ਅੰਮ੍ਰਿਤਸਰ, 12 ਸਤੰਬਰ (ਜਗਦੀਪ ਸਿੰਘ) – ਸਾਰਾਗੜ੍ਹੀ ਜੰਗ ਦੀ 126ਵੀਂ ਵਰ੍ਹੇਗੰਢ ਮੌਕੇ ਇਥੇ ਸਥਿਤ ਗੁਰਦੁਆਰਾ ਸਾਰਾਗੜ੍ਹੀ ਸਾਹਿਬ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਮਗਰੋਂ ਗੁਰਮਤਿ ਸਮਾਗਮ ਕੀਤਾ ਗਿਆ।ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਹਰਵਿੰਦਰ ਸਿੰਘ ਦੇ ਜਥੇ ਨੇ ਗੁਰਬਾਣੀ ਕੀਰਤਨ ਕੀਤਾ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਸਿੰਘ ਸਾਹਿਬ ਗਿਆਨੀ ਬਲਜੀਤ …
Read More »Daily Archives: September 14, 2023
‘ਇੰਟਰਨੈਸ਼ਨਲ ਡੇਅ ਆਫ ਕਲੀਨ ਏਅਰ ਫਾਰ ਬਲੂ ਸਕਾਈ’ ਸੰਬਧੀ ਜਿਲ੍ਹਾ ਪੱਧਰੀ ਵਰਕਸ਼ਾਪ
ਅੰਮ੍ਰਿਤਸਰ, 12 ਸਤੰਬਰ (ਸੁਖਬੀਰ ਸਿੰਘ) – ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸਿਵਲ ਸਰਜਨ ਡਾ. ਵਿਜੇ ਕੁਮਾਰ ਦੇ ਦਿਸ਼ਾ-ਨਿਰਦੇਸ਼ਾਂ ਤੇ ‘ਇੰਟਰਨੈਸ਼ਨਲ ਡੇਅ ਆਫ ਕਲੀਨ ਏਅਰ ਫਾਰ ਬਲੂ ਸਕਾਈ’ ਸੰਬਧੀ ਜਿਲਾ੍ਹ ਪੱਧਰੀ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ।ਜਿਸ ਵਿੱਚ ਸਮੂਹ ਬਲਾਕ ਐਕਟੈਨਸ਼ਨ ਐਜੂਕੇਟਰਾਂ, ਮਲਟੀਪਰਜ਼ ਹੈਲਥ ਸੁਪਰਵਾਈਜਰਾਂ ਅਤੇ ਪੈਰਾਮੈਡੀਕਲ ਵਰਕਰਾਂ ਨੇ ਸ਼ਿਰਕਤ ਕੀਤੀ।ਜਿਲ੍ਹਾ ਸਿਹਤ ਅਫਸਰ ਡਾ. ਜਸਪਾਲ ਸਿੰਘ ਅਤੇ ਜਿਲ੍ਹਾ ਐਪੀਡਿਮੋਲੋਜਿਸਟ ਡਾ. ਹਰਜੋਤ ਕੌਰ …
Read More »ਸਮਰਾਲਾ ‘ਚ 7 ਦਿਨਾਂ ਮਧੂ ਮੱਖੀ ਪਾਲਣ ਦੀ ਸਿਖਲਾਈ 16 ਸਤੰਬਰ ਤੱਕ
ਸਮਰਾਲਾ, 12 ਸਤੰਬਰ (ਇੰਦਰਜੀਤ ਸਿੰਘ ਕੰਗ) – ਰਾਸ਼ਟਰੀ ਮਧੂ ਮੱਖੀ ਪਾਲਣ ਅਤੇ ਸ਼ਹਿਦ ਮਿਸ਼ਨ ਤਹਿਤ ਪੰਜਾਬ ਵਿੱਚ ਵਿਗਿਆਨਕ ਮਧੂ ਮੱਖੀ ਪਾਲਣ ਬਾਰੇ 7 ਦਿਨਾਂ ਦੀ ਸਿਖਲਾਈ 16 ਸਤੰਬਰ 2023 ਤੱਕ ਚੱਲੇਗੀ।ਮਧੂ ਮੱਖੀ ਪਾਲਣ ਟ੍ਰੇਨਿੰਗ ਮਾਲਵਾ ਰਿਜ਼ੋਟਸ ਲੁਧਿਆਣਾ ਰੋਡ ਸਮਰਾਲਾ ਵਿਖੇ ਚੱਲ ਰਹੀ ਹੈ।ਜਿਸ ਨਾਲ ਬੇਰੁਜ਼ਗਾਰ ਲੋਕਾਂ ਨੂੰ ਰੁਜ਼ਗਾਰ ਦੇ ਸਾਧਨ ਮਿਲਣਗੇ।ਸਾਡਾ ਸਮਾਜ ਖੁਸ਼ਹਾਲੀ ਵੱਲ ਨੂੰ ਵਧੇਗਾ।ਇਹ ਟ੍ਰੇਨਿੰਗ ਬੈਲਿਆਨ ਖਾਦੀ ਗ੍ਰਾਮ …
Read More »ਖ਼ਾਲਸਾ ਕਾਲਜ ਵੂਮੈਨ ਵਿਖੇ ਕਾਸਮੈਟੋਲੋਜੀ ਵਿਭਾਗ ਨੇ ਵਰਕਸ਼ਾਪ ਕਰਵਾਈ
ਅੰਮ੍ਰਿਤਸਰ, 12 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ ) – ਖਾਲਸਾ ਕਾਲਜ ਫਾਰ ਵੁਮੈਨ ਦੇ ਕਾਸਮੈਟੋਲੋਜੀ ਵਿਭਾਗ ਵਲੋਂ ਇੱਕ ਰੋਜ਼ਾ ਵਰਕਸ਼ਾਪ ਕਰਵਾਈ ਗਈ।ਕਾਲਜ ਪ੍ਰਿੰਸੀਪਲ ਡਾ. ਸੁਰਿੰਦਰ ਕੌਰ ਦਿਸ਼ਾ ਨਿਰਦੇਸ਼ਾਂ ’ਤੇ ਆਯੋਜਿਤ ਵਰਕਸ਼ਾਪ ’ਚ ਚਮੜੀ ਦੇ ਮਾਹਿਰ ਸ੍ਰੀਮਤੀ ਸ਼ਿਖਾ ਅਰੋੜਾ ਅਤੇ ਵੀ.ਐਲ.ਸੀ.ਸੀ ਸੰਸਥਾ ਰਣਜੀਤ ਐਵੀਨਿਊ ਅੰਮ੍ਰਿਤਸਰ ਤੋਂ ਵਿਨੀਤ ਨੇ ਸਿਲਵਰ ਫੇਸ਼ੀਅਲ ਸਬੰਧੀ ਵਿਦਿਆਰਥਣਾਂ ਨੂੰ ਵਿਸਥਾਰਪੂਰਵਕ ਜਾਣਕਾਰੀ ਪ੍ਰਦਾਨ ਕੀਤੀ। ਇਸ ਦੌਰਾਨ ਪ੍ਰਿੰ: ਡਾ. ਸੁਰਿੰਦਰ …
Read More »ਖ਼ਾਲਸਾ ਕਾਲਜ ਲਾਅ ਵਿਖੇ ਸਿਵਲ ਮੂਟ ਕੋਰਟ ਦਾ ਆਯੋਜਨ ਕੀਤਾ ਗਿਆ
ਅੰਮਿ੍ਰਤਸਰ, 12 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਲਾਅ ਵਿਖੇ 11ਵੀਂ ਸਿਵਲ ਮੂਟ ਕੋਰਟ ਦਾ ਆਯੋਜਨ ਕੀਤਾ ਗਿਆ।ਕਾਲਜ ਦੇ ਡਾਇਰੈਕਟਰ-ਕਮ-ਪ੍ਰਿੰਸੀਪਲ ਡਾ: ਜਸਪਾਲ ਸਿੰਘ ਦੀ ਅਗਵਾਈ ਹੇਠ ਆਯੋਜਿਤ ਮੂਟ ਕੋਰਟ ’ਚ ਇੰਦਰਜੀਤ ਸਿੰਘ ਐਰੀ, ਮੁਕੇਸ਼ ਨੰਦਾ, ਸੰਦੀਪ ਕਪੂਰ, ਮਨਦੀਪ ਸਿੰਘ ਅਰੋੜਾ, ਮਨੀਸ਼ ਬਜਾਜ, ਰਾਜਪਾਲ ਸਿੰਘ, ਅਮਨਦੀਪ ਸ਼ਰਮਾ, ਮਨਮੋਹਨ ਪ੍ਰਤਾਪ ਸਿੰਘ ਗਿੱਲ, ਦੀਪਕ ਪਿਪਲਾਨੀ, ਰੁਪੇਸ਼ ਮਹਿੰਦਰੂ, ਰਾਜਨ, ਕਟਾਰੀਆ, ਜ਼ਿਲ੍ਹਾ ਅਦਾਲਤਾਂ, …
Read More »ਖ਼ਾਲਸਾ ਕਾਲਜ ਵਿਖੇ ਵਰਚੁਅਲ ਲੈਬਾਂ ’ਤੇ ਇਕ ਰੋਜ਼ਾ ਵਰਕਸ਼ਾਪ ਕਰਵਾਈ
ਅੰਮ੍ਰਿਤਸਰ, 12 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਇਤਿਹਾਸਕ ਖਾਲਸਾ ਕਾਲਜ ਨੂੰ ਭਾਰਤ ਸਰਕਾਰ ਦੇ ਸਿੱਖਿਆ ਮੰਤਰਾਲੇ, ਸੂਚਨਾ ਅਤੇ ਸੰਚਾਰ ਤਕਨਾਲੋਜੀ ਵਲੋਂ ਸਿੱਖਿਆ ’ਤੇ ਰਾਸ਼ਟਰੀ ਮਿਸ਼ਨ ਤਹਿਤ ਵਰਚੁਅਲ ਲੈਬਾਂ ਦੀ ਸਹੂਲਤ ਲਈ ਨੋਡਲ ਸੈਂਟਰ ਨਾਲ ਸਨਮਾਨਿਤ ਕੀਤਾ ਗਿਆ ਹੈ।ਅੰਮ੍ਰਿਤਾ ਵਰਚੁਅਲ ਲੈਬਜ਼, ਅੰਮ੍ਰਿਤਾ ਵਿਸ਼ਵ ਵਿਦਿਆ ਪੀਠਮ, ਕੇਰਲਾ ਦੇ ਸਹਿਯੋਗ ਨਾਲ ਕਾਲਜ ਵਿਖੇ ਨੋਡਲ ਸੈਂਟਰ ਦੇ ਉਦਘਾਟਨ ਮੌਕੇ ਵਿਗਿਆਨ ਦੇ ਫੈਕਲਟੀ ਵਲੋਂ ਵਰਚੁਅਲ …
Read More »ਸ੍ਰੀਮਤੀ ਸਤਬੀਰ ਕੌਰ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਗੋਲਡਨ ਐਵੀਨਿਊ ਪ੍ਰਿੰ਼ਸੀਪਲ ਨਿਯੁੱਕਤ
ਅੰਮ੍ਰਿਤਸਰ, 12 ਸਤੰਬਰ (ਜਗਦੀਪ ਸਿੰਘ) – ਚੀਫ਼ ਖ਼ਾਲਸਾ ਦੀਵਾਨ ਵੱਲੋਂ ਸ੍ਰੀਮਤੀ ਸਤਬੀਰ ਕੌਰ ਨੂੰ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਗੋਲਡਨ ਐਵੀਨਿਊ ਪ੍ਰਿੰਸੀਪਲ ਨਿਯੁੱਕਤ ਕੀਤਾ ਗਿਆ ਹੈ।ਵਿਦਿਅਕ ਖੇਤਰ ਵਿੱਚ ਅਧਿਆਪਨ ਅਤੇ ਉਸਾਰੂ ਪ੍ਰਬੰਧਨ ਦਾ 23 ਸਾਲ ਤੋਂ ਤਜ਼ਰਬੇਕਾਰ ਪ੍ਰਿੰਸੀਪਲ ਸ੍ਰੀਮਤੀ ਸਤਬੀਰ ਕੌਰ ਨੂੰ ਦੀਵਾਨ ਦੇ ਆਨਰੇਰੀ ਸਕੱਤਰ ਅਜੀਤ ਸਿੰਘ ਬਸਰਾ ਅਤੇ ਐਡੀ. ਆਨਰੇਰੀ ਸਕੱਤਰ ਤੇ ਸਕੂਲ਼ ਮੈਂਬਰ ਇੰਚਾਰਜ਼ ਜਸਪਾਲ ਸਿੰਘ ਢਿੱਲੋਂ …
Read More »ਗੁਰਦੁਆਰਾ ਸਾਹਿਬਾਨ ਵੱਲੋਂ ਹੜ੍ਹ ਪੀੜਤਾਂ ਲਈ ਸ਼੍ਰੋਮਣੀ ਕਮੇਟੀ ਨੂੰ 12 ਲੱਖ 75 ਹਜ਼ਾਰ ਰੁਪਏ ਭੇਟ
ਅੰਮ੍ਰਿਤਸਰ, 11 ਸਤੰਬਰ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਕੀਤੀਆਂ ਜਾ ਰਹੀਆਂ ਸੇਵਾਵਾਂ ਵਿੱਚ ਸਹਿਯੋਗ ਪਾਉਂਦਿਆਂ ਵੱਖ-ਵੱਖ ਲੋਕਲ ਗੁਰਦੁਆਰਾ ਕਮੇਟੀਆਂ ਵੱਲੋਂ 12 ਲੱਖ 75 ਹਜ਼ਾਰ ਰੁਪਏ ਦੀ ਰਾਸ਼ੀ ਭੇਟ ਕੀਤੀ ਗਈ। ਗੁਰਦੁਆਰਾ ਸਾਹਿਬਾਨ ਵੱਲੋਂ ਇਸ ਰਾਸ਼ੀ ਦੇ ਚੈਕ ਸਿੱਖ ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ ਦੇ ਜੱਜ ਦਲਬੀਰ ਸਿੰਘ ਮਾਹਲ ਅਤੇ ਗੁਰਦੇਵ ਸਿੰਘ ਸੋਹਲ ਰਾਹੀਂ ਸ਼੍ਰੋਮਣੀ ਕਮੇਟੀ …
Read More »ਭ੍ਰਿਸ਼ਟਾਚਾਰ ਵਿਰੋਧੀ ਫਰੰਟ ਸਮਰਾਲਾ ਦੇ ਦਫ਼ਤਰ ਦੀ ਉਸਾਰੀ ਦਾ ਕੰਮ ਸ਼ੁਰੂ
ਸਮਰਾਲਾ, 11 ਸਤੰਬਰ (ਇੰਦਰਜੀਤ ਸਿੰਘ ਕੰਗ) – ਭ੍ਰਿਸ਼ਟਾਚਾਰ ਵਿਰੋਧੀ ਫਰੰਟ ਸਮਰਾਲਾ ਦੀ ਮਹੀਨੇਵਾਰ ਮੀਟਿੰਗ ਫਰੰਟ ਦੇ ਦਫਤਰ ਵਿਖੇ ਪ੍ਰਧਾਨ ਅਮਰਜੀਤ ਸਿੰਘ ਬਾਲਿਓਂ ਦੀ ਪ੍ਰਧਾਨਗੀ ਹੇਠ ਹੋਈ।ਸਭ ਤੋਂ ਪਹਿਲਾਂ ਫਰੰਟ ਦੇ ਸਕੱਤਰ ਸਵਿੰਦਰ ਸਿੰਘ ਨੇ ਪਿਛਲੇ ਮਹੀਨੇ ਫਰੰਟ ਵਲੋਂ ਹੱਲ ਕੀਤੇ ਗਏ ਸੱਤ ਕੇਸਾਂ ਉਪਰ ਵਿਸਥਾਰਪੂਰਵਕ ਰਿਪੋਰਟ ਪੇਸ਼ ਕੀਤੀ ਅਤੇ ਹਾਜ਼ਰੀਨ ਨੇ ਫਰੰਟ ਦੇ ਕੰਮਾਂ ‘ਤੇ ਤਸੱਲੀ ਪ੍ਰਗਟਾਈ।ਫਰੰਟ ਦੇ ਪ੍ਰਧਾਨ ਬਾਲਿਓਂ …
Read More »ਵੱਖ-ਵੱਖ ਵਿਭਾਗਾਂ ਵਲੋਂ ਚਲਾਏ ਜਾ ਰਹੇ ਪ੍ਰੋਜੈਕਟਾਂ ਦਾ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਕੀਤਾ ਰੀਵਿਊ
ਪਠਾਨਕੋਟ, 11 ਸਤੰਬਰ (ਪੰਜਾਬ ਪੋਸਟ ਬਿਊਰੋ) – ਜਿਲ੍ਹਾ ਪਠਾਨਕੋਟ ਦੇ ਵੱਖ-ਵੱਖ ਵਿਭਾਗਾਂ ਅੰਦਰ ਚੱਲ ਰਹੇ ਵਿਕਾਸ ਪ੍ਰੋਜੈਕਟਸ ਦਾ ਜਾਇਜ਼ਾ ਲੈਣ ਲਈ ਡਿਪਟੀ ਕਮਿਸਨਰ ਪਠਾਨਕੋਟ ਹਰਬੀਰ ਸਿੰਘ ਦੀ ਦੇਖ-ਰੇਖ ਵਿੱਚ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਵਿਖੇ ਸਥਿਤ ਮੀਟਿੰਗ ਹਾਲ ਵਿਖੇ ਇੱਕ ਵਿਸ਼ੇਸ਼ ਮੀਟਿੰਗ ਆਯੋਜਿਤ ਕੀਤੀ ਗਈ।ਅੰਕੁਰਜੀਤ ਸਿੰਘ ਵਧੀਕ ਡਿਪਟੀ ਕਮਿਸ਼ਨਰ (ਜ), ਕਾਲਾ ਰਾਮ ਕਾਂਸਲ ਐਸ.ਡੀ.ਐਮ ਪਠਾਨਕੋਟ, ਧਰਮਵੀਰ ਸਿੰਘ ਵਣ ਮੰਡਲ ਅਫਸਰ ਪਠਾਨਕੋਟ, …
Read More »