »